ਮਿੱਥੇ ਭਾਅ ਤੋਂ ਵੱਧ ਕੀਮਤ ’ਤੇ ਰਾਸ਼ਨ ਵੇਚਣ ਵਾਲੇ ਦੁਕਾਨਦਾਰਾਂ ’ਤੇ ਹੋਵੇਗੀ ਕਾਰਵਾਈ: ਜ਼ਿਲਾ ਮੈਜਿਸਟ੍ਰੇਟ

ਬਰਨਾਲਾ, 28 ਮਾਰਚ

ਜ਼ਿਲਾ ਮੈਜਿਸਟ੍ਰੇਟ ਵੱਲੋਂ ਵੱਲੋਂ ਘਰ ਘਰ ਰਾਸ਼ਨ ਸਪਲਾਈ ਕੀਤੇ ਜਾਣ ਵਾਲੇ ਖਾਧ ਪਦਾਰਥਾਂ ਦੇ ਭਾਅ ਤੈਅ ਕੀਤੇ ਗਏ ਹਨ ਤਾਂ ਜੋ ਕਿਸੇ ਵੀ ਖਰੀਦਦਾਰ ਦੀ ਆਰਥਿਕ ਲੁੱਟ ਨਾ ਹੋਵੇ। ਉਨਾਂ ਕਿਹਾ ਕਿ ਜੇਕਰ ਕੋਈ ਦੁਕਾਨਦਾਰ ਮਿੱਥੇ ਭਾਅ ਤੋਂ ਵੱਧ ਕੀਮਤ ’ਤੇ ਖਾਧ ਪਦਾਰਥ ਵੇਚਦਾ ਹੈ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਜ਼ਿਲਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ ਅਨੁਸਾਰ ਖੰਡ/ਚੀਨੀ ਦਾ ਭਾਅ 38-40 ਰੁਪਏ ਪ੍ਰਤੀ ਕਿਲੋ, ਆਟਾ ਨਾਨ ਬਰੈਂਡਿਡ 25 ਰੁਪਏ ਕਿਲੋ, ਆਟਾ ਬਰੈਂਡਿਡ 33 ਰੁਪਏ ਕਿਲੋ, ਰਿਫਾਇੰਡ ਤੇਲ 90 ਤੋਂ 100 ਰੁਪਏ ਪ੍ਰਤੀ ਕਿਲੋ, ਡਾਲਡਾ ਘਿਓ 85 ਤੋਂ 90 ਰੁਪਏ ਪ੍ਰਤੀ ਕਿਲੋ, ਸਰੋਂ ਦਾ ਤੇਲ 90 ਤੋਂ 100 ਰੁਪਏ ਕਿਲੋ, ਚਾਹ ਪੱਤੀ 200 ਤੋਂ 250 ਰੁਪਏ ਕਿਲੋ, ਦਾਲਾਂ 70 ਤੋਂ 110 ਰੁਪਏ ਪ੍ਰਤੀ  ਕਿਲੋ, ਕਾਲਾ ਚਨਾ 60 ਤੋਂ 65 ਰੁਪਏ ਕਿਲੋ, ਹਲਦੀ ਪਾੳੂਡਰ 150 ਤੋਂ 180 ਰੁਪਏ ਕਿਲੋ, ਮਿਰਚ ਪਾੳੂਡਰ 150 ਤੋਂ 200 ਰੁਪਏ ਕਿਲੋ, ਗੁੜ 35 ਤੋਂ 40 ਰੁਪਏ ਪ੍ਰਤੀ ਕਿਲੋ, ਚੌਲ 35-45-65 ਰੁਪਏ ਪ੍ਰਤੀ ਕਿਲੋ, ਟਾਟਾ ਨਮਕ 20 ਰੁਪਏ ਪ੍ਰਤੀ ਕਿਲੋ, ਜੀਰਾ 200 ਰੁਪਏ ਪ੍ਰਤੀ ਕਿਲੋ ਤੈਅ ਕੀਤਾ ਗਿਆ ਹੈ।

ਜ਼ਿਲਾ ਮੈਜਿਸਟ੍ਰੇਟ  ਨੇ ਆਪਣੇ ਹੁਕਮਾਂ ਵਿੱਚ ਕਿਹਾ ਕਿ ਜੇਕਰ ਕਿਸੇ ਦੁਕਾਨਦਾਰ, ਸੁਪਰ ਸਟੋਰ, ਸਮਾਰਟ ਸਟੋਰ ਵੱਲੋਂ ਨਿਰਧਾਰਿਤ ਰੇਟਾਂ ਤੋਂ ਵੱਧ ਕੀਮਤ ਵਸੂਲੀ ਜਾਂਦੀ ਹੈ ਤਾਂ ਖਰੀਦ ਕਰਤਾ ਈਮੇਲ [email protected]  ’ਤੇ ਜਾਂ ਵਾਰ ਰੂਮ ਦੇ ਟੈਲੀਫੋਨ ਨੰਬਰ 01679-244300 ’ਤੇ ਸੰਪਰਕ ਕਰੇ।

Read more