19 Apr 2021

ਸਰਬੱਤ ਦੇ ਭਲੇ ਲਈ 3 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ

ਰਾਜਪੁਰਾ 1 ਜਨਵਰੀ: ਰਾਜਪੁਰਾ ਦੀ ਨਵਯੁੱਗ ਕਾਲੋਨੀ ਵਿਖੇ ਕਮਿਉਨਿਟੀ ਹਾਲ ਵਿੱਚ ਕਾਲੋਨੀ ਨਿਵਾਸੀਆਂ ਦੇ ਸਹਿਯੋਗ ਨਾਲ ਸਰਬੱਤ ਦੇ ਭਲੇ ਲਈ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਹਨ। ਇਸ ਸਬੰਧੀ ਲਖਵਿੰਦਰ ਸਿੰਘ ਲੱਖੀ, ਰਾਜਿੰਦਰ ਸਿੰਘ ਚਾਨੀ ਅਤੇ ਮਦਨ ਮੱਦੀ ਨੇ ਦੱਸਿਆ ਕਿ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਿਤੀ 3 ਜਨਵਰੀ ਨੂੰ ਦੁਪਹਿਰ 11.30 ਵਜੇ ਪਾਏ ਜਾਣਗੇ। ਭੋਗ ਪਾਏ ਜਾਣ ਉਪਰੰਤ ਭਾਈ ਅਜੀਤ ਸਿੰਘ ਭਾਟੀਆ ਦੇ ਰਾਗੀ ਜੱਥੇ ਵੱਲੋਂ ਇਲਾਹੀ ਬਾਣੀ ਦਾ ਰਸ ਭਿੰਨਾ ਕੀਰਤਨ ਵੀ ਹੋਵੇਗਾ। ਸੰਗਤ ਲਈ ਅਤੁੱਟ ਲੰਗਰ ਵੀ ਵਰਤਾਇਆ ਜਾਵੇਗਾ। ਇਸ ਮੌਕੇ ਪਹੁੰਚੀ ਸੰਗਤ ਨੇ ਕਲੋਨੀ ਨਿਵਾਸੀ ਨੌਜਵਾਨਾਂ ਵੱਲੋਂ ਕਮਿਉਨਿਟੀ ਹਾਲ ਦੀ ਕੀਤੀ ਗਈ ਕਾਇਆ ਕਲਪ ਦੀ ਸਰਾਹਨਾ ਕੀਤੀ ਅਤੇ ਭਵਿੱਖ ਵਿੱਚ ਵਧ ਚੜ੍ਹ ਕੇ ਸਹਿਯੋਗ ਦੇਣ ਦੀ ਹਾਮੀ ਵੀ ਭਰੀ। ਇਸ ਮੌਕੇ ਰਤਨ ਸਿੰਘ, ਬਲਬੀਰ ਸਿੰਘ ਵਾਲੀਆ, ਸੁਰਜੀਤ ਸਿੰਘ ਕਾਮਰੇਡ, ਸੋਮ ਨਾਥ ਗੋਇਲ, ਸ਼ਾਮ ਲਾਲ ਗੋਇਲ, ਸ਼ਿਵ ਸਿੰਘ ਤੇਜੇ, ਵਿਕਾਸ ਗੋਇਲ ਵਿੱਕੀ, ਸ਼ਮਸ਼ੇਰ ਸਿੰਘ ਸ਼ੇਰਾ, ਹਰਮੀਤ ਸਿੰਘ ਕੰਡੇਵਾਲਾ, ਅਮਰਜੀਤ ਸਿੰਘ ਲਿੰਕਨ, ਪ੍ਰੋ. ਮਨਦੀਪ ਸਿੰਘ, ਬਿਕਰਮ ਸਿੰਘ ਕੰਡੇਵਾਲਾ, ਰਵੇਲ ਸਿੰਘ ਕਾਲਾ, ਰਘਬੀਰ ਸਿੰਘ ਬੱਬੂ, ਗੁਰਦੀਪ ਸਿੰਘ ਤੇਜੇ, ਹਰਜੀਤ ਸਿੰਘ ਵਾਲੀਆ, ਮਨਜੀਤ ਸਿੰਘ ਭੋਲਾ, ਅਰਵਿੰਦਰ ਸਿੰਘ ਬੰਟੀ, ਕਰਨ ਕੁਮਾਰ, ਕਰਨਪ੍ਰੀਤ ਸਿੰਘ, ਪ੍ਰਵੇਸ਼ ਕੁਮਾਰ, ਹਰਕਮਲ ਸਿੰਘ, ਨੀਲਕਮਲ ਸਿੰਘ, ਜਸਵਿੰਦਰ ਸਿੰਘ ਬਿੱਟੂ, ਕਮਲਜੀਤ ਸਿੰਘ ਤੇਜੇ, ਪ੍ਰਦੀਪ ਸਿੰਘ ਦੀਪਾ, ਸੁਖਵਿੰਦਰ ਸਿੰਘ ਕਾਲਾ, ਸਰਬਜੀਤ ਸਿੰਘ ਜੱਗੀ, ਗੁਰਸ਼ਰਨ ਸਿੰਘ, ਗੌਰਵ ਸ਼ਰਮਾ ਅਤੇ ਹੋਰ ਸਾਥੀ ਵੀ ਮੌਜੂਦ ਸਨ।

Read more