ਮਿਸ਼ਨ ਫਤਿਹ ਤਹਿਤ ਦੁਕਾਨਦਾਰਾਂ ਨੂੰ ਸੈਪਲਿੰਗ ਕਰਵਾਉਣ ਲਈ ਕੀਤਾ ਜਾਗਰੂਕ *ਅਫਵਾਹਾਂ ਤੋਂ ਸੁਚੇਤ ਰਹਿਣ ਦੀ ਕੀਤੀ ਅਪੀਲ
ਸੰਦੌੜ/ ਸੰਗਰੂਰ, 10 ਸਤੰਬਰ:
ਡਿਪਟੀ ਕਮਿਸਨਰ ਸੰਗਰੂਰ ਸ੍ਰੀ ਰਾਮਵੀਰ ਅਤੇ ਸਿਵਲ ਸਰਜਨ ਡਾ. ਰਾਜ ਕੁਮਾਰ ਦੇ ਦਿਸਾ ਨਿਰਦੇਸਾਂ ਅਤੇ ਸੀਨੀਅਰ ਮੈਡੀਕਲ ਅਫਸਰ ਫਤਿਹਗੜ ਪੰਜਗਰਾਈਆਂ ਡਾ. ਗੀਤਾ ਦੀ ਅਗਵਾਈ ਵਿੱਚ ਮਿਸਨ ਫਤਿਹ ਤਹਿਤ ਪਿੰਡ ਸੰਦੌੜ ਵਿਖੇ ਸਿਹਤ ਵਿਭਾਗ ਦੀ ਟੀਮ ਵੱਲੋਂ ਦੁਕਾਨਦਾਰਾਂ ਨਾਲ ਵਿਸੇਸ ਮੀਟਿੰਗ ਕਰਕੇ ਸੈਪਲਿੰਗ ਕਰਵਾਉਣ ਲਈ ਜਾਗਰੂਕ ਕੀਤਾ ਗਿਆ।
ਇਸ ਮੌਕੇ ਸਿਹਤ ਇੰਸਪੈਕਟਰ ਗੁਲਜਾਰ ਖਾਨ ਅਤੇ ਰਾਜੇਸ ਰਿਖੀ ਨੇ ਕਿਹਾ ਕਿ ਦੁਕਾਨਦਾਰਾਂ ਦੇ ਰੋਜ਼ਾਨਾ ਵਧੇਰੇ ਲੋਕਾਂ ਦੇ ਸੰਪਰਕ ਵਿੱਚ ਆਉਣ ਕਾਰਨ ਉਨਾਂ ਦੇ ਕੋਵਿਡ-19 ਦੀ ਸੈਂਪਿਗ ਜਰੂਰੀ ਬਣਦੀ ਹੈ ਤਾਂ ਜੋ ਇਸ ਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਉਨਾਂ ਸਮੂਹ ਦੁਕਾਨਾਦਾਰਾਂ ਨੰੂ ਕਿਹਾ ਕਿ ਸ਼ਰਾਰਤੀ ਅਨਸਰਾਂ ਵੱਲੋਂ ਫੈਲਾਈਆਂ ਜਾ ਰਹੀਆਂ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਉਨਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਗਈ ਕਿ ਉਹ ਬਿਨਾਂ ਕਿਸੇ ਡਰ ਦੇ ਆਪਣਾ ਟੈਸਟ ਕਰਵਾਉਣ ਅਤੇ ਜੇਕਰ ਕਿਸੇ ਵਿਅਕਤੀ ਦਾ ਟੈਸਟ ਪਾਜ਼ਟਿਵ ਆ ਜਾਂਦਾ ਹੈ ਤਾਂ ਉਸ ਨੂੰ ਸਰਕਾਰ ਦੇ ਨਿਯਮਾਂ ਅਨੁਸਾਰ ਘਰ ਵਿੱਚ ਹੀ ਇਕਾਂਤਵਾਸ ਕੀਤਾ ਜਾ ਸਕਦਾ ਹੈ।
ਇਸ ਮੌਕੇ ਮਾਰਕੀਟ ਕਮੇਟੀ ਸੰਦੌੜ ਦੇ ਪ੍ਰਧਾਨ ਕੇਵਲ ਸਿੰਘ ਨੇ ਦੱਸਿਆ ਕੇ ਉਹਨਾਂ ਪਹਿਲਾਂ ਟੈਸਟ ਕਰਵਾਏ ਸਨ ਜੋ ਸਾਰੇ ਨੈਗਟਿਵ ਆਏ ਹਨ। ਉਨਾਂ ਕਿਹਾ ਕਿ ਟੈਸਟ ਬਿਨਾਂ ਕਿਸੇ ਤਕਲੀਫ ਤੋਂ ਬਹੁਤ ਹੀ ਥੋੜੇ ਸਮੇਂ ਵਿੱਚ ਹੋ ਜਾਂਦਾ ਹੈ। ਕਮੇਟੀ ਦੇ ਚੇਅਰਮੈਨ ਕੁਲਵਿੰਦਰ ਸਿੰਘ ਝਨੇਰ ਨੇ ਵਿਸਵਾਸ ਦਿਵਾਇਆ ਕਿ ਅਗਲੇ ਕੈੰਪ ਵਿੱਚ ਸਾਰੇ ਦੁਕਾਨਦਾਰ ਕੋਵਿਡ ਦੀ ਜਾਂਚ ਕਰਵਾਉਣਗੇ।
ਇਸ ਮੌਕੇ ਸਿਹਤ ਵਿਭਾਗ ਦੀ ਟੀਮ ਵੱਲੋਂ ਕੋਵਿਡ -19 ਦੇ ਫੈਲਣ ਨੂੰ ਰੋਕਣ ਲਈ ਸਾਵਧਾਨੀਆਂ ਵਰਤਣ ਦੀ ਲੋੜ ਤੇ ਜੋਰ ਦਿੰਦਿਆਂ ਵਾਰ-ਵਾਰ ਹੱਥ ਧੋਣ , ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਦੇ ਸਿਧਾਂਤ ਨੂੰ ਜਿੰਦਗੀ ਵਿੱਚ ਸ਼ਾਮਿਲ ਕਰਨ ਲਈ ਵੀ ਕਿਹਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਲਟੀਪਰਪਜ ਹੈਲਥ ਵਰਕਰ ਕੁਲਵੰਤ ਸਿੰਘ ਤੇ ਚਮਕੌਰ ਸਿੰਘ ਵੀ ਹਾਜਰ ਸਨ।