Thursday 26 November 2020

ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਪ੍ਰਿੰ. ਗੁਰਬਖਸ਼ ਸਿੰਘ ਸ਼ੇਰਗਿੱਲ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

- Posted on 24 August 2020

24 ਅਗਸਤ 2020

ਅੰਮ੍ਰਿਤਸਰ ਵਿਕਾਸ ਮੰਚ (ਰਜਿ.) ਵੱਲੋਂ ਪ੍ਰਿੰਗੁਰਬਖਸ਼ ਸਿੰਘ ਸ਼ੇਰਗਿੱਲ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ਪ੍ਰੈਸ ਨੂੰ ਜਾਰੀ ਬਿਆਨ ਵਿੱਚ ਮੰਚ ਦੇ ਸਰਪ੍ਰਸਤ ਪ੍ਰੋਮੋਹਨ ਸਿੰਘਹਰਜਾਪ ਸਿੰਘ ਔਜਲਾਡਾਚਰਨਜੀਤ ਸਿੰਘ ਗੁਮਟਾਲਾਪ੍ਰਿੰਕੁਲਵੰਤ ਸਿੰਘ ਅਣਖੀਪ੍ਰਧਾਨ ਮਨਮੋਹਨ ਸਿੰਘ ਬਰਾੜ ਤੇ ਸਮੂਹ ਕਾਰਜਕਾਰਨੀ ਮੈਂਬਰਾਂ ਨੇ ਕਿਹਾ ਕਿ ਉਹ  ਬਹੁਤ ਹੀ ਮਿਲਾਪੜੇ ਸੁਭਾਅ ਤੇ ਦੂਰ ਅੰਦੇਸ਼ੀ ਸੋਚ ਦੇ ਮਾਲਕ ਸਨ ਜਦ ਉਹ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਸਨ ਤਾਂ ਮੰਚ ਦੇ ਬਹੁਤ ਸਾਰੇ ਮੈਂਬਰ ਤੇ ਅਹੁਦੇਦਾਰ ਉਨ੍ਹਾਂ ਦੇ ਵਿਦਿਆਰਥੀ ਜਾਂ ਉਨ੍ਹਾਂ ਨਾਲ ਬਤੌਰ ਲੈਕਚਰਾਰ ਕੰਮ ਕਰਦੇ ਸਨ ਉਨ੍ਹਾਂ ਨੇ ਖਾਲਸਾ ਕਾਲਜ ਅੰਮ੍ਰਿਤਸਰ ਦੀ ਤਰੱਕੀ ਲਈ ਦਿਨ ਰਾਤ ਕੰਮ ਕੀਤਾ ਵੱਖ ਵੱਖ ਸਕੂਲਾਂ ਵਿੱਚੋਂ ਹੁਸ਼ਿਆਰ ਵਿਦਿਆਰਥੀਆਂ ਨੂੰ ਮੈਰਿਟ ਸੈਕਸ਼ਨ ਬਣਾ ਕੇ ਦਾਖ਼ਲ ਕੀਤਾ ਜਿਸ ਦਾ ਸਿੱਟਾ ਇਹ ਨਿਕਲਿਆ ਕਿ ਕਾਲਜ ਦੇ ਵਿਦਿਆਰਥੀ ਮੈਰਿਟ ਵਿੱਚ  ਕੇ ਮੈਡੀਕਲ ਕਾਲਜਾਂਇੰਜੀਨੀਰਿੰਗ ਕਾਲਜਾਂ ਤੇ ਹੋਰ ਪੇਸ਼ਾਵਰ ਕਾਲਜਾਂ ਵਿੱਚ ਜਾਣ ਲੱਗੇ ਉਹ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਬਾਨੀਆ ਵਿੱਚੋਂ ਇੱਕ ਸਨ ਇਸ ਲਈ ਉਹ ਚਾਹੁੰਦੇ ਸਨ ਕਿ ਵੱਧ ਤੋਂ ਵੱਧ ਕਾਲਜ ਦੇ ਵਿਦਿਆਰਥੀ ਉਚੇਰੀ ਸਿੱਖਿਆ ਲਈ ਵੱਖ ਵੱਖ ਕਾਲਜਾਂ ਵਿੱਚ ਜਾ ਕੇ ਉੱਚ ਵਿੱਦਿਆ ਪ੍ਰਾਪਤ ਕਰਕੇ ਆਪਣਾ ਅਤੇ ਕਾਲਜ ਦਾ ਨਾਂ ਰੌਸ਼ਨ ਕਰਨ ਇਸ ਲਈ ਉਨ੍ਹਾਂ ਨੇ ਹੁਸ਼ਿਆਰ ਵਿਦਿਆਰਥੀਆਂ ਨੂੰ ਵਜ਼ੀਫੇ ਦਿੱਤੇ ਗਰੀਬ ਵਿਦਿਆਰਥੀਆਂ ਦੀ ਆਰਥਿਕ ਸਹਾਇਤਾ ਕੀਤੀ ਉਨ੍ਹਾਂ ਨੇ ਕਾਲਜ ਦੇ ਅਧਿਆਪਕਾਂ ਨੂੰ ਆਪਣੀ ਯੋਗਤਾ ਵਧਾਉਣ ਲਈ ਉਤਸ਼ਾਹਿਤ ਕੀਤਾ ਉਨ੍ਹਾਂ ਨੂੰ ਪੀਐਚ.ਡੀਕਰਨ ਲਈ ਪ੍ਰੇਰਿਆ ਤੇ ਲੰਬੀ ਛੁੱਟੀ ‘ਤੇ ਭੇਜਿਆ ਇਹੋ ਕਾਰਨ ਸੀ ਕਿ ਕਾਲਜ ਦੇ ਇਤਿਹਾਸ ਵਿੱਚ ਵੱਡੀ ਗਿਣਤੀ ਵਿੱਚ ਪ੍ਰੋਫੈਸਰਾਂ ਨੇ ਪੀਐਚ.ਡੀ ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ

            ਉਨ੍ਹਾਂ ਨੇ ਸੇਵਾ ਮੁਕਤ ਹੋ ਕੇ ਸ਼ਲਾਘਾਯੋਗ ਕੰਮ ਕੀਤਾ ਉਨ੍ਹਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਬਣ ਕੇ ਬੋਰਡ ਦੇ ਕੰਮ ਕਾਜ ਵਿਚ ਸੁਧਾਰ ਲਿਆਂਦਾ           ਪੰਜਾਬ ਦੇ ਵਿਰਸੇ ਨੂੰ ਸੰਭਾਲਣ ਲਈ ਇਨਟੈਕ ਦੇ ਪੰਜਾਬ ਚੈਪਟਰ ਦੇ ਬਤੌਰ ਚੇਅਰਮੈਨ ਵਜੋਂ ਉਨ੍ਹਾਂ ਸੇਵਾ ਨਿਭਾਈ ਪੰਜਾਬ ਦੀ ਸਿੱਖਿਆ ਦੇ ਵਿਕਾਸ ਅਤੇ ਵਿਰਸੇ ਨੂੰ ਸੰਭਾਲਣ ਲਈ ਉਨ੍ਹਾਂ ਪੰਜਾਬ ਐਜ਼ੂਕੇਸ਼ਨ ਐਂਡ ਹੈਰੀਟੇਜ਼ ਫਾਊਂਡੇਸ਼ਨ ਬਣਾਈਜਿਸ ਨੇ ਇਤਿਹਾਸਕ ਸਥਾਨਾਂ ਨੂੰ ਸੰਭਾਲਣ ਲਈ ਸ਼ਲਾਘਾਯੋਗ ਕੰਮ ਕੀਤਾ ਇਸ ਦੀਆਂ ਅੰਮ੍ਰਿਤਸਰਰੋਪੜ ਤੇ ਹੋਰ ਸ਼ਹਿਰਾਂ ਵਿੱਚ ਬ੍ਰਾਂਚਾਂ ਸਥਾਪਤ ਕੀਤੀਆਂ ਅੰਮ੍ਰਿਤਸਰ ਦੇ ਇਤਿਹਾਸਕ ਰਾਮ ਬਾਗ ਨੂੰ ਕੌਮੀ ਸਮਾਰਕ ਘੋਸ਼ਿਤ ਕਰਾਇਆ ਕਿਲ੍ਹਾ ਗੋਬਿੰਦਗੜ੍ਹ ਦੀ ਵਿਰਾਸਤ ਵਜੋਂ ਸਾਂਭ ਸੰਭਾਲ ਲਈ ਯਤਨ ਕੀਤੇ

            ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਛਪੜਝਿੜੀ ਦੀ ਮੁਹਿੰਮ 2001 ਵਿੱਢੀ ਤੇ ਸਰਕਾਰੀ ਪੱਧਰ ‘ਤੇ ਇਸ ਦੀ ਪ੍ਰਵਾਨਗੀ ਕਰਵਾਈ ਮਹਾਰਾਜਾ ਰਣਜੀਤ ਸਿੰਘ ਹਿਲ ਪਾਰਕਨਵਾਂ ਸ਼ਹਿਰ ਅਤੇ ਰੋਪੜ ਦੇ ਦਰਮਿਆਨ ਸਤਲੁਜ ਦਰਿਆ ਦੇ ਕੰਢੇ ‘ਤੇ ਇਤਿਹਾਸਕ ਮਹਾਰਾਜਾ ਰਣਜੀਤ ਸਿੰਘ ਦੇ ਝੰਡੇ ਦੀ ਸਥਾਪਨਾ ਕਰਵਾਈਉਨ੍ਹਾਂ ਨਵੀਂ ਦਿੱਲੀ ਮਠਿਆਈ ਪੁੱਲ ਦੇ ਪਿਛੋਕੜ ਤੇ ਇਤਿਹਾਸਕ ਮਹੱਤਤਾ ਦਿੱਲੀ ਫਤਿਹ ਦੇ ਇਤਿਹਾਸ ਨੂੰ ਮੁੜ ਸਿਰਜੇ ਜਾਣ ਲਈ ਇਤਿਹਾਸਕ ਤੱਥਾਂ ਨੂੰ ਉਭਾਰ ਕੇ ਸਿੱਖ ਕੌਮ ਦੇ ਗੌਰਵ ਵਿਰਸੇ ਨੂੰ ਯਾਦ ਕਰਵਾਇਆਵਰਣਨਯੋਗ ਹੈ ਕਿ ਇਸ ਸਥਾਨ ਦਾ ਨਾਂ ਅੰਮ੍ਰਿਤਸਰ ਦੇ ਝਬਾਲ ਪਿੰਡ ਦੇ ਰਹਿਣ ਵਾਲੇ  ਸਰਦਾਰ ਬਘੇਲ ਸਿੰਘ ਨਾਲ ਜੁੜਿਆ ਹੋਇਆ ਹੈ ਜਿਨ੍ਹਾਂ ਨੇ 1783 ਵਿਚ ਦਿੱਲੀ ਵਿਚ ਮਾਤਾ ਸੁੰਦਰੀ ਗੁਰਦੁਆਰਾਬਾਲਾ ਸਾਹਿਬਰਕਾਬ ਗੰਜ,ਬੰਗਲਾ ਸਾਹਿਬ ,ਸ਼ੀਸ਼ਗੰਜਮੋਤੀ ਬਾਗ਼,ਮਜਨੂੰ ਦਾ ਟਿੱਲਾ ਅਤੇ ਦਮਦਮਾ ਸਾਹਿਬ ਗੁਰਦੁਆਰਿਆਂ ਦੀ ਉਸਾਰੀ ਕਰਵਾਈ  ਉਹ ਮਠਿਆਈ ਦੇ ਸ਼ੌਕੀਨ ਸਨ ਉਨ੍ਹਾਂ ਨੇ ਇਸ ਜਗਾਹ ਮਠਿਆਈ ਦੀ ਨੁਮਾਇਸ਼ ਲਗਵਾਈ ਤੇ ਵਧੀਆ ਮਠਿਆਈਆਂ ਬਨਾਉਣ ਵਾਲਿਆਂ ਨੂੰ ਇਨਾਮ ਦਿੱਤੇਜਿਸ ਕਰਕੇ 1930 ਵਿਚ ਬਣੇ ਇਸ ਪੁੱਲ ਦਾ ਨਾਂ ਮਠਿਆਈ ਪੁੱਲ ਮਸ਼ਹੂਰ ਹੋ ਗਿਆ 

 ਉਨ੍ਹਾਂ ਨੇ ਬਹੁਤ ਸਾਰੀਆਂ ਇਤਿਹਾਸਕ ਇਮਾਰਤਾਂ ਜੋ ਕਿ ਹਿਮਾਚਲ ਵਿੱਚ ਹਨ ਤੇ ਬੰਦਾ ਸਿੰਘ ਬਹਾਦਰ ਨਾਲ ਸੰਬੰਧਿਤ ਹਨ ਦੀ ਸਾਂਭ ਸੰਭਾਲ ਲਈ ਪੰਜਾਬ ਸਰਕਾਰ ਪਾਸ ਪਹੁੰਚ ਕੀਤੀਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਉਹ ਇਕ ਵਿਅਕਤੀ ਨਹੀਂ ਸਗੋਂ ਸੰਸਥਾ ਸਨ

            ਉਨ੍ਹਾਂ ਦੇ ਵਡਮੁੱਲੇ ਯੋਗਦਾਨ ਲਈ ਉਨ੍ਹਾਂ ਨੂੰ ਨਿਸ਼ਾਨੇ ਸਿੱਖੀ ਨਾਲ ਸਨਮਾਨਿਤ ਕੀਤਾ ਗਿਆ ਉਹ ਭਾਵੇਂ ਅੱਜ ਸਾਡੇ ਦਰਮਿਆਨ ਨਹੀਂ ਰਹੇ ਉਨ੍ਹਾਂ ਵੱਲੋਂ ਕੀਤੇ ਕੰਮਾਂ ਲਈ ਉਨ੍ਹਾਂ ਨੂੰ ਹਮੇਸ਼ਾਂ ਯਾਦ ਕੀਤਾ ਜਾਂਦਾ ਰਹੇਗਾਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਇਹੋ ਹੀ ਹੋਵੇਗੀ ਕਿ ਉਨ੍ਹਾਂ ਦੇ ਮਿਸ਼ਨ ਨੂੰ ਅੱਗੇ ਤੋਰਦੇ ਹੋਏ ਪੰਜਾਬ ਦੇ ਢਹਿ ਢੇਰੀ ਹੋ ਰਹਿ ਵਿਰਸੇ ਨੂੰ ਬਚਾੲਆ ਜਾਵੇ ਅਤੇ ਸਿੱਖਿਆ ਦੇ ਖੇਤਰ ਵਿਚ  ਰਹੇ ਨਿਘਾਰ ਨੂੰ ਰੋਕਣ ਲਈ ਯਤਨ  ਕੀਤੇ  ਜਾਣ  

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com