Sunday 25 October 2020

ਆਰਿਫ ਕੇ ਤੋਂ ਕੁਤਬੇ ਵਾਲਾ ਤੱਕ 54 ਕਰੋੜ ਦੀ ਲਾਗਤ ਨਾਲ ਤਿਆਰ ਹੋਵੇਗੀ 10 ਮੀਟਰ ਚੋੜੀ ਸੜਕ,

- Posted on 26 September 2020

     175 ਕਰੋੜ ਦੀ ਲਾਗਤ ਨਾਲ ਵੱਖ ਵੱਖ ਪਿੰਡਾਂ ਤੋਂ ਬਣੇਗਾ ਫਿਰੋਜ਼ਪੁਰ ਲਈ ਬਾਇਪਾਸ,

     ਫਿਰੋਜ਼ਪੁਰ ਤੋਂ ਸ੍ਰੀ ਮੁਕਤਸਰ ਸਾਹਿਬ ਸੜਕ ਨੂੰ ਵੀ 250 ਕਰੋੜ ਦੀ ਲਾਗਤ ਨਾਲ 10 ਮੀਟਰ ਚੋੜਾ ਕੀਤਾ ਜਾਵੇਗਾਵਿਧਾਇਕ ਪਿੰਕੀ

     ਸ਼ਹਿਰ ਵਾਸੀਆਂ ਨੂੰ ਟਰੈਫਿਕ ਦੀ ਸਮੱਸਿਆ ਤੋਂ ਮਿਲੇਗੀ ਨਿਜਾਤਸੜਕ ਹਾਦਸਿਆਂ ਤੋਂ ਵੀ ਮਿਲੇਗੀ ਰਾਹਤ

ਫਿਰੋਜ਼ਪੁਰ 26 ਸਤੰਬਰ

ਸ਼ਹਿਰ ਵਾਸੀਆਂ ਲਈ ਵਧੀਆ ਟਰੈਫਿਕ ਸਹੂਲਤਾਂ ਮੁਹੱਈਆ ਕਰਵਾਉਣ ਲਈ ਸੜਕਾਂ ਦੇ ਕਈ ਵੱਡੇ ਪ੍ਰਾਜੈਕਟ ਲਿਆਂਦੇ ਜਾ ਰਹੇ ਹਨਜਿਸ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ੍ਰਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਆਰਿਫ ਕੇ ਤੋਂ ਲੈ ਕੇ ਕੁਤਬੇ ਤੱਕ ਕਰੀਬ 54 ਕਰੋੜ ਦੀ ਲਾਗਤ ਨਾਲ ਸੜਕ ਤਿਆਰ ਕੀਤੀ ਜਾਵੇਗੀ ਜੋ ਕਿ 10 ਮੀਟਰ ਚੋੜੀ ਹੋਵੇਗੀ ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਕਰੀਬ 175 ਕਰੋੜ ਦੀ ਲਾਗਤ ਨਾਲ ਪਿੰਡ ਸੂਬਾ ਕਦੀਮਕਰੀਆਂ ਪਹਿਲਵਾਨਖਲਚੀਆਂ ਜਦੀਦਸੂਬਾ ਕਾਹਨ ਚੰਦਹਾਜੀ ਸ਼ਿੰਬਾਂਫੱਤੂ ਵਾਲਾ ਆਦਿ ਪਿੰਡਾਂ ਤੋਂ ਹੁੰਦਾਂ ਹੋਇਅ ਫਿਰੋਜ਼ਪੁਰ ਬਾਇਪਾਸ ਤਿਆਰ ਹੋਵੇਗਾ ਜੋ ਕਿ ਸ਼੍ਰੀ ਮੁਕਸਤਰ ਸਾਹਿਬ ਰੋਡ ਨਾਲ ਮਿਲੇਗਾ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਚੋਣਾ ਦੌਰਾਨ ਫਿਰੋਜ਼ਪੁਰ ਬਾਇਪਾਸ ਬਣਵਾਉਣ ਦਾ ਵਾਦਾ ਕੀਤਾ ਗਿਆ ਸੀ ਜਿਸ ਨੂੰ ਪੂਰਾ ਕਰਦੇ ਹੋੲੈ ਇਹ ਪ੍ਰਾਜੈਕਟ ਲਿਆਂਦਾ ਗਿਆ ਹੈ ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਦੀ ਮਨਜੂਰੀ ਮਿੱਲ ਚੁੱਕੀ ਹੈ ਜਿਸ ਦਾ ਪੱਤਰ ਨੰਆਰHਡਬਲਯੂHਐਨHਐਚ$12014$1477$ਪੀਬੀ$2020$ਜੋਨ^2 ਹੈ

      ਵਿਧਾਇਕ ਪਿੰਕੀ ਨੇ ਦੱਸਿਆ ਕਿ ਇਸ ਦੇ ਨਾਲ ਹੀ ਇੱਕ ਹੋਰ ਵੱਡਾ ਪ੍ਰਾਜਕੈਟ ਜਿਸ ਵਿੱਚ 250 ਕਰੋੜ ਦੀ ਲਾਗਤ ਨਾਲ ਫਿਰੋਜ਼ਪੁਰ ਤੋਂ ਸ਼੍ਰੀ ਮੁਕਸਤਰ ਸਾਹਿਬ ਸੜਕ ਨੂੰ ਵੀ 10 ਮੀਟਰ ਚੋੜਾ ਕੀਤਾ ਜਾਵੇਗਾ ਉਨ੍ਹਾਂ ਦੱਸਿਆ ਕਿ ਇਨ੍ਹਾਂ ਸੜਕਾਂ ਦੇ ਨਿਰਮਾਨ ਨਾਲ ਫਿਰੋਜ਼ਪੁਰ ਵਾਸੀਆਂ ਨੂੰ ਜਿੱਥੇ ਟਰੈਫਿਕ ਦੀ ਸਸੱਸਿਆ ਤੋਂ ਨਿਜਾਤ ਤਾਂ ਮਿਲੇਗੀ ਹੀ ਉਥੇ ਹੀ ਸੜਕ ਹਾਦਸਿਆਂ ਤੋਂ ਵੀ ਰਾਹਤ ਮਿਲੇਗੀਇਸ ਦੇ ਨਾਲ ਹੀ ਲੋਕਾਂ ਨੂੰ ਵੱਧ ਰਹੇ ਪ੍ਰਦੂਸ਼ਨ ਤੋਂ ਵੀ ਰਾਹਤ ਮਿਲੇਗੀ ਉਨ੍ਹਾਂ ਕਿਹਾ ਕਿ ਬਾਇਪਾਸ ਦੇ ਤਿਆਰ ਹੋਣ ਨਾਲ ਜ਼ੋ ਵੱਡੀਆਂ ਗੱਡੀਆਂ ਹਨ ਉਨ ਇਸ ਉਪਰੋਂ ਦੀਆਂ ਜਾਣਗੀਆਂ ਜਿਸ ਨਾਲ ਸ਼ਹਿਰ ਦੀਆਂ ਸੜਕਾਂ ਜੋ ਕਿ ਟੁੱਟ ਜਾਂਦੀਆਂ ਸਨ ਉਸ ਤੋਂ ਵੀ ਕਾਫੀ ਰਾਹਤ ਮਿਲੇਗੀ ਇਸ ਦੇ ਨਾਲ ਹੀ ਇਸ ਬਾਇਪਾਸ ਦੇ ਬਣਨ ਨਾਲ ਕਿਸਾਨਾਂ ਦੀਆਂ ਜਮੀਨਾਂ ਦੇ ਮੁੱਲ ਵਿੱਚ ਵੀ ਵਾਧਾ ਹੋਵੇਗਾ ਅਤੇ ਵਿੱਤੀ ਪੱਖੌਂ ਕਿਸਾਨਾਂ ਦੇ ਹਾਲਾਤ ਵਧੀਆ ਹੋਣਗੇ

      ਵਿਧਾਇਕ ਪਿੰਕੀ ਨੇ ਕਿਹਾ ਕਿ ਹਲਕੇ ਦੇ ਵਾਸੀਆਂ ਨੂੰ ਹਰ ਤਰ੍ਹਾਂ ਦੀ ਵਧੀਆਂ ਸਹੂਲਤ ਦੇਣ ਲਈ ਉਹ ਦਿਨ^ਰਾਤ ਕੰਮ ਕਰ ਰਹੇ ਹਨ ਅਤੇ ਉਹ ਹਲਕੇ ਦੇ ਵਿਕਾਸ ਲਈ ਫੰਡਾਂ ਦੀ ਕਮੀ ਨਹੀਂ ਆਉਣ ਦੇਣਗੇ ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਲਈ ਆਉਣ ਵਾਲੇ ਸਮੇਂ ਵਿੱਚ ਹੋਰ ਕਈ ਵੱਡੇ ਪ੍ਰਾਜੈਕਟ ਲੈ ਕੇ  ਰਹੇ ਹਨ ਜਿਸ ਨਾਲ ਫਿਰੋਜ਼ਪੁਰ ਸੂਬੇ ਦੇ ਮੁਹਰੀ ਜ਼ਿਿਲ੍ਹਆਂ ਵਿੱਚ ਇੱਕ ਜ਼ਿਲ੍ਹਾ ਬਣੇਗਾ ਅਤੇ ਜਿਸ ਲਈ ਉਹ ਲਗਾਤਾਰ ਕੰਮ ਕਰ ਰਹੇ ਹਨ

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com