Thursday 26 November 2020

ਸਵੀਪ ਗਤੀਵਿਧੀਆਂ ਤਹਿਤ ਵੋਟਾਂ ਬਣਾਉਣ ਲਈ ਮਾਈਗਰੇਟ ਲੇਬਰ ਨੂੰ ਕੀਤਾ ਜਾਗਰੂਕ

- Posted on 21 August 2020

ਅੰਮ੍ਰਿਤਸਰ 21 ਅਗਸਤ

ਦੇਸ਼ ਅਤੇ ਦੁਨੀਆ ਵਿੱਚ ਕੋਵਿਡ-19 ਦੀ ਮਹਾਂਮਾਰੀ ਚੱਲਦਿਆਇਹਤਿਆਤ ਵਰਤਦੇ ਹੋਏ ਜਿਲੇ ਵਿੱਚ ਚਲਾਈਆ ਜਾ ਰਹੀਆ ਹੋਰ ਗਤੀਵਿਧੀਆ ਦੇ ਨਾਲ-ਨਾਲ ਨੌਜਵਾਨਾਂਟਰਾਂਸਜੰਡਰਐਨ.ਆਰ.ਆਈਜਮਾਈਗਰੇਟ ਲੈਬਰ ਨੂੰ ਲੋਕਤੰਤਰ ਵਿੱਚ ਵੋਟ ਦੀ ਅਹਿਮੀਅਤ ਬਾਰੇ ਜਾਣਕਾਰੀ ਦੇਣ ਲਈ ਜਿਲੇ ਵਿੱਚ ਸਵੀਪ ਗਤੀਵਿਧੀਆ ਚਲਾਈਆ ਜਾ ਰਹੀਆ ਹਨ।

 

 ਇਸ ਸਬੰਧੀ ਜਾਣਕਾਰੀ ਦਿੰਦਿਆ ਤਹਿਸੀਲਦਾਰ ਚੋਣਾ ਸ੍ਰੀ ਰਜਿੰਦਰ ਸਿੰਘ ਨੇ ਦੱਸਿਆ ਕਿ ਮਾਨਯੋਗ ਮੁੱਖ ਚੋਣ ਅਫਸਰਪੰਜਾਬਚੰਡੀਗੜ ਵੱਲੋਂ ਜਾਰੀ ਆਦੇਸ਼ ਅਤੇ ਮਾਨਯੋਗ ਜਿਲਾ ਚੋਣ ਅਫਸਰ-ਕਮ- ਡਿਪਟੀ ਕਮਿਸ਼ਨਰ  ਦੀ ਅਗਵਾਈ ਹੇਠ ਜਿਲੇ ਵਿੱਚ ਵੋਟਰਾਂ ਨੂੰ ਜਾਗਰੂਕ ਕਰਨ ਲਈ ਅੱਜ ਸਵੀਪ ਗਤੀਵਿਧੀਆ ਤਹਿਤ ਦਬੁਰਜੀ ਵਿਖੇ  ਮਾਈਗਰੇਟ ਲੇਬਰ ਨੂੰ ਵੋਟਾਂ ਬਣਾਉਨ ਲਈ ਜਾਗਰੂਕ ਕੀਤਾ ਗਿਆ। ਉਨਾਂ ਦੱਸਿਆ ਕਿ ਜਿਸ ਵਿਅਕਤੀ ਦੀ ਉਮਰ ਮਿਤੀ 01.01.2020 ਨੂੰ 18 ਸਾਲ ਜਾਂ ਉਸਤੋਂ ਵੱਧ ਹੈ ਅਤੇ ਹਾਲ ਤੱਕ ਬਤੌਰ ਵੋਟਰ ਰਜਿਸਟਰਡ ਨਹੀਂ ਹੈਲਗਾਤਾਰ ਸੁਧਾਈ ਦੌਰਾਨ www.nvsp.in ਤੇ ਲਾਗਿਨ ਕਰਕੇ ਆਪਣੀ ਵੋਟਰ ਬਨਾਉਣ ਲਈ ਫਾਰਮ 6 ਪੁਰ ਕਰਕੇ ਅਪਲਾਈ ਕਰ ਸਕਦਾ ਹੈ। ਇਸ ਦੌਰਾਨ ਉਹਨਾ ਵੱਲੋਂ ਮਾਇਗਰੇਟ ਲੇਬਰ ਨੂੰ ਇਸ ਪ੍ਰੋਗਰਾਮ ਤੋਂ ਜਾਣੂ ਕਰਵਾਉਨ ਲਈ ਮਾਈਗਰੇਟ ਲੇਬਰ ਤੱਕ ਪਹੁੰਚ ਕਰਕੇ ਉਹਨਾਂ ਨੂੰ ਭਾਰਤ ਚੋਣ ਕਮਿਸ਼ਨ ਦੇ ਪ੍ਰੋਗਰਾਮ ਤੋਂ ਜਾਣੂ ਵੀ ਕਰਵਾਇਆ ਗਿਆ।

 

        ਸ਼੍ਰੀ ਰਜਿੰਦਰ ਸਿੰਘ ਨੇ ਦੱਸਿਆ ਕਿ  ਇਸ ਤੋਂ ਇਲਾਵਾ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਮਿਤੀ 01.01.2021 ਦੀ ਯੋਗਤਾ ਮਿਤੀ ਦੇ ਆਧਾਰ ਤੇ ਵੋਟਰ ਸੂਚੀਆ ਦੀ ਸੁਧਾਈ ਦਾ ਪ੍ਰੋਗਰਾਮ ਜਾਰੀ ਕੀਤਾ ਜਾ ਚੁੱਕਾ ਹੈਜਿਸ ਤਹਿਤ ਦਾਅਵੇ ਅਤੇ ਇਤਰਾਜ ਮਿਤੀ 16.11.2020 ਤੋਂ ਮਿਤੀ 15.12.2020 ਤੱਕ ਪ੍ਰਾਪਤ ਕੀਤੇ ਜਾਣਗੇ। ਆਮ ਜਨਤਾ ਨੂੰ ਬੇਨਤੀ ਕੀਤੀ ਗਈ ਕਿ ਸਰਸਰੀ ਸੁਧਾਈ ਦੇ ਇਸ ਪ੍ਰੋਗਰਾਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜਨ ਲਈ ਪੂਰਾ-ਪੂਰਾ ਸਹਿਯੋਗ ਦਿੱਤਾ ਜਾਵੇ। ਇਸ ਦੌਰਾਨ ਸ੍ਰੀ ਸੌਰਭ ਖੋਸਲਾਚੋਣ ਕਾਨੂੰਗੋ ਵੀ ਹਾਜਰ ਸਨ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com