Saturday 26 September 2020

ਸੋਮਵਾਰ ਨੂੰ ਜਿਲ•ਾ ਪਠਾਨਕੋਟ ਚੋਂ 19 ਹੋਰ ਲੋਕ ਕਰੋਨਾ ਪਾਜੀਟਿਵ

- Posted on 11 August 2020


—-ਜਿਲ•ਾ ਪਠਾਨਕੋਟ ਵਿੱਚ ਕੂਲ 600 ਕਰੋਨਾ ਪਾਜੀਟਿਵ, 405 ਲੋਕ ਨੇ ਕੀਤਾ ਕਰੋਨਾ ਰਿਕਵਰ, ਐਕਟਿਵ ਕੇਸ 182
—-ਕਰੋਨਾ ਨੂੰ ਹਰਾਉਂਣ ਲਈ ਲੋਕ ਬਣਾਉਂਣ ਮਿਸ਼ਨ ਫਤਿਹ ਅਧੀਨ ਦਿੱਤੀਆਂ ਜਾ ਰਹੀਆਂ ਹਦਾਇਤਾਂ ਨੂੰ ਹਥਿਆਰ –ਡਿਪਟੀ ਕਮਿਸ਼ਨਰ

ਪਠਾਨਕੋਟ, 10 ਅਗਸਤ 2020

ਜਿਲ•ਾ ਪਠਾਨਕੋਟ ਵਿੱਚ ਸੋਮਵਾਰ ਨੂੰ 19 ਹੋਰ ਲੋਕਾਂ ਦੀ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ ਅਤੇ ਅੱਜ ਸਰਕਾਰ ਦੀ ਡਿਸਚਾਰਜ ਪਾਲਿਸੀ ਦੇ ਅਧੀਨ 9 ਲੋਕ ਜਿਨ•ਾਂ ਵਿੱਚ ਕਰੋਨਾ ਦਾ ਕਿਸੇ ਪ੍ਰਕਾਰ ਦਾ ਕੋਈ ਲੱਛਣ ਨਹੀਂ ਪਾਇਆ ਗਿਆ ਅਤੇ ਉਨ•ਾਂ ਵੱਲੋਂ ਨਿਰਧਾਰਤ ਸਮਾਂ ਪੂਰਾ ਕਰਨ ਤੇ ਉਨ•ਾਂ ਨੂੰ ਆਪਣੇ ਘਰ•ਾਂ ਲਈ ਰਵਾਨਾ ਕੀਤਾ ਗਿਆ। ਇਹ ਪ੍ਰਗਟਾਵਾ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।
ਉਨ•ਾਂ ਕਿਹਾ ਕਿ ਅਗਰ ਅਸੀਂ ਕਰੋਨਾ ਵਾਈਰਸ ਬੀਮਾਰੀ ਨੂੰ ਹਰਾਉਂਣਾ ਚਾਹੁੰਦੇ ਹਾਂ ਤਾਂ ਸਾਨੂੰ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਅਧੀਨ ਦਿੱਤੀਆਂ ਜਾ ਰਹੀਆਂ ਹਦਾਇਤਾਂ ਨੂੰ ਹਥਿਆਰ ਬਣਾਉਂਣਾ ਹੋਵੇਗਾ। ਉਨ•ਾਂ ਕਿਹਾ ਕਿ ਕਰੋਨਾ ਵਾਈਰਸ ਦੀ ਲੜਾਈ ਜਨਤਾ ਦੇ ਸਹਿਯੋਗ ਨਾਲ ਹੀ ਜਿੱਤੀ ਜਾ ਸਕਦੀ ਹੈ ਅਗਰ ਅਸੀਂ ਸਾਵਧਾਨੀਆਂ ਤੇ ਅਮਲ ਕਰਦੇ ਹਾਂ ਤਾਂ ਕਰੋਨਾ ਵਾਈਰਸ ਦਾ ਵਿਸਥਾਰ ਰੋਕਿਆ ਜਾ ਸਕਦਾ ਹੈ। ਉਨ•ਾਂ ਜਨਤਾ ਨੂੰ ਅਪੀਲ ਕੀਤੀ ਕਿ ਜਾਗਰੁਕ ਹੋਵੋ ਅਤੇ ਦੂਸਰਿਆਂ ਨੂੰ ਵੀ ਜਾਗਰੁਕ ਕਰੋ।
ਉਨ•ਾਂ ਦੱਸਿਆ ਕਿ ਹੁਣ ਜਿਲ•ਾ ਪਠਾਨਕੋਟ ਵਿੱਚ ਸੋਮਵਾਰ ਨੂੰ ਕੂਲ 600 ਕੇਸ ਕਰੋਨਾ ਪਾਜੀਟਿਵ ਦੇ ਹਨ ਜਿਨ•ਾਂ ਵਿੱਚੋਂ 405 ਲੋਕ ਪੰਜਾਬ ਸਰਕਾਰ ਦੀ ਡਿਸਚਾਰਜ ਪਾਲਿਸੀ ਅਧੀਨ ਕਰੋਨਾ ਵਾਈਰਸ ਨੂੰ ਰਿਕਵਰ ਕਰ ਚੁੱਕੇ ਹਨ। ਉਨ•ਾ ਦੱਸਿਆ ਕਿ ਇਸ ਸਮੇਂ ਜਿਲ•ਾ ਪਠਾਨਕੋਟ ਵਿੱਚ 182 ਕੇਸ ਕਰੋਨਾ ਪਾਜੀਟਿਵ ਦੇ ਐਕਟਿਵ ਹਨ ਅਤੇ ਹੁਣ ਤੱਕ 13 ਲੋਕਾਂ ਦੀ ਕਰੋਨਾ ਪਾਜੀਟਿਵ ਹੋਣ ਨਾਲ ਮੋਤ ਹੋ ਚੁੱਕੀ ਹੈ।  ਉਨ•ਾਂ ਦੱਸਿਆ ਕਿ ਅੱਜ ਜਿਨ•ਾਂ 19 ਲੋਕਾਂ ਦੀ ਮੈਡੀਕਲ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ ਉਨ•ਾਂ ਵਿੱਚੋਂ 1 ਸਿਵ ਨਗਰ, 1 ਪਠਾਨਚੱਕ,1 ਸਬਜੀ ਮੰਡੀ ਪਠਾਨਕੋਟ,1 ਪਿੰਡ ਗੰਗਲ,4 ਚਾਰ ਮਰਲਾ ਕਵਾਟਰ,1 ਕਵਾਟਰ ਰੇਲਵੇ ਸਟੇਸ਼ਨ ਸੁਜਾਨਪੁਰ, 2 ਪ੍ਰੇਮ ਨਗਰ ਢਾਕੀ,1 ਇਸਾ ਨਗਰ, 1 ਮਨਵਾਲ,1 ਬਜਰੀ ਕੰਪਨੀ,1 ਇਸਵਰ ਨਗਰ,2 ਘਰਥੋਲੀ ਮੁਹੱਲਾ ਅਤੇ 2 ਆਰਮੀ ਹਸਪਤਾਲ ਤੋਂ ਕਰੋਨਾ ਪਾਜੀਟਿਵ ਆਏ ਹਨ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com