Tuesday 27 October 2020

ਆਜੀਵਕਾ ਮਿਸ਼ਨ ਰੁਜ਼ਗਾਰ ਨਾਲ ਲਿਆ ਰਿਹਾ ਹੈ ਪੇਂਡੂ ਔਰਤਾਂ ਦੀ ਜਿੰਦਗੀ ਵਿੱਚ ਬਦਲਾਅ

- Posted on 24 August 2020

– ਪਿਛਲੇ ਸਾਲ 2400 ਔਰਤਾਂ ਮਿਸ਼ਨ ਦੇ ਤਹਿਤ 212 ਸੈਲਫ ਹੈਲਪ ਗਰੁੱਪਾਂ ਨਾਲ ਜੁੜੀਆਂ: ਸਹੋੋਤਾ

– ਸਰਕਾਰ ਦੁਆਰਾ ਇਨਾਂ ਸਮੂਹਾਂ ਨੂੰ ਪਿਛਲੇ ਸਾਲ 70 ਲੱਖ ਤੋੋਂ ਵੱਧ ਰੁਪਏ ਦੀ ਵਿੱਤੀ ਸਹਾਇਤਾ ਉੱਪਲੱਬਧ ਕਰਵਾਈ ਗਈ

– ਹਜ਼ਾਰਾਂ ਔਰਤਾਂ ਬਿਊਟੀ ਪਾਰਲਰ ਅਤੇ ਸਿਲਾਈ ਕਢਾਈ ਆਦੇ ਖੇਤਰ ਵਿਚ ਆਤਮ ਨਿਰਭਰ ਬਣ ਕੇ ਹਾਸਲ ਕਰ ਰਹੀਆਂ ਹਨ ਸਫਲਤਾ

ਫਰੀਦਕੋਟ, 24 ਅਗਸਤ

ਰੁਜ਼ਗਾਰ ਦੀ ਸੰਭਾਵਨਾ ਦੇ ਨਾਲ ਪੰਜਾਬ ਰਾਜ ਪੇਂਡੂ ਆਜੀਵਿਕਾ ਮਿਸ਼ਨ ਫਰੀਦਕੋਟ ਜ਼ਿਲੇ ਵਿੱਚ ਵੱਡੀ ਗਿਣਤੀ ਵਿੱਚ ਪੇਂਡੂ ਔਰਤਾਂ ਦੀ ਜਿੰਦਗੀ ਵਿੱਚ ਵੱਡੀਆਂ ਤਬਦੀਲੀਆਂ ਲਿਆ ਰਿਹਾ ਹੈ ਅਤੇ ਮਿਸ਼ਨ ਦੇ ਤਹਿਤ ਵੱਡੀ ਗਿਣਤੀ ਵਿੱਚ ਪੇਂਡੂ ਔਰਤਾਂ ਨੇ ਆਪਣਾ ਖੁਦ ਦਾ ਕਾਰੋਬਾਰ ਸ਼ੁਰੂ ਕਰ ਲਿਆ ਹੈ।  
    ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਪ੍ਰੀਤ ਮਹਿੰਦਰ ਸਹੋਤਾ ਨੇ ਦੱਸਿਆ ਕਿ ਇਹ ਮਿਸ਼ਨ ਪੇਂਡੂ ਔਰਤਾਂ ਲਈ ਬਹੁਤ ਲਾਹੇਵੰਦ ਸਿੱਧ ਹੋ ਰਿਹਾ ਹੈ ਅਤੇ ਪਰਿਵਾਰਾਂ ਵਿੱਚ ਗਰੀਬੀ ਦੇ ਖਾਤਮੇ ਅਤੇ ਉਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਵਿੱਚ ਸਹਾਇਤਾ ਕਰ ਰਿਹਾ ਹੈ। ਉਨਾਂ ਦੱਸਿਆ ਕਿ ਜ਼ਿਲਾ ਫਰੀਦਕੋਟ ਵਿਚ ਕੁੱਲ 212 ਸੈਲਫ ਹੈਲਪ ਗਰੁੱਪ ਬਣਾਏ ਗਏ ਹਨ। ਬਲਾਕ ਫਰੀਦਕੋਟ ਦੇ 07 ਪਿੰਡਾਂ ਵਿਚ 86 ਸੈਲਪ ਗਰੁੱਪ ਬਣਾਏ ਗਏ ਹਨ ਅਤੇ ਇਸ ਦੀ ਸ਼ੁਰੂਆਤ ਜੁਲਾਈ 2019 ਵਿਚ ਕੀਤੀ ਗਈ ਸੀ ਜਦਕਿ ਬਲਾਕ ਕੋਟਕਪੂਰਾ ਦੇ 9 ਪਿੰਡਾਂ ਵਿਚ 126 ਸੈਲਫ ਹੈਲਪ ਗਰੁੱਪ ਬਣਾਏ ਗਏ ਹਨ ਜਿਸ ਇਸ ਦੀ ਸ਼ੁਰੂਆਤ ਨਵੰਬਰ 2016 ਵਿੱਚ ਕੀਤੀ ਗਈ ਸੀ।
ਉਨਾਂ ਦੱਸਿਆ ਕਿ ਪਿਛਲੇ ਸਾਲ 2400 ਔਰਤਾਂ ਇਸ ਮਿਸ਼ਨ ਦਾ ਹਿੱਸਾ ਬਣ ਕੇੇ 212 ਸੈਲਫ ਹੈਲਪ ਗਰੁੱਪਾਂ ਵਿੱਚ ਸ਼ਾਮਲ ਹੋਈਆਂ ਹਨ। ਉਨਾਂ ਦੱਸਿਆ ਕਿ ਬੇਰੁਜ਼ਗਾਰ ਅਤੇ ਗਰੀਬ ਲਾਭਪਾਤਰੀ ਔਰਤਾਂ ਨੂੰ ਪਹਿਲਾਂ ਸੈਲਫ ਹੈਲਪ ਸਮੂਹਾਂ ਨਾਲ ਜੋੜਿਆ ਜਾਂਦਾ ਹੈ ਅਤੇ ਇਸ ਤੋਂ ਬਾਅਦ ਉਨਾਂ ਨੂੰ ਕਰਜ਼ੇ ਦੀ ਸੌਖੀ ਵਿਵਸਥਾ ਲਈ ਬੈਂਕਾਂ ਤੋਂ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ। ਕਿਉਂਕਿ ਵਿਭਾਗ ਵੱਲੋਂ ਇਸ ਮਿਸ਼ਨ ਦੇ ਤਹਿਤ ਬਹੁਤ ਸਾਰੇ ਬੈਂਕ ਇਸ ਮਿਸ਼ਨ ਤਹਿਤ ਪਹਿਲਾਂ ਹੀ ਇਕੱਠੇ ਜੁੜੇ ਹੋਏ ਹਨ।    
ਇਸ ਤੋਂ ਇਲਾਵਾ ਵਿਭਾਗ ਦੁਆਰਾ ਦੋ ਸ਼੍ਰੇਣੀਆਂ ਦੇ ਨਾਲ ਵਿੱਤੀ ਸਹਾਇਤਾ ਵੀ ਉੱਪਲੱਬਧ ਕਰਵਾਈ ਜਾਂਦੀ ਹੈ। ਪਹਿਲੀ ਸ਼੍ਰੇਣੀ ਰਿਵਾਲਵਿੰਗ ਫੰਡਾਂ ਦੀ ਹੈ, ਜਿਸ ਤਹਿਤ 15000 ਰੁਪਏ ਦੀ ਸਹਾਇਤਾ ਦਿੱਤੀ ਜਾਂਦੀ ਹੈ ਅਤੇ ਦੂਜੀ ਸ਼੍ਰੇਣੀ ਕਮਿਊਨਿਟੀ ਇਨਵੈਸਟਮੈਂਟ ਫੰਡਾਂ ਦੀ ਹੈ, ਜਿਸ ਤਹਿਤ ਪ੍ਰਤੀ ਸੈਲਫ ਹੈਲਪ ਗਰੁੱਪ ਨੂੰ 50,000 ਰੁਪਏ ਦੀ ਸਹਾਇਤਾ ਦਿੱਤੀ ਜਾਂਦੀ ਹੈ। ਹੋਰ ਜਾਣਕਾਰੀ ਦਿੰਦਿਆਂ ਜਿਲਾ ਵਿਕਾਸ ਅਤੇ ਪੰਚਾਇਤ ਅਫ਼ਸਰ ਮੈਡਮ ਬਲਜੀਤ ਕੌੌਰ ਨੇ ਦੱਸਿਆ ਕਿ ਸੈਲਫ ਹੈਲਪ ਗਰੁੱਪਾਂ ਨਾਲ ਔਰਤਾਂ ਨੂੰ ਜੋੜਨ, ਉਨਾਂ ਨੂੰ ਬੈਂਕ ਤੋਂ ਕਰਜ਼ੇ ਮੁਹੱਈਆ ਕਰਵਾਉਣ ਅਤੇ ਵਿੱਤੀ ਸਹਾਇਤਾ ਪ੍ਰਦਾਨ ਕਰਨ ਤੋਂ ਇਲਾਵਾ ਵਿਭਾਗ ਵੱਲੋਂ ਇਨਾਂ ਮਹਿਲਾਵਾਂ ਦੀ ਸਕਿੱਲ ਡਿਵੈਲਪਮੈਂਟ (ਹੁਨਰ ਵਿਕਾਸ) ਟ੍ਰੇਨਿੰਗ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ।ਇਸ ਤੋਂ ਇਲਾਵਾ ਜ਼ਿਲਾ ਫਰੀਦਕੋਟ ਦੇ ਸੈਲਫ ਹੈਲਪ ਗਰੁੱਪਾਂ ਵੱਲੋਂ ਕੋਵਿਡ-19 ਮਹਾਂਮਾਰੀ ਦੇ ਦੌਰਾਨ 21300 ਮਾਸਕ ਤਿਆਰ ਕੀਤੇ ਗਏ। ਜਿਨਾਂ ਵਿਚੋਂ 15100 ਮਾਸਕ ਜ਼ਿਲਾ ਫਰੀਦਕੋਟ ਦੇ ਤਿੰਨਾਂ ਬਲਾਕਾਂ ਦੇ ਬੀ ਡੀ ਪੀ ਓ ਦਫਤਰਾਂ ਵਿਚ ਦਿੱਤੇ ਗਏ। ਉੁਨਾਂ ਦੱਸਿਆ ਕਿ ਲਾਭਪਾਤਰੀਆਂ ਦੇ ਰੁਝਾਨਾਂ ਅਤੇ ਸੰਭਾਵਨਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ, ਉਨਾਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ ਤਾਂ ਜੋ ਉਹ ਆਪਣਾ ਕਾਰੋਬਾਰ ਬਿਹਤਰ ਤਰੀਕੇ ਨਾਲ ਚਲਾ ਸਕਣ। ਡੀ ਡੀ ਪੀ ਓ  ਨੇ ਕਿਹਾ ਕਿ ਜਿਆਦਾਤਰ ਔਰਤਾਂ ਅਚਾਰ, ਮੁਰਬਾ, ਬਿਊਟੀਪਾਰਲਰ, ਟਿੱਕੀ ਗੋੋਲਗੱਪੇ, ਬਿਸਕੁਟ ਬਣਾਉਣ ਅਤੇ  ਸਿਲਾਈ-ਕਢਾਈ ਦੇ ਖੇਤਰ ਵਿੱਚ ਸਫਲਤਾ ਪ੍ਰਾਪਤ ਕਰ ਰਹੀਆਂ ਹਨ ।ਇਹ ਔਰਤਾਂ ਨਾ ਸਿਰਫ ਆਪਣੇ ਕਰੀਅਰ ਵਿੱਚ ਸੁਧਾਰ ਕਰ ਰਹੀਆਂ ਹਨ ਬਲਕਿ ਆਪਣੀ ਕਮਾਈ ਨਾਲ ਪਰਿਵਾਰ ਨੂੰ ਵਿੱਤੀ ਤੌਰ ਤੇ ਮਜ਼ਬੂਤ ਕਰ ਰਹੀਆਂ ਹਨ।  

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com