Monday 23 November 2020

ਪਾਕਿਸਤਾਨ ਦੇ ਦੌਰੇ ਦੀ ਆਗਿਆ ਦੇਣ ਵਾਲਾ ਸਿੱਧੂ ਦਾ ਬੇਨਤੀ ਪੱਤਰ ਕੈਪਟਨ ਅਮਰਿੰਦਰ ਨੇ ਜਰੂਰੀ ਕਾਰਵਾਈ ਲਈ ਮੁੱਖ ਸਕੱਤਰ ਨੂੰ ਭੇਜਿਆ

- Posted on 02 November 2019

ਚੰਡੀਗੜ•, 2 ਨਵੰਬਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਤਾਰਪੁਰ ਲਾਂਘੇ ਦੇ ਉਦਘਾਟਨ ਵਾਸਤੇ ਪਾਕਿਸਤਾਨ ਜਾਣ ਲਈ ਨਵਜੋਤ ਸਿੰਘ ਸਿੱਧੂ ਵਲੋਂ ਆਗਿਆ ਲੈਣ ਲਈ ਭੇਜਿਆ ਗਿਆ ਪੱਤਰ ਜਰੂਰੀ ਕਾਰਵਾਈ ਲਈ ਮੁੱਖ ਸਕੱਤਰ ਕੋਲ ਭੇਜ ਦਿੱਤਾ ਹੈ।

ਇਹ ਪ੍ਰਗਟਾਵਾ ਕਰਦੇ ਹੋਏ ਅੱਜ ਇੱਥੇ ਇੱਕ ਸਰਕਾਰੀ ਬੁਲਾਰੇ ਨੇ ਦੱÎਸਿਆ ਕਿ ਮੁੱਖ ਮੰਤਰੀ ਨੂੰ ਇਹ ਪੱਤਰ ਅੱਜ ਸਵੇਰੇ ਮਿਲਿਆ ਅਤੇ ਉਨ•ਾਂ ਨੇ ਤੁਰੰਤ ਹੀ ਇਹ ਪੱਤਰ ਸੂਬੇ ਦੇ ਮੁੱਖ ਸਕੱਤਰ ਕੋਲ ਭੇਜ ਦਿੱਤਾ।

ਮੁੱਖ ਮੰਤਰੀ ਨੇ ਬਾਅਦ ਵਿਚ ਇੱਕ ਗ਼ੈਰ-ਰਸਮੀ ਗੱਲਬਾਤ ਦੌਰਾਨ ਕੁਝ ਪੱਤਰਕਾਰਾਂ ਨੂੰ ਦੱਸਿਆ ਕਿ ਉਨ•ਾਂ ਨੇ 9 ਨਵੰਬਰ ਨੂੰ ਲਾਂਘੇ ਰਾਹੀਂ ਕਰਤਾਰਪੁਰ ਸਾਹਿਬ ਜਾਣ ਲਈ ਇੱਕ ਸਰਬ ਪਾਰਟੀ ਜੱਥੇ ਨੂੰ ਸੱਦਾ ਦਿੱਤਾ ਹੈ। ਡਿਪਟੀ ਕਮਿਸ਼ਨਰਾਂ ਵਲੋਂ ਆਪਣੇ ਆਪਣੇ ਜ਼ਿਲਿ•ਆਂ ਵਿੱਚ ਸਾਰੇ ਵਿਧਿਆਕਾਂ ਨਾਲ ਸੰਪਰਕ ਕੀਤਾ ਗਿਆ ਹੈ ਅਤੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ ਵੀ ਇਹ ਮਾਮਲਾ ਸਿੱਧੂ ਦੇ ਧਿਆਨ ਵਿੱਚ ਲਿਆਂਦਾ ਹੈ ਪਰ ਉਹ ਇਸ ਸਬੰਧ ਵਿਚ ਹੁੰਘਾਰਾ ਭਰਨ ਤੋਂ ਅਸਫਲ ਰਿਹਾ ਹੈ। ਇਸ ਮੌਕੇ ਮੁੱਖ ਮੰਤਰੀ ਦੇ ਨਾਲ ਹੋਰ ਵਿਧਾਇਕ ਵੀ ਹਾਜ਼ਰ ਸਨ।

ਕੈਪਟਨ ਅਮਰਿੰਦਰ ਸਿੰਘ ਨੇ ਕਰਤਾਰਪੁਰ ਲਾਂਘੇ ਦਾ ਸਿਆਸੀਕਰਨ ਕਰਨ ਲਈ ਤਿੱਖੀ ਅਲੋਚਨਾ ਕੀਤੀ ਜੋ ਕਿ  ਸਿੱਖ ਮੱਤ ਦੇ ਮਹਾਨ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦੇ ਵਿਰੁੱਧ ਹੈ ਅਤੇ ਜਿਨ•ਾਂ ਦਾ ਅਸੀਂ ਇਸ ਸਾਲ 550ਵਾਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਮੁੱਖ ਮੰਤਰੀ ਨੇ ਕਿਹਾ ਕਿ ਸਮੁੱਚੇ ਮੁੱਦੇ ਦਾ ਸੌੜੇ ਸਿਆਸੀ ਹਿੱਤਾਂ ਦੇ ਮੱਦੇਨਜ਼ਰ ਸਿਆਸੀਕਰਨ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਮੌਕੇ ਸਿਆਸਤ ਨੂੰ ਇਕ ਪਾਸੇ ਰੱਖ ਦੇਣਾ ਚਾਹੀਦਾ ਹੈ ਅਤੇ ਇਹ ਮਹਾਨ ਸਮਾਰੋਹ ਆਯੋਜਿਤ ਕਰਨ ਦਾ ਕੰਮ ਸੂਬਾ ਸਰਕਾਰ ‘ਤੇ ਛੱਡ ਦੇਣਾ ਚਾਹੀਦਾ ਹੈ ਜਿਸ ਤਰ•ਾਂ ਪਿਛਲੇ ਮੌਕਿਆਂ ਦੌਰਾਨ ਅਜਿਹਾ ਅਮਲ ਚਲਦਾ ਆ ਰਿਹਾ ਸੀ।

ਮੁੱਖ ਮੰਤਰੀ ਨੇ ਕਿਹਾ ਕਿ ਬਾਕੀ ਸਿੱਖਾਂ ਵਾਂਗ ਉਹ ਵੀ ਕਰਤਾਰਪੁਰ ਸਾਹਿਬ ਗੁਰਦੁਆਰਾ ਵਿੱਚ ਨਤਮਸਤਕ ਹੋਣ ਦਾ ਸੋਚ ਕੇ ਬਹੁਤ ਹੀ ਜ਼ਿਆਦਾ ਖੁਸ਼ ਹਨ। ਉਨ•ਾਂ ਕਿਹਾ ਕਿ ਇਹ ਸਾਡੀ ਅਰਦਾਸ ਦਾ ਹਮੇਸ਼ਾਂ ਹੀ ਹਿੱਸਾ ਰਿਹਾ ਹੈ। ਹਾਲਾਂਕਿ ਉਨ•ਾਂ ਨੇ ਸਪੱਸ਼ਟ ਕੀਤਾ ਕਿ ਉਨ•ਾਂ ਨੂੰ ਪਾਕਿਸਤਾਨ ਦੀ ਮਨਸ਼ਾ ਉੱਤੇ ਅਜੇ ਵੀ ਸ਼ੱਕ ਹੈ ਅਤੇ ਲਾਂਘੇ ਨੂੰ ਖੋਲਣਾ ਆਈ.ਐਸ.ਆਈ ਦਾ ਆਪ੍ਰੇਸ਼ਨ-ਕਾਰਜ ਹੋ ਸਕਦਾ ਹੈ ਜਿਸਦਾ ਉਦੇਸ਼ ਰਾਇਸ਼ੁਮਾਰੀ 2020 ਲਈ ਸਿੱਖ ਭਾਈਚਾਰੇ ਨੂੰ ਪ੍ਰਭਾਵਿਤ ਕਰਨਾ ਹੈ। ਜਿਸਨੂੰ ਸਿੱਖ ਫਾਰ ਜਸਟਿਸ(ਐਸ.ਐਫ.ਜੇ.) ਦੇ ਹੇਠ ਬੜ•ਾਵਾ ਦਿੱਤਾ ਜਾ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਪੂਰੀ ਤਰ•ਾਂ ਸਰਗਰਮ ਅਤੇ ਚੌਕਸ ਹਾਂ । ਉਨ•ਾਂ ਨੇ ਪਾਕਿਸਤਾਨ ਨਾਲ ਕਿਸੇ ਵੀ ਤਰ•ਾਂ ਦੀ ਗੱਲਬਾਤ ਕਰਨ ਵਿਰੁੱਧ ਭਾਰਤ ਸਰਕਾਰ ਨੂੰ ਚੇਤਾਵਨੀ ਦਿੱਤੀ ਕਿਉਂਕਿ ਹਾਲ ਹੀ ਦੇ ਸਮਿਆਂ ਦੌਰਾਨ ਪੰਜਾਬ ਵਿੱਚ ਆਈ.ਐਸ.ਆਈ ਦੀਆਂ ਸਰਗਰਮੀਆਂ ਵਿਸ਼ੇਸ਼ ਤੌਰ ਤੇ ਨੋਟ ਕੀਤੀਆਂ ਗਈਆਂ ਹਨ ਜਿਨ•ਾਂ ਦੇ ਮੱਦੇਨਜ਼ਰ ਮੁੱਖ ਮੰਤਰੀ ਨੇ ਇਹ ਵਿਚਾਰ ਪ੍ਰਗਟ ਕੀਤੇ ਹਨ।

ਇਸ ਤੋਂ ਪਹਿਲਾਂ ਉਨ•ਾਂ ਨੇ ਚੰਡੀਗੜ• ਤੋਂ ਵੀਡੀਓ ਕਾਨਫਰੰਸ ਰਾਹੀਂ ਹੁਸ਼ਿਆਰਪੁਰ ਰਾਈਟਰਜ਼ ਫੈਸਟੀਵਲ ਦੇ ਸ਼ੁਰੂਆਤੀ ਸੈਸ਼ਨ ਦੌਰਾਨ ਕਿਹਾ ਕਿ 2020 ਰਾਇਸ਼ੁਮਾਰੀ ਸੌੜੇ ਸਿਆਸੀ ਹਿੱਤਾਂ ਲਈ ਸਿੱਖ ਭਾਈਚਾਰੇ ਨੂੰ ਵੰਡਣ ਦੀ ਆਈ.ਐਸ.ਆਈ ਦੀ ਕੋਸ਼ਿਸ਼ ਹੈ। ਖਰਾਬ ਮੌਸਮ ਦੇ ਕਾਰਨ ਮੁੱਖ ਮੰਤਰੀ ਦੇ ਹੈਲੀਕਪਟਰ ਨੂੰ ਉੱਡਣ ਦੀ ਆਗਿਆ ਨਾ ਮਿਲਣ ਕਰਕੇ ਉਨ•ਾ ਨੇ ਵੀਡੀਓ ਕਾਨਫਰੰਸਿੰਗ ਕੀਤੀ ।

ਉੱਘੇ ਟੀ.ਵੀ ਪੱਤਰਕਾਰ ਵੀਰ ਸਿੰਘ ਵੀ ਦੇ ਮੇਜ਼ਬਾਨੀ ਮੌਕੇ ਸੈਸ਼ਨ ਦੌਰਾਨ ਮੁੱਖ ਮੰਤਰੀ ਨੇ ਵਿਸ਼ਵ ਵਿਆਪੀ ਭਾਈਚਾਰੇ ਦੇ ਗੁਰੂ ਸਾਹਿਬ ਦੇ ਫਲਸਫੇ ਅਨੁਸਾਰ  ਕਰਤਾਰਪੁਰ ਲਾਂਘੇ ਰਾਹੀਂ ਜਾਣ ਵਾਲੇ ਸਾਰੇ ਧਾਰਮਿਕ ਸ਼ਰਧਾਲੂਆਂ ਦੀ 20 ਡਾਲਰ ਫੀਸ ਮੁਆਫ ਕਰਨ ਦੀ ਮੰਗ ਦੁਹਰਾਈ ਨਾ ਕਿ ਇਕੱਲੇ ਸਿੱਖਾਂ ਦੀ।

“ਕੈਪਟਨ ਅਮਰਿੰਦਰ ਸਿੰਘ- ਦ ਪੀਪਲਜ਼ ਮਹਾਰਾਜਾ” ਜੀਵਨੀ ਦੇ ਹਵਾਲੇ ਨਾਲ ਮੁੱਖ ਮੰਤਰੀ ਨੇ ਇੱਕ ਸਵਾਲ ਦੇ ਜਵਾਬ ਵਿਚ  ਸਹਿਮਤੀ ਪ੍ਰਗਟਾਈ  ਕਿ ਫੌਜ ਬਲਿਊ ਸਟਾਰ ਆਪ੍ਰੇਸ਼ਨ ਨਾਲ ਵਧੀਆ ਤਰੀਕੇ ਨਾਲ ਨਿਪਟ ਸਕਦੀ ਸੀ। ਉਨ•ਾਂ ਕਿਹਾ ਕਿ ਸੂਬੇ ਦੇ ਇਤਿਹਾਸ ਵਿੱਚ ਉਹ ਸਮਾਂ ਬਹੁਤ ਹੀ ਹੌਲਨਾਕ ਸੀ ਅਤੇ ਇਸ ਆਪ੍ਰੇਸ਼ਨ ਦੇ ਨਾਲ ਨਿਪਟਨ ਦੇ ਸਬੰਧ ਵਿੱਚ ਅਧਿਕਾਰੀਆਂ ਵਿੱਚ ਵੀ ਬਹੁਤ ਜ਼ਿਆਦਾ ਭੰਬਲਭੂਸਾ ਸੀ। ਆਪਣੇ ਤਿੱਖੇ ਸਿਆਸੀ ਅਤੇ ਨਿੱਜੀ ਸੰਘਰਸ਼ ਚੋਂ ਨਿੱਕਲਣ ਲਈ ਆਪਣੇ ਫੌਜੀ ਤਜਰਬਿਆਂ ਨੂੰ ਲਾਹੇਵੰਦ ਦੱਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਜਿਹੜੇ ਗੁਣ ਉਨ•ਾਂ ਨੇ ਫੌਜੀ ਸੇਵਾ ਦੌਰਾਨ ਲਏ ਸਨ ਉਹ ਹਮੇਸ਼ਾ ਹੀ ਉਨ•ਾਂ ਲਈ ਕੰਮ ਆਏ। ਮੋਦੀ ਦੀ ਜ਼ਬਰਦਸਤ ਲਹਿਰ ਦੌਰਾਨ ਸਾਲ 2017 ਦੀਆਂ ਚੋਣਾਂ ਜਿੱਤਣ ਅਤੇ ਹਾਲ ਹੀ ਦੀਆਂ ਉੱਪ ਚੋਣਾਂ ਵਿੱਚ ਜਿੱਤ ਹਾਸਲ   ਕਰਨ ਦੇ ਭੇਦਾਂ ਬਾਰੇ ਪੁੱਛੇ ਜਾਣ ‘ਤੇ ਉਨ•ਾਂ ਕਿਹਾ ਕਿ ਲੋਕਾਂ ਦਾ ਵਿਸ਼ਵਾਸ ਅਤੇ ਭਰੋਸਾ ਜਿੱਤਣ ਲÂ ਕਾਰਾਗੁਜਾਰੀ ਹੀ ਮੰਤਰ ਹੈ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਦੀ ਜੀਵਨੀ ਦੀ ਕਿਤਾਬ ਪੰਜਾਬੀ ਵਿੱਚ ਵੀ ਰਿਲੀਜ਼ ਕੀਤੀ ਗਈ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com