Friday 03 July 2020

ਸਰਕਾਰੀ ਹਾਈ ਸਕੂਲ ਰਾਏ ਚੱਕ ਦੇ 7 ਬੱਚਿਆਂ ਵੱਲੋ ਐੱਨ.ਐਮ.ਐਮ.ਐਸ.ਪ੍ਰਤਿਯੋਗਤਾ ਪਾਸ ਕੀਤੀ

- Posted on 27 June 2020

ਗੁਰਦਾਸਪੁਰ 27 ਜੂਨ: ਸਰਕਾਰੀ ਹਾਈ ਸਕੂਲ ਦੇ 7 ਬੱਚਿਆ ਵੱਲੋਂ  ਐੱਨ.ਐਮ.ਐਮ.ਐਸ. ਦੀ ਪ੍ਰੀਖਿਆ ਪਾਸ ਕਰਕੇ ਆਪਣੇ ਅਧਿਆਪਕਾਂ ਤੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਹੈ। ਉਪਰੋਕਤ ਜਾਣਕਾਰੀ ਦਿੰਦਿਆ ਸਕੂਲ ਦੇ ਹੈੱਡ ਮਾਸਟਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਸਰਕਾਰੀ ਹਾਈ ਸਕੂਲ ਦੇ 7 ਵਿਦਿਆਰਥੀ ਜਸਮੀਤ ਕੌਰ , ਮੁਸਕਾਨ , ਰੀਆ , ਜਸ਼ਨਪ੍ਰੀਤ ਕੌਰ , ਸਹਿਜਪ੍ਰੀਤ  ਸਿੰਘ , ਲਵਪ੍ਰੀਤ ਸਿੰਘ ਤੇ ਦਿਲਪ੍ਰੀਤ ਵੱਲੋਂ  ਐੱਨ.ਐਮ.ਐਮ.ਐਸ. ਦੀ ਪ੍ਰੀਖਿਆ ਪਾਸ ਕੀਤੀ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਅਧਿਆਪਕ ਬਲਵਿੰਦਰ ਕੁਮਾਰ , ਬਿਕਰਮਜੀਤ ਸਿੰਘ , ਹਰਵੰਤ ਸਿੰਘ।  ਮੈਡਮ ਰਵਿੰਦਰ ਕੌਰ , ਮੈਡਮ ਊਸ਼ਾ ਰਾਣੀ , ਮੈਡਮ ਸੁਨੈਣਾ, ਮੈਡਮ ਹਰਿੰਦਰ ਕੌਰ ਤੇ ਮੈਡਮ ਰਣਜੀਤ ਕੌਰ ਦੀ ਅਗਵਾਈ ਸਦਕਾ ਵਿਦਿਆਰਥੀਆਂ  ਇਹ ਪ੍ਰਤਿਯੋਗਤਾ ਪਾਸ ਕਰਨ ਵਿੱਚ ਸਫਲ ਹੋਏ ਹਨ।

 ਇਸ ਨਾਲ ਸਰਕਾਰ ਵੱਲੋਂ ਇਨ੍ਹਾਂ ਵਿਦਿਆਰਥੀਆਂ ਨੂੰ ਹਰ ਸਾਲ 12,000 ਰੁਪੈ ਮਿਲਣਗੇ ਤੇ +2 ਤੱਕ ਇਹ ਵਜ਼ੀਫ਼ਾ ਮਿਲੇਗਾ। ਉਨ੍ਹਾਂ ਜਾਣਕਾਰੀ ਦਿੱਤੀ ਕਿ ਕੋਵਿਡ 19 ਕਰੋਨਾ ਦੇ ਚੱਲਦਿਆਂ ਸਰਕਾਰੀ ਅਧਿਆਪਕਾਂ ਵੱਲੋਂ ਬੱਚਿਆ ਨੂੰ ਆਨ-ਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com