ਕੈਪਟਨ ਅਮਰਿੰਦਰ ਵੱਲੋਂ ਤਿੰਨ ਹਵਾਲਾਤੀਆਂ ਵੱਲੋਂ ਜੇਲ੍ਹ ਚੋਂ ਭੱਜਣ ਦੇ ਮਾਮਲੇ ਦੀ ਨਿਆਂਇਕ ਜਾਂਚ ਦੇ ਆਦੇਸ, ਜੇਲ੍ਹ ਸੁਰੱਖਿਆ ਲਈ ਜਿੰਮੇਵਾਰ ਵਿਅਕਤੀਆਂ ਦੇ ਵੀ ਤੁਰੰਤ ਮੁਅੱਤਲ ਦੇ ਹੁਕਮ

ਚੰਡੀਗੜ੍ਹ, 2 ਫਰਵਰੀ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿੱਚੋਂ ਤਿੰਨ ਹਵਾਲਾਤੀਆਂ ਦੇ ਭੱਜਣ ਦੇ ਮਾਮਲੇ ਦੀ ਨਿਆਂਇਕ ਜਾਂਚ ਜਲੰਧਰ ਡਿਵੀਜਨ ਦੇ ਕਮਿਸਨਰ ਨੂੰ ਕਰਨ ਦੇ ਆਦੇਸ ਦਿੱਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਜੇਲ੍ਹ ਸੁਰੱਖਿਆ ਲਈ ਜਿੰਮੇਵਾਰ ਵਿਅਕਤੀਆਂ ਨੂੰ ਪੈਂਡਿੰਗ ਜਾਂਚ ਦੇ ਨਾਲ ਤੁਰੰਤ ਮੁਅੱਤਲ ਦੇ ਹੁਕਮ ਦਿੱਤੇ ਹਨ।

ਮੁੱਖ ਮੰਤਰੀ ਨੇ  ਿÂਹ ਘਟਨਾ ਜੋ ਸਵੇਰੇ 3.20 ਵਜੇ ਵਾਪਰੀ, ਦੇ ਵਾਪਰਨ ਦੇ ਦੋ ਘੰਟਿਆਂ ਦੇ ਅੰਦਰ ਅੰਦਰ  ਏ ਡੀ ਜੀ ਪੀ ਜੇਲ੍ਹਾਂ ਨੂੰ ਵਿੱਚ ਜੇਲ੍ਹਾਂ ਦੀ ਸੁਰੱਖਿਆ ਪੂਰੀ ਚੌਕਸ ਕਰਨ ਦੇ ਆਦੇਸ ਦਿੰਦਿਆਂ ਕਿਹਾ ਕਿ ਭੱਜਣ ਵਾਲੇ ਹਵਾਲਾਤੀਆਂ ਨੂੰ ਫੜਨ ਲਈ ਸੂਬੇ ਪੱਧਰ ਉਤੇ ਤਲਾਸੀ ਮੁਹਿੰਮ ਵਿੱਢ ਦਿੱਤੀ ਹੈ। ਸੀਸੀਟੀਵੀ ਫੁਟੇਜ ਅਨੁਸਾਰ ਭੱਜਣ ਵਾਲੇ ਹਵਾਲਾਤੀਆਂ ਨੇ ਬੈਰਕ ਤੋੜਦਿਆਂ ਜੇਲ੍ਹ ਦੀ ਅੰਦਰੂਨੀ ਤੇ ਬਾਹਰੀ ਦੀਵਾਰ ਟੱਪੀ ਹੈ।

ਸੁਰੱਖਿਆ ਵਿੱਚ ਕੋਤਾਹੀ ਦਾ ਗੰਭੀਰ ਨੋਟਿਸ ਲੈੰਦਿਆਂ ਮੁੱਖ ਮੰਤਰੀ ਨੇ ਜੇਲ੍ਹਾਂ ਦੀ ਸੁਰੱਖਿਆ ਦੀ ਸਮੀਖਿਆ ਦੇ ਨਾਲ-ਨਾਲ ਇਸ ਨੂੰ ਅੱਗੇ ਤੋਂ ਹੋਰ ਮਜਬੂਤ ਕਰਨ ਦੇ ਹੁਕਮ ਕੀਤੇ। ਨਾ ਸਿਰਫ ਜੇਲ੍ਹਾਂ ਬਲਕਿ ਸੂਬੇ ਵਿੱਚ ਹੋਰਨਾਂ ਥਾਂਵਾਂ ਦੀ ਸਖਤ ਸੁਰੱਖਿਆ ਦੇ ਹੁਕਮ ਕੀਤੇ।

ਜੇਲ੍ਹ ਗਾਰਡ ਨੂੰ ਪੂਰਨ ਚੌਕਸ ਕਰ ਦਿੱਤਾ ਹੈ ਤਾਂ ਜੋ ਹੋਰ ਕੈਦੀ ਨਾ ਭੱਜ ਸਕਣ। ਮੁੱਢਲੀਆਂ ਰਿਪੋਰਟਾਂ ਅਨੁਸਾਰ ਭੱਜਣ ਵਾਲੇ ਹਵਾਲਾਤੀਆਂ ਦਾ ਇਕ ਭਰਾ ਹਾਲੇ ਜੇਲ੍ਹ ਵਿੱਚ ਬੰਦ ਹੈ। ਮੁੱਢਲੀ ਜਾਂਚ ਅਨੁਸਾਰ ਭੱਜਣ ਵਾਲਿਆਂ ਨੂੰ ਹਾਲੇ ਤੱਕ ਬਾਹਰੋਂ ਕਿਸੇ ਵੀ ਤਰ੍ਹਾਂ ਦੀ ਮੱਦਦ ਦਾ ਸਬੂਤ ਨਹੀ ਮਿਲਿਆ ਜਿਸ ਤੋਂ ਸਿੱਧ ਹੁੰਦਾ ਹੈ ਕਿ ਅਹਾਤਾ ਨੰਬਰ 2 ਦੀ ਬੈਰਕ ਨੰਬਰ 7 ਦੇ 61 ਕੈਦੀਆਂ ਵਿੱਚੋਂ ਿÂਹ ਤਿੰਨ ਹਵਾਲਾਤੀ ਕੈਦੀ ਆਪਣੇ ਆਪ ਭੱਜੇ ਹਨ।

ਡੀਜੀਪੀ ਦਿਨਕਰ ਗੁਪਤਾ ਨੇ ਹੋਰ ਵੇਰਵੇ ਜਾਰੀ ਕਰਦਿਆਂ ਦੱਸਿਆ ਕਿ ਭੱਜਣ ਵਾਲਿਆਂ ਨੇ ਬੈਰਕ ਦੀ ਕੰਧ ਵਿੱਚੋਂ 10 ਇੱਟਾਂ ਕੱਢ ਕੇ ਮੋਗਰਾ ਬਣਾ ਲਿਆ ਸੀ। ਪਹਿਲਾ ਉਨ੍ਹਾਂ ਅੰਦਰੂਨੀ ਕੰਧ ਟੱਪੀ ਜੋ ਕਿ 16 ਫੁੱਟ ਦੇ ਕਰੀਬ ਉੱਚੀ ਸੀ ਅਤੇ ਫੇਰ ਬਾਹਰੀ ਦੀਵਾਰ ਟੱਪੀ ਜੋ ਕਿ 21 ਫੁੱਟ ਦੇ ਕਰੀਬ ਉੱਚੀ ਸੀ।ਇਸ ਨੂੰ ਟੱਪਣ ਲਈ ਉਨ੍ਹਾਂ ਸਟੀਲ ਬਾਰ ਦੀ ਹੁੱਕ ਦਾ ਇਸਤੇਮਾਲ ਕੀਤਾ ਅਤੇ ਪੌੜੀ ਬਣਾਉਣ ਲਈ ਰਜਾਈ ਦੇ ਕਵਰ ਦੀ ਵਰਤੋਂ ਕੀਤੀ।ਅੰਤ ਵਿੱਚ ਉਹ ਟਾਵਰ ਨੰਬਰ 10 ਕੋਲੋਂ ਜੇਲ੍ਹ ਕੰਪਲੈਕਸ ਵਿੱਚੋਂ ਭੱਜ ਗਏ ਜਿਹੜਾ ਸੀਸੀਟੀਵੀ ਵਿੱਚ ਕਵਰ ਨਹੀਂ ਹੁੰਦਾ।

ਭੱਜਣ ਵਾਲੇ ਹਵਾਲਾਤੀਆਂ ਵਿੱਚੋਂ ਇਕ ਦੀ ਪਛਾਣ ਵਿਸਾਲ ਪੁੱਤਰ ਸਤੀਸ ਕੁਮਾਰ ਉਮਰ 22 ਸਾਲ ਵਾਸੀ ਅਰਾ ਕਲੋਨੀ, ਮਜੀਠਾ ਰੋਡ, ਅੰਮ੍ਰਿਤਸਰ ਵਜੋਂ ਹੋਈ ਹੈ ਜਿਸ ਖਿਲਾਫ ਥਾਣਾ ਛੇਹਰਟਾ ਵਿੱਚ 2 ਅਪ੍ਰੈਲ 2019 ਨੂੰ ਪੋਸਕੋ ਐਕਟ ਦੀ ਧਾਰਾ 376 ਤਹਿਤ 51 ਨੰਬਰ ਐਫ ਆਈ ਆਰ ਦਰਜ ਸੀ।ਉਹ ਜੇਲ੍ਹ ਵਿੱਚ 5 ਅਪ੍ਰੈਲ 2019 ਤੋਂ ਬੰਦ ਸੀ। ਬਾਕੀ ਦੋ ਭਰਾ ਹਨ ਜਿਨ੍ਹਾਂ ਦੀ ਪਛਾਣ ਗੁਰਪ੍ਰੀਤ ਪੁੱਤਰ ਸੁਖਦੇਵ ਸਿੰਘ ਉਮਰ 34 ਸਾਲ ਤੇ ਜਰਨੈਲ ਪੁੱਤਰ ਸੁਖਦੇਵ ਸਿੰਘ ਉਮਰ 25 ਸਾਲ ਵਾਸੀ ਚੰਡੀਗੜ੍ਹ ਰੋਡ, ਖਡੂਰ ਸਾਹਿਬ, ਤਰਨਤਾਰਨ ਵਜੋਂ ਹੋਈ। ਇਨ੍ਹਾਂ ਖਿਲਾਫ ਅੰਮ੍ਰਿਤਸਰ ਬੀ ਡਵੀਜਨ ਥਾਣੇ ਵਿੱਚ ਆਈ ਪੀ ਸੀ ਦੀ ਧਾਰਾ 379-ਬੀ ਤੇ 395 ਤਹਿਤ ਐਫ ਆਈ ਆਰ ਨੰਬਰ 165/18 ਅਤੇ ਆਈ ਪੀ ਸੀ ਦੀ ਧਾਰਾ 399, 402 ਤਹਿਤ ਐਫ ਆਈ ਆਰ ਨੰਬਰ 41/19 ਦਰਜ ਸੀ। ਇਹ ਦੋਵੇਂ ਜੇਲ੍ਹ ਵਿੱਚ 8 ਜੁਲਾਈ 2019 ਤੋਂ ਬੰਦ ਸੀ।

ਡੀ ਜੀ ਪੀ ਨੇ ਦੱਸਿਆ ਕਿ ਭੱਜਣ ਵਾਲੇ ਵਿਸਾਲ ਦਾ ਭਰਾ ਗੌਰਵ ਵੀ ਉਸੇ ਬੈਰਕ ਵਿੱਚ ਸੀ ਜੋ ਨਹੀ ਭੱਜਿਆ।

Read more