ਕੇਂਦਰ ਅਤੇ ਕਿਸਾਨਾਂ ਵਿਚਕਾਰ 11ਵੇਂ ਦੌਰ ਦੀ ਮੀਟਿੰਗ ਰਹੀ ਬੇਸਿੱਟਾ, ਮੀਟਿੰਗ ਤੋਂ ਬਾਅਦ ਬੋਲੋ ਕਿਸਾਨ ਆਗੂਆਂ
-ਕਿਸਾਨਾਂ ਨੇ ਦਿੱਤੀ ਸੰਘਰਸ਼ ਤਿੱਖਾ ਕਰਨ ਦੀ ਚੇਤਾਵਨੀ
-ਕਿਸਾਨਾਂ ਨੂੰ ਇਸਤੋਂ ਬਿਹਤਰ ਤਜਵੀਜ਼ ਨਹੀਂ ਦੇ ਸਕਦੇ: ਕੇਂਦਰੀ ਖੇਤੀਬਾੜੀ ਮੰਤਰੀ
-ਕਾਨੂੰਨਾਂ ਨੂੰ ਰੱਦ ਕਰਨ ਤੋਂ ਘੱਟ ਕੁਝ ਵੀ ਮੰਨਜ਼ੂਰ ਨਹੀਂ
ਗੁਰਵਿੰਦਰ ਸਿੰਘ ਸਿੱਧੂ,ਚੰਡੀਗੜ੍ਹ
ਵਿਵਾਦ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਕਾਰ ਚੱਲ ਰਿਹਾ ਰੇੜਕਾ 11ਵੇਂ ਦੌਰ ਦੀ ਮੀਟਿੰਗ ਵਿੱਚ ਨਹੀਂ ਖ਼ਤਮ ਹੋ ਸਕਿਆ। ਅੱਜ ਵਿਗਿਆਨ ਭਵਨ ਵਿੱਚ ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਕਾਰ 11ਵੇਂ ਗੇੜ ਦੀ ਮੀਟਿੰਗ ਦੋਵੇਂ ਧਿਰਾਂ ਆਪਣੀਆਂ-ਆਪਣੀਆਂ ਮੰਗਾਂ ‘ਤੇ ਅੜੀਆਂ ਰਹੀਆਂ, ਜਿਸ ਕਾਰਨ ਗੱਲ ਕਿਸੇ ਵੀ ਸਿਰੇ ਨਹੀਂ ਲੱਗ ਸਕੀ।ਅੱਜ ਹੋਈ ਮੀਟਿੰਗ ‘ਚ ਵੱਡੀ ਗੱਲ ਰਹੀ ਕਿ ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਕਾਰ ਅਗਲੀ ਮੀਟਿੰਗ ਦੀ ਕੋਈ ਅਗਲੀ ਤਰੀਕ ਵੀ ਨਹੀਂ ਤੈਅ ਕੀਤੀ ਗਈ।ਜਿਸ ਕਾਰਨ ਹੁਣ ਕੇਂਦਰ ਅਤੇ ਕਿਸਾਨਾਂ ਵਿਚਕਾਰ ਮੀਟਿੰਗਾਂ ਦਾ ਦੌਰ ਇਕ ਵਾਰ ਖਤਮ ਹੋ ਗਿਆ ਹੈ।
ਕੇਂਦਰ ਸਰਕਾਰ ਨੇ ਅੱਜ ਮੀਟਿੰਗ ਦੌਰਾਨ ਕਿਸਾਨ ਆਗੂਆਂ ਨੂੰ ਸਾਫ ਕਿਹਾ ਕਿ ਅਸੀਂ ਖੇਤੀ ਕਾਨੂੰਨਾਂ ਨੂੰ ਇਕ ਤੋਂ ਲੈ ਕੇ ਡੇਢ ਸਾਲ ਤੱਕ ਕਾਨੂੰਨਾਂ ਮੁਅੱਤਲ ਕਰਨ ਕਰਨ ਤੋਂ ਇਲਾਵਾ ਹੋਰ ਕੋਈ ਬਿਹਤਰ ਪੇਸ਼ਕਸ ਨਹੀਂ ਦੇ ਸਕਦੇ। ਕੇਂਦਰੀ ਮੰਤਰੀ ਨੇ ਕਿਹਾ ਕਿ ਅਸੀਂ ਇੰਨ੍ਹਾਂ ਕਾਨੂੰਨਾਂ ਸਬੰਧੀ ਕਮੇਟੀ ਗਠਿਤ ਕਰਨ ਲਈ ਤਿਆਰ ਹਾਂ, ਜੋ ਕਿ ਕਾਨੂੰਨਾਂ ਸਬੰਧੀ ਚਰਚਾ ਕਰਕੇ ਆਪਣੀ ਰਿਪੋਰਟ ਦੇਵੇ। ਸਰਕਾਰ ਨੇ ਕਿਸਾਨਾਂ ਨੂੰ ਕਿਹਾ ਕਿ ਅਸੀਂ ਆਪਣੇ ਪੱਧਰ ‘ਤੇ ਬਿਹਤਰ ਪੇਸ਼ਕਸ ਦਿੱਤੀ ਹੈ ਅਤੇ ਕਿਸਾਨਾਂ ਨੂੰ ਮੁੜ ਤੋਂ ਕਿਸਾਨਾਂ ਨੂੰ ਕਾਨੂੰਨਾਂ ਨੂੰ ਮੁਅੱਤਲ ਕਰਨ ਅਤੇ ਕਮੇਟੀ ਬਣਾਉਣ ਵਾਲੀ ਪੇਸ਼ਕਸ ‘ਤੇ ਗੌਰ ਕਰਨੀ ਚਾਹੀਦੀ ਹੈ।
ਦੂਸਰੇ ਪਾਸੇ ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਆਪਣਾ ਸਟੈਂਡ ਪਹਿਲਾਂ ਹੀ ਸਾਫ ਕਰ ਦਿੱਤਾ ਸੀ ਅਤੇ ਅਸੀ ਹੁਣ ਵੀ ਆਪਣੇ ਸਟੈਂਡ ‘ਤੇ ਕਾਇਮ ਹਾਂ।ਸਾਨੂੰ ਤਿੰਨੋਂ ਕਾਨੂੰਨ ਰੱਦ ਕਰਨ ਤੋਂ ਘੱਟ ਕੁਝ ਵੀ ਮੰਨਜ਼ੂਰ ਨਹੀਂ ਹੈ।ਕਿਸਾਨ ਆਗੂਆਂ ਨੇ ਕਿਹਾ ਅਸੀਂ ਕੇਂਦਰ ਸਰਕਾਰ ਦੀ ਪੇਸ਼ਕਸ ‘ਤੇ ਪਹਿਲਾਂ ਹੀ ਚਰਚਾ ਕਰ ਚੁੱਕੇ ਹਾਂ, ਇਸ ਲਈ ਦੁਬਾਰਾ ਚਰਚਾ ਕਰਨ ਦਾ ਕੋਈ ਤੁਕ ਨਹੀਂ ਬਣਦਾ।ਕਿਸਾਨਾਂ ਆਗੂਆਂ ਨੇ ਕੇਂਦਰ ਸਰਕਾਰ ਨੂੰ ਚੇਤਾਵਨੀ ਭਰੇ ਲਹਿਜੇ ਨਾਲ ਕਿਹਾ ਕਿ ਅਸੀਂ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ
ਅੱਜ ਕੇਂਦਰ ਸਰਕਾਰ ਅਤੇ ਕਿਸਾਨ ਆਗੂਆਂ ਵਿਚਕਾਰ ਵਿਗਿਆਨ ਭਵਨ ਵਿੱਚ ਮੀਟਿੰਗ ਸ਼ੁਰੂ ਹੋਈ, ਪਰ ਲਗਭਗ 30 ਮਿੰਟ ਤੱਕ ਮੀਟਿੰਗ ਚੱਲਣ ਤੋਂ ਬਾਅਦ ਕੇਂਦਰੀ ਮੰਤਰੀ ਚਲੇ ਗਏ।ਇਸਤੋਂ 5 ਘੰਟਿਆਂ ਦੇ ਸਮੇਂ ਬਾਅਦ ਮੀਟਿੰਗ ਦੁਬਾਰਾ ਸ਼ੁਰੂ ਹੋਈ, ਪਰ ਮੀਟਿੰਗ ਲੰਬਾ ਸਮਾਂ ਨਹੀਂ ਚੱਲ ਸਕੀ ਅਤੇ ਮੀਟਿੰਗ ਬੇਸਿੱਟਾ ਹੋ ਰਹੀ। ਇਸ ਦੌਰਾਨ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਸਾਨ ਆਗੂਆਂ ਨੂੰ ਕਿਹਾ ਕਿ ਅਸੀ ਕਾਨੂੰਨਾਂ ਨੂੰ ਮੁਅੱਤਲ ਕਰਨ ਦੀ ਤਜਵੀਜ਼ ‘ਤੇ ਦੁਬਾਰਾ ਚਰਚਾ ਕਰਨ ਲਈ ਤਿਆਰ ਹਾਂ ਅਤੇ ਜੇਕਰ ਕਿਸਾਨ ਕਾਨੂੰਨਾਂ ਨੂੰ ਮੁਅੱਤਲ ਕਰਨ ਦੀ ਚਰਚਾ ਕਰਨੀ ਚਾਹੁੰਦੇ ਹਨ, ਤਾਂ ਅਸੀਂ ਤਿਆਰ ਹਾਂ, ਕਾਨੂੰਨਾਂ ਨੂੰ ਰੱਦ ਕਿਸੇ ਵੀ ਕੀਮਤ ‘ਤੇ ਰੱਦ ਨਹੀਂ ਕੀਤਾ ਜਾਵੇਗਾ।
ਮੀਟਿੰਗ ਤੋਂ ਬਾਅਦ ਕੇਂਦਰੀ ਖੇਤੀਬਾੜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿ ਕਿਸੇ ਵੀ ਮਾਮਲੇ ਦਾ ਹੱਲ ਗੱਲਬਾਤ ਰਹੀਂ ਹੀ ਹੁੰਦਾ ਹੈ ਅਤੇ ਗੱਲਬਾਤ ਚੱਲਦੀ ਰਹਿਣੀ ਚਾਹੀਦੀ ਹੈ।ਕੇਂਦਰੀ ਮੰਤਰੀ ਨੇ ਕਿਹਾ ਸਾਡੀ ਸਰਕਾਰ ਕਿਸਾਨਾਂ ਦਾ ਭਲਾ ਕਰਨਾ ਚਾਹੁੰਦੀ ਹੈ, ਪਰ ਕੁਝ ਤਾਕਤਾਂ ਕਿਸਾਨਾਂ ਵਿੱਚ ਆ ਕੇ ਉਨ੍ਹਾਂ ਨੂੰ ਭੜਕਾ ਰਹੀ ਹੈ।ਉਨ੍ਹਾਂ ਕਿਹਾ ਕਿ ਅਸੀਂ ਕਾਨੂੰਨਾਂ ਦੇ ਮਾਮਲੇ ਨੂੰ ਸੁਲਝਾਉਣ ਲਈ ਕਿਸਾਨਾਂ ਦੀਆਂ ਮੰਗਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਲੱਗ-ਅਲੱਗ ਤਰ੍ਹਾਂ ਦੀਆਂ ਪੇਸ਼ਕਸਾਂ ਦਿੱਤੀਆਂ ਗਈਆਂ, ਪਰ ਕਿਸਾਨਾਂ ਨੇ ਸਰਕਾਰ ਦੀਆਂ ਸਾਰੀਆਂ ਪੇਸ਼ਕਸ਼ਾਂ ਠੁਕਰਾ ਦਿੱਤੀਆਂ ਅਤੇ ਕਿਸਾਨ ਆਗੂਆਂ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ‘ਤੇ ਅੜੇ ਹੋਏ ਹਨ। ਖੇਤੀਬਾੜੀ ਮੰਤਰੀ ਨੇ ਕਿਸਾਨਾਂ ਆਗੂਆਂ ਨੂੰ ਕਿਹਾ ਤੁਸੀਂ ਕੱਲ ਤੱਕ ਦੁਬਾਰਾ ਪੇਸ਼ਕਸ਼ ‘ਤੇ ਚਰਚਾ ਕਰ ਸਕਦੇ ਹੋਂ।
ਕਾਬਲੇਗੌਰ ਹੈ ਕਿ ਇਸਤੋਂ ਪਹਿਲਾਂ 20 ਜਨਵਰੀ ਨੂੰ ਮੀਟਿੰਗ ਦੌਰਾਨ ਕੇਂਦਰ ਸਰਕਾਰ ਅੱਗੇ ਨਵੀਂ ਤਜਵੀਜ਼ ਰੱਖਦੇ ਹੋਏ ਕਿਹਾ ਕਿ ਅਸੀਂ ਤਿੰਨੋਂ ਕਾਨੂੰਨਾਂ ਨੂੰ ਇਕ ਤੋਂ ਡੇਢ ਸਾਲ ਤੱਕ ਮੁਅੱਤਲ ਕਰ ਦਿੰਦੇ ਹਾਂ ਅਤੇ ਇਸ ਦੌਰਾਨ ਇਕ ਨਵੀਂ ਕਮੇਟੀ ਬਣਾ ਲੈਂਦੇ ਹਾਂ।ਜੋ ਕਿ ਕਾਨੂੰਨਾਂ ਦੇ ਮਾਮਲੇ ਸਾਰਥਕ ਹੱਲ ਕੱਢ ਸਕੇ।