ਅੰਤਰ ਰਾਸ਼ਟਰੀ ਦਿਵਿਆਂਗ ਦਿਵਸ ਮੌਕੇ ਸਟੇਟ ਐਵਾਰਡ ਲਈ ਅਰਜ਼ੀਆਂ ਦੀ ਮੰਗ
*ਬਿਨੈਕਾਰ 23 ਅਕਤੂਬਰ ਤੱਕ ਜ਼ਿਲਾ ਸਾਮਾਜਿਕ ਸੁਰੱਖਿਆ ਦਫ਼ਤਰ ਵਿਖੇ ਦੇ ਸਕਦੈ ਹਨ ਅਰਜ਼ੀਆ-ਜ਼ਿਲਾ ਸਾਮਾਜਿਕ ਸੁਰੱਖਿਆ ਅਫਸ਼ਰ
ਸੰਗਰੂਰ 20 ਅਕਤੂਬਰ
ਪੰਜਾਬ ਸਰਕਾਰ ਦੀ ਫਿਜੀਕਲ ਹੈਂਡੀਕੈਪਡ ਸਕੀਮ ਅਧੀਨ ਯੋਗ ਦਿਵਿਆਂਗ ਵਿਅਕਤੀਆਂ, ਕਰਮਚਾਰੀਆਂ, ਖਿਡਾਰੀਆਂ ਅਤੇ ਸੰਸਥਾਵਾਂ ਜਿੰਨਾਂ ਵੱਲੋਂ ਦਿਵਿਆਂਗ ਵਿਅਕਤੀਆਂ ਦੀ ਭਲਾਈ ਦੇ ਖੇਤਰ ਵਿੱਚ ਸ਼ਲਾਘਾਯੋਗ ਪ੍ਰਾਪਤੀਆਂ ਕੀਤੀਆਂ ਹੋਣ, ਉਨਾਂ ਨੂੰ 3 ਦਸੰਬਰ ਨੂੰ ਅੰਤਰ ਰਾਸ਼ਟਰੀ ਦਿਵਿਆਂਗ ਦਿਵਸ ਮੌਕੇ ਸਟੇਟ ਐਵਾਰਡ ਦੇਣ ਲਈ ਵਿਚਾਰਿਆ ਜਾਣਾ ਹੈ। ਇਹ ਜਾਣਕਾਰੀ ਜ਼ਿਲਾ ਸਾਮਾਜਿਕ ਸੁਰੱਖਿਆ ਅਫ਼ਸਰ ਲਵਲੀਨ ਬੜਿੰਗ ਨੇ ਦਿੱਤੀ। ਉਨਾਂ ਦੱਸਿਆ ਕਿ ਇਸ ਸਬੰਧੀ ਯੋਗ ਬਿਨੈਕਾਰ ਆਪਣੀਆਂ ਅਰਜ਼ੀਆਂ 23 ਅਕਤੂਬਰ 2020 ਤੱਕ ਜ਼ਿਲਾ ਪ੍ਰਬੰਧਕੀ ਕੰਪਲੈਕਸ਼ ਸਿਵਲ ਸਰਜਨ ਬਿਲਡਿੰਗ ’ਚ ਬਲਾਕ 2 ’ਚ ਸਥਿਤ ਜ਼ਿਲਾ ਸਾਮਾਜਿਕ ਸੁਰੱਖਿਆ ਦਫਤਰ ਸੰਗਰੂਰ ਵਿਖੇ ਜਮਾ ਕਰਵਾ ਸਕਦੇ ਹਨ।