Thursday 22 October 2020

PUNJABUPDATE Patiala BREAKING: 7 ਵਿਅਕਤੀਆਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ, 7 fugitives, donning the robes of Nihangs, have been arrested from the Gurdwara in village Balbera.

- Posted on 12 April 2020
BALBERA/ Sanaur/ Patiala:7 fugitives, donning the robes of Nihangs, have been arrested from the Gurdwara in village Balbera. 5 of them were a part of the gang that launched an unprovoked murderous assault on a police party, with sharp-edged weapons, early today morning.
One of these was injured in the police firing and has been rushed to hospital. The operation was supervised by IG Patiala Zone, Jatinder Singh Aulakh. The police party observed full Maryada while entering the Gurdwara premises. There were also women and children inside, who were unharmed, and have been left secure within the Gurdwara as before.
 
———————————————————————————————————————————————————
 
ਮੰਦਭਾਗੀ ਖ਼ਬਰ : ਪਟਿਆਲਾ ਦੀ ਸਨੌਰ ਮੰਡੀ ‘ਚ ਚੈਕਿੰਗ ਨਾਕੇ ਉਤੇ  ਨਿਹੰਗਾਂ ਨੇ ਪੁਲਿਸ ਮੁਲਾਜ਼ਮਾਂ ਉਤੇ ਕੀਤਾ ਹਮਲਾ, ਇੱਕ ਏਐਸਆਈ ਦਾ ਗੁੱਟ ਵੱਢਿਆ -ਕਈ ਪੁਲਿਸ ਮੁਲਾਜ਼ਮ ਹੋਏ ਜ਼ਖਮੀ, ਪੀਜੀਆਈ ਰੈਫਰ-ਸਪੈਸ਼ਲ ਟੀਮ ਕਰ ਰਹੀ ਹੈ ਐਕਸ਼ਨ ਕਮਾਂਡੋ ਨੇ ਘੇਰਿਆ ਗੁਰਦੁਆਰੇ ਨੂੰ ਨਿਹੰਗਾਂ ਖਿਲਾਫ ਐਕਸ਼ਨ ਸ਼ੁਰੂ

-ਡੀਜੀਪੀ ਨੇ ਦਿੱਤੇ ਸਖ਼ਤ ਕਾਰਵਾਈ ਦੇ ਹੁਕਮ
ਪਟਿਆਲਾ/ਚੰਡੀਗੜ੍ਹ, 12 ਅਪ੍ਰੈਲ
ਕਰਫਿਊ ਦੌਰਾਨ ਚੈਕਿੰਗ ਨਾਕੇ ਉਤੇ ਰੋਕਣ ਮੌਕੇ ਪਟਿਆਲਾ ਸ਼ਹਿਰ ਦੀ ਸਨੌਰ ਰੋਡ ‘ਤੇ ਵੱਡੀ ਸਬਜ਼ੀ ਮੰਡੀ ਦੇ ਬਾਹਰ ਮਾਹੌਲ ਉਸ ਵੇਲੇ ਤਣਾਅਪੂਰਨ ਬਣ ਗਿਆ, ਜਦ ਕੁੱਝ ਨਿਹੰਗ ਸਿੰਘਾਂ ਰੂਪੀ ਵਿਅਕਤੀਆਂ ਨੇ ਤੇਜ਼ ਹਥਿਆਰਾਂ ਨਾਲ ਪੁਲਿਸ ਮੁਲਾਜ਼ਮਾਂ ਉਤੇ ਹਮਲਾ ਕਰ ਦਿੱਤਾ। ਇਸ ਦੌਰਾਨ ਪਟਿਆਲਾ ਪੁਲਿਸ ਦੇ ਇੱਕ ਏਐਆਈ ਦਾ ਤਲਵਾਰ ਨਾਲ ਗੁੱਟ ਵੱਢ ਦਿੱਤਾ ਅਤੇ ਤਿੰਨ-ਚਾਰ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ। ਜ਼ਖਮੀ ਹੋਣ ਵਾਲਿਆਂ ਵਿਚ ਥਾਣਾ ਮੁਖੀ ਬਿੱਕਰ ਸਿੰਘ ਸਮੇਤ ਦੋ ਹੋਰ ਮੁਲਾਜ਼ਮ ਦੱਸੇ ਜਾ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਐਤਵਾਰ ਸਵੇਰੇ 6 ਕੁ ਵਜੇ ਦੇ ਕਰੀਬ ਦੀ ਦੱਸੀ ਜਾ ਰਹੀ ਹੈ। ਘਟਨਾ ਤੋਂ ਬਾਅਦ ਪੁਲਿਸ ਵਾਲਿਆਂ ਉਤੇ ਹਮਲਾ ਕਰਨ ਤੋਂ ਬਾਅਦ ਨਿਹੰਗ ਸਿੰਘ ਰੂਪੀ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਘਟਨਾ ਤੋਂ ਬਾਅਦ ਪਹਿਲਾਂ ਜਖ਼ਮੀ ਪੁਲਿਸ ਮੁਲਾਜ਼ਮਾਂ ਨੂੰ ਤੁਰੰਤ ਰਾਜਿੰਦਰ ਹਸਪਤਾਲ ਦਾਖ਼ਲ ਕਰਵਾਇਆ ਅਤੇ ਫੇਰ ਮੁੱਢਲੇ ਇਲਾਜ ਮਗਰੋਂ ਐਮਰਜੈਂਸੀ ਹਾਲਾਤਾਂ ਵਿਚ ਜ਼ਖਮੀਆਂ ਨੂੰ ਪੀਜੀਆਈ ਚੰਡੀਗੜ੍ਹ ਭੇਜਿਆ ਗਿਆ ਹੈ। ਘਟਨਾ ਤੋਂ ਤੁਰੰਤ ਬਾਅਦ ਮੌਕੇ ਉਤੇ ਪਟਿਆਲਾ ਪੁਲਿਸ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਸਮੇਤ ਉਚ ਅਧਿਕਾਰੀ ਵੀ ਪਹੁੰਚੇ ਜਿਨ੍ਹਾਂ ਨੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਦੇ ਹੁਕਮ ਦਿੱਤੇ। 
ਇਸ ਸਬੰਧੀ ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਕਰੀਬ 5 ਨਿਹੰਗ ਸਿੰਘ ਕਾਰ ਵਿੱਚ ਸਵਾਰ ਸਬਜ਼ੀ ਮੰਡੀ ਪਹੁੰਚੇ। ਇੱਥੇ ਸਬਜ਼ੀ ਮੰਡੀ ਦੇ ਸਟਾਫ ਨੇ ਇਨ੍ਹਾਂ ਲੋਕਾਂ ਦੀ ਕਾਰ ਨੂੰ ਰੋਕ ਕੇ ਕਰਫਿਊ ਪਾਸ ਬਾਰੇ ਪੁੱਛਿਆ ਸੀ, ਤਾਂ ਜੋ ਮੰਡੀ ‘ਚ ਬੇਲੋੜੀ ਭੀੜ ਨਾ ਹੋਵੇ। ਇਨ੍ਹਾਂ ਨੇ ਸਬਜ਼ੀ ਮੰਡੀ ਦੇ ਅਮਲੇ ਨਾਲ ਝਗੜਾ ਕੀਤਾ ਤੇ ਪੁਲਿਸ ਦੇ ਬੈਰੀਕੇਡ ਨੂੰ ਤੋੜ ਕੇ ਬੈਰੀਕੇਡ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਮੁਲਾਜ਼ਮਾਂ ਨੇ ਉਸ ਦੀ ਕਾਰ ਨੂੰ ਘੇਰ ਲਿਆ।
ਜਾਣਕਾਰੀ ਮੁਤਾਬਕ ਪੁਲਸ ਪਾਰਟੀ ‘ਤੇ ਹਮਲਾ ਕਰਨ ਤੋਂ ਬਾਅਦ ਚਾਰੇ ਨਿੰਹਗ ਸਿੰਘ ਰੂਪੀ ਵਿਅਕਤੀ ਆਪਣੀ ਗੱਡੀ ਲੈ ਕੇ ਮੌਕੇ ਤੋਂ ਨਿਕਲ ਗਏ ਸਨ। ਅਸਲ ਵਿਚ ਸਬਜ਼ੀ ਮੰਡੀ ਦੇ ਅੰਦਰ ਜਾਣ ਲਈ ਇਕ ਵਿਸ਼ੇਸ਼ ਪਾਸ ਦੀ ਲੋੜ ਹੈ, ਜੋ ਕਿਸਾਨਾਂ, ਆੜਤੀਆਂ ਜਾਂ ਸਬਜ਼ੀ ਦੀਆਂ ਰੇਹੜੀਆਂ ਲਗਾਉਣ ਵਾਲਿਆਂ ਕੋਲ ਹਨ। ਪਾਸ ਤੋਂ ਬਿਨਾਂ ਕਿਸੇ ਵੀ ਵਿਅਕਤੀ ਨੂੰ ਮੰਡੀ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ। ਉਕਤ ਨਿਹੰਗਾਂ ਨੂੰ ਜਦੋਂ ਪੁਲਸ ਪਾਰਟੀ ਨੇ ਪਹਿਲਾਂ ਰੋਕਿਆ ਤਾਂ ਉਹ ਭਾਰੀ ਭੀੜ ਵਿਚ ਪੁਲਸ ਫੋਰਸ ਦੇ ਉਲਝੀ ਹੋਣ ਕਾਰਨ ਅੰਦਰ ਐਂਟਰੀ ਕਰ ਗਏ।
ਪੁਲਸ ਨੇ ਅੰਦਰ ਜਾ ਕੇ ਜਦੋਂ ਉਨ੍ਹਾਂ ਨੂੰ ਰੋਕਿਆ ਤਾਂ ਉਨ੍ਹਾਂ ਨੇ ਪੁਲਸ ‘ਤੇ ਹਮਲਾ ਕਰ ਦਿੱਤਾ। ਇਸ ਮੌਕੇ ਉਨ੍ਹਾਂ ਨੇ ਕਈ ਪੁਲਸ ਮੁਲਾਜ਼ਮਾਂ ਨੂੰ ਕੁੱਟਿਆ ਅਤੇ ਐੱਸ਼ਐੱਚਓ ਬਿਕਰ ਸਿੰਘ, ਹਰਜੀਤ ਸਿੰਘ ਏਐੱਸ਼ਆਈ, ਸੁਖਵਿੰਦਰ ਸਿੰਘ ਤੇ ਰਾਜ ਕੁਮਾਰ ਜ਼ਖਮੀ ਹੋ ਗਏ। ਲੜਾਈ ਵਿਚ ਇਕ ਮੁਲਾਜ਼ਮ ਦਾ ਗੁੱਟ ਵੀ ਵੱਢਿਆ ਗਿਆ ਹੈ। ਇਸ ਘਟਨਾ ਤੋਂ ਬਾਅਦ ਪੁਲਸ ਨੇ ਹਲਕਾ ਸਨੌਰ ਦੇ ਕਸਬਾ ਬਲਬੇੜੇ ਨੇੜੇ ਗੁਰਦੁਆਰਾ ਖਿੱਚੜੀ ਸਾਹਿਬ ਨੂੰ ਘੇਰਾ ਪਾ ਲਿਆ ਤਾਂ ਜੋ ਪੁਲਸ ‘ਤੇ ਹਮਲਾ ਕਰਨ ਵਾਲੇ ਨਿਹੰਗ ਸਿੰਘਾਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ।  ਜਾਣਕਾਰੀ ਮੁਤਾਬਕ ਨਿਹੰਗ ਘਟਨਾ ਤੋਂ ਬਾਅਦ ਇਕ ਬਲਬੇੜਾ ਕੋਲ ਗੁਰਦੁਆਰਾ ਖਿਚੜੀ ਸਾਹਿਬ ‘ਚ ਲੁਕ ਗਏ। ਮੌਕੇ ਉਤੇ ਏਡੀਜੀਪੀ ਰਾਕੇਸ਼ ਚੰਦਰ ਤੇ ਕਮਾਂਡੋ ਵੀ ਪਹੁੰਚ ਗਏ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਸਬੰਧਿਤ ਡੇਰੇ ਨੂੰ ਘੇਰਾ ਪਾ ਲਿਆ ਗਿਆ ਹੈ। ਪੁਲਿਸ ਵਲੋਂ ਦੋਸ਼ੀਆਂ ਨੂੰ ਸਰਾਡਰ ਕਰਨ ਲਈ ਡੇਰੇ ਦੇ ਬਾਹਰ ਵਾਰ-ਵਾਰ ਅਪੀਲ ਕੀਤੀ ਗਈ ਪ੍ਰੰਤੂ ਜਦੋਂ ਦੋਸ਼ੀ ਬਾਹਰ ਨਾ ਆਏ ਤਾਂ ਪੁਲਿਸ ਵਲੋਂ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ।


ਇਸ ਸਬੰਧੀ ਸੂਬੇ ਦੇ ਪੁਲਿਸ ਮੁਖੀ ਡੀਜੀਪੀ ਦਿਨਕਰ ਗੁਪਤਾ ਨੇ ਜਿੱਥੇ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ ਉਥੇ ਹੀ ਉਨ੍ਹਾਂ ਕਿਹਾ ਕਿ ਜ਼ਖਮੀ ਪੁਲਿਸ ਮੁਲਾਜ਼ਮਾਂ ਦਾ ਇਲਾਜ ਪੀਜੀਆਈ ਵਿਚ ਉਚ ਪੱਧਰੀ ਮਾਹਿਰ ਡਾਕਟਰ ਕਰ ਰਹੇ ਹਨ ਅਤੇ ਉਹ ਖੁਦ ਪੀਜੀਆਈ ਵਿਚ ਡਾਕਟਰਾਂ ਦੇ ਸੰਪਰਕ ਵਿਚ ਹਨ।  ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਗੱਲ ਪੀਜੀਆਈ ਦੇ ਚੋਟੀ ਦੇ ਸਰਜਨ ਨਾਲ ਹੋਈ ਹੈ ਜੋ ਕਿ ਜ਼ਖਮੀ ਏਐੱਸ਼ਆਈ ਦਾ ਇਲਾਜ ਕਰਨਗੇ। ਉਨ੍ਹਾਂ ਕਿਹਾ ਕਿ ਹਮਲਾ ਕਰਨ ਵਾਲੇ ਨਿਹੰਗਾਂ ਦੇ ਗਰੁੱਪ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਸਖਤ ਕਾਰਵਾਈ ਕੀਤੀ ਜਾਵੇਗੀ।                                      ——————————————————-_BREAKING— Sanaur Road, PATIALA.

Police personnel injured in clash with Nihangs. The police party was manning the “nakka” where are the mandi officials were checking the sabzi mandi entry permits.

The following report has been added without any editing for grammatical errors:

 “This is regarding the incident that happened at Sabji Mandi, Sanour road Patiala…. To ensure regulation there, force has been deployed at various locations in and around Sabji Mandi……. SHO Sadar Patiala was in charge of naka at main gate of sabji mandi where Mandi officials were checking the passes and permits. 

At around 6:15 a.m. one Nihang party led by  Nihang Balwinder  Singh on their vehicle PB 11 CC 7415 Isuzzu reached there.They were stopped by Mandi officials for checking of their passes.

 Meanwhile, they started confrontating mandi officials. SHO Inspector Bikar Singh tried to intervene, in the meantime, Balwinder Singh accompained by his associate 4-5 nihangs attacked the police party with swords and other sharp weapons. 

The following police personnel has been injured in this attack. 

1 Insp Bikkar Singh 10PR SHO Sadar Patiala(Shap weapon injury on left arm, leg and back… His condition is stable) 

2. ASI Harjeet Singh 2155( His left hand has been amputated, has been referred to PGI)

3. ASI Raj Singh 1415 (sharp weapon injury on left leg) 

In addition ,a mandi board official AR Yadwinder Singh got minor injuries in this attack. 

After this incident the  attackers  fled from the spot. Police party chased them and they have been traced at Gurudwara khichdi Sahab near balbeda. They have been surrounded by our team, efforts are on to apprehend them at the earliest. Police team is well equipped with weapons, while negotitaions are on for their surrender. “

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com