26 February 2021 09:06 am
Kinno

ਭਾਕਿਯੂ (ਏਕਤਾ ਉਗਰਾਹਾਂ) ਵੱਲੋਂ 16 ਜ਼ਿਲ੍ਹਿਆਂ ਵਿੱਚ 600 ਤੋਂ ਵੱਧ ਥਾਵਾਂ ‘ਤੇ ‘ਕੌਮਾਂਤਰੀ ਮੁਦਰਾ ਕੋਸ਼‘ ਅਤੇ ‘ਸੰਸਾਰ ਵਪਾਰ ਸੰਸਥਾ’ ਦੇ ਪੁਤਲੇ ਫੂਕੇ ਗਏ

- Posted on 19 January 2021

ਚੰਡੀਗੜ੍ਹ, 19 ਜਨਵਰੀ : ਭਾਕਿਯੂ (ਏਕਤਾ ਉਗਰਾਹਾਂ) ਦੇ ਸੱਦੇ ‘ਤੇ ਕਾਲੇ ਖੇਤੀ ਕਾਨੂੰਨਾਂ ਦੀ ਵਕਾਲਤ ਕਰਨ ਵਾਲੇ ਸਾਮਰਾਜੀ ਅਦਾਰੇ ‘ਕੌਮਾਂਤਰੀ ਮੁਦਰਾ ਕੋਸ਼’ ਅਤੇ ‘ਸੰਸਾਰ ਵਪਾਰ ਸੰਸਥਾ’ ਦੇ ਪੁਤਲੇ ਅੱਜ 42 ਥਾਂਈਂ ਕਾਰਪੋਰੇਟਾਂ ਵਿਰੁੱਧ ਧਰਨਿਆਂ ਤੋਂ ਇਲਾਵਾ 16 ਜ਼ਿਲ੍ਹਿਆਂ ਦੇ 560  ਪਿੰਡਾਂ ਵਿੱਚ ਫੂਕੇ ਗਏ। ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੋਸ਼ ਲਾਇਆ ਕਿ ਕੌਮਾਂਤਰੀ ਮੁਦਰਾ ਕੋਸ਼ ਨੇ ਮੋਦੀ ਹਕੂਮਤ ਦੀ ਪਿੱਠ ਥਾਪੜਨ ਵਾਲੇ ਇਸ ਬਿਆਨ ਰਾਹੀਂ ਕਾਲੇ ਕਾਨੂੰਨ ਦੇਸ਼ ਦੇ ਕਿਸਾਨਾਂ ਸਿਰ ਮੜ੍ਹਨ ਲਈ ਬਜ਼ਿੱਦ ਇਸ ਹਕੂਮਤ ਨਾਲ ਦੁਨੀਆਂ ਭਰ ਦੀਆਂ ਸਾਮਰਾਜੀ ਕੰਪਨੀਆਂ ਦੀ ਗੂੜ੍ਹੀ ਸਾਂਝ ਦੀ ਪੁਸ਼ਟੀ ਠੋਕ ਵਜਾ ਕੇ ਕੀਤੀ ਹੈ। ਵੱਖ ਵੱਖ ਥਾਂਈਂ ਪੁਤਲਾ ਫੂਕ ਮੁਜ਼ਾਹਰਿਆਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਸੂਬਾਈ ਮੁਹਿੰਮ ਕਮੇਟੀ ਦੇ ਆਗੂਆਂ ਜਗਤਾਰ ਸਿੰਘ ਕਾਲਾਝਾੜ,  ਜਸਵਿੰਦਰ ਸਿੰਘ ਬਰਾਸ, ਚਮਕੌਰ ਸਿੰਘ ਨੈਣੇਵਾਲ, ਸਰੋਜ ਦਿਆਲਪੁਰਾ, ਸੁਖਜੀਤ ਸਿੰਘ ਕੋਠਾਗੁਰੂ, ਸੁਨੀਲ ਕੁਮਾਰ ਭੋਡੀਪੁਰਾ ਤੋਂ ਇਲਾਵਾ ਰਾਮ ਸਿੰਘ ਭੈਣੀਬਾਘਾ, ਗੁਰਭਗਤ ਸਿੰਘ ਭਲਾਈਆਣਾ, ਲਖਵਿੰਦਰ ਸਿੰਘ ਮੰਜਿਆਂਵਾਲੀ, ਮੋਹਨ ਸਿੰਘ ਨਕੋਦਰ ਨੱਥਾ ਸਿੰਘ ਬਰਾੜ ਬਲਵੰਤ ਸਿੰਘ ਘੁਡਾਣੀ,ਗੁਰਮੀਤ ਸਿੰਘ ਕਿਸ਼ਨਪੁਰਾ ਆਦਿ ਸ਼ਾਮਲ ਸਨ। ਉਹਨਾਂ ਐਲਾਨ ਕੀਤਾ ਕਿ ਮੋਦੀ ਹਕੂਮਤ ਦੀ ਕਾਨੂੰਨਾਂ ਵਿੱਚ ਸੋਧਾਂ ਦੀ ਮੁਹਾਰਨੀ ਅਤੇ ਗੱਲਬਾਤ ਦੇ ਗੇੜ ਲਗਾਤਾਰ ਲਮਕਾਉਣ ਦੀਆਂ ਫਰੇਬੀ ਚਾਲਾਂ ਨੂੰ ਵੀ ਉਸੇ ਤਰ੍ਹਾਂ ਫੇਲ੍ਹ ਕੀਤਾ ਜਾਵੇਗਾ ਜਿਵੇਂ ਕਿ ਹਿੰਸਾਵਾਦੀ ਹੋਣ ਦੇ ਤਰ੍ਹਾਂ ਤਰ੍ਹਾਂ ਦੇ ਦੋਸ਼ ਅਮਲਾਂ ਰਾਹੀਂ ਕੁੱਟੇ ਗਏ ਹਨ। ਬੀਤੇ ਦਿਨ ਔਰਤ ਕਿਸਾਨ ਮਜ਼ਦੂਰ ਰੈਲੀਆਂ ਵਿੱਚ ਹੋਏ ਦਹਿ ਹਜ਼ਾਰਾਂ ਦੇ ਰੋਹ ਭਰਪੂਰ ਇਕੱਠ ਅਤੇ ਪੰਜਾਬ ਵਿੱਚ 111 ਦਿਨਾਂ ਤੋਂ 42 ਥਾਵਾਂ ‘ਤੇ ਦਿਨੇ ਰਾਤ ਕਾਰਪੋਰੇਟ ਕਾਰੋਬਾਰਾਂ ਦੇ ਘਿਰਾਓ ਧਰਨਿਆਂ ‘ਚ ਲਗਾਤਾਰ ਸ਼ਾਮਲ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਔਰਤਾਂ ਤੋਂ ਇਲਾਵਾ ਹੱਡਚੀਰਵੀਂ ਠੰਢ ਵਿੱਚ ਵੀ ਦਿੱਲੀ ਬਾਰਡਰਾਂ ‘ਤੇ 55 ਦਿਨਾਂ ਤੋਂ ਡਟੇ ਹੋਏ ਲੱਖਾਂ ਸ਼ਾਂਤਮਈ ਕਿਸਾਨਾਂ ਮਜ਼ਦੂਰਾਂ ਔਰਤਾਂ ਦਾ ਅੰਤਿਮ ਜਿੱਤ ਤੱਕ ਡਟੇ ਰਹਿਣ ਵਾਲਾ ਸਿਦਕ ਸਿਰੜ ਇਹੀ ਸਾਬਤ ਕਰਦਾ ਹੈ ਕਿ ਮੋਦੀ ਭਾਜਪਾ ਸਾਮਰਾਜੀ ਗੱਠਜੋੜ ਦੀਆਂ ਕਿਸਾਨ ਮਾਰੂ ਲੋਕ ਮਾਰੂ ਨੀਤੀਆਂ ਦਾ ਬੁਥਾੜ ਭੰਨ ਕੇ ਹੀ ਦਮ ਲਿਆ ਜਾਵੇਗਾ। ਤਿੰਨੇ ਕਾਲੇ ਖੇਤੀ ਕਾਨੂੰਨ, ਬਿਜਲੀ ਸੋਧ ਬਿੱਲ 2020 ਅਤੇ ਪਰਾਲ਼ੀ ਪ੍ਰਦੂਸ਼ਣ ਆਰਡੀਨੈਂਸ ਰੱਦ ਕਰਾਉਣ ਸਮੇਤ ਸਰਵਜਨਿਕ ਜਨਤਕ ਵੰਡ ਪ੍ਰਣਾਲੀ ਲਾਗੂ ਕਰਵਾਉਣ ਵਰਗੀਆਂ ਮੌਜੂਦਾ ਘੋਲ਼ ਦੀਆਂ ਮੁੱਖ ਮੰਗਾਂ ਮੰਨਵਾ ਕੇ ਹੀ ਦਮ ਲਿਆ ਜਾਵੇਗਾ। ਬੁਲਾਰਿਆਂ ਨੇ ਦਾਅਵਾ ਕੀਤਾ ਕਿ ਦਿੱਲੀ ‘ਚ 26 ਜਨਵਰੀ ਦੀ ਕਿਸਾਨ ਪਰੇਡ ਦੀ ਤਿਆਰੀ ਲਈ 20-21 ਜਨਵਰੀ ਨੂੰ ਪੰਜਾਬ ਭਰ ਵਿੱਚ ਕੀਤੇ ਜਾ ਰਹੇ ਟ੍ਰੈਕਟਰ ਮਾਰਚਾਂ ਲਈ ਨੌਜਵਾਨਾਂ ਵਿੱਚ ਜ਼ਬਰਦਸਤ ਉਤਸ਼ਾਹ ਪਾਇਆ ਜਾ ਰਿਹਾ ਹੈ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com
-->