05 December 2020 05:47 pm

ਬਸਪਾ ਦੇ ਚੰਦ ਕੁ ਵਰਕਰਾਂ ਨੇ ਡਾ ਅੰਬੇਡਕਰ ਦੇ ਬੁੱਤ ਉੱਤੇ ਹਾਰ ਪਾਉਣ ਆਈ ਭਾਜਪਾ ਦੀ ਟੀਮ ਦੇ ਲਿਆਂਦਾ ਨਾਸੀਂ ਧੂੰਆ

- Posted on 24 October 2020


ਦਲਿਤ, ਘੱਟ ਗਿਣਤੀ ਅਤੇ ਕਿਸਾਨ ਵਿਰੋਧੀ ਭਾਜਪਾ ਨੂੰ ਕੋਈ ਹੱਕ ਨਹੀਂ ਬਾਬਾ ਸਾਹਿਬ ਨੂੰ ਹਾਰ ਪਾਉਣ ਦਾ : ਜੀਤਰਾਮ ਬਸਰਾ
ਕਿਸਾਨਾਂ ਦੇ ਦੇਸ਼ ਵਿਆਪੀ ਅੰਦੋਲਨ ਨੂੰ ਤਾਰ ਤਾਰ ਕਰਨ ਦੇ ਮਨਸੂਬਾ ਹੈ ਦਲਿਤ ਇਨਸਾਫ ਯਾਤਰਾ : ਨਰੇਸ਼ ਬਸਰਾ
ਲੁਧਿਆਣਾ 24 ਅਕਤੂਬਰ

3 ਨਵੇਂ ਖੇਤੀ ਕਾਨੂੰਨਾਂ ਅਤੇ ਹਾਥਰਸ ਵਰਗੇ ਸਮੂਹਿਕ ਬਲਾਤਕਾਰ ਦੀਆਂ ਘਟਨਾਵਾਂ ਦੇ ਕਾਰਨ ਭਾਜਪਾ ਪੰਜਾਬ ਵਿੱਚ ਬੁਰ•ੀ ਤਰ•ਾਂ ਘਿਰੀ ਹੋਈ ਹੈ। ਕਿਸਾਨਾਂ ਵੱਲੋਂ ਇਸਦੇ ਆਗੂਆਂ ਅਤੇ ਫੇਰ ਸਮੁੱਚੀ ਭਾਜਪਾ ਦੇ ਪ੍ਰੋਗਰਾਮਾਂ ਦੇ ਘਿਰਾਓ ਇਸਦੀ ਹਾਲਤ ਨੂੰ ਪਹਿਲਾਂ ਹੀ ਪਤਲੀ ਕਰ ਰਿਹਾ ਸੀ ਪਰ ਲੁਧਿਆਣਾ ‘ਚ ਚੰਦ ਕੁ ਬਸਪਾ ਵਰਕਰਾਂ ਨੇ ਜਿਸ ਪ੍ਰਕਾਰ ਅੱਜ ਭਾਰਤੀ ਜਨਤਾ ਪਾਰਟੀ ਦੀ ਵੱਡੀ ਟੀਮ ਦਾ ਵਿਰੋਧ ਕਰਕੇ ਉਸਦੇ ਨਾਸੀਂ ਧੂਆਂ ਲਿਆ ਦਿੱਤਾ ਉਸ ਨਾਲ ਭਾਜਪਾ ਦੀ ਹਾਲਤ ਹੋਰ ਵੀ ਪਤਲੀ ਹੋ ਸਕਦੀ ਹੈ ਅਤੇ ਇਸ ਦੇ ਘਿਰਾਓ ਦੇ ਪ੍ਰੋਗਰਾਮਾਂ ਵਿੱਚ ਇਜਾਫਾ ਹੋ ਸਕਦਾ ਹੈ। ਦੱਸ ਦੇਈਏ ਕਿ ਅੱਜ ਭਾਜਪਾ ਵੱਲੋਂ ਅਪਣੀ ਦਲਿਤ ਇਨਸਾਫ ਯਾਤਰਾ ਦੇ ਤਹਿਤ ਅੰਬੇਡਕਰ ਚੌਂਕ ਸਥਿਤ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਦੇ ਬੁੱਤ ਉੱਤੇ ਹਾਰ ਪਾਉਣੇ ਸਨ ਜਿਸਦੀ ਭਿਣਕ ਬਸਪਾ ਵਰਕਰਾਂ ਨੂੰ ਪੈ ਗਈ ਅਤੇ ਉਹ ਬਹੁਤ ਥੋੜੀ ਗਿਣਤੀ ਵਿੱਚ ਜਿਲ•ਾ ਪ੍ਰਧਾਨ ਜੀਤਰਾਮ ਬਸਰਾ ਦੀ ਅਗਾਵਾਈ ਹੇਠ ਹੱਥਾਂ ਵਿੱਚ ਬਸਪਾ ਦੇ ਝੰਡੇ ਲੈ ਕੇ ਪੰਹੁਚ ਗਏ। ਬਸਪਾ ਵਰਕਰਾਂ ਦੁਆਰਾ ਬੀ ਜੇ ਪੀ ਦਾ ਵਰਕਰਾਂ ਦਾ ਪਹਿਲਾਂ ਵਿਰੋਧ ਕਰਦੇ ਹੋਏ ਕੇਂਦਰ ਸਰਕਾਰ ਖਿਲਾਫ ਨਾਰੇਬਾਜੀਕੀਤੀ ਗਈ ਹੱਥੋਪਾਈ ਤੱਕ ਪਹੁੰਚਣ ਲੱਗੀ ਸੀ ਕਿ ਮੌਕੇ ਤੇ ਤੈਨਾਤ ਭਾਰੀ ਪੁਲਿਸ ਬਲ ਨੇ ਦੋਵਾਂ ਵਿੱਚ ਪੈ ਕੇ ਉਨ•ਾਂ ਨੂੰ ਦੂਰ ਦੂਰ ਕਰ ਦਿੱਤਾ। ਪੁਲਿਸ ਵੱਲੋਂ ਮਿਲੀ ਸੁਰੱਖਿਆ ਦੇ ਚੱਲਦਿਆਂ ਬੀ ਜੇ ਪੀ ਟੀਮ ਜਿਨ•ਾਂ ‘ਚ ਸੂਬਾਈ ਆਗੂ ਪ੍ਰਵੀਨ ਬਾਂਸਲ, ਦੇਬੀ ਸ਼ਰਮਾ, ਜੀਵਨ ਗੁਪਤਾ, ਜਿਲਾ ਪ੍ਰਧਾਨ ਪੁਸ਼ਪਿੰਦਰ ਸਿੰਗਲ ਤੇ ਐਸ ਸੀ ਸ਼ੈੱਲ ਦੇ ਸੂਬਾ ਪ੍ਰਧਾਨ ਰਾਜ ਕੁਮਾਰ ਅਟਵਾਲ ਅਤੇ ਬਾਕੀ ਲੀਡਰਸ਼ਿਪ ਨੇ ਬਾਬਾ ਸਾਹਿਬ ਦੇ ਬੁੱਤ ਉੱਤੇ ਹਾਰ ਪਾ ਦਿੱਤੇ। ਪੁਲਿਸ ਦੀ ਮੱਦਦ ਨਾਲ ਭਾਵੇਂ ਬੀ ਜੇ ਪੀ ਦੀ ਲੀਡਰਸ਼ਿਪ ਫੁੱਲ ਮਾਲਾਵਾਂ ਅਰਪਿਤ ਕਰਨ ਵਿਚ ਸਫਲ ਰਹੀ ਪਰ ਜੇਕਰ ਬਸਪਾ ਦੀ ਟੀਮ ਵਿੱਚ ਹੋਰ ਵਰਕਰ ਹੁੰਦੇ ਤਾਂ ਹੋ ਸਕਦਾ ਸੀ ਨਵਾਂ ਸ਼ਹਿਰ ਵਾਂਗ ਲੁਧਿਆਣਾ ਚ ਵੀ ਬੀ ਜੇ ਪੀ ਲੀਡਰਸ਼ਿਪ ਨੂੰ ਬਿਨਾ ਹਾਰ ਪਾਏ ਮੁੜਨਾ ਪੈਂਦਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਸਪਾ ਦੇ ਜਿਲਾ ਪ੍ਰਧਾਨ ਜੀਤਰਾਮ ਬਸਰਾ ਨੇ ਕਿਹਾ ਦਲ਼ਿਤ, ਘੱਟ ਗਿਣਤੀ ਅਤੇ ਕਿਸਾਨ ਵਿਰੋਧੀ ਭਾਜਪਾ ਨੂੰ ਕੋਈ ਹੱਕ ਨਹੀਂ ਹੈ ਸਮਤਾ, ਸਮਾਨਤਾ ਅਤੇ ਬਰਾਬਰੀ ਦੀ ਵਿਚਾਰਧਾਰਾ ਲੈ ਕੇ ਚੱਲਣ ਵਾਲੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਦੇ ਬੁੱਤ ਉੱਤੇ ਹਾ ਪਾਉਣ ਦਾ। ਭਾਜਪਾ ਅਜਿਹਾ ਕਰਕੇ ਮਹਿਜ ਡਰਾਮਾ ਕਰ ਰਹੀ ਕਿਉਂਕਿ ਦੇਸ਼ ਦੇ ਸੰਵਿਧਾਨ ਨੂੰ ਖਤਮ ਕਰਨ ਦੀਆਂ ਇਸ ਵੱਲੋਂ ਲਗਾਤਾਰ ਕੋਸ਼ਿਸਾਂ ਕੀਤੀਆਂ ਜਾ ਰਹੀਆਂ ਹਨ। ਉਨ•ਾਂ ਕਿਹਾ ਕਿ ਖੇਤੀ ਕਾਨੂੰਨ ਵੀ ਦੇਸ਼ ਦੇ ਸੰਵਿਧਾਨ ਨੂੰ ਖਤਮ ਕਰਨ ਦੀ ਸ਼ਾਜਿਸ਼ ਹੀ ਮੰਨਿਆ ਜਾਣਾ ਚਾਹੀਦਾ ਹੈ ਕਿਉਂਕਿ ਸੰਵਿਧਾਨ ਵਿੱਚ ਸੰਘੀ ਢਾਂਚੇ ਤਹਿਤ ਰਾਜਾਂ ਨੂੰ ਵੱਖਰੇ ਅਧਿਕਾਰ ਦਿੱਤੇ ਗਏ ਹਨ। ਸੰਘੀ ਢਾਂਚੇ ਤਹਿਤ ਖੇਤੀ ਰਾਜਾਂ ਦਾ ਵਿਸ਼ਾ ਹੈ ਜਿਸ ਉੱਤੇ ਇਨ•ਾਂ 3 ਖੇਤੀ ਕਾਨੂੰਨਾਂ ਨੂੰ ਜਬਰੀ ਲਾਗੂ ਕਰਕੇ ਭਾਜਪਾ ਨੇ ਸੰÎਿਵਧਾਨ ਉੱਤੇ ਹਮਲਾ ਕੀਤਾ ਹੈ। ਇਸ ਤੋਂ ਇਲਾਵਾ ਹਾਥਰਸ ਵਰਗੀਆਂ ਘਟਨਾਵਾਂ ਵਿਸ਼ਵ ਪੱਧਰ ਤੇ ਜਿਥੇ ਦੇਸ਼ ਨੂੰ ਸ਼ਰਮਸਾਰ ਕਰ ਰਹੀਆਂ ਹਨ ਉਥੇ ਹੀ ਇਸ ਦੇਸ਼ ਵਿੱਚ ਅੱਜ ਵੀ ਕਾਇਮ ਜਾਤੀ ਵਿਵਸਥਾ ਅਤੇ ਉਸਦੀ ਆੜ ‘ਚ ਕੀਤੀ ਜਾਂਦੀ ਬੇਇਨਸਾਫੀ ਨੂੰ ਜੱਗ ਜਾਹਰ ਕਰ ਰਹੀਆਂ ਹਨ। ਬਸਪਾ ਸੰਵਿਧਾਨ ਦੀ ਮੂਲ ਭਾਵਨਾ ਨਾਲ ਖਿਲਵਾੜ ਕਰਨ ਵਾਲੀਆਂ ਅਜਿਹੀਆਂ ਭਾਜਪਾ ਦੀਆਂ ਨੀਤੀਆਂ ਅਤੇ ਨੀਅਤ ਨੂੰ ਹੋਰ ਬਰਦਾਸ਼ਤ ਨਹੀਂ ਕਰੇਗੀ। ਜਿਲ•ਾ ਸੱਕਤਰ ਨਰੇਸ਼ ਬਸਰਾ ਨੇ ਕਿਹਾ ਕਿ ਉਨ•ਾਂ ਵੱਲੋਂ ਕਿਸਾਨੀ ਬਿੱਲਾਂ ਅਤੇ ਦੇਸ਼ ‘ਚ ਬੀ ਜੇ ਪੀ ਰਾਜ ਵਾਲੇ ਸੂਬਿਆਂ ਵਿੱਚ ਦਲਿਤ ਲੜਕੀਆਂ ਨਾਲ ਹੋ ਰਹੇ ਬਲਾਤਕਾਰ ਅਤੇ ਇਨਸਾਫ ਨਾ ਦਿੱਤੇ ਜਾਣ ਦੇ ਰੋਸ ਵਿੱਚ ਏਹ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਹੈ ਜੋ ਜਾਰੀ ਰਹੇਗਾ। ਉਨ•ਾਂ ਕਿਹਾ ਕਿ ਕਿ ਦੇਸ਼ ਭਰ ‘ਚ ਕਿਸਾਨਾਂ ਵੱਲੋਂ ਜੋ ਸਾਂਝਾ ਅਦੋਲਨ ਕੀਤਾ ਜਾ ਰਿਹਾ ਹੈ ਉਸਨੂੰ ਤਾਰ ਤਾਰ ਕਰਨ ਦੀ ਇਕ ਘਿਨਾਉਣੀ ਯੋਜਨਾ ਹੈ, ਕੱਢੀ ਜਾ ਰਹੀ ਦਲਿਤ ਯਾਤਰਾ। ਉਨਾ ਕਿਹਾ ਕਿ ਬੀ ਜੇ ਪੀ ਹਮੇਸ਼ਾਂ ਬਾਬਾ ਸਾਹਿਬ ਅਤੇ ਦੇਸ਼ ਦੇ ਸੰਵਿਧਾਨ ਦੇ ਵਿਰੁੱਧ ਰਹੀ ਹੈ ਇਸ ਲਈ ਇਸ ਦੁਆਰਾ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਜੀ ਦੇ ਬੁੱਤ ਉਤੇ ਹਾਰ ਪਾਉਣਾ ਮਹਿਜ ਦਲਿਤਾਂ ਨੂੰ ਗੁੰਮਰਾਹ ਕਰਨ ਦਾ ਡਰਾਮਾ ਹੈ ਜਿਸਨੂੰ ਬਸਪਾ ਬੇਨਕਾਬ ਕਰੇਗੀ। ਇਸ ਮੌਕੇ ਸੁਰਜੀਤ ਪਾਲ ਸੰਮਤੀ ਮੈਂਬਰ, ਬਲਵਿੰਦਰ ਜੱਸੀ, ਕਮਲ ਬੌਧ, ਸੁਖਵਿੰਦਰ ਕੌਰ, ਜਸਵੀਰ ਪਾਲ, ਜਸਪਾਲ ਭੌਰਾ, ਪਵਨ ਦਦਰਾਲ, ਜਸਪ੍ਰੀਤ ਸ਼ੇਰਪੁਰੀ ਅਤੇ ਹੋਰ ਹਾਜਰ ਸਨ।  

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com