5178 ਪੇਂਡੂ ਸਹਿਯੋਗੀ ਅਧਿਆਪਕਾਂ (ਮਾਸਟਰ ਕਾਰਡ) ਨੂੰ ਪੱਕੇ ਕਰਨ ਦੇ ਹੁਕਮ ਜਾਰੀ


ਚੰਡੀਗੜ੍ਹ, 13 ਜੂਨ
ਪੰਜਾਬ ਦੇ ਸਿੱਖਿਆ ਵਿਭਾਗ ਨੇ ਇੱਕ ਹੁਕਮ ਜਾਰੀ 5178 ਪੇਂਡੂ ਸਹਿਯੋਗੀ ਅਧਿਆਪਕਾਂ, ਜਿਨ੍ਹਾਂ ਵਿਚ 5078 ਮਾਸਟਰ ਕਾਡਰ ਅਤੇ 100 ਸੀਐਡਵੀ ਕਾਰਡ ਸ਼ਾਮਲ ਹਨ, ਦੀਆਂ ਸੇਵਾਵਾਂ ਰੈਗੂਲਰ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।
ਸਿੱਖਿਆ ਵਿਭਾਗ ਦੇ ਦਫ਼ਤਰ ਡਾਇਰੈਕਟਰ ਸਿੱਖਿਆ ਵਿਭਾਗ (ਸੈ:ਸਿ) ਪੰਜਾਬ, ਅਮਲਾ-2 ਸ਼ਾਖਾ ਦੇ ਹੁਕਮ ਨੰਬਰ 2/61-2017 ਅਮਲਾ-2 (6) (5178-ਪੰਜਾਬੀ), ਮਿਤੀ 10/06/2019 ਵਿਚ ਕਿਹਾ ਗਿਆ ਹੈ ਕਿ  ਇਸ਼ਤਿਹਾਰ ਮਿਤੀ 09/09/2012 ਤਹਿਤ ਵਿਭਾਗ ਵਲੋਂ 5178 ਪੇਂਡੂ ਸਹਿਯੋਗ ਅਧਿਆਪਾਕ (5078 ਮਾਸਟਰ ਕਾਡਰ ਅਤੇ 100 ਸੀਐਡਵੀ ਕਾਡਰ) ਦੀ ਭਰਤੀ ਦਾ ਇਸ਼ਤਿਹਾਰ ਦਿੰਦੇ ਹੋਏ ਉਮੀਦਵਾਰਾਂ ਨੂੰ ਕ੍ਰਮਵਾਰ 2014, 2015 ਅਤੇ 2016 ਵਿਚ ਨਿਯੁਕਤੀ ਪੱਤਰ ਦਿੱਤੇ ਗਏ। ਇਸ਼ਤਿਹਾਰ ਅਨੁਸਾਰ ਇਨ੍ਹਾਂ ਨਿਯੁਕਤ ਹੋਏ ਕਰਮਚਾਰੀਆਂ ਨੂੰ ਤਿੰਨ ਸਾਲ ਯਕਮੁਸ਼ਤ ਤਨਖਾਹ 6,000/-(ਮਾਸਟਰ ਕਾਡਰ) ਸਲਾਨਾ 500/-ਰੁਪਏ ਵਾਧਾ ਅਤੇ 5400/- (ਸੀਐਡਵੀ ਕਾਡਰ) ਸਾਲਾਨਾ 400/- ਰੁਪਏ ਵਾਧੇ ਤੇ ਰੱਖਿਆ ਗਿਆ ਸੀ। ਇਨ੍ਹਾਂ ਕਰਮਚਾਰੀਆਂ ਦੇ ਨਿਯੁਕਤੀ ਪੱਤਰ ਵਿਚ ਇਹ ਸ਼ਰਤ ਮੌਜ਼ੂਦ ਸੀ ਕਿ ਇਨ੍ਹਾਂ ਕਰਮਚਾਰੀਆਂ ਨੂੰ ਕਿਸੇ ਵੀ ਹਾਲਾਤ ਵਿਚ ਤਿੰਨ ਸਾਲ ਤੋਂ ਪਹਿਲਾਂ ਰੈਗੂਲਰ ਕਰਨ ਲਈ ਨਹੀਂ ਵਿਚਾਰਿਆ ਜਾਵੇਗਾ ਅਤੇ ਨਾ ਹੀ ਇਨ੍ਹਾਂ ਤਿੰਨ ਸਾਲ ਦੀ ਠੇਕੇ ਦੀਆ ਸੇਵਾਵਾਂ ਦਾ ਕੋਈ ਲਾਭ ਦਿੱਤਾ ਜਾਵੇਗਾ। ਇਹ ਸਮਾਂ ਪੂਰਾ ਹੋਣ ਤੋਂ ਤਿੰਨ ਸਾਲ ਬਾਅਦ ਹੁਣ ਇਨ੍ਹਾਂ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਵੇਖਦੇ ਹੋਏ ਮੰਤਰੀ ਮੰਡਲ, ਪੰਜਾਬ ਸਰਕਾਰ ਵਲੋਂ ਮਿਤੀ 6/03/2019 ਨੂੰ ਫੈਸਲਾ ਲੈਂਦੇ ਹੋਏ ਇਨ੍ਹਾਂ ਕਰਮਚਾਰੀਆਂ ਨੂੰ  ਰੈਗੂਲਰ ਕਰ ਦਿੱਤਾ ਗਿਆ, ਜਿਸ ਸਬੰਧੀ ਸਕੂਲ ਸਿੱਖਿਆ ਵਿਭਾਗ ਵਲੋਂ ਮਿਤੀ 07/03/2019 ਨੂੰ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਜਿਸ ਦੀ ਕਾਪੀ ਹੇਠਾਂ ਲਿੰਕ ਉਤੇ ਅਟੈਚ ਕਰਕੇ ਪੜ੍ਹੀ ਜਾਂ ਡਾਊਨਲੋਡ ਕੀਤੀ ਜਾ ਸਕਦੀ ਹੈ।
ਲਿੰਕ ਉਤੇ ਕਲਿੱਕ ਕਰੋ : http://download.ssapunjab.org/sub/instructions/2019/June/Regularizationordersof5178PenduSehyogis12_06_2019.pdf

Read more