17 January 2021 04:38 am
Kinno

25 ਨਵੰਬਰ ਤੋਂ 23 ਦਸੰਬਰ ਦਰਮਿਆਨ ਯੂ.ਕੇ. ਰਾਹੀਂ ਭਾਰਤ ਆਏ ਯਾਤਰੀ ਜ਼ਿਲਾ ਕੰਟਰੋਲ ਰੂਮ ਨੰਬਰ 01672-232304 ‘ਤੇ ਸੂਚਨਾ ਦੇਣ-ਡਿਪਟੀ ਕਮਿਸ਼ਨਰ

- Posted on 25 December 2020


*ਪੰਜਾਬ ਸਰਕਾਰ ਵੱਲੋਂ ਇੰਗਲੈਂਡ ‘ਚ ਪਾਏ ਨਵੇਂ ਸਾਰਸ-ਕੋਵ-2 ਵਾਇਰਸ ਸਬੰਧੀ ਐਸ.ਓ.ਪੀ ਜਾਰੀ
ਸੰਗਰੂਰ, 25 ਦਸੰਬਰ:
ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਰਾਮਵੀਤ ਨੇ ਅੱਜ ਇੱਥੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇੰਗਲੈਂਡ ‘ਚ ਪਾਏ ਗਏ ਨਵੇਂ ਸਾਰਸ (ਐਸ.ਏ.ਆਰ.ਐਸ)-ਕੋਵ-2 ਵਾਇਰਸ ਦੇ ਮੱਦੇਨਜ਼ਰ ਮਹਾਂਮਾਰੀ ਸਬੰਧੀ ਵਿਗਿਆਨਕ ਨਿਗਰਾਨੀ ਅਤੇ ਪ੍ਰਤਿਕਿ੍ਰਆ ਲਈ ਜਾਰੀ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (ਐਸ.ਓ.ਪੀ) ਤਹਿਤ ਪਿਛਲੇ 4 ਹਫਤਿਆਂ ਵਿੱਚ (25 ਨਵੰਬਰ ਤੋਂ 23 ਦਸੰਬਰ 2020) ਦੌਰਾਨ ਦੇਸ਼ ਅੰਦਰ ਯੂ.ਕੇ. ਰਾਹੀਂ ਹੋਕੇ ਦਾਖਲ ਹੋਏ ਕੌਮਾਂਤਰੀ ਯਾਤਰੀਆਂ ਲਈ ਜ਼ਿਲਾ ਕੰਟਰੋਲ ਰੂਮ ਨੰਬਰ 01672-232304 ‘ਤੇ ਸੂਚਨਾ ਦੇਣੀ ਲਾਜਮੀ ਕੀਤੀ ਗਈ ਹੈ।
ਸ੍ਰੀ ਰਾਮਵੀਤ ਨੇ ਦੱਸਿਆ ਕਿ ਇਨਾਂ ਨਵੀਆਂ ਐਸ.ਓ.ਪੀਜ਼ ਤਹਿਤ ਯੂ.ਕੇ. (ਇੰਗਲੈਂਡ) ਤੋਂ ਆਉਣ ਵਾਲੇ ਯਾਤਰੀਆਂ ਲਈ ਦੇਸ਼ ਆਉਣ ‘ਤੇ ਆਰਟੀ-ਪੀਸੀਆਰ ਟੈਸਟ ਲਾਜਮੀ ਕੀਤਾ ਗਿਆ ਹੈ। ਇਸੇ ਤਰਾਂ 21 ਤੋਂ 23 ਦਸੰਬਰ ਦੌਰਾਨ ਯੂ.ਕੇ. ਤੋਂ ਪੁੱਜੇ ਯਾਤਰੀਆਂ ਦੇ ਕੋਵਿਡ ਟੈਸਟ ਦੌਰਾਨ ਪਾਜ਼ਿਟਿਵ ਪਾਏ ਜਾਣ ‘ਤੇ ਉਨਾਂ ਦੇ ਸੰਪਰਕ ‘ਚ ਆਏ ਵਿਅਕਤੀਆਂ ਨੂੰ ਅਲੱਗ ਇਕਾਂਤਵਾਸ ਕੇਂਦਰਾਂ ‘ਚ ਸੰਸਥਾਗਤ ਤੌਰ ‘ਤੇ ਰੱਖਿਆ ਜਾਵੇਗਾ। ਨੈਗੇਟਿਵ ਪਾਏ ਗਏ ਯਾਤਰੀਆਂ ਨੂੰ ਘਰੇਲੂ ਇਕਾਂਤਵਾਸ ‘ਚ ਰੱਖਿਆ ਜਾਵੇਗਾ ਅਤੇ ਆਈ.ਸੀ.ਐਮ.ਆਰ ਦੀਆਂ ਹਦਾਇਤਾਂ ਮੁਤਾਬਕ ਉਨਾਂ ਦੀ ਅਗਲੀ ਟੈਸਟਿੰਗ ਕੀਤੀ ਜਾਵੇਗੀ।
ਉਨਾਂ ਹੋਰ ਦੱਸਿਆ ਕਿ ਇਸ ਤੋਂ ਇਲਾਵਾ 25 ਨਵੰਬਰ ਤੋਂ 8 ਦਸੰਬਰ ਦਰਮਿਆਨ ਯੂ.ਕੇ. ਤੋਂ ਆਏ ਯਾਤਰੀਆਂ ਨੂੰ ਆਪਣੀ ਸਿਹਤ ਦੀ ਸਵੈ ਨਿਗਰਾਨੀ ਕਰਦੇ ਹੋਏ, ਕਿਸੇ ਵੀ ਤਰਾਂ ਦੇ ਕੋਵਿਡ ਲੱਛਣ ਉਭਰਨ ‘ਤੇ ਤੁਰੰਤ ਆਰਟੀ-ਪੀਸੀਆਰ ਕਰਵਾਉਣ ਲਈ ਨੇੜਲੇ ਕੇਂਦਰ ‘ਤੇ ਜਾਣਾ ਪਵੇਗਾ। ਇਸ ਤੋਂ ਇਲਾਵਾ 9 ਦਸੰਬਰ ਤੋਂ 23 ਦਸੰਬਰ ਵਿਚਾਲੇ ਯੂ.ਕੇ. ਤੋਂ ਆਏ ਯਾਤਰੀਆਂ ਦਾ 14 ਦਿਨਾਂ ਤੱਕ ਸਿਹਤ ਵਿਭਾਗ ਵੱਲੋਂ ਲਗਾਤਾਰ ਰੋਜ਼ਾਨਾ ਫਾਲੋਅਪ ਕੀਤਾ ਜਾਵੇਗਾ। ਨਿਗਰਾਨੀ ਹੇਠਾਂ ਰੱਖੇ ਗਏ ਸਾਰੇ ਯਾਤਰੀਆਂ ਦਾ ਉਨਾਂ ਦੀ ਆਮਦ ਦੀ ਮਿਤੀ ਤੋਂ 28 ਦਿਨ ਲਈ ਰੋਜ਼ਾਨਾ ਫਾਲੋਅਪ ਕਰਨਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਜਿਸ ਵੀ ਵਿਅਕਤੀ ਦਾ ਆਰ ਟੀ ਪੀਸੀਆਰ ਟੈਸਟ ਨੇਗੈਟਿਵ ਆਵੇਗਾ ਤੇ ਘਰ ਇਕਾਂਤਵਾਸ ਵਿੱਚ ਹਨ ਲਈ ਨਿਗਰਾਨ ਟੀਮਾਂ ਖੁਦ ਮੋਨੀਟਰ ਕਰਨਗੀਆਂ ਤੇ ਟੀਮਾਂ ਉਨਾਂ ਦੇ ਢੁਕਵੇਂ ਇਕਾਂਤਵਾਸ ਤੇ ਸੱਤ ਦਿਨਾਂ ਬਾਅਦ ਆਰਟੀ ਪੀਸੀਆਰ ਟੈਸਟ ਕਰਾਉਣਾ ਯਕੀਨੀ ਬਣਾਉਣਗੀਆਂ। ਜੇਕਰ ਕਿਸੇ ਵਿਅਕਤੀ ਨੂੰ ਸੱਤ ਦਿਨਾਂ ਤੋਂ ਪਹਿਲਾਂ ਲੱਛਣ ਨਜਰ ਆਉਂਦੇ ਹਨ ਤਾਂ ਉਨਾਂ ਦਾ ਤੁਰੰਤ ਟੈਸਟ ਕਰਾਉਣਾ ਯਕੀਨੀ ਬਣਾਉਣਗੀਆਂ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਐਸ.ਏ.ਆਰ.ਐਸ – ਕੋਵ- 2 ਵਾਇਰਸ (ਵੇਰੀਐਂਟ ਅੰਡਰ ਇਨਵੈਸਟੀਗੇਸ਼ਨ (ਵੀ.ਯੂ.ਆਈ) -20212/01) ਦੇ ਨਵੇਂ ਰੂਪ ਦੀ ਰਿਪੋਰਟ ਯੂਨਾਈਟਿਡ ਕਿੰਗਡਮ (ਯੂ.ਕੇੇ) ਵਲੋਂ ਵਿਸ਼ਵ ਸਿਹਤ ਸੰਗਠਨ (ਡਬਲਯ.ੂਐਚ.ਓ) ਨੂੰ ਦਿੱਤੀ ਗਈ ਹੈ। ਯੂਰਪੀਅਨ ਸੈਂਟਰ ਫਾਰ ਡਿਸੀਜ਼ ਕੰਟਰੋਲ (ਈ.ਸੀ.ਡੀ.ਸੀ.) ਵਲੋਂ ਇਹ ਵਾਇਰਸ ਵਧੇਰੇ ਸੰਚਾਰੀ ਅਤੇ ਨੌਜਵਾਨ ਆਬਾਦੀ ਨੂੰ ਪ੍ਰਭਾਵਤ ਕਰਨ ਵਾਲਾ ਦੱਸਿਆ ਗਿਆ ਹੈ। ਵਾਇਰਸ ਦਾ ਇਹ ਰੂਪ 17 ਪਰਿਵਰਤਨਾਂ ਦੇ ਇੱਕ ਸੈੱਟ ਵਾਲਾ ਵਾਇਰਸ ਦੱਸਿਆ ਗਿਆ ਹੈ। ਇਸ ਵਾਇਰਸ ਸਪਾਈਕ ਪ੍ਰੋਟੀਨ ਵਿੱਚ ਫਰਕ ਹੋਣ ਕਰਕੇ ਇਹ ਵਧੇਰੇ ਛੂਤਕਾਰੀ ਤੇ ਖਤਰਨਾਕ ਹੋ ਸਕਦਾ ਹੈ ਅਤੇ ਲੋਕਾਂ ਨੂੰ ਵਧੇਰੇ ਅਸਾਨੀ ਨਾਲ ਆਪਣੀ ਲਪੇਟ ਵਿੱਚ ਲੈ ਸਕਦਾ ਹੈ। ਇਸ ਲਈ ਲੋਕਾਂ ਹੋਰ ਵੀ ਵਧੇਰੇ ਚੌਕਸ ਰਹਿਣ ਦੀ ਜਰੂਰਤ ਹੈ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com