07 April 2021 08:46 am

ਏ.ਆਈ.ਸੀ.ਟੀ.ਈ. ਦੇ ਚੇਅਰਮੈਨ ਵਲੋਂ ਮਕੈਨੀਕਲ ਅਤੇ ਮੈਟੀਰੀਅਲ ਇੰਜੀਨੀਅਰਿੰਗ ਵਿੱਚ ਐਡਵਾਂਸਮੈਂਟ ਅਤੇ ਭਵਿੱਖ ਦੇ ਰੁਝਾਨਾਂ ਬਾਰੇ 8 ਵੀਂ ਅੰਤਰਰਾਸ਼ਟਰੀ ਕਾਨਫਰੰਸ ਦਾ ਉਦਘਾਟਨ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ 19 ਦਸੰਬਰ ਨੂੰ

- Posted on 18 December 2020

ਬਠਿੰਡਾ, 18 ਦਸੰਬਰ

ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏ.ਆਈ.ਸੀ.ਟੀ.ਈ.) ਦੇ ਚੇਅਰਮੈਨ ਪ੍ਰੋ. (ਡਾ.) ਅਨਿਲ ਦੱਤਾਤਰਾਯ ਸਹਿਸਰਾਬੁਧੇ ਵਲੋਂ ਮਕੈਨੀਕਲ ਅਤੇ ਮੈਟੀਰੀਅਲ ਇੰਜੀਨੀਅਰਿੰਗ ਵਿੱਚ ਐਡਵਾਂਸਮੈਂਟ ਅਤੇ ਭਵਿੱਖ (ਏ.ਐਫ.ਟੀ.ਐਮ.ਐਮ.ਈ.) ਦੇ ਰੁਝਾਨਾਂ ਬਾਰੇ 8 ਵੀਂ ਅੰਤਰਰਾਸ਼ਟਰੀ ਕਾਨਫਰੰਸ ਦਾ ਉਦਘਾਟਨ 19 ਦਸੰਬਰ (ਸ਼ਨਿਚਰਵਾਰ) ਨੂੰ ਕੀਤਾ ਜਾਵੇਗਾ।

ਕਾਨਫਰੰਸ ਦਾ ਪ੍ਰਬੰਧ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮ.ਆਰ.ਐਸ.ਪੀ.ਟੀ.ਯੂ.), ਬਠਿੰਡਾ ਦੇ ਸਹਿਯੋਗ ਨਾਲ ਸੁਸਾਇਟੀ ਆਫ਼ ਮੈਟੀਰੀਅਲਜ਼ ਅਤੇ ਮਕੈਨੀਕਲ ਇੰਜੀਨੀਅਰਜ਼ (ਐਸ.ਓ.ਐਮ.ਈ.ਈ.) ਵਲੋਂ ਕੀਤਾ ਜਾ ਰਿਹਾ ਹੈ ।   

ਡਾ. ਬੀ.ਆਰ. ਅੰਬੇਦਕਰ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ (ਐਨ.ਆਈ.ਟੀ.), ਜਲੰਧਰ ਦੇ ਡਾਇਰੈਕਟਰ, ਪ੍ਰੋ. (ਡਾ.) ਲਲਿਤ ਕੁਮਾਰ ਅਵਸਥੀ ਇਸ ਸੰਮੇਲਨ ਵਿਚ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ।

      ਪਹਿਲੇ ਦਿਨ, ਸੁਸਾਇਟੀ ਦੇ ਪੈਟਰਨ, ਪ੍ਰੋ. ਸੱਤਿਆ ਪ੍ਰਕਾਸ਼ ਅਤੇ ਪ੍ਰਮੁੱਖ ਮਾਹਰ ਪ੍ਰੋ. ਗੌਤਮ ਵਿਸ਼ਵਾਸ, ਪ੍ਰੋ. ਵੀ.ਕੇ. ਜੈਨ ਅਤੇ ਪ੍ਰੋ. ਰਮਨ ਸਿੰਘ ਸੰਮੇਲਨ ਵਿਚ ਹਿੱਸਾ ਲੈਣਗੇ।

ਅੱਜ ਇਥੇ ਜ਼ਾਰੀ ਇੱਕ ਪ੍ਰੈਸ ਬਿਆਨ ਦੋਰਾਨ ਸੋਸਾਇਟੀ ਦੇ ਪ੍ਰਧਾਨ ਅਤੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮ.ਆਰ.ਐਸ.ਪੀ.ਟੀ.ਯੂ.) ਦੇ ਉਪ ਕੁਲਪਤੀ ਪ੍ਰੋਫੈਸਰ ਬੂਟਾ ਸਿੰਘ ਸਿੱਧੂ ਨੇ ਕਿਹਾ ਕਿ ਮੌਜੂਦਾ ਕੋਵਿਡ-19 ਮਹਾਂਮਾਰੀ ਦੀਆਂ ਸਥਿਤੀਆਂ ਦੇ ਮੱਦੇਨਜ਼ਰ, ਏ.ਐਫ.ਟੀ.ਐਮ.ਐਮ.ਈ.-2020 ਇੱਕ ਆਨਲਾਈਨ ਕਾਨਫਰੰਸ ਹੋਵੇਗੀ, ਜੋ ਕਿ ਪ੍ਰਸਿੱਧ ਵਿਦਵਾਨਾਂ, ਵਿਗਿਆਨੀਆਂ ਅਤੇ ਖੋਜਕਰਤਾਵਾਂ ਨੂੰ ਆਪਣੇ-ਆਪਣੇ ਵਿਚਾਰਾਂ, ਤਜ਼ਰਬਿਆਂ ਅਤੇ ਅੰਤਰਰਾਸ਼ਟਰੀ ਖੋਜ ਨਤੀਜਿਆਂ ਦਾ ਆਦਾਨ-ਪ੍ਰਦਾਨ ਕਰਨ ਲਈ ਇਕ ਪਲੇਟਫ਼ਾਰਮ ਪ੍ਰਦਾਨ ਕਰੇਗੀ। ਉਨ੍ਹਾਂ ਅੱਗੇ ਕਿਹਾ ਕਿ ਕਾਨਫਰੰਸ ਦਾ ਮੁੱਢਲਾ ਟੀਚਾ ਮਕੈਨੀਕਲ ਇੰਜੀਨੀਅਰਿੰਗ ਵਿਚ ਖੋਜ ਅਤੇ ਵਿਕਾਸ ਦੀਆਂ ਗਤੀਵਿਧੀਆਂ ਨੂੰ ਉਤਸ਼ਾਹਤ ਕਰਨਾ ਹੈ।

    ਸਾਰੇ ਆਈ.ਆਈ.ਟੀਜ਼, ਐਨ.ਆਈ.ਟੀਜ਼ ਸਮੇਤ ਪ੍ਰਮੁੱਖ ਅੰਤਰਰਾਸ਼ਟਰੀ ਸੰਸਥਾਵਾਂ ਤੋਂ  150 ਤੋਂ ਵੱਧ ਖੋਜ ਪੱਤਰ ਇਸ ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਪ੍ਰਾਪਤ ਹੋ ਚੁੱਕੇ ਹਨ। ਇਸ ਪ੍ਰੋਗਰਾਮ ਦਾ ਪ੍ਰਯੋਜਨ ਸਟੇਟ ਬੈਂਕ ਆਫ਼ ਇੰਡੀਆ (ਮੁੱਖ ਸਪਾਂਸਰ) ਅਤੇ ਸਹਿ-ਪ੍ਰਾਯੋਜਕ ਸੈਂਟਰਲ ਬੈਂਕ ਆਫ਼ ਇੰਡੀਆ, ਐਮ.ਐਮ. ਇੰਟਰਨੈਸ਼ਨਲ ਜਲੰਧਰ, ਨਰਵਾ ਹਾਲੀਡੇਜ਼ ਜਲੰਧਰ ਅਤੇ ਨਿਹਾਰੀਕਾ ਟੈਕਨੋਲੋਜੀ, ਜਲੰਧਰ ਵਲੋਂ ਕੀਤਾ ਜਾ ਰਿਹਾ ਹੈ।

 

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com
--> aicte-chairman-inaugurates-8th-international-conference-on-advances-and-future-trends-in-mechanical-and-material-engineering-on-december-19-at-maharaja-ranjit-singh-punjab-technical-university.htmlx