ਲੋਕਾਂ ਦੇ ਅਮਰੀਕਾ-ਕੈਨੇਡਾ ਬਾਰਡਰ ਰਾਹੀਂ ਆਉਣ ਜਾਣ ਉਤੇ ਪਾਬੰਦੀ–ਟਰੰਪ ਤੇ ਟਰੂਡੋਂ ਨੇ ਕੀਤਾ ਐਲਾਨ


-ਸਿਰਫ ਜ਼ਰੂਰੀ ਟਰਾਂਸਪੋਰਟ ਤੇ ਵਪਾਰਕ ਗਤੀਵਧੀਆਂ ਰਹਿਣਗੀਆਂ ਜਾਰੀ
-ਲੋਕਾਂ ਦੀ ਹਰ ਸੰਭਵ ਮਦਦ ਕਰੇਗੀ ਕੈਨੇਡਾ ਸਰਕਾਰ : ਟਰੂਡੋਂ
ਵਾਸ਼ਿੰਗਟਨ/ਟੋਰਾਂਟੋ/ਨਿਰਮਲ ਸਿੰਘ ਮਾਨਸ਼ਾਹੀਆ
ਅਮਰੀਕਾ ਅਤੇ ਕੈਨੇਡਾ ਦੋਵੇਂ ਦੇਸ਼ਾਂ ਨੇ ਇੱਕ-ਦੂਜੇ ਦੇਸ਼ ਵਿਚ ਯਾਤਰਾ ਕਰਨ ਉਤੇ ਪਾਬੰਦੀ ਲਗਾ ਦਿੱਤੀ ਹੈ। ਯਾਤਰਾ ਦੇ ਲਈ ਫਿਲਹਾਲ ਦੋਵੇਂ ਦੇਸ਼ਾਂ ਨੇ ਬਾਰਡਰ ਬੰਦ ਕਰਨ ਦਾ ਫੈਸਲਾ ਲਿਆ ਹੈ ਪ੍ਰੰਤੂ ਨਾਲ ਹੀ ਇਹ ਵੀ ਕਿਹਾ ਹੈ ਕਿ ਦੋਵੇਂ ਦੇਸ਼ਾਂ ਵਿਚਕਾਰ ਵਪਾਰਕ ਸਾਂਝ ਜਾਰੀ ਰਹੇਗੀ। ਕਹਿਣ ਤੋਂ ਭਾਵ ਕਿ ਵਪਾਰ ਨਾਲ ਸਬੰਧਿਤ ਟਰਾਂਸਪੋਰਟ ਗਤੀਵਿਧੀਆਂ ਨਹੀਂ ਰੋਕੀਆਂ ਜਾਣਗੀਆਂ ਸਿਰਫ ਇੱਕ-ਦੂਜੇ ਦੇਸ਼ ਵਿਚ ਯਾਤਰਾ ਕਰਨ ਵਾਲਿਆਂ ਉਤੇ ਪਾਬੰਦੀ ਰਹੇਗੀ। ਦੋਵੇਂ ਦੇਸ਼ਾਂ ਦੇ ਨਾਗਰਿਕ ਹੁਣ ਇੱਕ-ਦੂਜੇ ਦੇ ਦੇਸ਼ ਵਿਚ ਆ ਜਾ ਨਹੀਂ ਸਕਣਗੇ ਸਿਰਫ ਵਪਾਰਕ ਟਰਾਂਸਪੋਰਟ ਨਾਲ ਸਬੰਧਿਤ ਕੰਮਕਾਜ ਜਾਰੀ ਰਹੇਗਾ। ਇਸ ਸਬੰਧੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਟਵੀਟ ਕਰਕੇ ਕਿਹਾ ਹੈ ਕਿ ਕਰੋਨਾ ਵਾਇਰਸ ਦੇ ਚੱਲਦਿਆਂ ਕੀਤਾ ਗਿਆ ਹੈ ਕਿ ਅਮਰੀਕਾ ਦੇ ਨਾਗਰਿਕ ਹੁਣ ਕੈਨੇਡਾ ਨਹੀਂ ਜਾ ਸਕਣਗੇ ਅਤੇ ਕੈਨੇਡਾ ਦੇ ਨਾਗਰਿਕ ਹੁਣ ਅਮਰੀਕਾ ਦੀ ਯਾਤਰਾ ਨਹੀਂ ਕਰ ਸਕਣਗੇ ਸਿਰਫ ਵਪਾਰਕ ਸਾਂਝ ਹੀ ਦੋਵੇਂ ਦੇਸ਼ਾਂ ਵਿਚਕਾਰ ਜਾਰੀ ਰਹੇਗੀ।
ਟਰੰਪ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋਂ ਨੇ ਵੀ ਇੱਕ ਵੀਡੀਓ ਪ੍ਰੈਸ ਕਾਨਫਰੰਸ ਰਾਹੀਂ ਐਲਾਨ ਕੀਤਾ ਕਿ ਵਪਾਰਕ ਕਾਰੋਬਾਰ ਨੂੰ ਛੱਡ ਕੇ ਹੁਣ ਕੈਨੇਡਾ ਦੇ ਨਾਗਰਿਕ ਅਮਰੀਕਾ ਨਹੀਂ ਜਾ ਸਕਣਗੇ ਅਤੇ ਅਮਰੀਕਾ ਦੇ ਲੋਕ ਕੈਨੇਡਾ ਨਹੀਂ ਆ ਸਕਣਗੇ। ਸਿਰਫ ਟਰਕਿੰਗ ਟਰਾਂਸਪੋਰਟ ਵਪਾਰਕ ਗਤੀਵਿਧੀਆਂ ਦੇ ਚੱਲਦੇ ਜਾਰੀ ਰਹੇਗੀ। ਇਹ ਆਰਜ਼ੀ ਪਾਬੰਦੀ ਦੋਵੇਂ ਦੇਸ਼ਾਂ ਵਲੋਂ ਕਰੋਨਾ ਵਾਇਰਸ ਦੇ ਚੱਲਦਿਆਂ ਲੋਕਾਂ ਦੇ ਹਿੱਤ ਵਿਚ ਲਗਾਈ ਗਈ ਹੈ। ਟਰੂਡੋ ਨੇ ਕਿਹਾ ਕਿ ਬਾਰਡਰ ਰਾਹੀਂ ਗੈਰ ਜ਼ਰੂਰੀ ਯਾਤਰਾ ਕਰਨ ਉਤੇ ਪਾਬੰਦੀ ਲੋਕਾਂ ਦੀ ਸੁਰੱਖਿਆ ਲਈ ਲਗਾਈ ਹੈ। ਅਸੀਂ ਅਮਰੀਕਾ ਅਤੇ ਕੈਨੇਡਾ ਦੋਵੇਂ ਦੇਸ਼ ਨਾਵਲ ਕਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਇਹ ਕਦਮ ਚੁੱਕ ਰਹੇ ਹਾਂ।  
ਕੈਨੇਡਾ ਅਤੇ ਸੰਯੁਕਤ ਰਾਜ ਨੇ ਸਰਹੱਦ ਪਾਰ ਗੈਰ-ਜ਼ਰੂਰੀ ਯਾਤਰਾ ਤੇ ਪਾਬੰਦੀ ਲਗਾਉਣ ਲਈ ਸਹਿਮਤੀ ਦਿੱਤੀ ਹੈ ਕਿਉਂਕਿ ਦੋਵੇਂ ਦੇਸ਼ ਨਾਵਲ ਕੋਰੋਨਾਵਾਇਰਸ ਦੇ ਪ੍ਰਸਾਰ ਨੂੰ ਹੌਲੀ ਕਰਨ ਦੀ ਕੋਸ਼ਿਸ਼ ਕਰਦੇ ਹਨ – ਪਰ ਉਹ ਜ਼ੋਰ ਦਿੰਦੇ ਹਨ ਕਿ ਦੋਵਾਂ ਦੇਸ਼ਾਂ ਦਰਮਿਆਨ ਪ੍ਰਮੁੱਖ ਸਪਲਾਈ ਅਜੇ ਵੀ ਜਾਰੀ ਰਹੇਗੀ।
ਸੰਯੁਕਤ ਰਾਜ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਭ ਤੋਂ ਪਹਿਲਾਂ ਬੁੱਧਵਾਰ ਸਵੇਰੇ ਟਵੀਟ ਕੀਤਾæ ਇਸ ਤੋਂ  ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਕ ਕਾਨਫਰੰਸ ਕਰ ਕੇ ਐਲਾਨ ਕੀਤਾ ਕਿ ਯਾਤਰੀ ਹੁਣ ਮਨੋਰੰਜਨ ਅਤੇ ਸੈਰ-ਸਪਾਟਾ ਦੇ ਮਕਸਦਾਂ ਲਈ ਸਰਹੱਦ ਪਾਰ ਨਹੀਂ ਕਰ ਸਕਣਗੇ। ਉਨ੍ਹਾਂ ਕਿਹਾ ਕਿ “ਸਾਡੇ ਦੋਵਾਂ ਦੇਸ਼ਾਂ ਵਿੱਚ, ਅਸੀਂ ਲੋਕਾਂ ਨੂੰ ਘਰ ਰਹਿਣ ਲਈ ਉਤਸ਼ਾਹਿਤ ਕਰ ਰਹੇ ਹਾਂ।
ਟਰੂਡੋਂ ਨੇ ਪ੍ਰੈਸ ਕਾਨਫਰੰਸ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਪਣੇ ਲੋਕਾਂ ਦੀ ਸਿਹਤ ਤੇ ਸੁਰੱਖਿਆ ਨੂੰ ਮੁੱਖ ਰੱਖ ਕੇ ਫੈਸਲੇ ਲੈ ਰਹੀ ਹੈ। ਅਸੀਂ ਲੋਕਾਂ ਨੂੰ ਆਪਣੇ ਘਰਾਂ ਵਿਚ ਰਹਿਣ ਦੀ ਅਪੀਲ ਕਰ ਰਹੇ ਹਾਂ ਤਾਂ ਕਿ ਕਰੋਨਾਵਾਇਰਸ ਵਰਗੀ ਲਾਗ ਦੀ ਬਿਮਾਰੀ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਕੈਨੇਡਾ ਸਰਕਾਰ ਆਪਣੇ ਨਾਗਰਿਕਾਂ ਨੂੰ ਰਾਹਤ ਦੇਣ ਲਈ ਜਲਦ ਹੀ ਨਵਾਂ ਪ੍ਰੋਗਰਾਮ ਜਾਰੀ ਕਰੇਗੀ ਤਾਂ ਕਿ ਉਨ੍ਹਾਂ ਨੂੰ ਹੋਣ ਵਾਲੇ ਨੁਕਸਾਨ ਦੀ ਭਰਪਾਈ ਕੀਤੀ ਜਾ ਸਕੇ। ਸਰਕਾਰ ਲੋਕਾਂ ਦੀਆਂ ਚਿੰਤਾਵਾਂ ਨੂੰ ਸਮਝ ਕੇ ਉਨ੍ਹਾਂ ਦੀ ਸਹਾਇਤਾ ਕਰੇਗੀ। ਇਸ ਸਮੇਂ ਲੋਕਾਂ ਦੇ ਬਿਜਨੈਸ, ਨੌਕਰੀਆਂ ਖ਼ਤਰੇ ਵਿਚ ਪਈਆਂ ਹਨ ਅਤੇ ਉਨ੍ਹਾਂ ਦੀ ਆਰਥਿਕਤਾ ਨੂੰ ਕਾਫੀ ਢਾਹ ਲੱਗ ਰਹੀ ਹੈ ਪ੍ਰੰਤੂ ਲੋਕ ਫਿਕਰ ਨਾ ਕਰਨ ਸਰਕਾਰ ਉਨ੍ਹਾਂ ਨੂੰ ਜਲਦ ਹੀ ਮਦਦ ਦੇਵੇਗੀ।

Read more