ਡੇਰਾ ਭਨਿਆਰਾ ਦੇ ਮੁਖੀ ਬਾਬਾ ਪਿਆਰਾ ਸਿੰਘ ਭਨਿਆਰੇ ਦਾ ਦੇਹਾਂਤ

ਡੇਰਾ ਭਨਿਆਰਾ ਦੇ ਮੁਖੀ ਬਾਬਾ ਪਿਆਰਾ ਸਿੰਘ ਭਨਿਆਰੇ  ਦਾ ਦੇਹਾਂਤ। ਛਾਤੀ ਵਿਚ ਦਰਦ ਹੋਣ ਤੋਂ ਬਾਅਦ ਅੱਜ ਸਵੇਰੇ ਚੰਡੀਗੜ੍ਹ ਲੈ ਜਾਂਦੇ ਹੋਏ ਰਸਤੇ ਵਿਚ ਹੋਈ ਮੌਤ। ਬਾਬਾ ਪਿਆਰਾ ਸਿੰਘ ਭਨਿਆਰਾਂ ਵਾਲਾ ਜੋ ਕਿ ਇੱਕ ਬਹੁਤ ਚਰਚਿਤ ਸਨ ਉਨ੍ਹਾਂ ਦੀ ਅੱਜ ਸਵੇਰੇ ਤੜਕਸਾਰ ਛਾਤੀ ਵਿੱਚ ਦਰਦ ਹੋਣ ਤੇ ਪੀਜੀਆਈ ਦੇ ਹਸਪਾਤਲ ਵਿਖੇ ਮੌਤ ਹੋ ਗਈ । ਉਹ ਤਕਰੀਬਨ  61 ਵਰ੍ਹਿਆਂ ਦੇ ਸਨ ।ਬਾਬਾ ਪਿਆਰਾ ਸਿੰਘ ਭਨਿਆਰਾਂ ਵਾਲਾ ਬਲਾਕ ਨੂਰਪੁਰ ਬੇਦੀ ਦੇ ਪਿੰਡ ਧਮਾਣਾ ਵਿਖੇ ਡੇਰੇ ਦੇ ਮੁਖੀ ਸਨ । ਇਸ ਡੇਰੇ ਦੇ ਨਾਲ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਲੱਖਾਂ ਦੀ ਗਿਣਤੀ ਵਿੱਚ ਲੋਕ ਜੁੜੇ ਹੋਏ ਸਨ । ਭਨਿਆਰਾਂ ਦੀ ਮੌਤ ਸੁਣਦੇ ਹੀ ਇਲਾਕੇ ਅਤੇ ਉਨ੍ਹਾਂ ਦੇ ਸ਼ਰਧਾਲੂਆਂ ਵਿੱਚ ਸ਼ੋਗ ਦੀ ਲਹਿਰ ਪੈ ਗਈ ਹੈ। ਦੱਸਣਯੋਗ ਹੈ ਕਿ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਬਾਬਾ ਭਨਿਆਰਾ ਜੀਵ ਜੰਤੂਆਂ ਨੂੰ ਦਾਣੇ ਅਤੇ ਤਿਲ ਚੌਲੀ ਪਾਉਣ ਦੀ ਸੇਵਾ ਵਿੱਚ ਲੱਗੇ ਹੋਏ ਸਨ ।

Read more