ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 19 ਜਨਵਰੀ ਨੂੰ ਕਰਵਾਈ ਗਈ PSTET-2018 ਦੀ ਪ੍ਰੀਖਿਆ ਵਿੱਚ ਅਪੀਅਰ ਹੋਏ ਪ੍ਰੀਖਿਆਰਥੀਆਂ ਦੀ ਲਈ ਟੈਸਟ ਦੀ Answer Key 31 ਜਨਵਰੀ ਤੋਂ PSTET ਦੀ ਵੈੱਬਸਾਈਟ ਤੇ ਉਪਲੱਬਧ ਹੋਵੇਗੀ

ਐੱਸ.ਏ.ਐੱਸ ਨਗਰ, 31 ਜਨਵਰੀ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ  19 ਜਨਵਰੀ ਨੂੰ ਕਰਵਾਈ ਗਈ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ-2018 ਦੀ ਪ੍ਰੀਖਿਆ ਵਿੱਚ ਅਪੀਅਰ ਹੋਏ ਪ੍ਰੀਖਿਆਰਥੀਆਂ ਦੀ ਸਹੂਲਤ ਲਈ ਇਸ ਟੈਸਟ ਦੀ Answer Key 31 ਜਨਵਰੀ ਤੋਂ ਵੈੱਬਸਾਈਟ www.pstet.net ਤੇ ਉਪਲੱਬਧ ਹੋਵੇਗੀ|

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕੰਟਰੋਲਰ ਪ੍ਰੀਖਿਆਵਾਂ ਸ਼੍ਰੀ ਜਨਕ ਰਾਜ ਮਹਿਰੋਕ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਸਬੰਧਤ ਪ੍ਰੀਖਿਆਰਥੀ ਆਪਣੀ ਲਾਗਇੰਨ ਆਈ.ਡੀ. ਵਿੱਚ ਪ੍ਰਸ਼ਨ ਪੱਤਰ ਅਤੇ ਉਨ੍ਹਾਂ ਵਲੋਂ ਭਰੀ OMR Sheet ਦੇਖ ਸਕਦੇ ਹਨ| ਵੈੱਬਸਾਈਟ ਤੇ ਅਪਲੋਡ ਕੀਤੀ Answer Key ਸਬੰਧੀ ਜੇਕਰ ਸਬੰਧਤ ਪ੍ਰੀਖਿਆਰਥੀਆਂ ਨੂੰ ਕੋਈ ਇਤਰਾਜ਼ ਹੋਵੇ ਤਾਂ ਉਹ ਆਪਣਾ ਪੱਖ/ ਇਤਰਾਜ਼    31 ਜਨਵਰੀ  3 PM ਤੋਂ 3 ਫ਼ਰਵਰੀ 3 PM ਤੱਕ WWW.pstet.net ਤੇ Candidate’s Query ਪੋਰਟਲ ਤੇ ਆਨਲਾਈਨ ਭੇਜ ਸਕਦੇ ਹਨ| ਸਬੰਧਤ ਪ੍ਰੀਖਿਆਰਥੀਆਂ ਵਲੋਂ ਭੇਜਿਆ ਜਾਣ ਵਾਲਾ ਪੱਖ/ਇਤਰਾਜ਼ ਕੇਵਲ ਆਨਲਾਈਨ ਹੀ ਮੰਨਿਆ ਜਾਵੇਗਾ ਅਤੇ 3 ਫ਼ਰਵਰੀ 3 PM ਤੋਂ ਬਾਅਦ ਇਹ Grievance Portal ਬੰਦ ਕਰ ਦਿੱਤਾ ਜਾਵੇਗਾ|

ਸ਼੍ਰੀ ਮਹਿਰੋਕ ਅਨੁਸਾਰ ਉਪਰੋਕਤ ਮਿਤੀਆਂ ਅਤੇ ਵੈੱਬਸਾਈਟ ਦੇ ਪਤੇ ਬਾਰੇ ਸਬੰਧਤ ਪ੍ਰੀਖਿਆਰਥੀਆਂ ਨੂੰ ਉਨ੍ਹਾਂ ਦੇ ਰਜਿਸਟਰਡ ਮੋਬਾਇਲ ਨੰਬਰ ਤੇ ਟੈਕਸਟ ਮੈਸੇਜ ਰਾਹੀਂ ਵੀ ਸੂਚਿਤ ਕੀਤਾ ਗਿਆ ਹੈ|

Read more