05 December 2020 05:09 pm

ਐਲੂਮਨੀ ਕਨੈਕਟ: ਗਿਆਨੀ ਜ਼ੈਲ ਸਿੰਘ ਕੈਂਪਸ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਦੇ ਸਾਬਕਾ ਵਿਦਿਆਰਥੀਆਂ ਵਲੋਂ ਆਪਣੀ ਸੰਸਥਾ ਦੇ ਵਿਕਾਸ ਲਈ ਸਹਿਯੋਗ ਦੇਣ ਦਾ ਵਿਲੱਖਣ ਉਪਰਾਲਾ

- Posted on 17 November 2020

 ਬਠਿੰਡਾ, 17 ਨਵੰਬਰ: ਗਿਆਨੀ ਜ਼ੈਲ ਸਿੰਘ ਕੈਂਪਸ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲੋਜੀ (ਜੀ.ਜੈਡ.ਐਸ.ਸੀ.ਸੀ.ਈ.ਟੀ.), ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮ.ਆਰ.ਐਸ.ਪੀ.ਟੀ.ਯੂ.) ਦੇ ਹੋਣਹਾਰ ਅਤੇ ਪ੍ਰਤੀਬੱਧ ਸਾਬਕਾ ਵਿਦਿਆਰਥੀਆਂ ਵਲੋਂ ਆਪਣੀ ਸੰਸਥਾ ਦੇ ਵਿਕਾਸ ਲਈ ਸਹਿਯੋਗ ਦੇਣ ਦਾ ਵਿਲੱਖਣ ਉਪਰਾਲਾ ਕੀਤਾ ਗਿਆ ਹੈ।

 

        ਯੂ.ਕੇ. ਅਧਾਰਤ ਪ੍ਰਵਾਸੀ ਭਾਰਤੀ ਮਨਜ਼ੀਰਾ ਸਲਿਊਸ਼ਨਜ਼, ਲੰਡਨ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਮਨਿੰਦਰ ਸਿੰਘ ਅਤੇ ਉਸਦੇ ਸਾਥੀਆਂ ਵਲੋਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਸਿਖਲਾਈ ਕੇਂਦਰ ਸਥਾਪਿਤ ਕਰਨ ਦੀ ਤਜਵੀਜ਼ ਪੇਸ਼ ਕਰਦਿਆਂ ਅਲੂਮਨੀ ਫੰਡ ਵਿਚ 5 ਲੱਖ ਰੁਪਏ ਦਾਨ ਵਜੋਂ ਦੇਣ ਦਾ ਐਲਾਨ ਕੀਤਾ ਹੈ। ਸ੍ਰੀ ਮਨਿੰਦਰ ਸਿੰਘ ਅਤੇ ਉਸਦੇ ਸਾਥੀਆਂ ਵਲੋਂ ਆਪਣੇ ਅਲਮਾ ਮੈਟਰ ਦੇ ਵਿਕਾਸ ਲਈ ਆਪਣਾ ਸਮਾਂ, ਪੈਸਾ ਅਤੇ ਮੁਹਾਰਤ ਖੁੱਲ੍ਹ ਦਿਲੀ ਨਾਲ ਦੇਣ ਦਾ ਵਾਅਦਾ ਕੀਤਾ ਹੈ।

 

        ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਬੂਟਾ ਸਿੰਘ ਸਿੱਧੂ ਦੀ ਅਗਵਾਈ ਹੇਠ ਅਲੂਮਨੀ ਕਨੈਕਟ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨਾਲ ਵਿਚਾਰ-ਵਟਾਂਦਰਾ ਸੈਸ਼ਨ ਦਾ ਆਯੋਜਨ ਕੀਤਾ ਗਿਆ।

 

            ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਭਾਗ (ਸੀ.ਐਸ.ਈ.) ਦੇ ਸਾਬਕਾ ਵਿਦਿਆਰਥੀਆਂ ਨੇ ਸੂਚਨਾ ਤਕਨਾਲੋਜੀ (ਆਈ.ਟੀ.) ਅਤੇ ਸੀ.ਐਸ.ਈ. ਸੈਕਟਰ ਵਿਚ ਹੋ ਰਹੀਆਂ ਨਵੀਨਤਮ ਤਬਦੀਲੀਆਂ ਬਾਰੇ  ਯੂਨੀਵਰਸਿਟੀ ਦੇ ਬੀ-ਟੈਕ  ਵਿਦਿਆਰਥੀਆਂ ਲਈ ਮੁਫਤ ਸਿਖਲਾਈ ਲਈ ਇਕ ਟਰੇਨਿੰਗ ਸੈਂਟਰ ਸਥਾਪਿਤ ਕਰਨ ਦਾ ਪ੍ਰਸਤਾਵ ਪੇਸ਼ ਕੀਤਾ।

 

            ਸ੍ਰੀ ਮਨਿੰਦਰ ਸਿੰਘ, ਜੋ ਕਿ ਸੀ.ਐਸ.ਈ. ਵਿਭਾਗ ਦੇ 2000 ਬੈਚ ਦੇ ਸਾਬਕਾ ਵਿਦਿਆਰਥੀ ਹਨ, ਨੇ ਆਈ.ਟੀ. ਸੈਕਟਰ ਦੀਆਂ ਸੰਭਾਵਨਾਵਾਂ ਬਾਰੇ ਆਪਣੇ ਮਾਹਿਰ ਵਿਚਾਰ ਪੇਸ਼ ਕੀਤੇ । ਉਨ੍ਹਾਂ ਨੇ ਅੰਕੜਾ ਵਿਸ਼ਲੇਸ਼ਣ ਅਤੇ ਡਾਟਾ ਪ੍ਰਾਪਤੀ ਦੇ ਖੇਤਰ ਵਿਚ ਹੁਨਰ ਪੈਦਾ ਕਰਨ ਦਾ ਸੁਝਾਅ ਦਿੱਤਾ, ਜੋ ਕਿ  ਵਿਦਿਆਰਥੀਆਂ ਲਈ ਇਕ ਸੁਨਹਿਰੀ ਅਵਸਰ ਅਤੇ ਮੌਜੂਦਾ ਸਮੇਂ ਦੀ ਲੋੜ ਹੈ। ਉਹਨਾਂ ਆਈ.ਟੀ. / ਸੀ.ਐਸ.ਈ. ਉਦਯੋਗ ਦੇ ਤਾਜ਼ਾ ਰੁਝਾਨਾਂ ਬਾਰੇ ਵੀ ਆਪਣੇ ਵਿਚਾਰ ਸਾਂਝੇ ਕੀਤੇ ।

 

        ਜ਼ਿਕਰਯੋਗ ਹੈ ਕਿ ਮਨਜ਼ੀਰਾ ਸਲਿਊਸ਼ਨਜ਼ ਦੇ ਗਾਹਕਾਂ ਵਿਚ ਸੰਸਾਰ ਦੀਆਂ ਬਹੁਤ ਵੱਡੀਆਂ ਕੰਪਨੀਆਂ ਸ਼ਾਮਲ ਹਨ ਜਿਨ੍ਹਾਂ ਵਿਚ ਵਰਲਡ ਰਗਬੀ, ਸਪ੍ਰਿੰਜਰ ਨੇਚਰ, ਵੋਡਾਫੋਨ, ਐਕਸ.ਓ.ਸਰਵ ਆਦਿ ਪ੍ਰਮੁੱਖ ਹਨ।

 

            ਸ੍ਰੀ ਮਨਿੰਦਰ ਸਿੰਘ ਨੇ ਨੇੜ ਭਵਿੱਖ ਵਿੱਚ 100 ਤੋਂ ਵੱਧ ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਸਿਖਲਾਈ ਦੇਣ ਦਾ ਟੀਚਾ ਮਿੱਥਿਆ ਹੈ। ਉਨ੍ਹਾਂ ਐਮ.ਆਰ.ਐਸ.ਪੀ.ਟੀ.ਯੂ., ਬਠਿੰਡਾ ਦੇ ਵਿਦਿਆਰਥੀਆਂ ਦੀ ਬਿਹਤਰੀ ਲਈ ਐਲੂਮਨੀ ਫੰਡ ਵਿਚ 5 ਲੱਖ ਰੁਪਏ ਦਾਨ ਦੇਣ ਦਾ ਵਾਅਦਾ ਕੀਤਾ ਹੈ। ਆਖੀਰ ਵਿੱਚ ਸ੍ਰੀ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਐਫੀਲਿਏਟਡ ਕਾਲਜਾਂ ਬਾਰੇ ਵੀ ਆਪਣੀ ਰਾਏ ਸਾਂਝੀ ਕਰਦਿਆਂ ਕਾਲਜਾਂ ਲਈ ਇਹਨਾਂ ਖੇਤਰਾਂ ਵਿਚ ਨਵੇਂ ਮੌਕੇ ਪ੍ਰਦਾਨ ਕਰਨ ਦੇ ਸੁਝਾਅ ਦਿੱਤੇ।

 

            ਸ੍ਰੀ ਸਿੰਘ ਅਤੇ ਉਹਨਾਂ ਦੇ ਦੋਸਤਾਂ ਸ੍ਰੀ ਜਸਪਾਲ ਸਿੰਘ ਗੁਰੂ ਅਤੇ ਸ੍ਰੀ ਅਮਨਦੀਪ ਸਿੰਘ ਸਿੱਧੂ ਨੇ ਵੀ ਆਪਣੇ ਤਜ਼ਰਬੇ ਅਤੇ ਵਿਚਾਰ ਤੀਜੇ ਸਾਲ ਦੇ ਬੀ-ਟੈਕ, ਸੀ.ਐਸ.ਈ. ਦੇ ਵਿਦਿਆਰਥੀਆਂ ਨਾਲ ਸਾਂਝੇ ਕੀਤੇ। ਮੀਟਿੰਗ ਨੂੰ ਆਨਲਾਈਨ ਮੋਡ ਵਿੱਚ ਵੀ ਪ੍ਰਦਰਸ਼ਿਤ ਕੀਤਾ ਗਿਆ । ਸ੍ਰੀ ਅਮਨਦੀਪ ਸਿੰਘ ਸਿੱਧੂ ਨੇ ਯੂਨੀਵਰਸਿਟੀ ਦੀ ਕੰਪਿਊਟਰ ਲੈਬ ਨੂੰ ਸਮਾਰਟ ਲੈਬ ਵਜੋਂ ਵਿਕਸਿਤ ਕਰਨ ਲਈ ਹਰ ਸੰਭਵ ਯੋਗਦਾਨ ਤੇ ਸਹਾਇਤਾ ਦੇਣ ਦਾ ਵਾਅਦਾ ਕੀਤਾ।

 

            ਇਸ ਤੋਂ ਪਹਿਲਾਂ ਸ੍ਰੀ ਸਿੰਘ ਨੇ ਆਪਣੇ ਸਾਬਕਾ ਵਿਦਿਆਰਥੀ ਸਹਿਪਾਠੀਆਂ ਦੇ ਨਾਲ ਵਾਈਸ ਚਾਂਸਲਰ ਪ੍ਰੋ. ਬੂਟਾ ਸਿੰਘ ਸਿੱਧੂ, ਕੈਂਪਸ ਡਾਇਰੈਕਟਰ-ਜੀ.ਜ਼ੈਡ.ਐੱਸ.ਸੀ.ਸੀ.ਈ.ਟੀ., ਡਾ.ਸਵੀਨਾ ਬਾਂਸਲ, ਸੀ.ਐੱਸ.ਈ ਵਿਭਾਗ ਦੇ ਮੁਖੀ ਡਾ. ਦਿਨੇਸ਼ ਕੁਮਾਰ, ਸੀਨੀਅਰ ਫੈਕਲਟੀ ਅਤੇ ਯੂਨੀਵਰਸਿਟੀ ਦੇ ਅਧਿਕਾਰੀ ਡਾ. ਗੁਰਪ੍ਰੀਤ ਸਿੰਘ ਬਾਠ, ਡਾ. ਭੁਪਿੰਦਰ ਪਾਲ ਸਿੰਘ ਢੋਟ, ਡਾ. ਭੁਪਿੰਦਰ ਸਿੰਘ, ਸ੍ਰੀ ਹਰਜਿੰਦਰ ਸਿੰਘ ਸਿੱਧੂ , ਸ੍ਰੀ ਹਰਜੋਤ ਸਿੰਘ ਸਿੱਧੂ, ਸ੍ਰੀ ਅਮਨਪ੍ਰੀਤ ਸਿੰਘ ਅਰਸ਼ੀ, ਇੰਜ. ਮਨਪ੍ਰੀਤ ਕੌਰ ਸਿੱਧੂ, ਇੰਜ. ਨਵਦੀਪ ਕੌਰ ਅਤੇ ਇੰਜ. ਹਰਅੰਮ੍ਰਿਤਪਾਲ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ, ਜਿੱਥੇ ਯੂਨੀਵਰਸਿਟੀ ਵਲੋਂ ਉਹਨਾਂ ਦਾ ਨਿੱਘਾ ਸੁਆਗਤ ਕੀਤਾ ਗਿਆ।

 

        ਪ੍ਰੋ. ਬੂਟਾ ਸਿੰਘ ਸਿੱਧੂ ਅਤੇ ਡਾ. ਸਵੀਨਾ ਬਾਂਸਲ ਨੇ ਕਿਹਾ ਕਿ ਸਾਡੇ ਸਾਬਕਾ ਵਿਦਿਆਰਥੀ ਜਿਹੜੀਆਂ ਇੰਡਸਟਰੀਜ਼ ਵਿਚ ਕੰਮ ਕਰ ਰਹੇ ਹਨ, ਉਸ ਨਾਲ ਯੂਨੀਵਰਸਿਟੀ ਨੂੰ ਜੋੜ ਕੇ ਪਲੇਸਮੈਂਟ ਸੈੱਲ ਨੂੰ ਮਜ਼ਬੂਤੀ ਪ੍ਰਦਾਨ ਕਰ ਸਕਦੇ ਹਨ। ਉਨ੍ਹਾਂ ਸ੍ਰੀ ਮਨਿੰਦਰ ਸਿੰਘ ਅਤੇ ਉਸਦੇ ਦੋਸਤਾਂ ਦਾ ਇਸ ਵਿਸ਼ੇਸ਼ ਉਪਰਾਲੇ ਲਈ ਤਹਿ ਦਿਲੋਂ ਧੰਨਵਾਦ ਕੀਤਾ।

 

            ਇੱਥੇ ਇਹ ਜ਼ਿਕਰਯੋਗ ਹੈ ਕਿ ਜੀ.ਜ਼ੈਡ.ਐੱਸ.ਸੀ.ਸੀ.ਈ. ਟੀ. ਦੇ 15,000 ਤੋਂ ਵੱਧ ਸਾਬਕਾ ਵਿਦਿਆਰਥੀ ਹਨ ਜੋ ਵੱਖ-ਵੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਸਥਾਵਾਂ, ਜਨਤਕ ਅਤੇ ਕਾਰਪੋਰੇਟ ਸੈਕਟਰਾਂ ਅਤੇ ਖਾਸ ਕਰਕੇ ਆਈ.ਟੀ. ਸੈਕਟਰ ਵਿੱਚ ਕਾਫ਼ੀ ਸੀਨੀਅਰ ਅਹੁਦਿਆਂ ‘ਤੇ ਕੰਮ ਕਰ ਰਹੇ ਹਨ। ਐਲੂਮਨੀ ਦੀ ਇਸ ਪਹਿਲਕਦਮੀ ਨਾਲ ਐਲੂਮਨੀ ਅਤੇ ਅਲਮਾ ਮੈਟਰ ਦਰਮਿਆਨ ਸੰਪਰਕ ਵਿਕਸਤ ਕਰਨ ਨਾਲ ਕੈਂਪਸ, ਐਫੀਲੀਏਟਡ ਕਾਲਜਾਂ ਅਤੇ ਯੂਨੀਵਰਸਿਟੀ ਲਈ ਲਾਹੇਵੰਦ ਸਾਬਿਤ ਹੋਵੇਗਾ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com