ਕੈਪਟਨ ਸਰਕਾਰ ਵਲੋਂ ਪੰਜਾਬ ਪੁਲਿਸ ਦੇ 13 ਡੀਐਸਪੀਜ਼ ਦੀ ਛੁੱਟੀ

-13 ਪੀਪੀਐਸ ਅਫਸਰਾਂ ਨੂੰ ਰਿਟਾਇਰ ਕਰਨ ਦੇ ਹੁਕਮ ਜਾਰੀ

ਚੰਡੀਗੜ੍ਹ, 27 ਮਾਰਚ (ਨਿਰਮਲ ਸਿੰਘ ਮਾਨਸ਼ਾਹੀਆ)-ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਦੇ 13 ਡੀਐਸਪੀ ਰੈਂਕ ਦੇ ਅਫਸਰਾਂ ਨੂੰ ਸੇਵਾਮੁਕਤ ਕਰਨ ਦੇ ਹੁਕਮ ਦਿੱਤੇ ਹਨ। ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵੱਲੋਂ ਮਿਤੀ 02-03-2020 ਨੂੰ ਜਾਰੀ ਨੋਟੀਫਿਕੇਸ਼ਨ ਦੇ ਸਨਮੁੱਖ ਪੰਜਾਬ ਪੁਲਿਸ ਵਿਭਾਗ ਵਿਚ ਕੰਮ ਕਰਦੇ 13 ਡੀਐਸਪੀ ਰੈਂਕ ਦੇ ਪੀਪੀਐਸ ਅਫਸਰਾਂ ਨੂੰ ਸੇਵਾਮੁਕਤ (ਰਿਟਾਇਰ) ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਨ੍ਹਾਂ ਪੁਲਿਸ ਅਫਸਰਾਂ ਨੂੰ 31 ਮਾਰਚ ਨੂੰ ਸੇਵਾ ਮੁਕਤ ਕਰਨ ਸਬੰਧੀ ਅੱਜ ਸੂਬੇ ਦੇ ਗ੍ਰਹਿ ਵਿਭਾਗ ਵਲੋਂ ਹੁਕਮ ਜਾਰੀ ਕਰ ਦਿੱਤੇ ਗਏ। ਕਿਹੜੇ-ਕਿਹੜੇ 13 ਡੀਐਸਪੀਜ਼ ਨੂੰ ਰਿਟਾਇਰ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ ਇਨ੍ਹਾਂ ਦੀ ਸੂਚੀ ਸਬੰਧੀ ਹੁਕਮ ਪੜ੍ਹਨ ਲਈ ਕਲਿੱਕ ਕਰੋ :

Read more