Wednesday 28 October 2020

ਬਠਿੰਡਾ, ਫਾਜ਼ਿਲਕਾ ਅਤੇ ਤਰਨਤਾਰਨ ਜ਼ਿਲ੍ਹਿਆਂ ਵਿਚ ਹੁਣ ਤੱਕ ਇੱਕ ਵੀ ਕਰੋਨਾ ਪੋਜ਼ੇਟਿਵ ਕੇਸ ਨਹੀਂ-ਪੰਜਾਬ ‘ਚ ਕਰੋਨਾ ਪੋਜ਼ੇਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 322 ਹੋਈ, ਇੱਕ ਦੀ ਹਾਲਤ ਗੰਭੀਰ,

- Posted on 26 April 2020

-ਜਲੰਧਰ, ਮੋਹਾਲੀ ਅਤੇ ਪਟਿਆਲਾ ਵਿਚ ਸਭ ਤੋਂ ਵੱਧ ਕੇਸ ਅਤੇ ਬਠਿੰਡਾ, ਫਾਜ਼ਿਲਕਾ ਤੇ ਤਰਨਤਾਰਨ ਉਤੇ ਰੱਬ ਦੀ ਮਿਹਰ
-ਕੈਪਟਨ ਦਾ ਪਟਿਆਲਾ ਖ਼ਤਰੇ ਵਿਚ ਅਤੇ ਬਾਦਲਾਂ ਦਾ ਬਠਿੰਡਾ ਗ੍ਰੀਨ ਜ਼ੋਨ ‘ਚ

ਚੰਡੀਗੜ੍ਹ, 26 ਅਪ੍ਰੈਲ (ਨਿਰਮਲ ਸਿੰਘ ਮਾਨਸ਼ਾਹੀਆ)--ਸੂਬੇ ਵਿਚ ਕਰੋਨਾ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਅਤੇ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਸਿਹਤ ਵਿਭਾਗ ਵਲੋਂ  Sunday 26 April late-night Updated  9:52pm ਵਜੇ ਜਾਰੀ ਕੀਤੇ ਗਏ ਕਰੋਨਾ ਮੀਡੀਆ ਬੁਲੇਟਿਨ ਮੁਤਾਬਕ ਸੂਬੇ ਵਿਚ ਕਰੋਨਾ ਪੋਜ਼ੇਟਿਵ ਮਰੀਜ਼ 322 ਹੋ ਗਏ ਹਨ ਜਦੋਂਕਿ 218 ਐਕਟਿਵ ਕੇਸ ਪਾਏ ਗਏ ਹਨ। ਇਨ੍ਹਾਂ ਵਿਚੋਂ 1 ਮਰੀਜ਼ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਉਹ ਵੈਂਟੀਲੇਟਰ ਉਤੇ ਹੈ। ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਸੂਬੇ ਵਿਚ 211 ਐਕਟਿਵ ਕੇਸ ਮਰੀਜ਼ ਹਨ। ਇਨ੍ਹਾਂ 211 ਐਕਟਿਵ ਕਰੋਨਾ ਪੀੜਿਤਾਂ ਦਾ ਇਲਾਜ ਸੂਬੇ ਦੇ ਵੱਖ-ਵੱਖ ਹਸਪਤਾਲਾਂ ਵਿਚ ਚੱਲ ਰਿਹਾ ਹੈ। ਹੁਣ ਤੱਕ ਸੂਬੇ ਭਰ ਵਿਚ 18 ਕਰੋਨਾ ਪੀੜਿਤ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ ਇਸਦੇ ਨਾਲ ਹੀ ਦੂਜੇ ਪਾਸੇ 86 ਮਰੀਜ਼ ਠੀਕ ਹੋ ਕੇ ਕਰੋਨਾ ਦੀ ਜੰਗ ਜਿੱਤ ਚੁੱਕੇ ਹਨ। ਜਾਰੀ ਬੁਲੇਟਿਨ ਮੁਤਾਬਕ ਸਿਹਤ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਅੱਜ 26 ਅਪ੍ਰੈਲ ਤੱਕ ਸੂਬੇ ਭਰ ਵਿਚ 14317 ਕਰੋਨਾ ਦੇ ਸ਼ੱਕੀ ਮਰੀਜ਼ਾਂ ਦੀ ਪਹਿਚਾਣ ਹੋਈ ਸੀ ਜਿਨ੍ਹਾਂ ਦੇ ਸੈਂਪਲ ਲੈ ਕੇ ਟੈਸਟ ਕੀਤੇ ਜਾ ਚੁੱਕੇ ਹਨ। ਇਨ੍ਹਾਂ ਸੈਂਪਲਾਂ ਵਿਚੋਂ 10497 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ ਅਤੇ 3498 ਸ਼ੱਕੀ ਮਰੀਜ਼ਾਂ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ।

ਐਤਵਾਰ 26 ਅਪ੍ਰੈਲ ਦੀ ਰਿਪੋਰਟ ਮੁਤਾਬਕ ਨਵੇਂ 14 ਪੋਜ਼ੇਟਿਵ ਕੇਸ ਜਿਨ੍ਹਾਂ ਵਿਚੋਂ ਜਲੰਧਰ ਵਿਚ 12, ਲੁਧਿਆਣਾ ਵਿਚ 1 ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿਚ 1 ਨਵਾਂ ਪੋਜ਼ੇਟਿਵ ਕੇਸ ਸਾਹਮਣੇ ਆਇਆ ਹੈ।
ਸਿਹਤ ਵਿਭਾਗ ਵਲੋਂ ਦੇ ਅੰਕੜਿਆਂ ਤੇ ਦਾਅਵਿਆਂ ਦੀ ਜੇਕਰ ਪੜਚੋਲ ਕੀਤੀ ਜਾਵੇ ਤਾਂ ਸਾਹਮਣੇ ਆਉਂਦਾ ਹੈ ਕਿ ਪੰਜਾਬ ਭਰ ਵਿਚੋਂ ਸਭ ਤੋਂ ਵੱਧ ਕਰੋਨਾ ਪੋਜ਼ੇਟਿਵ ਮਰੀਜ਼ ਜਲੰਧਰ ਵਿਚ 78, ਦੂਜੇ ਨੰਬਰ ਉਤੇ ਮੋਹਾਲੀ ਜ਼ਿਲ੍ਹੇ ਵਿਚ 63 ਅਤੇ ਤੀਜੇ ਨੰਬਰ ਉਤੇ 61 ਮਰੀਜ਼ ਮੁੱਖ ਮੰਤਰੀ ਦੇ ਆਪਣੇ ਸ਼ਾਹੀ ਜ਼ਿਲ੍ਹੇ ਪਟਿਆਲਾ ਵਿਚ ਹਨ। ਉਧਰ ਜੇਕਰ ਬਾਦਲਾਂ ਦੇ ਬਠਿੰਡੇ ਜ਼ਿਲ੍ਹੇ ਦੀ ਰਿਪੋਰਟ ਵੇਖੀਏ ਤਾਂ ਮੀਡੀਆ ਬੁਲੇਟਿਨ ਮੁਤਾਬਕ ਕਰੋਨਾ ਬਠਿੰਡੇ ਆਲਿਆਂ ਉਤੇ ਪੂਰੀ ਤਰ੍ਹਾਂ ਨਾਲ ਮਿਹਰਵਾਨ ਵਿਖ ਰਿਹਾ ਹੈ। ਬਠਿੰਡੇ ਜ਼ਿਲ੍ਹੇ ਵਿਚ ਅਜੇ ਤੱਕ ਕੋਈ ਵੀ ਕਰੋਨਾ ਪੋਜ਼ੇਟਿਵ ਕੇਸ ਸਾਹਮਣੇ ਨਹੀਂ ਆਇਆ।

ਪੰਜਾਬ ਦੇ ਤਿੰਨ ਜ਼ਿਲ੍ਹਿਆਂ ਬਠਿੰਡਾ, ਫਾਜ਼ਿਲਕਾ ਅਤੇ ਤਰਨਤਾਰਨ ਜ਼ਿਲ੍ਹਿਆਂ ਵਿਚ ਹੁਣ ਤੱਕ ਇੱਕ ਵੀ ਕਰੋਨਾ ਪੋਜ਼ੇਟਿਵ ਕੇਸ ਨਹੀਂ ਆਇਆ। ਇਨ੍ਹਾਂ ਤਿੰਨੇ ਜ਼ਿਲ੍ਹੇ ਗ੍ਰੀਨ ਜ਼ੋਨ ਵਿਚ ਚੱਲ ਰਹੇ ਹਨ ਅਤੇ ਇਨ੍ਹਾਂ ਜ਼ਿਲ੍ਹਿਆਂ ਉਤੇ ਵਾਹਿਗੁਰੂ ਦੀ ਮਿਹਰ ਬਣੀ ਹੋਈ ਹੈ। ਇਨ੍ਹਾਂ ਦੇ ਇਲਾਵਾ ਪਠਾਨਕੋਟ ਵਿਚ ਪੋਜ਼ੇਟਿਵ ਕੇਸ 25, ਸ਼ਹੀਦ ਭਗਤ ਸਿੰਘ ਨਗਰ ਵਿਚ 20, ਲੁਧਿਆਣਾ ਵਿਚ 18, ਅੰਮ੍ਰਿਤਸਰ ਵਿਚ 14, ਮਾਨਸਾ ਵਿਚ 13, ਹੁਸ਼ਿਆਰਪੁਰ ਵਿਚ 7, ਮੋਗਾ ਵਿਚ 4, ਫਰੀਦਕੋਟ ਵਿਚ 3, ਕਪੂਰਥਲਾ ਵਿਚ 3, ਰੋਪੜ ਵਿਚ 3, ਸੰਗਰੂਰ ਵਿਚ 3, ਬਰਨਾਲਾ ਵਿਚ 2, ਫਤਿਹਗੜ੍ਹ ਸਾਹਿਬ ਵਿਚ 2, ਫਿਰੋਜ਼ਪੁਰ ਵਿਚ 1, ਗੁਰਦਾਸਪੁਰ ਵਿਚ 1 ਅਤੇ ਮੁਕਤਸਰ ਸ਼ਹਿਰ ਵਿਚ 1 ਵਿਅਕਤੀ ਕਰੋਨਾ ਪੋਜ਼ੇਟਿਵ ਪਾਇਆ ਗਿਆ ਹੈ। 

ਕੇਸਾਂ ਦੇ ਅੰਕੜਿਆਂ ਨੂੰ ਜ਼ਿਲ੍ਹਾਵਾਰ ਵਧੇਰੇ ਸਮਝਣ ਲਈ ਵੇਖੋਂ ਹੇਠਾਂ ਦਿੱਤੇ ਗ੍ਰਾਫਿਕਸ :  

 

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com