Tuesday 04 August 2020

ਫਿਰੋਜ਼ਪੁਰ ਤੋਂ ਛੇ ਰੂਟਾਂ ‘ਤੇ ਸ਼ੁਰੂ ਹੋਈ ਬੱਸ ਸਰਵਿਸ, 450 ਤੋਂ ਜ਼ਿਆਦਾ ਯਾਤਰੀਆਂ ਨੇ ਲਿਆ ਫ਼ਾਇਦਾ: ਡਿਪਟੀ ਕਮਿਸ਼ਨਰ

- Posted on 10 June 2020

ਫਿਰੋਜ਼ਪੁਰ, 10 ਜੂਨ : ਹਾਲਾਤ ਨਾਰਮਲ ਹੋਣ ਦੇ ਬਾਅਦ ਮਿਸ਼ਨ ਫ਼ਤਿਹ ਦੇ ਤਹਿਤ ਲੋਕਾਂ ਨੂੰ ਪਰਿਵਹਨ ਸੇਵਾਵਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਪਰਿਵਹਨ ਵਿਭਾਗ ਵੱਲੋਂ ਫਿਰੋਜ਼ਪੁਰ ਤੋਂ ਛੇ ਰੂਟਾਂ ਲਈ ਬੱਸ ਸਰਵਿਸ ਬਹਾਲ ਕਰ ਦਿੱਤੀ ਗਈ ਹੈ, ਜਿਸ ਦੇ ਜ਼ਰੀਏ ਕਰੀਬ 450 ਲੋਕ ਘੱਟ ਅਤੇ ਲੰਬੀ ਦੂਰੀ ਦੀਆਂ ਬੱਸ ਸੁਵਿਧਾਵਾਂ ਦਾ ਲਾਭ ਪ੍ਰਾਪਤ ਕਰ ਚੁੱਕੇ ਹਨ।

ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ. ਕੁਲਵੰਤ ਸਿੰਘ ਨੇ ਦੱਸਿਆ ਕਿ ਹਾਲਾਤ ਨਾਰਮਲ ਹੋਣ ਦੇ ਬਾਅਦ ਹੀ ਪਰਿਵਹਨ ਸੇਵਾਵਾਂ ਸ਼ੁਰੂ  ਕੀਤੀਆਂ ਗਈਆਂ ਹਨ। ਫ਼ਿਲਹਾਲ ਫਿਰੋਜ਼ਪੁਰ ਤੋਂ ਚੰਡੀਗੜ੍ਹ, ਅੰਮ੍ਰਿਤਸਰ, ਜਲੰਧਰ, ਜ਼ੀਰਾ ਤੋਂ ਚੰਡੀਗੜ੍ਹ ਅਤੇ ਜ਼ੀਰਾ ਤੋਂ ਫਿਰੋਜ਼ਪੁਰ ਰੂਟ ‘ਤੇ ਬੱਸ ਸਰਵਿਸ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਰੂਟਾਂ ‘ਤੇ ਲਗਭਗ 450 ਯਾਤਰੀ ਸੇਵਾਵਾਂ ਹਾਸਲ ਕਰ ਚੁੱਕੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੱਸਾਂ ਵਿਚ ਸਮਾਜਿਕ ਦੂਰੀ, ਮਾਸਕ ਪਹਿਨਣ, ਟੈਂਪਰੇਚਰ ਚੈੱਕ ਕਰਨ ਅਤੇ ਹੱਥ ਸੈਨੇਟਾਈਜ਼ਰ ਨਾਲ ਸਾਫ਼ ਕਰਵਾਉਣ ਵਾਲੇ ਨਿਯਮਾਂ ਦਾ ਖ਼ਾਸ ਤੌਰ ‘ਤੇ ਧਿਆਨ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੱਸਾਂ ਵਿਚ ਸਿਰਫ਼ ਅੱਧੀ ਸ਼ਮਤਾ ਨਾਲ ਹੀ ਮੁਸਾਫ਼ਰਾਂ ਨੂੰ ਯਾਤਰਾ ਕਰਵਾਈ ਜਾ ਰਹੀ ਹੈ ਤਾਂ ਕਿ ਬੱਸਾਂ ਵਿਚ ਭੀੜ ਨਾ ਹੋਵੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਿਸ਼ਨ ਫ਼ਤਿਹ ਦੇ ਤਹਿਤ ਹੌਲੀ-ਹੌਲੀ ਹਾਲਾਤ ਨਾਰਮਲ ਕਰਨ ਤੋਂ ਇਲਾਵਾ ਲੋਕਾਂ ਨੂੰ ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਦਾ ਪਾਲਨ ਕਰਨ ਦੇ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਿਸ਼ਨ ਫ਼ਤਿਹ ਸਾਰਿਆਂ ਦੇ  ਸਮੂਹਿਕ ਯਤਨਾਂ ਨਾਲ ਸਫਲ ਬਣਾਇਆ ਜਾ ਸਕਦਾ ਹੈ, ਇਸ ਲਈ ਲੋਕਾਂ ਨੂੰ ਘਰ ਤੋਂ ਬਾਹਰ ਜਾਂਦੇ ਸਮੇਂ ਸਮਾਜਿਕ ਦੂਰੀ, ਮਾਸਕ ਪਹਿਨਣ ਨਾਲ ਸਬੰਧਿਤ ਜ਼ਰੂਰੀ ਨਿਯਮਾਂ ਦਾ ਪਾਲਨ ਕਰਨਾ ਜ਼ਰੂਰੀ ਹੈ।

ਪੰਜਾਬ ਰੋਡਵੇਜ਼ ਫਿਰੋਜ਼ਪੁਰ ਦੇ ਜੀ.ਐਮ. ਅਰਵਿੰਦ ਸ਼ਰਮਾ ਨੇ ਦੱਸਿਆ ਕਿ ਫਿਰੋਜ਼ਪੁਰ ਤੋਂ ਚੰਡੀਗੜ੍ਹ ਦੇ ਲਈ ਸਵੇਰੇ 5:10 ਵਜੇ, ਫਿਰੋਜ਼ਪੁਰ ਤੋਂ ਅੰਮ੍ਰਿਤਸਰ ਲਈ 9:07 ਵਜੇ, ਫ਼ਾਜ਼ਿਲਕਾ ਤੋਂ ਚੰਡੀਗੜ੍ਹ ਵਾਲੀ ਬੱਸ ਸਵੇਰੇ 4:15 ਵਜੇ ਅਤੇ ਫਿਰੋਜ਼ਪੁਰ ਤੋਂ 6:18 ਵਜੇ, ਫ਼ਾਜ਼ਿਲਕਾ ਤੋਂ ਜਲੰਧਰ ਸਵੇਰੇ 6 ਵਜੇ ਅਤੇ ਫਿਰੋਜ਼ਪੁਰ ਤੋਂ ਸਵੇਰੇ 9:20 ਵਜੇ, ਜ਼ੀਰਾ ਤੋਂ ਚੰਡੀਗੜ੍ਹ ਦੇ ਲਈ ਸਵੇਰੇ 6.30 ਵਜੇ ਅਤੇ ਜ਼ੀਰਾ ਤੋਂ ਫਿਰੋਜ਼ਪੁਰ ਦੇ ਲਈ ਸਵੇਰੇ 8:10 ਵਜੇ ਬੱਸਾਂ ਰਵਾਨਾ ਹੁੰਦੀਆਂ ਹਨ।  ਉਨ੍ਹਾਂ ਕਿਹਾ ਕਿ ਯਾਤਰੀ ਇਨ੍ਹਾਂ ਬੱਸਾਂ ਵਿਚ ਸਵਾਰ ਹੋ ਕੇ ਪਰਿਵਹਨ ਸੇਵਾਵਾਂ ਦਾ ਲਾਭ ਉਠਾ ਸਕਦੇ ਹਨ। 

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com