03 March 2021 05:22 am
Kinno

ਭਾਰਤੀ ਕਿਸਾਨ ਯੂਨੀਅਨ ਸਪੋਰਟਸ ਵਿੰਗ ਫਿਰੋਜ਼ਪੁਰ ਵੱਲੋਂ ਕਿਸਾਨੀ ਸੰਘਰਸ਼ ਲਈ ਮਾਲੀ ਮਦਦ ਦਾ ਐਲਾਨ

- Posted on 24 January 2021
 
ਫ਼ਿਰੋਜ਼ਪੁਰ 24 ਜਨਵਰੀ 2021
ਭਾਰਤੀ ਕਿਸਾਨ ਯੂਨੀਅਨ ਸਪੋਰਟਸ ਵਿੰਗ  ਫ਼ਿਰੋਜ਼ਪੁਰ ਨੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਇਕ ਪ੍ਰਭਾਵਸ਼ਾਲੀ  ਇਕਤਰਤਾ ਜਿਸ ਵਿੱਚ ਸੰਸਥਾ ਦੇ ਅਹੁਦੇਦਾਰ ਅਤੇ  ਖਿਡਾਰੀਆਂ ਨੇ ਹਿੱਸਾ ਲਿਆ ਕਰ ਕੇ ਐਲਾਨ ਕੀਤਾ ਕਿ ਭਾਰਤੀ ਕਿਸਾਨ ਯੂਨੀਅਨ ਸਪੋਰਟਸ ਵਿੰਗ ਫ਼ਿਰੋਜ਼ਪੁਰ  ਹਰ ਤਰ੍ਹਾਂ ਨਾਲ ਕਿਸਾਨਾਂ ਦੇ ਨਾਲ ਖੜ੍ਹਾ ਹੈ ਅਤੇ ਆਉਣ ਵਾਲੀ ਛੱਬੀ ਜਨਵਰੀ ਨੂੰ ਹੋਣ ਵਾਲੀ ਟਰੈਕਟਰ ਰੈਲੀ ਵਿੱਚ ਇਹ ਸੰਸਥਾ ਵੱਧ ਚਡ਼੍ਹ ਕੇ ਯੋਗਦਾਨ ਪਾਏਗੀ ਇਸ ਦੌਰਾਨ ਸੰਸਥਾ ਦੇ ਕਨਵੀਨਰ ਬਲਦੇਵ ਸਿੰਘ ਭੁੱਲਰ ਸਰਪ੍ਰਸਤ  ਸ ਬਲਵੰਤ ਸਿੰਘ  ਜੋ ਕਿ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਨਾਲ ਜੁੜੇ ਹੋਏ ਹਨ ਅਤੇ ਸੰਘਰਸ਼ ਦੇ ਪ੍ਰਤੀ ਬਹੁਤ ਸੰਜੀਦਾ ਹਨ ਨੇ ਪਹਿਲਾਂ ਵੀ ਇਸ ਸੰਘਰਸ਼ ਪ੍ਰਤੀ ਉਨ੍ਹਾਂ ਵੱਲੋਂ ਵੱਡਾ ਯੋਗਦਾਨ ਪਾਇਆ ਗਿਆ ਹੈ ਜਿਸ ਵਿੱਚ ਮਾਲੀ ਮਦਦ ਵੀ ਸ਼ਾਮਿਲ ਹੈ ਅਤੇ ਉਸ ਨੂੰ ਹੀ ਅੱਗੇ ਵਧਾਉਂਦੇ ਹੋਏ ਹੁਣ  ਉਨ੍ਹਾਂ ਵੱਲੋਂ ਸੰਸਥਾ ਦੇ ਸੀਨੀਅਰ ਅਹੁਦੇਦਾਰਾਂ ਸ ਬਲਵੰਤ ਸਿੰਘ, ਸ ਜਸਵਿੰਦਰ ਸਿੰਘ ਅਤੇ ਸਰਦਾਰ ਪਲਵਿੰਦਰਪਾਲ ਸਿੰਘ   ਦੀ ਮੌਜੂਦਗੀ ਵਿਚ  ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਜਨਰਲ ਸਕੱਤਰ  ਗੁਰਮੀਤ ਸਿੰਘ ਮਹਿਮਾ ਸੂਬਾ ਪ੍ਰੈੱਸ ਸਕੱਤਰ ਅਵਤਾਰ ਸਿੰਘ ਮਹਿਮਾ ਨੂੰ ਕਿਸਾਨ ਯੂਨੀਅਨ ਸਪੋਰਟਸ ਵਿੰਗ ਫਿਰੋਜ਼ਪੁਰ ਵੱਲੋਂ ਇਕੱਤੀ ਹਜਾਰ ਰੁਪਏ ਦਾ ਚੈੱਕ ਕਿਸਾਨੀ ਅੰਦੋਲਨ ਲਈ ਦਿੱਤਾ ਗਿਆ ਇਸ ਮੌਕੇ ਸਤਨਾਮ ਸਿੰਘ ਮਹਿਮਾ ਹਰਪ੍ਰੀਤ ਸਿੰਘ ਜਗਤਾਰ ਸਿੰਘ ਗੁਲਾਮੀ ਵਾਲਾ ਹਾਜ਼ਰ ਸਨ ਇਸ ਮੌਕੇ ਸੰਸਥਾ ਦੇ ਸੀਨੀਅਰ ਮੈਂਬਰ ਜਸਵਿੰਦਰ ਸਿੰਘ ਲੈਕਚਰਾਰ ਅਤੇ ਪਲਵਿੰਦਰ ਪਾਲ ਸਿੰਘ ਵੀ ਹਾਜ਼ਰ ਸਨ  ਇੱਥੇ ਇਹ ਵੀ ਦੱਸਣਯੋਗ ਹੈ ਕਿ ਬਲਦੇਵ ਸਿੰਘ ਭੁੱਲਰ ਜੋ ਕਿ ਜੱਜ ਦੀ ਸੇਵਾ ਨਿਭਾ ਰਹੇ ਸੀ ਨੇ ਇਨ੍ਹਾਂ ਕਾਲੇ ਕਾਨੂੰਨਾਂ   ਖ਼ਿਲਾਫ਼ ਆਪਣੇ  ਉਹਦੇ ਤੋਂ ਵੀ ਅਸਤੀਫਾ ਦਿੱਤਾ ਹੈ ਇਸ ਮੌਕੇ ਸ ਗੁਰਨੈਬ ਸਿੰਘ ਬਰਾੜ ਫਾਰਮਰ ਮੈਂਬਰ ਐਗਰੀਕਲਚਰ ਕੋਸਟ ਐਂਡ   ਪ੍ਰਾਈਸਿਜ਼ ਕਮਿਸ਼ਨ ਭਾਰਤ ਸਰਕਾਰ ਅਤੇ ਬਲਵੀਰ ਸਿੰਘ ਬੂਹ ਵਾਈਸ ਪ੍ਰਧਾਨ ਆਲ ਇੰਡੀਆ ਟਰਾਂਸਪੋਰਟ ਯੂਨੀਅਨ ਵਿਸ਼ੇਸ਼ ਤੌਰ ਤੇ ਇਸ ਸਮਾਗਮ ਵਿੱਚ ਪਹੁੰਚੇ ਇਥੇ ਦੱਸਣਯੋਗ ਹੈ ਕਿ ਜਿੱਥੇ ਕੇਂਦਰ ਸਰਕਾਰ ਦੇ ਤਿੰਨ ਕਾਲੇ ਕਾਨੂੰਨ ਇਸ ਵੇਲੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ ਅਤੇ ਅਤੇ ਲਗਭਗ ਪਿਛਲੇ ਦੋ ਮਹੀਨੇ ਤੋਂ ਕਿਸਾਨ ਦਿੱਲੀ ਕੜਕਵੀਂ ਠੰਢ ਵਿੱਚ ਧਰਨਾ ਦੇ ਰਹੇ ਹਨ ਜਿਸ ਦੇ ਚਲਦਿਆਂ ਸੌ ਤੋਂ ਵੱਧ ਕਿਸਾਨ ਇਸ ਸੰਘਰਸ਼ ਵਿੱਚ ਆਪਣੀਆਂ ਕੀਮਤੀ ਜਾਨਾਂ ਗੁਆ ਚੁੱਕੇ ਹਨ ।ਭਾਰਤੀ ਕਿਸਾਨ ਯੂਨੀਅਨ ਸਪੋਰਟਸ  ਵਿੰਗ ਦੇ ਕਨਵੀਨਰ ਸਰਦਾਰ ਬਲਦੇਵ ਸਿੰਘ ਭੁੱਲਰ ਸੁਧਾਰ ਬਲਵੰਤ ਸਿੰਘ ਜਸਵਿੰਦਰ ਜੱਸੀ ਅਤੇ ਪਲਵਿੰਦਰ ਪਾਲ ਸਿੰਘ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਸਪੋਰਟਸ ਵਿੰਗ ਫਿਰੋਜ਼ਪੁਰ  ਛੱਬੀ ਜਨਵਰੀ ਨੂੰ ਹੋਣ ਵਾਲੀ ਟਰੈਕਟਰ ਰੈਲੀ ਵਿਚ ਵੱਧ ਚਡ਼੍ਹ ਕੇ ਹਿੱਸਾ ਲਏਗਾ ਅਤੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਤਕ ਚੈਨ ਨਾਲ ਨਹੀਂ ਬੈਠੇਗਾ ਉਨ੍ਹਾਂ ਅੱਗੇ ਕਿਹਾ ਕਿ ਇਹ ਕਾਲੇ ਕਾਨੂੰਨ ਕਿਸਾਨੀ ਨੂੰ ਬਰਬਾਦ ਕਰਨ ਵਾਲੇ ਹਨ ਅਤੇ ਸਰਕਾਰ ਨੂੰ ਇਹ ਚਾਹੀਦਾ ਹੈ ਕਿ ਇਨ੍ਹਾਂ ਨੂੰ ਤੁਰੰਤ ਰੱਦ ਕਰੇ ਉਨ੍ਹਾਂ ਸਰਕਾਰ ਅਤੇ ਹਾਕਮਾਂ ਨੂੰ ਆੜੇ ਹੱਥੀਂ ਲੈਂਦੇ ਹੋਏ ਕਿਹਾ ਕਿ ਸਰਕਾਰ ਕੁਝ ਗਿਣੇ ਚੁਣੇ ਉਦਯੋਗਪਤੀਆਂ ਦੇ ਹੱਥਾਂ ਵਿੱਚ ਖੇਡ ਰਹੀ ਹੈ ਅਤੇ ਉਨ੍ਹਾਂ ਦੇ ਹੱਥਾਂ ਵਿੱਚ ਦੇਸ਼ ਨੂੰ ਵੇਚਣਾ ਚਾਹੁੰਦੀ ਹੈ ਜਿਸ ਨਾਲ ਕਿ ਆਮ ਕਿਸਾਨ ਅਤੇ ਮਜ਼ਦੂਰ ਅਤੇ ਆਮ ਹਰ ਵਰਗ ਖ਼ਤਮ ਹੋ ਜਾਏਗਾ ਉਨ੍ਹਾਂ ਆਮ ਸਮਾਜ ਨੂੰ ਜੋ ਕਿ ਕਿਸਾਨੀ ਨਾਲ ਨਹੀਂ ਵੀ ਜੁੜੇ ਹੋਏ ਉਨ੍ਹਾਂ ਨੂੰ ਵੀ ਸੁਚੇਤ ਕੀਤਾ ਕਿ ਜੋ ਅੱਜ ਤੁਹਾਨੂੰ ਘਰ ਵਿੱਚ ਰੋਟੀ ਦੀ ਥਾਲੀ ਕੋਈ ਵੀਹ ਜਾਂ ਤੀਹ ਰੁਪਏ ਦੀ ਪੈਂਦੀ ਹੈ ਉਹ ਇਨ੍ਹਾਂ ਕਾਨੂੰਨਾਂ ਜੇ ਲਾਗੂ ਹੋਣ  ਤੋਂ ਬਾਅਦ ਪੰਜ ਸੌ ਰੁਪਏ ਦੀ ਪਏਗੀ ਉਨ੍ਹਾਂ ਸਮਾਜ ਦੇ ਹਰ ਵਰਗ ਨੂੰ ਇਸ ਸੰਘਰਸ਼ ਨਾਲ ਜੁੜਨ ਦੀ ਪੁਰਜ਼ੋਰ ਅਪੀਲ ਕੀਤੀ ਉਨ੍ਹਾਂ ਕਿਹਾ ਭਾਰਤੀ ਕਿਸਾਨ ਯੂਨੀਅਨ ਸਪੋਰਟਸ ਵਿੰਗ ਫਿਰੋਜ਼ਪੁਰ ਦਾ ਮੁੱਖ ਮੰਤਵ ਇਹਨਾ ਕਾਲੇ ਕਨੂ੍ੰਨਾ ਨੂੰ ਰੱਦ ਕਰਨ ਲਈ ਹਰ ਸੰਭਵ ਉਪਰਾਲੇ ਅਤੇ ਯੋਗਦਾਨ ਦੇਣਾ ਹੈ ਇੱਥੇ ਇਹ ਵੀ ਦੱਸਣਯੋਗ ਹੈ ਕਿ ਸਰਦਾਰ ਬਲਦੇਵ ਸਿੰਘ ਭੁੱਲਰ ਨੇ ਕਾਲੇ ਕਨੂੰਨਾ ਖ਼ਿਲਾਫ਼ ਆਪਣੇ ਅਹੁਦੇ ਤੋਂ ਜੋ ਕਿ ਉਹ ਜੱਜ ਦੀਆਂ ਸੇਵਾਵਾਂ ਨਿਭਾ ਰਹੇ ਸੀ ਤੋਂ ਅਸਤੀਫਾ ਦਿੱਤਾ ਹੈ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਸਪੋਰਟਸ ਵਿੰਗ ਦੇ ਸੀਨੀਅਰ ਮੈਂਬਰ ਜਸਵਿੰਦਰ ਜੱਸੀ ਅਤੇ ਪਲਵਿੰਦਰ ਸਿੰਘ ਪਾਲੀ ਨੇ ਕਿਹਾ ਕਿ ਉਹ ਉਦੋਂ ਤਕ ਕਿਸਾਨਾਂ ਦੇ ਨਾਲ ਰਹਿਣਗੇ ਜਦੋਂ ਤਕ ਕਿ ਕੇਂਦਰ ਇਹ ਕਾਲੇ  ਕਾਨੂੰਨ ਵਾਪਸ ਨਹੀਂ ਕਰਦਾ ਉਨ੍ਹਾਂ ਇਹ ਵੀ ਕਿਹਾ ਕਿ ਆਮ ਜਨਤਾ ਅਤੇ ਹਰ ਵਰਗ ਨੂੰ ਕਿਸਾਨਾਂ ਨਾਲ ਖੜ੍ਹਨਾ ਚਾਹੀਦਾ ਹੈ ਕਿਉਂ ਜੋ  ਆਉਣ ਵਾਲੇ ਸਮੇਂ ਵਿੱਚ ਇਹ ਕਾਲੇ ਕਾਨੂੰਨ ਹਰ ਤਬਕੇ ਤੇ ਅਸਰ ਪਾਉਣਗੇ  ਅਤੇ ਸਾਰਾ ਕੁਝ  ਵੱਡੀਆਂ ਮੁੱਠੀ ਭਰ ਕੰਪਨੀਆਂ ਦੇ ਹੱਥ ਵਿੱਚ ਚਲਾ ਜਾਏਗਾ  ਇਸ ਮੌਕੇ  ਕੋਚ ਨਵਦੀਪ ਸਿੰਘ , ਕੋਚ ਗਗਨ  ਕੋਚ ਵਿਕਾਸ  ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਹਾਜ਼ਰ ਸਨ ।ਖਿਡਾਰੀਆਂ ਨੇ ਕਿਹਾ ਕਿ ਇਹ ਕਾਨੂੰਨ ਆਉਣ ਵਾਲੇ ਸਮੇਂ ਵਿਚ ਸਾਰੀ ਅਰਥਵਿਵਸਥਾ ਵਿਗਾੜ ਕੇ ਰੱਖ ਦੇਣਗੇ ਅਤੇ ਭਾਰਤ ਹੋਰ ਨਿਚਲੇ ਪੱਧਰ ਤੇ ਚਲਾ ਜਾਵੇਗਾ  ਪੰਜਾਬ ਵਾਸਤੇ ਉਨ੍ਹਾਂ ਕਿਹਾ ਕਿ ਇਹ ਕਾਨੂੰਨ ਇੱਕ  ਜ਼ਹਿਰ ਹਨ ਅਤੇ ਜੇ ਇਹ ਕਾਨੂੰਨ ਲਾਗੂ ਹੋਏ ਤਾਂ ਭਾਰਤੀ 
 ਕਿਸਾਨ ਖ਼ਤਮ ਹੋ ਜਾਏਗਾ  ।ਜਸਵਿੰਦਰ ਜਸੀ ਨੇ ਕਿਹਾ ਕਿ   ਜਲਦੀ ਹੀ ਇਸ ਅੰਦੋਲਨ ਨੂੰ ਹਰ ਤਬਕੇ ਹਰ ਘਰ ਤੱਕ ਲਿਜਾਉਣ ਲਈ ਭਾਰਤੀ ਕਿਸਾਨ ਯੂਨੀਅਨ ਸਪੋਰਟਸ ਸਿੰਘ ਫਿਰੋਜ਼ਪੁਰ ਵੱਲੋਂ ਝੰਡਿਆਂ ਅਤੇ ਸਟਿੱਕਰਾਂ ਦਾ ਲੰਗਰ ਲਾਇਆ ਜਾਏਗਾ ਉਨ੍ਹਾਂ ਇਹ ਵੀ ਕਿਹਾ ਕਿ ਸ ਬਲਦੇਵ ਸਿੰਘ ਭੁੱਲਰ ਅਤੇ ਸ ਬਲਵੰਤ ਸਿੰਘ ਦੀ ਰਹਿਨੁਮਾਈ ਹੇਠ ਇਸ ਸੰਸਥਾ ਦੇ ਵਿੰਗ ਪੰਜਾਬ ਤੋਂ ਇਲਾਵਾ ਦੂਜੇ ਸ਼ਹਿਰਾਂ ਵਿਚ ਵੀ ਸਥਾਪਤ ਕੀਤੇ ਜਾਣਗੇ

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com
-->