21 Apr 2021

ਸਿੰਘੂ ਬਾਰਡਰ ‘ਤੇ ਕੀਤੇ ਗਏ ਪਥਰਾਅ ਲਈ ਭਾਜਪਾ ਅਤੇ ਆਰਐੱਸਐੱਸ ਜ਼ਿੰਮੇਵਾਰ: ਬਲਵੀਰ ਸਿੰਘ ਰਾਜੇਵਾਲ

ਪੰਜਾਬਅਪੱਡੇਟ ਬਿਊਰੋ

ਸਿੰਘੂ ਬਾਰਡਰ ‘ਤੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ ‘ਤੇ ਕੱਲ੍ਹ ਸ਼ਾਮ ਕੀਤੇ ਗਏ ਪਥਰਾਅ ਲਈ ਭਾਜਪਾ ਅਤੇ ਆਰਐੱਸਐੱਸ ਜ਼ਿੰਮੇਵਾਰ ਹਨ।ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਕੀਤਾ।ਸ਼੍ਰੀ ਰਾਜੇਵਾਲ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਸਿੰਘੂ ਬਾਰਡਰ ’ਤੇ ਕਿਸਾਨ ਸ਼ਾਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਸਨ, ਪਰ ਭਾਜਪਾ ਅਤੇ ਆਰਐਸਐਸ ਦੇ ਵਰਕਰਾਂ ਵੱਲੋਂ ਉਨ੍ਹਾਂ ’ਤੇ ਪੱਥਰਬਾਜ਼ੀ ਕੀਤੀ ਗਈ।ਉਨ੍ਹਾਂ ਸੰਘਰਸ਼ ਵਿੱਚ ਸ਼ਾਮਲ ਹੋਣ ਜਾ ਰਹੇ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਸ਼ਾਂਤਮਈ ਰਹਿਣ,ਕਿਉਂਕਿ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਦੇ ਹੋਏ ਹੀ ਅੰਦੋਲਨ ਜਿੱਤਿਆ ਜਾ ਸਕਦਾ ਹੈ।ਸ਼੍ਰੀ ਰਾਜੇਵਾਲ ਨੇ ਕਿਹਾ,”ਅਸੀਂ ਇੱਥੇ ਕੋਈ ਯੁੱਧ ਕਰਨ ਲਈ ਨਹੀਂ ਆਏ, ਸਗੋਂ ਅਸੀਂ ਸਿਰਫ ਆਪਣੇ ਹੱਕਾਂ ਨੂੰ ਬਚਾਉਣ ਲਈ ਸੰਘਰਸ਼ ਕਰ ਰਹੇ ਹਾਂ ਅਤੇ ਸੰਘਰਸ਼ ਦੀ ਇਹ ਲੜਾਈ ਸਿਰਫ ਸ਼ਾਂਤਮਈ ਰਹਿ ਕੇ ਹੀ ਜਿੱਤੀ ਜਾ ਹਾਸਿਲ ਹੋ ਸਕਦੀ ਹੈ। 

   

Read more