21 Apr 2021

ਇਕੋ ਦਿਨ 18 ਹੋਰ ਕਿਸਾਨਾਂ ਦੀਆਂ ਜ਼ਮਾਨਤਾਂ ਹੋਈਆਂ ਮਨਜ਼ੂਰ

ਨਵੀਂ ਦਿੱਲੀ, 25 ਫਰਵਰੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਉਦੋਂ ਵੱਡੀ ਸਫਲਤਾ ਮਿਲੀ ਜਦੋਂ ਕਿਸਾਨ ਅੰਦੋਲਨ ਦੇ ਸਬੰਧ ਵਿਚ ਤਿੰਨ ਵੱਖ ਵੱਖ ਕੇਸਾਂ ਵਿਚ ਗਿ੍ਰਫਤਾਰ ਕੀਤੇ ਗਏ ਕਿਸਾਨਾਂ ਤੇ ਕਿਸਾਨ ਸਮਰਥਕਾਂ ਦੀਆਂ ਜ਼ਮਾਨਤਾਂ ਅਦਾਲਤਾਂ ਵਿਚ ਮਨਜ਼ੂਰ ਹੋ ਗਈਆਂ।

ਇਸ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਰਹਿਮਤ ਸਦਕਾ ਮਿਹਨਤ ਨੂੰ ਬੂਰ ਪਿਆ ਹੈ ਤੇ ਇਕੋ ਦਿਨ 18 ਲੋਕਾਂ ਦੀ ਜ਼ਮਾਨਤ ਮਨਜ਼ੂਰ ਹੋਈ ਹੈ। ਉਹਨਾਂ ਦੱਸਿਆ ਕਿ ਇਹਨਾਂ ਤਿੰਨ ਕੇਸਾਂ ਵਿਚ ਪੁਲਿਸ ਥਾਣਾ ਅਲੀਪੁਰ ਵਿਚ ਦਰਜ ਐਫ ਆਈ ਆਰ ਨੰਬਰ 48 ਅਤੇ ਨਾਂਗਲੋਈ ਪੁਲਿਸ ਥਾਣੇ ਵਿਚ ਦਰਜ ਐਫ ਆਈ ਆਰ ਨੰਬਰ 46 ਅਤੇ 47 ਸ਼ਾਮਲ ਹਨ। ਉਹਨਾਂ ਦੱਸਿਆ ਕਿ ਤਿੰਨਾਂ ਐਫ ਆਈ ਆਰਜ਼ ਦੇ ਵਿਚ ਧਾਰਾ 307 ਸਮੇਤ ਅਜਿਹੀ ਹਰ ਉਹ ਧਾਰਾ ਸ਼ਾਮਲ ਕੀਤੀ ਗਈ ਸੀ ਤਾਂ ਜੋ ਕਿਸਾਨਾਂ ਦੀਆਂ ਜ਼ਮਾਨਤਾਂ ਮਨਜ਼ੂਰ ਨਾ ਹੋਣ ਪਰ ਮਾਣਯੋਗ ਅਦਾਲਤਾਂ ਨੇ ਵੇਖ ਲਿਆ ਕਿ ਬੇਕਸੂਰ ਵਿਅਕਤੀ ਹੀ ਫਸਾਏ ਗਏ ਤੇ ਅਦਾਲਤਾਂ ਵੱਲੋਂ ਜ਼ਮਾਨਤਾਂ ਲਗਾਤਾਰ ਮਨਜ਼ੂਰ ਕੀਤੀਆਂ ਜਾ ਰਹੀਆਂ ਹਨ।

ਸਿਰਸਾ ਤੇ ਸ੍ਰੀ ਕਾਲਕਾ ਨੇ ਦੱਸਿਆ ਕਿ ਅੱਜ ਜਿਹਨਾਂ ਦੀ ਜ਼ਮਾਨਤ ਮਨਜ਼ੂਰ ਕੀਤੀ ਗਈ ਹੈ ਉਹਨਾਂ ਵਿਚ ਅਲੀਪੁਰ ਪੁਲਿਸ ਥਾਣੇ ਵਿਚ ਦਰਜ ਐਫ ਆਈ ਆਰ ਨੰਬਰ 49 ਤਹਿਤ ਗਿ੍ਰਫਤਾਰ ਕੀਤੇ ਗਏ  ਜਗਸੀਰਨ ਸਿੰਘ ਉਰਫ ਜਗਸੀਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਗੰਡੂ ਕਲਾਂ ਜ਼ਿਲਾਮ ਾਨਸਾ, ਜਗਵਿੰਦਰ ਸਿੰਘ ਪੁੱਤਰ ਹੁਸ਼ੈਰ ਸਿੰਘ ਵਾਸੀ ਪਿੰਡ ਧੇਟਾ ਜ਼ਿਲਾ ਸੰਗਰੂਰ, ਜਗਬੀਰ ਸਿੰਘ ਪੁੱਤਰ ਧੰਨਾ ਸਿੰਘ ਵਾਸੀ ਪਿੰਡ ਦਿਲਰੋੜਾ ਜ਼ਿਲਾ ਸੰਗਰੂਰ, ਦਿਲਸ਼ਾਦ ਪੁੱਤਰ ਦਿਲਾਵਰ ਖਾਨ ਵਾਸੀ ਕਦੋਈਆਂ ਜਿਲਾ ਮੁਹਾਲੀ, ਨਵਜੋਤ ਪੁੰਤਰ ਜਗਬੀਰ ਸਿੰਘ ਪਿੰਡ ਕਦੋਈਆਂ ਜ਼ਿਲਾ ਮੁਹਾਲੀ, ਮਨਿੰਦਰ ਸਿੰਘ ਪੁੱਤਰ ਬੇਅੰਤ ਸਿੰਘ ਪਿੰਡ ਕੋਲਟਾ ਜ਼ਿਲਾ ਫਤਿਹਗੜ ਸਾਹਿਬ, ਸੁਖਪ੍ਰੀਤ ਸਿੰਘ ਪੁੱਤਰ ਮਰਨ!ੀਤ ਸਿੰਘ ਵਾਸੀ ਪਿੰਡ ਬੇਦੂਆ ਜ਼ਿਲਾ ਮੋਗਾ, ਮਲਕੀਤ ਸਿੰਘ ਪੁੱਤਰ ਜਹਾਂਗੀਰ ਸਿੰਘ ਵਾਸੀ ਹਿੰਮਤਪੁਰਾ ਜ਼ਿਲਾ ਫਤਿਹਾਬਾਦ ਹਰਿਆਣਾ, ਗੁਰਮੀਤ ਸਿੰਘ ਪੁੱਤਰ ਬੀਰ ਸਿੰਘ ਵਾਸੀ ਹਿੰਮਤਪੁਰਾ ਜ਼ਿਲਾ ਫਤਿਹਾਬਾਦ ਹਰਿਆਣਾ, ਜਤਿੰਦਰ ਸਿੰਘ ਪੁੰਤਰ ਦੇਵੇਂਦਰ ਸਿੰਘ ਪਿੰਡ ਖੇੜਾਸੁਲਤਾਨਾ ਜ਼ਿਲਾ ਗੁਰਦਾਸਪੁਰ, ਸੁਖਰਾਜ ਸਿੰਘ ਪੁੱਤਰ ਗੁਰਜੰਟ ਸਿੰਘ ਪਿੰਡ ਪੀਰੋਂ ਜ਼ਿਲਾ ਮਾਨਸਾ,  ਕੁਲਦੀਪ ਸਿੰਘ ਪੁੱਤਰ ਗੁਰਲਾਲ ਸਿੰਘ ਪਿੰਡ ਪੀਰੋਂ ਜ਼ਿਲਾ ਮਾਨਸਾ, ਇਕਬਾਲ ਸਿੰਘ ਪੁੱਤਰ ਤੇਜਿੰਦਰ ਸਿੰਘ ਵਾਸੀ ਪਿੰਡ ਤੂਸਾ ਜ਼ਿਲਾ ਲੁਧਿਆਣਾ, ਗੁਰਜੰਟ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਪਿੰਡ ਭਰਥ ਜ਼ਿਲਾ ਗੁਰਦਾਸਪੁਰ, ਗੁਰਪ੍ਰੀਤ ਸਿੰਘ ਪੁੱਤਰ ਹਰਭਜਨ ਸਿੰਘ ਪਿੰਡ ਭਰਥ ਜ਼ਿਲਾ ਗੁਰਦਾਸਪੁਰ ਅਤੇ  ਜਸਵਿੰਦਰ ਸਿੰਘ ਪੁੱਤਰ ਜਨ ਸਿੰਘ ਵਾਸੀ ਪੀਰੋਂ ਜ਼ਿਲਾ ਮਾਨਸਾ ਦੀ ਜ਼ਮਾਨਤ ਮਨਜ਼ੂਰ ਹੋਈ ਹੈ।

ਸਿਰਸਾ ਤੇ ਕਾਲਕਾ ਨੇ ਦੱਸਿਆ ਕਿ ਇਸੇ ਤਰੀਕੇ ਪੁਲਿਸ ਥਾਣਾ ਨਾਂਗਲੋਈ ਵਿਚ ਦਰਜ ਐਫ ਆਈ ਆਰ ਨੰਬਰ 47 ਤਹਿਤ ਗੁਰਸੇਵਕ ਸਿੰਘ ਪੁੱਤਰ ਨਾਇਬ ਸਿੰਘ ਪਿੰਡ ਕੋਟੜਾ ਜ਼ਿਲਾ ਮਾਨਸਾ ਤੇ ਐਫ ਆਈ ਆਰ ਨੰਬਰ 46ਤਹਿਤ ਦਲਜਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਪਿੰਡ ਟਟਰਾਈਵਾਲਾ ਜ਼ਿਲਾ ਮੋਗਾ ਦੀ ਜ਼ਮਾਨਤ ਅੱਜ ਅਦਾਲਤ ਨੇ ਮਨਜ਼ੂਰ ਕਰ ਲਈ ਹੈ।

ਦੋਹਾਂ ਆਗੂਆਂ ਨੇ ਇਹਨਾਂ ਵਿਅਕਤੀਆਂ ਦੇ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਜ਼ਮਾਨਤੀ ਨਾਲ ਲਿਆ ਕੇ ਇਹਨਾਂ ਦੀ ਜੇਲ ਵਿਚੋਂ ਰਿਹਾਈ ਲਈ ਤੁਰੰਤ ਦਿੱਲੀ ਗੁਰਦੁਆਰਾ ਕਮੇਟੀ ਨਾਲ ਸੰਪਰਕ ਕਰਨ।

ਦੋਹਾਂ ਆਗੂਆਂ ਨੇ ਲੀਗਲ ਸੈਲ ਦੇ ਚੇਅਰਮੈਨ ਜਗਦੀਪ ਸਿੰਘ ਕਾਹਲੋਂ ਤੇ ਟੀਮ ਮੈਂਬਰ ਐਡਵੋਕੇਟ ਜਸਦੀਪ ਸਿੰਘ ਢਿੱਲੋਂ, ਕਪਿਲ ਮਦਾਨ, ਵਰੇਂਦਰ ਸਿੰਘ ਸੰਧੂ, ਜਸਪ੍ਰੀਤ ਸਿੰਘ ਰਾਏ, ਰਾਕੇਸ਼ ਚਾਹਰ, ਯਸ਼ਵੀਰ ਸਿੰਘ, ਨੀਲ ਸਿੰਘ, ਸੰਕਲਪ ਕੋਹਲੀ, ਹਰਪ੍ਰੀਤ ਰਾਏ, ਅਸ਼ਨੀਤ ਸਿੰਘ ਆਨੰਦ, ਪ੍ਰਤੀਕ ਕੋਹਲੀ, ਗੁਰਮੁੱਖ ਸਿੰਘ ਤੇ ਐਡਵੋਕੇਟ ਨਿਤਿਨ ਸਭ ਦਾ ਤਹਿ ਦਿਲੋਂ ਧੰਨਵਾਦ ਕੀਤਾ  ਜੋ ਹਮੇਸ਼ਾ ਵੱਧ ਚੜ ਕੇ ਦਿੱਲੀ ਕਮੇਟੀ ਵੱਲੋਂ ਕਿਸਾਨਾਂ ਦੇ ਇਹ ਕੇਸ ਲੜ ਰਹੇ ਹਨ। ਉਹਨਾਂ ਨੇ ਕਿਸਾਨ ਜਥੇਬੰਦੀਆਂ ਤੇ ਸੰਯੁਕਤ ਕਿਸਾਨ ਮੋਰਚੇ ਦਾ ਵੀ ਉਚੇਚਾ ਧੰਨਵਾਦ ਕੀਤਾ।

ਦੋਹਾਂ ਆਗੂਆਂ ਨੇ ਦੱਸਿਆ ਕਿ ਕੱਲ 26 ਫਰਵਰੀ ਨੂੰ ਵੀ ਕੁਝ ਕੇਸਾਂ ਵਿਚ ਜ਼ਮਾਨਤਾਂ ਲੱਗੀਆਂ ਹਨ। ਉਹਨਾਂ ਕਿਹਾ ਕਿ ਗੁਰੂ ਸਾਹਿਬ ਦੀ ਬਖਸ਼ਿਸ਼ ਸਦਕਾ ਅਗਲੇ ਇਕ ਹਫਤੇ ਵਿਚ ਸਾਰੇ ਲੋਕ ਜਿਹੜੇ ਨਜਾਇਜ਼ ਫੜੇ ਸੀ ਉਹ ਬਾਹਰ ਆ ਜਾਣਗੇ। ਉਹਨਾਂ ਕਿਹਾ ਕਿ ਅਸੀਂ ਸਿਰਫ ਜ਼ਮਾਨਤਾਂ ਤੱਕ ਸੀਮਤ ਨਹੀਂ ਬਲਕਿ ਕਮੇਟੀ ਇਹਨਾਂ ਸਭ ਦੇ ਕੇਸ ਵੀ ਲੜੇਗੀ ਤੇ ਸਭ ਨੁੰ ਬਾਇੱਜ਼ਤ ਬਰੀ ਵੀ ਕਰਵਾਏਗੀ।

 

Read more