Thursday 22 October 2020

ਮਲੇਸ਼ੀਆ ਦੇ ਰੱਖਿਆ ਮੰਤਰਾਲੇ ਵਿਚ ਉੱਚੀ ਪਦਵੀ ਉਤੇ ਪਹੁੰਚਣ ਵਾਲੇ ਸਿੱਖ ਡਾ. ਕਰਮਿੰਦਰ ਸਿੰਘ

- Posted on 29 April 2020

ਅੰਤਰਰਾਸ਼ਟਰੀ ਪੱਧਰ ਉੱਤੇ ਸਿੱਖ ਕੌਮ ਦਾ ਨਾਮ ਉੱਚਾ ਕਰਨ ਵਾਲੇ ਸਿੱਖਾਂ ਦੀ ਸੂਚੀ ਵਿਚ ਇੱਕ ਨਾਮ ਹੈ ਡਾ. ਕਰਮਿੰਦਰ ਸਿੰਘ ਦਾ। ਮਲੇਸ਼ੀਆ ਦੇ ਰਹਿਣ ਵਾਲੇ ਡਾ. ਕਰਮਿੰਦਰ ਸਿੰਘ ਮਲੇਸ਼ੀਆ ਦੇ ਰੱਖਿਆ ਮੰਤਰਾਲੇ ਦੇ ਡਿਪਟੀ ਸੈਕਟਰੀ ਜਨਰਲ ਦੇ ਅਹੁਦੇ ਤੱਕ ਪਹੁੰਚੇ। ਮਲੇਸ਼ੀਆ ਦੇ ਰੱਖਿਆ ਮੰਤਰਾਲੇ ਵਿਚ ਉਨ੍ਹਾਂ ਦਾ ਰੁਤਬਾ ਇੱਕ ਬੁੱਧੀਜੀਵੀ ਦਾ ਰਿਹਾ ਹੈ। ਇਸ ਦਾ ਇੱਕ ਕਾਰਨ ਹੈ ਕਿ ਉਹ ਉਨ੍ਹਾਂ ਚੋਣਵੇਂ ਵਿਅਕਤੀਆਂ ਵਿਚੋਂ ਹਨ ਜਿਨ੍ਹਾਂ ਮਲੇਸ਼ੀਆ ਦੀ ਵਿਦੇਸ਼ ਨੀਤੀ ਉੱਪਰ ਪੀਐਚਡੀ ਕੀਤੀ ਹੈ। ਇਹ ਖੋਜ ਭਰਪੂਰ ਕੰਮ ਇੱਕ ਕਿਤਾਬ ਦੇ ਰੂਪ ਵਿਚ ਵੀ ਛਪਿਆ, ਜਿਸਦਾ ਨਾਮ ਹੈ “Malaysian Foreign Policy in the Mahathir Era, 1981-2003: Dilemmas of Development”. ਮਲੇਸ਼ੀਆ ਦੇ ਸਾਬਕਾ ਉੱਪ ਰੱਖਿਆ ਮੰਤਰੀ ਲਿਊ ਚੀਨ ਟੌਂਗ ਦਾ ਕਹਿਣਾ ਹੈ ਜਦੋਂ ਵੀ ਅੰਤਰਰਾਸ਼ਟਰੀ ਰੱਖਿਆ ਮਾਮਲਿਆਂ ਦੇ ਮਾਹਿਰ ਮਲੇਸ਼ੀਆ ਬਾਰੇ ਗੱਲ ਕਰਦੇ ਹਨ ਤਾਂ ਡਾ. ਕਰਮਿੰਦਰ ਸਿੰਘ ਦੇ ਕੀਤੇ ਹੋਏ ਕੰਮਾਂ ਦਾ ਜ਼ਿਕਰ ਜ਼ਰੂਰ ਹੁੰਦਾ ਹੈ। ਇਹ ਵੀ ਜਿਕਰਯੋਗ ਹੈ ਕਿ ਡਾ ਕਰਮਿੰਦਰ ਸਿੰਘ ਤੋਂ ਪਹਿਲਾਂ ਕੋਈ ਵੀ ਸਿੱਖ ਮਲੇਸ਼ੀਆ ਦੀ ਸਿਵਲ ਸਰਵਿਸਜ਼ ਇਹਨੇ ਵੱਡੇ ਅਹੁਦੇ ਉੱਪਰ ਨਹੀਂ ਪਹੁੰਚਿਆ।

ਅਸਲ ਵਿਚ ਡਾ. ਕਰਮਿੰਦਰ ਸਿੰਘ ਦੀ ਵੱਡੀ ਕਾਮਯਾਬੀ ਕਿਤੇ ਹੋਰ ਹੈ ਅਤੇ ਉਹ ਸਿੱਖ ਕੌਮ ਲਈ ਜ਼ਿਆਦਾ ਮਾਇਨੇ ਰੱਖਦੀ ਹੈ। ਡਾ. ਕਰਮਿੰਦਰ ਸਿੰਘ ਗੁਰਬਾਣੀ ਦੇ ਉੱਚ ਕੋਟੀ ਦੇ ਵਿਆਖਿਆਕਾਰ ਹਨ। ਉਨ੍ਹਾਂ ਜਪੁ ਬਾਣੀ ਅਤੇ ਸਿਧ ਗੋਸ਼ਠ ਬਾਣੀ ਦੀ ਬਾਕਮਾਲ ਵਿਆਖਿਆ ਕੀਤੀ ਹੈ ਜੋ ਕਿ ਉਨ੍ਹਾਂ ਵਲੋਂ ਬਣਾਈ ਸੰਸਥਾ Sikh Vichar Forum ਦੇ ਯੂ-ਟਿਊਬ ਚੈਨਲ ਉੱਪਰ ਉਪਲਬਧ ਹੈ।

ਗੁਰਬਾਣੀ ਦੀ ਵਿਆਖਿਆ ਅੱਜ ਤਕ ਸੈਂਕੜੇ ਵਿਅਕਤੀਆਂ ਨੇ ਕੀਤੀ ਹੈ ਪਰ ਵਿਆਖਿਆ ਕਰਨ ਦੀ ਜੋ ਸ਼ੈਲੀ ਡਾ. ਕਰਮਿੰਦਰ ਸਿੰਘ ਨੇ ਅਪਣਾਈ ਹੈ ਉਹ ਬੇਹੱਦ ਨਿਵੇਕਲੀ ਅਤੇ ਤਰਕਸੰਗਤ ਹੈ। ਗੁਰਮਤਿ ਉਤੇ ਅਧਾਰਤ,  ਸ਼ਬਦ ਦੇ ਸੰਦਰਭ ਨੂੰ ਪਕੜ ਕੇ ਕੀਤੀ ਗਈ ਇਹ ਵਿਆਖਿਆ ਆਉਣ ਵਾਲੀ ਪੀੜ੍ਹੀ ਨੂੰ ਸਿੱਖੀ ਵੱਲ ਪ੍ਰੇਰਿਤ ਕਰ ਸਕਦੀ ਹੈ। 

ਡਾ. ਕਰਮਿੰਦਰ ਸਿੰਘ ਭਾਵੇਂ 28 ਅਪ੍ਰੈਲ 2020 ਨੂੰ ਮਲੇਸ਼ੀਆ ਦੇ ਰੱਖਿਆ ਮੰਤਰਾਲੇ ਤੋਂ ਸੇਵਾ ਮੁਕਤ ਹੋ ਗਏ ਹਨ ਪਰ ਸਿੱਖ ਪੰਥ ਨੂੰ ਹਾਲੇ ਉਨ੍ਹਾਂ ਦੀਆਂ ਸੇਵਾਵਾਂ ਦੀ ਬਹੁਤ ਲੋੜ ਹੈ। ਡਾ. ਕਰਮਿੰਦਰ ਸਿੰਘ ਉਨ੍ਹਾਂ ਚੋਣਵੀਆਂ ਸਿੱਖ ਹਸਤੀਆਂ ਵਿਚੋਂ ਹਨ ਜਿਨ੍ਹਾਂ ਆਪਣੀਆਂ ਦੁਨਿਆਵੀ ਜ਼ਿੰਮੇਦਾਰੀਆਂ ਵਿਚ ਤਾਂ ਝੰਡਾ ਬੁਲੰਦ ਕੀਤਾ ਹੀ ਸਗੋਂ ਧਾਰਮਿਕ ਖੇਤਰ ਵਿਚ ਵੀ ਬਾ-ਕਮਾਲ ਕਾਮਯਾਬੀ ਹਾਸਲ ਕੀਤੀ ਹੈ।

 

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com