26 February 2021 09:42 am
Kinno

ਖ਼ੂਨਦਾਨ ਮਹਾਂਦਾਨ ਤੇ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ, ਸਮੂਹ ਲੋਕਾਈ ਖੂਨਦਾਨ ਲਈ ਐੱਗੇ ਆਵੇ

- Posted on 13 August 2020

ਐਂਟੀ ਕਰੋਨਾ ਟਾਸਕ ਫੋਰਸ ਵੱਲੋਂ ਖ਼ੂਨਦਾਨ ਕਰਨ ਵਾਲੇ ਨੌਜਵਾਨਾਂ ਨੂੰ ਕੀਤਾ ਗਿਆ ਸਨਮਾਨਿਤ

  ਫਿਰੋਜ਼ਪੁਰ 13 ਅਗਸਤ 2020

                   ਫਿਰੋਜ਼ਪੁਰ ਵਿਚਲੇ ਕਰੋਨਾ ਮਰੀਜ਼ਾਂ ਪ੍ਰਤੀ ਸਮਾਜ ਨੂੰ ਜਾਗਰੂਕ ਕਰਨ ਲਈ ਇੱਕ ਵਿਸ਼ੇਸ਼ ਜਾਗਰੂਤਾ ਮੁਹਿੰਮ ਚਲਾਈ ਗਈ। ਇਸ ਜਾਗਰੂਕਤਾ ਮੁਹਿੰਮ ਤਹਿਤ ਸਮਾਜਿਕ ਦੂਰੀ ਦਾ ਧਿਆਨ ਰੱਖੋ ਇੱਕ ਵਿਸ਼ੇਸ਼ ਜਾਗਰੂਕਤਾ ਸਮਾਗਮ ਸਕੱਤਰ ਰੈੱਡ ਕਰਾਸ ਸ੍ਰੀ. ਅਸ਼ੋਕ ਬਹਿਲ ਦੀ ਅਗਵਾਈ ਵਿੱਚ ਸਥਾਨਕ ਸਾਈ ਪਬਲਿਕ ਸਕੂਲ ਵਿੱਚ ਆਯੋਜਿਤ ਕੀਤਾ ਗਿਆ । ਇਸ ਮੌਕੇ ਐਂਟੀ ਕਰੋਨਾ ਟਾਸਕ ਫੋਰਸ ਪੰਜਾਬ ਦੇ ਪ੍ਰਧਾਨ ਵਿਨੋਦ ਸ਼ਰਮਾਸੀ ਈ ਉ .ਡੀ ਸੀ ਐਮ ਗਰੁੱਪ ਆਫ ਸਕੂਲਜ ਅਨਿਰੁਧ ਗੁਪਤਾ,  ਐਸ ਕੇ ਬਾਂਸਲ ਮੁੱਖ ਸਲਾਹਕਾਰਮੇਜਰ ਪ੍ਰਦੀਪ ਕੁਮਾਰ ਸੂਬਾ ਕੋਆਰਡੀਨੇਟਰ ਬਤੋਰ ਵਿਸ਼ੇਸ਼ ਮਹਿਮਾਨ ਪਹੁੰਚੇ ।

          ਕਰੋਨਾ ਮਹਾਮਾਰੀ ਕਾਰਨ ਹੋਏ ਲੋਕਡਾਂਉਨ ਦੋਰਾਨ  ਸਿਵਲ ਹਸਪਤਾਲ ਫ਼ਿਰੋਜ਼ਪੁਰ ਅਤੇ ਐਮਰਜੈਂਸੀ  ਵਿਚ ਵਧੀ ਖੂਨ ਦੀ ਮੰਗ ਨੂੰ ਖੂਨਦਾਨ ਕਰਕੇ ਪੂਰਾ ਕਰਨ ਵਾਲੇ 50 ਤੋਂ ਵੱਧ ਨੋਜਵਾਨਾ ਨੂੰ  ਐਨ ਜੀ  ਹੈਲਪਿੰਗ ਹੈਡਸ ਦੇ ਸਹਿਯੋਗ ਨਾਲ ਵਿਸ਼ੇਸ਼ ਤੋਰ ਤੇ ਕਰੋਨਾ ਵਾਰੀਅਰਸ ਵਾਰਡ ਨਾਲ ਸਨਮਾਨਿਤ ਕੀਤਾ ਗਿਆ । ਇਸ ਮੌਕੇ  ਅਸ਼ੋਕ ਬਹਿਲ ਨੇ ਆਏ ਮਹਿਮਾਨਾਂ ਅਤੇ ਖੂਨਦਾਨੀ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਰਸਮੀ ਤੋਰ ਤੇ ਜੀ ਆਇਆ ਕਿਹਾ। ਜਨਰਲ ਸਕੱਤਰ ਡਾ.ਸਤਿੰਦਰ ਸਿੰਘ ਅਤੇ ਪ੍ਰੋਜੈਕਟ ਇੰਚਾਰਜ ਸੂਨੀਲ ਮੌਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਸਥਾ ਵੱਲੋਂ  ਸਰਕਾਰ ਦੀਆਂ ਹਦਾਇਤਾਂ  ਦਾ ਫ਼ਿਰੋਜ਼ਪੁਰ ਵਾਸੀਆਂ ਨੂੰ ਪਾਲਣ ਕਰਨ ਲਈ ਜਾਗਰੂਕ ਕਰਨ ਅਤੇ ਸਮਾਜਿਕ ਜ਼ਿੰਮੇਵਾਰੀ ਪ੍ਰਤੀ ਚੇਤਨ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਕਰੋਨਾ ਕਾਲ ਮੌਕੇ ਸੇਵਾ ਦਾ ਕੰਮ ਕਰਨ ਵਾਲੇ ਕਰੋਨਾ ਵਾਰੀਅਰਜ਼ ਨੂੰ ਉਤਸ਼ਾਹਿਤ ਕਰਨ ਲਈ ਸਨਮਾਨਿਤ ਕਰਨ ਦਾ ਉਪਰਾਲਾ ਵੀ ਕੀਤਾ ਜਾ ਰਿਹਾ ਹੈ ।

     ਸਮਾਗਮ ਨੂੰ ਸੰਬੋਧਨ ਕਰਦਿਆਂ ਵਿਨੋਦ ਸ਼ਰਮਾਅਨੁਰਿਧ ਗੁਪਤਾ ਅਤੇ ਮੇਜਰ ਪ੍ਰਦੀਪ ਨੇ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਖ਼ੂਨਦਾਨ ਦੀ ਮਹੱਤਤਾ ਦਾ ਜ਼ਿਕਰ ਕੀਤਾ ਅਤੇ ਇਸ ਮਹਾਂਦਾਨ ਲਈ ਵੱਧ ਤੋ ਵੱਧ ਯੋਗਦਾਨ ਪਾਉਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਨੇ ਕੋਵਿਡ –19 ਤੋਂ ਬਚਾਅ ਸਬੰਧੀ ਸਮਾਜਿਕ ਦੂਰੀ ਬਣਾਈ ਰੱਖਣਬਾਰ ਬਾਰ ਹੱਥ ਧੋਣਸੈਨੇਟਾਈਜ਼ਰ ਦੀ ਵਰਤੋਂ ਅਤੇ ਬਿਨਾਂ ਜ਼ਰੂਰਤ ਤੋਂ ਘਰ ਤੋਂ ਬਾਹਰ ਨਾ ਨਿਕਲਣ ਦੀ ਗੱਲ ਵੀ ਕਹੀ । ਸਮਾਗਮ ਨੂੰ ਸਫਲ ਬਣਾਉਣ ਵਿੱਚ ਵਿਪੁਲ ਨਾਰੰਗ ਸਲਾਹਕਾਰ ,ਸੂਰਜ ਮਹਿਤਾ ਸਪੋਕਸਮੈਨ,ਨਿਤਿਨ ਜੇਤਲੀ ਪ੍ਰਧਾਨ ਹੈਲਪਿੰਗ ਹੈਡਸਸੋਹਨ ਸਿੰਘ ਸੋਢੀ ,ਮੋਹਿਤ ਬਾਂਸਲ ਅਤੇ ਸਕੂਲ ਸਟਾਫ ਦਾ ਵਿਸ਼ੇਸ਼ ਯੋਗਦਾਨ ਰਿਹਾ। ਸਮੁਹ ਖੁਨਦਾਨੀਆ ਨੂੰ ਵਿਸ਼ੇਸ਼ ਮਹਿਮਾਨਾ ਨੇ ਕਰੌਨਾ ਵਾਰੀਅਰਸ ਅਵਾਰਡ ਦੇ ਕੇ ਸਨਮਾਨਿਤ ਕੀਤਾ ਅਤੇ ਮਹਿਮਾਨਾ ਨੂੰ ਯਾਦ ਚਿੰਨ੍ਹ ਭੇਟ ਕੀਤੇ ।

        ਇਸ ਮੌਕੇ ਐਸ ਕੇ ਬਾਂਸਲਜਤਿੰਦਰ ਪਿੰਕਲ ਉਘੇ ਖੂਨਦਾਨੀਮਨਜੀਤ ਕੁਮਾਰ ਅਤੇ ਸੀਮਾ ਰੂਦਰਾ ਨੇ ਵੀ ਸਮਾਗਮ ਨੂੰ ਸੰਬੋਧਨ ਕਰਦਿਆਂ ਖੂਨਦਾਨ ਲਈ ਪ੍ਰੇਰਿਤ ਕੀਤਾ । ਅੰਤ ਵਿੱਚ ਸੁਨੀਲ ਮੌਗਾ ਨੇ ਆਏ ਮਹਿਮਾਨਾ ਦਾ ਧੰਨਵਾਦ ਕੀਤਾ ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com
-->