26 February 2021 09:45 am
Kinno

ਰੋਜ਼ਗਾਰ ਦੀਆਂ ਬੇਅੰਤ ਸੰਭਾਵਨਾ ਦੇ ਨਾਲ ਆਜੀਵਕਾ ਮਿਸ਼ਨ ਲਿਆ ਰਿਹਾ ਹੈ ਪੇਂਡੂ ਔਰਤਾਂ ਦੀ ਜਿੰਦਗੀ ਵਿੱਚ ਬਦਲਾਅ

- Posted on 07 August 2020

–ਪਿਛਲੇ ਸਾਲ 20240 ਔਰਤਾਂ ਮਿਸ਼ਨ ਦੇ ਤਹਿਤ 2024 ਸੈਲਫ  ਹੈਲਪ ਗਰੁੱਪਾਂ ਨਾਲ ਜੁੜੀ

–ਸਰਕਾਰ ਦੁਆਰਾ ਇਨ੍ਹਾਂ ਸਮੂਹਾਂ ਨੂੰ  ਪਿਛਲੇ ਸਾਲ 5.93 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਉੱਪਲੱਬਧ ਕਰਵਾਈ ਗਈ

–ਹਜ਼ਾਰਾਂ ਔਰਤਾਂ ਜੈਵਿਕ ਖੇਤੀ ਅਤੇ ਸਿਲਾਈ ਕਢਾਈ ਦੇ ਖੇਤਰ ਵਿਚ ਆਤਮ ਨਿਰਭਰ ਬਣ ਕੇ ਹਾਸਲ ਕਰ ਰਹੀਆਂ ਹਨ ਸਫਲਤਾ

 ਫਿਰੋਜ਼ਪੁਰ, 7 ਅਗਸਤ-

            ਰੁਜ਼ਗਾਰ ਦੀ ਸੰਭਾਵਨਾ ਦੇ ਨਾਲ ਪੰਜਾਬ ਰਾਜ ਪੇਂਡੂ ਆਜੀਵਿਕਾ ਮਿਸ਼ਨ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਵੱਡੀ ਗਿਣਤੀ ਵਿੱਚ ਪੇਂਡੂ ਔਰਤਾਂ ਦੀ ਜਿੰਦਗੀ ਵਿੱਚ ਵੱਡੀਆਂ ਤਬਦੀਲੀਆਂ ਲਿਆ ਰਿਹਾ ਹੈ ਅਤੇ ਮਿਸ਼ਨ ਦੇ ਤਹਿਤ ਵੱਡੀ ਗਿਣਤੀ ਵਿੱਚ ਪੇਂਡੂ ਔਰਤਾਂ ਨੇ ਆਪਣਾ ਖੁਦ ਦਾ ਕਾਰੋਬਾਰ ਸ਼ੁਰੂ ਕਰ ਲਿਆ ਹੈ।

            ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਇਹ ਮਿਸ਼ਨ ਪੇਂਡੂ ਰਤਾਂ ਲਈ ਬਹੁਤ ਲਾਹੇਵੰਦ ਸਿੱਧ ਹੋ ਰਿਹਾ ਹੈ ਅਤੇ ਪਰਿਵਾਰਾਂ ਵਿੱਚ ਗਰੀਬੀ ਦੇ ਖਾਤਮੇ ਅਤੇ ਉਨ੍ਹਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਵਿੱਚ ਸਹਾਇਤਾ ਕਰ ਰਿਹਾ ਹੈ।  ਉਨ੍ਹਾਂ ਦੱਸਿਆ ਕਿ ਪਿਛਲੇ ਸਾਲ 20240 ਰਤਾਂ ਨੇ ਇਸ ਮਿਸ਼ਨ ਦਾ ਹਿੱਸਾ ਬਣਦੇ ਹੋਏ 2024 ਸੈਲਫ ਹੈਲਪ ਗਰੁੱਪਾਂ ਵਿੱਚ ਸ਼ਾਮਲ ਹੋਈਆਂ ਹਨ।

            ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਬੇਰੁਜ਼ਗਾਰ ਅਤੇ ਗਰੀਬ ਲਾਭਪਾਤਰੀ ਰਤਾਂ ਨੂੰ ਪਹਿਲਾਂ ਸੈਲਫ ਹੈਲਪ ਸਮੂਹਾਂ ਨਾਲ ਜੋੜਿਆ ਜਾਂਦਾ ਹੈ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਕਰਜ਼ੇ ਦੀ ਸੌਖੀ ਵਿਵਸਥਾ ਲਈ ਬੈਂਕਾਂ ਤੋਂ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ।  ਕਿਉਂਕਿ ਵਿਭਾਗ ਵੱਲੋਂ ਇਸ ਮਿਸ਼ਨ ਦੇ ਤਹਿਤ ਬਹੁਤ ਸਾਰੇ ਬੈਂਕ ਇਸ ਮਿਸ਼ਨ ਤਹਿਤ ਪਹਿਲਾਂ ਹੀ ਇਕੱਠੇ ਜੁੜੇ ਹੋਏ ਹਨ

            ਇਸ ਤੋਂ ਇਲਾਵਾ ਵਿਭਾਗ ਦੁਆਰਾ ਦੋ ਸ਼੍ਰੇਣੀਆਂ ਦੇ ਨਾਲ ਵਿੱਤੀ ਸਹਾਇਤਾ ਵੀ ਉੱਪਲੱਬਧ ਕਰਵਾਈ ਜਾਂਦੀ ਹੈ। ਪਹਿਲੀ ਸ਼੍ਰੇਣੀ ਰਿਵਾਲਵਿੰਗ ਫੰਡਾਂ ਦੀ ਹੈਜਿਸ ਤਹਿਤ 15000 ਰੁਪਏ ਦੀ ਸਹਾਇਤਾ ਦਿੱਤੀ ਜਾਂਦੀ ਹੈ ਅਤੇ ਦੂਜੀ ਸ਼੍ਰੇਣੀ ਕਮਿਊਨਿਟੀ ਇਨਵੈਸਟਮੈਂਟ ਫੰਡਾਂ ਦੀ ਹੈਜਿਸ ਤਹਿਤ ਪ੍ਰਤੀ ਸੈਲਫ ਹੈਲਪ ਗਰੁੱਪ ਨੂੰ 50,000 ਰੁਪਏ ਦੀ ਸਹਾਇਤਾ ਦਿੱਤੀ ਜਾਂਦੀ ਹੈ।  ਪਿਛਲੇ ਸਾਲ ਰਿਵਾਲਵਿੰਗ ਫੰਡਾਂ ਦੀ ਸ਼੍ਰੇਣੀ ਅਧੀਨ 1575 ਸਮੂਹਾਂ ਨੂੰ 2,36,25,000 ਰੁਪਏ ਮੁਹੱਈਆ ਕਰਵਾਏ ਗਏ ਹਨਜਦੋਂਕਿ ਕਮਿਨਿਟੀ ਇਨਵੈਸਟਮੈਂਟ ਫੰਡਾਂ ਤਹਿਤ 715 ਸਮੂਹਾਂ ਨੂੰ 3,57,50,000 ਰੁਪਏ ਦਿੱਤੇ ਗਏ ਹਨ।  ਇਸ ਤਰ੍ਹਾਂਕੁਲ 5,93,75,000 ਰੁਪਏ ਦੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ

       ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਸੈਲਫ ਹੈਲਪ ਗਰੁੱਪਾਂ ਨਾਲ ਔਰਤਾਂ ਨੂੰ ਜੋੜਨ, ਉਨ੍ਹਾਂ ਨੂੰ ਬੈਂਕ ਤੋਂ ਕਰਜ਼ੇ ਮੁਹੱਈਆ ਕਰਵਾਉਣ ਅਤੇ ਵਿੱਤੀ ਸਹਾਇਤਾ ਪ੍ਰਦਾਨ ਕਰਨ ਤੋਂ ਇਲਾਵਾ ਵਿਭਾਗ ਵੱਲੋਂ ਇਨ੍ਹਾਂ ਮਹਿਲਾਵਾਂ ਦੀ ਸਕਿੱਲ ਡਿਵੈਲਪਮੈਂਟ (ਹੁਨਰ ਵਿਕਾਸਟ੍ਰੇਨਿੰਗ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ।  ਲਾਭਪਾਤਰੀਆਂ ਦੇ ਰੁਝਾਨਾਂ ਅਤੇ ਸੰਭਾਵਨਾਵਾਂ ਨੂੰ ਧਿਆਨ ਵਿਚ ਰੱਖਦੇ ਹੋਏਉਨ੍ਹਾਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ ਤਾਂ ਜੋ ਉਹ ਆਪਣਾ ਕਾਰੋਬਾਰ ਬਿਹਤਰ ਤਰੀਕੇ ਨਾਲ ਚਲਾ ਸਕਣ ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਗਰੁੱਪ ਡਿਸਕਸ਼ਨ (ਵਿਚਾਰ ਵਟਾਂਦਰੇ) ਵੀ ਕਰਵਾਏ ਜਾਂਦੇ ਹਨਜਿਸ ਵਿਚ ਰਤਾਂ ਆਪਣੇ ਤਜ਼ਰਬੇ ਅਤੇ ਕੁਸ਼ਲਤਾਵਾਂ ਬਾਰੇ ਜਾਣਕਾਰੀ ਸਾਂਝੀਆਂ ਕਰਦੀਆਂ ਹਨ  ਡੀਡੀਪੀਓ ਨੇ ਕਿਹਾ ਕਿ ਜ਼ਿਆਦਾਤਰ ਰਤਾਂ ਜੈਵਿਕ ਖੇਤੀਜੈਵਿਕ ਖਾਦਪੈਸਟੀਸਾਈਡ, ਸਿਲਾਈ-ਕਢਾਈ ਦੇ ਖੇਤਰ ਵਿੱਚ ਸਫਲਤਾ ਪ੍ਰਾਪਤ ਕਰ ਰਹੀਆਂ ਹਨ ਅਤੇ ਇਨ੍ਹਾਂ ਖੇਤਰਾਂ ਨਾਲ ਸਬੰਧਤ ਸਿਖਲਾਈ ਪ੍ਰਾਪਤ ਕਰ ਰਹੀਆਂ ਹਨ।  ਇਹ ਰਤਾਂ ਆਪਣੀਆਂ ਜੈਵਿਕ ਫਸਲਾਂ ਵੀ ਪਿੰਡਾਂ ਵਿੱਚ ਵੇਚ ਰਹੀਆਂ ਹਨ ਅਤੇ ਰੋਜ਼ੀ-ਰੋਟੀ ਕਮਾ ਰਹੀਆਂ ਹਨ।  ਇਹ ਰਤਾਂ ਨਾ ਸਿਰਫ ਆਪਣੇ ਕਰੀਅਰ ਵਿੱਚ ਸੁਧਾਰ ਕਰ ਰਹੀਆਂ ਹਨ ਬਲਕਿ ਆਪਣੀ ਕਮਾਈ ਨਾਲ ਪਰਿਵਾਰ ਨੂੰ ਵਿੱਤੀ ਤੌਰ ਤੇ ਮਜ਼ਬੂਤ ਕਰ ਰਹੀਆਂ ਹਨ  ਉਨ੍ਹਾਂ ਦੱਸਿਆ ਕਿ ਇਹ ਰਤਾਂ ਵੱਖ ਵੱਖ ਸਰਕਾਰੀ ਪ੍ਰੋਗਰਾਮਾਂ ਜਿਵੇਂ ਸਖੀਕ੍ਰਿਸ਼ੀ ਸਖੀਐਕਟਿਵ ਵੂਮੈਨ ਸਕੀਮਨੋਡਲ ਸੀਆਰਪੀ ਆਦਿ ਵਿੱਚ ਸਰਗਰਮ ਭੂਮਿਕਾ ਨਿਭਾ ਰਹੀਆਂ ਹਨ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com
-->