ਵਧੀਕ ਡਿਪਟੀ ਕਮਿਸ਼ਨਰ ਨੇ ਸਵੱਛ ਭਾਰਤ ਸਮਰ ਇੰਟਰਸ਼ਿਪ ਮੁਕਾਬਲੇ ’ਚ ਜੇਤੂ ਟੀਮਾਂ ਨੂੰ ਸਰਟੀਫਿਕੇਟ ਭੇਂਟ ਕੀਤੇ
*ਇਨਾਮ ਰਾਸ਼ੀ ਜੇਤੂ ਟੀਮਾਂ ਦੇ ਬੈਂਕ ਖਾਤਿਆ ’ਚ ਭੇਜੀ-ਅੰਜਲੀ ਚੌਧਰੀ
ਸੰਗਰੂਰ, 06 ਜਨਵਰੀ:
ਸਵੱਛ ਭਾਰਤ ਅਭਿਆਨ ਦੇ ਅੰਤਰਗਤ ਨਹਿਰੂ ਯੁਵਾ ਕੇਂਦਰ ਸੰਗਰੂਰ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਦੁਆਰਾ ਸਵੱਛ ਭਾਰਤ ਸਮਰ ਇੰਟਰਸ਼ਿਪ 2.0 ਦੇ ਪੁਰਸਕਾਰ ਐੱਨ.ਸੀ.ਸੀ ਅਤੇ ਐੱਨ.ਵਾਈ.ਕੇ.ਐੱਸ ਦੇ ਬੱਚਿਆਂ ਅਤੇ ਯੁਵਾ ਮੰਡਲਾਂ ਨੂੰ ਪ੍ਰਦਾਨ ਕੀਤੇ ਗਏ। ਇਹ ਜਾਣਕਾਰੀ ਜ਼ਿਲਾ ਯੂਥ ਅਫ਼ਸਰ ਸੰਗਰੂਰ ਅੰਜਲੀ ਚੋਧਰੀ ਨੇ ਦਿੱਤੀ।
ਉਨਾਂ ਦੱਸਿਆ ਕਿ ਇਸ ਪ੍ਰਤੀਯੋਗਤਾ ’ਚ ਪਹਿਲਾ ਸਥਾਨ ਹਾਸਿਲ ਕਰਨ ਵਾਲੇ ਹਰਸੰਗ ਸਿੰਘ ਪਿੰਡ ਬਾਸੀਅਰਕ ਵਿਖੇ ਐਵਰਗਰੀਨ ਸਪੋਰਟਸ ਕਲੱਬ ਚਲਾਉਂਦੇ ਹਨ, ਜਿਨਾਂ ਦੀ ਵਧੀਆਂ ਕਾਰਗੁਜ਼ਾਰੀ ਨੰੂ ਦੇਖਦੇ ਹੋਏ ਕਲੱਬ ਨੰੂ 30 ਹਜਾਰ ਰੁਪਏ ਦਾ ਪੁਰਸਕਾਰ ਮਿਲਿਆ ਹੈ। ਇਸ ਤਰਾਂ ਦੂਜੇ ਸਥਾਨ ਤੇ ਆਉਣ ਵਾਲੀ ਐਨ.ਸੀ.ਸੀ. ਕੈਡਿਟ ਹਰਪ੍ਰੀਤ ਕੌਰ ਅਤੇ ਉਨਾ ਦੀ ਟੀਮ ਨੰੂ 20 ਹਜ਼ਾਰ ਰੁਪਏ ਮਿਲੇ, ਜਿਸਦੇ ਲਈ ਐੱਨ.ਸੀ.ਸੀ ਦੀ 25 ਮੈਂਬਰਾਂ ਦੀ ਟੀਮ ਨੇ ਸਿਪਾਹੀ ਦਰਸ਼ਨ ਸਿੰਘ ਸਰਕਾਰੀ ਸੀਨੀਅਰ ਸਕੂਲ ਸ਼ੇਰੋਂ ਦੀ ਤਰਫੋਂ ਇਸ ਪ੍ਰਤੀਯੋਗਿਤਾ ਵਿੱਚ ਹਿੱਸਾ ਲਿਆ ਸੀ । ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਮੱਲੂਮਾਜਰਾ ਨਿਵਾਸੀ ਗੁਰਪ੍ਰੀਤ ਸਿੰਘ ਨੇ ਡਾੱ ਭੀਮ ਰਾਉ ਅੰਬੇਦਕਰ ਕਲੱਬ ਦੀ ਤਰਫੋਂ ਇਸ ਪ੍ਰਤੀਯੋਗਿਤਾ ਵਿੱਚ ਭਾਗ ਲੈ ਕੇ 10 ਹਜਾਰ ਦਾ ਇਨਾਮ ਪ੍ਰਾਪਤ ਕੀਤਾ ।
ਜ਼ਿਲਾ ਪੱਧਰ ‘ਤੇ ਸਾਰੀਆਂ ਜੇਤੂ ਟੀਮਾਂ ਨੂੰ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰ. ਅਨਮੋਲ ਸਿੰਘ ਧਾਲੀਵਾਲ ਨੇ ਮੁਬਾਰਕਬਾਦ ਦਿੱਤੀ ਅਤੇ ਹੋਰ ਵੱਧ ਤਨਦੇਹੀ ਨਾਲ ਸਮਾਜ ਸੇਵੀ ਕੰਮਾਂ ਵਿੱਚ ਵੱਧ ਚੜ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ । ਉਨਾਂ ਜੇਤੂ ਟੀਮਾਂ ਨੰੂ ਭਾਰਤ ਸਰਕਾਰ ਵੱਲੋਂ ਆਏ ਸਰਟੀਫਿਕੇਟ ਵੀ ਤਕਸੀਮ ਕੀਤੇ। ਇਸ ਮੌਕੇ ਕੈਪਟਨ ਉ.ਪੀ ਸੇਤੀਆ ਪਿ੍ਰੰਸੀਪਲ ਸਿਪਾਹੀ ਦਰਸ਼ਨ ਸਿੰਘ ਸਰਕਾਰੀ ਸੀਨੀਅਰ ਸਕੂਲ ਸ਼ੇਰੋਂ ਦੇ ਨਾਲ ਕੈਡਿਟ ਜਸ਼ਨਦੀਪ ਕੌਰ,ਗੁਰਪ੍ਰੀਤ ਕੌਰ ਅਤੇ ਮਨਪ੍ਰੀਤ ਸਿੰਘ ਹਾਜਰ ਸਨ।