27 January 2021 09:16 am
Kinno

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਬੰਦੀ ਛੋੜ ਦਿਵਸ ’ ਤੇ ਸਿੱਖ ਕੌਮ ਦੇ ਨਾਮ ਸੰਦੇਸ਼

- Posted on 27 October 2019

ਅੰਮ੍ਰਿਤਸਰ ਸਾਹਿਬ, 27 Oct 2019-

 ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੰਦੇਸ਼ ਦਿੰਦੇ ਹੋਏ ਕਿਹਾ ਕਿ ਮੀਰੀ ਪੀਰੀ  ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵਲੋਂ ਸਿਰਜੇ ਪਾਵਨ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਨਿਮਾਣਾ ਸੇਵਾਦਾਰ ਹੋਣ ਦੇ ਨਾਤੇ ਜਿਥੇ ਸਭ ਤੋਂ ਪਹਿਲਾਂ ਦਾ ਵਿਸ਼ਵ – ਵਿਆਪੀ ਸਿੱਖ ਭਾਈਚਾਰੇ ਨੂੰ ਅੱਜ ਦੇ ਇਤਿਹਾਸਕ ਬੰਦੀ ਛੋੜ ਦਿਵਸ ( ਦੀਵਾਲੀ ) ਦੇ ਮੌਕੇ  ਹਾਰਦਿਕ ਮੁਬਾਰਕਬਾਦ ਦੇਣ ਵਿਚ ਮਾਣ ਮਹਿਸੂਸ ਕਰਦਾ ਹਾਂ । ਉੱਥੇ ਸਮੂਹ ਨਾਨਕ ਨਾਮ ਲੇਵਾ ਨੂੰ ਆਉਣ ਵਾਲੇ ਦਿਨਾਂ ਵਿਚ ਸਮੁੱਚੇ ਗੁਰੂ ਖਾਲਸਾ ਪੰਥ ਵਲੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਅਰਧ ਸ਼ਤਾਬਦੀ ਰੂਪ ਵਿਚ ਮਨਾਏ ਜਾ ਰਹੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਵੀ ਦਿੰਦਾ ਹਾਂ । ਸਿੱਖ ਕੌਮ ਨੇ ਵਿਸ਼ਵ ਪੱਧਰ ‘ ਤੇ ਆਪਣੀ ਵੱਖਰੀ ਪਹਿਚਾਣ ਸਥਾਪਿਤ ਕੀਤੀ ਹੈ । ਇਹ ਸਭ ਕੁਝ ਗੁਰੂ ਸਾਹਿਬਾਨ ਦੀਆਂ ਅਪਾਰ ਬਖ਼ਸ਼ੀਆਂ , ਰਹਿਮਤਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲੋਂ ਬਖ਼ਸ਼ੀ ਜੀਵਨ – ਜੁਗਿਤ ਮਹਾਨ ਸਿੱਖ ਦਰਸ਼ਨ ਦਾ ਹੀ ਪ੍ਰਗਟ ਰੂਪ ਹੈ । ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਨਾਲ ਗਿਆਨ ਦਾ ਚਾਨਣ ਹੋਇਆ ਜਿਸ ਨੇ ਅਨੇਕਾਂ ਭੁਲੇਖੇ ਮਿਟਾ ਦਿੱਤੇ । ਸਚਿਆਰ ਵਾਲੀ ਜੀਵਨ – ਜਾਚ , ਪਰਮਾਤਮਾ ਦੀ ਵਿਸ਼ਾਲਤਾ ਅਤੇ ਉਸ ਤੱਕ ਪਹੁੰਚਣ ਲਈ ਸੁਖਾਲਾ ਮਾਰਗੀ ਸਤਿਗੁਰਾਂ ਨੇ ਆਪਣੀ ਬਾਣੀ ਅੰਦਰ ਦਰਸਾਇਆ ਹੈ । ਮਨੁੱਖੀ ਜਾਤ – ਪਾਤ , ਨਸਲੀ ਵਿਤਕਰੇਬਾਜ਼ੀ ਅਤੇ ਅਨਿਆਂ ਵਿਰੁੱਧ ਅਵਾਜ਼ ਬੁਲੰਦ ਕਰਨ ਦੀ ਆਰੰਭਤਾ ਹੋਈ । ਜੁਲਮ ਅਤੇ ਅਨਿਆਂ ਵਿਰੁੱਧ ਜੰਗਾਂ ਵੀ ਲੜੀਆਂ ਗਈਆਂ , ਅਨੇਕਾਂ ਸ਼ਹਾਦਤਾਂ ਵੀ ਦੇਣੀਆਂ ਪਈਆਂ । ਸਮੁੱਚਾ ਜਗਤ , ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550ਵਾਂ ਪ੍ਰਕਾਸ਼ ਪੁਰਬ ਨੂੰ ਬੜੇ ਵੱਡੇ ਪੱਧਰ ‘ ਤੇ ਉਤਸ਼ਾਹ ਅਤੇ ਉਮਾਹ ਨਾਲ ਮਨਾ ਰਿਹਾ ਹੈ । ਇਸ ਸਮੇਂ ਲੋੜ ਇਸ ਗੱਲ ਦੀ ਹੈ ਕਿ ਅਸੀਂ ਸਭ ਆਪਣੇ ਧਾਰਮਿਕ , ਸਮਾਜਿਕ , ਰਾਜਨੀਤਕ ਵਖਰੇਵੇਂ ਛੱਡ ਕੇ ਇਕ ਮੰਚ ‘ ਤੇ ਇਕੱਤਰ ਹੋਈਏ ਅਤੇ ਸ੍ਰੀ ਗੁਰੂ ਨਾਨਕ ਸਾਹਿਸ਼ ਜੀ ਦੀ ਬਾਣੀ ਦੇ ਉਪਦੇਸ਼ – ਕਿਰਤ ਕਰੋ , ਨਾਮ ਜਪੋ ਅਤੇ ਵੰਡ ਛਕੋ ਨੂੰ ਆਪਣੇ ਜੀਵਨ ਦਾ ਅਧਾਰ ਬਣਾਈਏ । ਅੱਜ ਪੰਥਕ ਸ਼ਕਤੀ ਨੂੰ ਖੇਰੂੰ – ਖੇਰੂੰ ਕਰਨ ਲਈ ਸਿੱਖ ਧਰਮ ਅੰਦਰ ਆਪ ਪ੍ਰਮੁੱਖ ਇਤਿਹਾਸਕ ਸਰੋਤਾਂ , ਸਿਧਾਂਤਾਂ ਅਤੇ ਰਹਿਤ ਮਰਯਾਦਾ ਸਬੰਧੀ ਵਿਵਾਦਾਂ ਨੂੰ ਤੁਲ ਦਿੱਤਾ ਜਾ ਰਿਹਾ ਹੈ । ਪੰਥਕ ਸੰਸਥਾਵਾਂ ਅਤੇ ਇਨ੍ਹਾਂ ਸੰਸਥਾਵਾਂ ਨਾਲ ਜੁੜੀਆਂ ਸ਼ਖ਼ਸੀਅਤਾਂ ਖਿਲਾਫ਼ ਵਰਤੀ ਜਾ ਰਹੀ ਸ਼ਬਦਾਵਲੀ ਕੌਮੀ ਸੰਸਥਾਵਾਂ ਦੀ ਤਬਾਹੀ ਦਾ ਅਧਾਰ ਬਣ ਰਹੀ ਹੈ । ਇਹ ਕਿਸੇ ਪੰਥ ਵਿਰੋਧੀ ਤਾਕਤ ਦੀ ਸੋਚੀ ਸਮਝੀ ਗਹਿਰੀ ਸਾਜ਼ਿਸ਼ ਦਾ ਹਿੱਸਾ ਜਾਪ ਰਹੀ ਹੈ , ਇਹ ਭਾਰੀ ਚਿੰਤਾ ਦਾ ਵਿਸ਼ਾ ਹੈ । ਸਿੱਖਾਂ ਨੂੰ ਧਾਰਮਿਕ , ਸਮਾਜਿਕ , ਆਰਥਿਕ , ਰਾਜਨੀਤਕ ਅਤੇ ਖਾਸ ਤੌਰ ‘ ਤੇ ਨੌਜਵਾਨੀ ਨੂੰ ਬੋਧਿਕ ਤੌਰ ‘ ਤੇ ਕੰਗਾਲ ਬਨਾਉਣ ਦਾ ਕੋਝਾ ਯਤਨ ਹੋ ਰਿਹਾ ਹੈ । ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਚੱਲਿਆ ਆ ਰਿਹਾ ਇਸ ਨਿਰਮਲ ਪੰਥ ਦਾ ਵਿਰੋਧੀ ਅੱਜ ਵਧੇਰੇ ਸੰਗਠਿਤ ਅਤੇ ਰਾਜਸੀ ਤਾਕਤ ਨਾਲ ਲਬਰੇਜ਼ ਹੈ । ਇਸ ਮੁਕਾਬਲੇ ਨਾ ਅਸੀਂ ਸੰਗਠਿਤ ਹਾਂ ਅਤੇ ਨਾ ਹੀ ਇਕੱਠਿਆਂ ਬੈਠ ਕੇ ਮੰਥਨ ਕਰਨ ਲਈ ਤਿਆਰ ਹਾਂ । ਅਜੋਕੇ ਦੌਰ ਅੰਦਰ ਰੂਹਾਨੀਅਤ ਵੀ ਅੰਧਾ ਧੁੰਧ ਚੱਲ ਰਹੀ ਹਨੇਰੀ ਵਿਚ ਖਾਲਸਾ – ਪੰਥ ਦੀ ਵਿਰਾਸਤੀ ਭੂਮੀ ਉੱਪਰ ਪੰਜਾਬੀ ਭਾਸ਼ਾ ਤੋਂ ਗੁਰਮੁੱਖੀ ਲਿਪੀ ਨੂੰ ਖਾਸ ਤੌਰ ‘ ਤੇ ਪੰਜਾਬ ਅੰਦਰ ਹੀ ਮਧੋਲਣ ਦੇ ਯਤਨ , ਲੰਮੇ ਸਮੇਂ ਤੋਂ ਸਜ਼ਾ ਭੁਗਤਨ ਦੇ ਬਾਵਜੂਦ ਸਿੱਖ ਬੰਦੀਆਂ ਦਾ ਭਾਰਤੀ ਜੇਲਾਂ ਵਿਚੋਂ ਰਿਹਾ ਨਾ ਕਰਨਾ , ਸਿੱਖ ਵਿਰਾਸਤ ਤੇ ਸਿੱਖ ਸੱਭਿਆਚਾਰ ‘ ਤੇ ਗੁੱਥੇ ਹਮਲੇ , ਕੁਦਰਤੀ ਵਾਤਾਵਰਨ ਵਿਚ ਵਿਸ਼ੇ , ਖਾਲਸੇ ਦੇ ਨਿਆਰੇਪਣ ਨੂੰ ਗੰਧਲਾ ਕਰਨ ਦੇ ਮਨਸੂਬੇ , ਸ਼ਖਸੀ ਪੂਜਾ ਦਾ ਉਭਾਰ ਤੇ ਗੁਰੂ ਡਮ ਦਾ ਬੋਲਬਾਲਾ ਆਦਿ ਪੰਥ ਅੱਗੇ ਪ੍ਰਮੁੱਖ ਚਣੌਤੀਆਂ ਹਨ । ਇਸ ਦੇ ਨਾਲ – ਨਾਲ ਦਰਿਆਵਾਂ ਅਤੇ ਧਰਤੀ ਹੇਠਲੇ ਪਾਣੀਆਂ ਦੀ ਨਿਰਮਲਤਾ ਦੇ ਪਲੀਤਪੁਣ ਵਿਚ ਤਬਦੀਲ ਹੋਣਾ ਜ਼ਰਖੇਜ਼ ਧਰਤੀ ਦਾ ਬੰਜਰ ਰੂਪ ਧਾਰਨ ਕਰਨ ਵੱਲ ਵਧਣਾ , ਕੁਦਰਤੀ ਵਾਤਾਵਰਨ ਵਿਚ ਵਿਗਾੜ ਆਉਣੇ , ਨਸ਼ਿਆਂ ਦਾ ਹੜ, ਖੁਦਕੁਸ਼ੀਆਂ ਦੀ ਖੇਤੀ , ਨੌਜਵਾਨਾਂ ਦਾ ਵਧਦਾ ਪ੍ਰਵਾਸ ਅਤੇ ਭਰੂਣ ਹੱਤਿਆ ਆਦਿ ਵੀ ਗੰਭੀਰ ਚਣੌਤੀਆਂ ਹਨ । ਸਭ ਤੋਂ ਵੱਡੀ ਗੱਲ ਭਾਰਤ ਦੇ ਉੱਤਰੀ ਤੇ ਅੰਦਰ ਜਿਥੇ ਸਿੱਖ ਰਾਜ ਦੇ ਕਦਮਾਂ ਦੇ ਨਿਸ਼ਾਨ ਅੱਜ ਵੀ ਦੇਖੇ ਜਾਂਦੇ ਹਨ , ਆ ਰਹੀਆਂ ਆਰਥਿਕ ਸਮੱਸਿਆਵਾਂ ਨੂੰ ਸਿੱਖ ਸਮੱਸਿਆਵਾਂ ਆਖ ਕੇ ਗ਼ੈਰ ਸਿੱਖ ਬੜੇ ਵਲੋਂ ਮੁਕ ਦਰਸ਼ਕ ਬਣ ਕੇ ਰਹਿਣਾ ਵੀ ਵਿਕਰ ਵਾਲੀ ਗੱਲ ਹੈ । ਇਨ੍ਹਾਂ ਸਮੱਸਿਆਵਾਂ ਦਾ ਮੁਕਾਬਲਾ ਕਰਨ ਲਈ ਖਾਲਸਾ – ਪੰਥ ਨੂੰ ਇਕਸੁਰਤਾ ਤੇ ਇਕਜੁਟਤਾ ਨਾਲ ਕੰਮ ਕਰਨ ਦੀ ਲੋੜ ਹੈ । ਜੇਕਰ ਸਮੂਹ ਖਾਲਸਾ – ਪੰਥ ਆਪਣੀ ਕੁਦਰਤੀ ਅਤੇ ਇਤਿਹਾਸਕ ਵਿਰਾਸਤ ਵਾਲੀ ਰੂਹਾਨੀ ਜੀਵਨ – ਧਾਰਾ ਨੂੰ ਬਚਾ ਕੇ ਨਾ ਦੇਖ ਸਕਿਆ ਤਾਂ ਸਿੱਖਾਂ ਦੀਆਂ ਆਉਣ ਵਾਲੀਆਂ ਪੀੜੀਆਂ ਸਵਾਲ ਕਰਨਗੀਆਂ ਕਿ ਜਦੋਂ ਇਹ ਸਭ ਕੁਝ ਤਬਾਹ ਹੋ ਰਿਹਾ ਸੀ , ਉਸ ਵਕਤ ਸਮਕਾਲੀ ਆਗੂਆਂ ਤੇ ਚਿੰਤਕਾਂ ਨੇ ਆਪਣੀ ਵਿਰਾਸਤ ਨੂੰ ਬਚਾਉਣ ਲਈ ਕੀ ਉੱਦਮ ਕੀਤੇ ? ਇਤਿਹਾਸ ਦੇ ਇਹ ਨੇ ਜਦੋਂ ਵਰਤਮਾਨ ਦੇ ਸਨਮੁੱਖ ਹੋਣਗੇ ਤਾਂ ਇਨ੍ਹਾਂ ਪੰਨਿਆਂ ਕੋਲ ਸਿਵਾਏ ਨਿਰਾਸਤਾਂ ਪੇਸ਼ ਕਰਨ ਦੇ ਕੋਈ ਜਵਾਬ ਨਹੀਂ ਹੋਵੇਗਾ । ਅੱਜ ਜਰੂਰਤ ਹੈ ਕਿ ਅਸੀਂ ਆਪਣੇ ਨਿੱਕੇ ਨਿੱਕੇ ਮਤਭੇਤ ਅਤੇ ਨਿੱਜੀ ਗਰਜ਼ਾਂ ਤੋਂ ਉੱਪਰ ਉੱਠ ਕੇ ਗੁਰਮਤਿ ਜੁਗਤਿ ਅਨੁਸਾਰ , ਜਿਵੇਂ ਕਿ ਫੁਰਮਾਨ ਹੈ : ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ ॥ ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ ॥ ਗੁਰਬਾਣੀ ਦੀ ਇਸ ਸਿੱਖਿਆ ਮੁਤਾਬਿਕ ਮਿਲ ਬੈਠ ਕੇ ਸਿਰ ਜੋੜਨ ਅਤੇ ਆਪਾ ਪੜਚੋਲ ਕਰਨ ਦੀ ਵਧੇਰੇ ਲੋੜ ਹੈ । ਪੰਥਕ ਜਥੇਬੰਦੀਆਂ ਬੇਲੋੜੇ ਮੁੱਦਿਆਂ ‘ ਤੋਂ ਆਪਸੀ ਟਕਰਾ ਤੇ ਭਰਾ – ਮਾਰੂ ਜੰਗ ਛੱਡ ਕੇ ਪੰਥਕ ਏਕਤਾ ਦਾ ਸਬੂਤ ਦਿੰਦਿਆਂ ਆਪਣੀ ਸ਼ਕਤੀ ਦਾ ਮੂੰਹ ਆਪਣਿਆਂ ਦੀ ਜਗ੍ਹਾ ਸਿੱਖੀ ਅਤੇ ਸਿੱਖੀ ਦੇ ਦੁਸ਼ਮਨਾਂ ਵੱਲ ਸੇਧਤ ਕਰਨ । ਜੇ ਆਪਣੇ ਘਰ ਵਿਚ ਕੋਈ ਊਣਤਾਈ ਨਜ਼ਰ ਆਉਂਦੀ ਹੈ ਤਾਂ ਉਸਾਰੂ ਤੇ ਸਭਿਅਕ ਅਲੋਚਨਾ ਰਾਹੀਂ ਸੁਧਾਰ ਵੱਲ ਕਦਮ ਵਧਾਈਏ ਨਾ ਕਿ ਭੰਡੀ ਪ੍ਰਚਾਰ ਰਾਹੀਂ ਆਪਣੇ ਘਰ ਨੂੰ ਢਾਹੁਣ ਵਾਲੇ ਪਾਸੇ ਤੁਰੀਏ । ਆਓ , ਬੰਦੀ ਛੋੜ ਦਿਵਸ ਦੇ ਮੌਕੇ ‘ ਤੇ ਜਗ ਰਹੇ ਦੀਵਿਆਂ ਤੋਂ ਪ੍ਰੇਰਨਾ ਲੈ ਕੇ ਰੋਹਾਨੀ ਗਿਆਨ ਦੇ ਸੋਮੇ ਗੁਰਬਾਣੀ ਅਤੇ ਬਾਣੇ ਨਾਲ ਜੁੜ ਕੇ ਆਪਣਾ ਆਪ ਸੰਵਾਰੀਏ ਅਤੇ ਸਿੱਖੀ ਦੀ ਖੁਸ਼ਬੋਈ ਨੂੰ ਦੁਨੀਆਂ ਦੇ ਕੋਨੇ – ਕੋਨੇ ਵਿਚ ਖਿਲਾਰਨ ਹਿਤ ਆਪਣਾ ਯੋਗਦਾਨ ਪਾਈਏ । ਇਸ ਭਾਵਨਾ ਤੇ ਅਰਦਾਸ ਨਾਲ ਸ਼ੁਭ ਇਛਾਵਾਂ ਸਹਿਤ ਫ਼ਤਹਿ ਬੁਲਾਉਂਦਾ ਹਾਂ ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com