ਮੀਡੀਆ ਬੁਲੇਟਿਨ ਜਾਰੀ : ਪੰਜਾਬ ਵਿਚ ਕਰੋਨਾ ਵਾਇਰਸ ਦੇ ਪੋਜ਼ੇਟਿਵ ਮਰੀਜ਼ਾਂ ਦੀ ਗਿਣਤੀ 41, ਅੱਜ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ,

-ਮੋਹਾਲੀ ਵਿਚ ਅੱਜ ਇੱਕ ਮਰੀਜ਼ ਦੀ ਹੋਈ ਮੌਤ, ਹੁਣ ਤੱਕ 4 ਮਰੀਜ਼ਾਂ ਦੀ ਹੋ ਚੁੱਕੀ ਹੈ ਮੌਤ
-148 ਸ਼ੱਕੀ ਮਰੀਜ਼ਾਂ ਦੀ ਟੈਸਟ ਰਿਪੋਰਟ ਆਉਣ ਦੀ ਉਡੀਕ, ਕੁੱਲ 1198 ਮਾਮਲੇ ਸਾਹਮਣੇ ਆ ਚੁੱਕੇ ਹਨ
ਚੰਡੀਗੜ੍ਹ, 31 ਮਾਰਚ (ਨਿਰਮਲ ਸਿੰਘ ਮਾਨਸ਼ਾਹੀਆ)-ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੇ ਪੁਸ਼ਟੀ ਕੀਤੀ ਹੈ ਕਿ ਸੂਬੇ ਵਿਚ ਕਰੋਨਾ ਵਾਇਰਸ ਦੇ ਪੋਜ਼ੇਟਿਵ ਮਰੀਜ਼ਾਂ ਦੀ ਗਿਣਤੀ 41  ਹੈ ਜਦੋਂ ਕਿ ਵਾਇਰਸ ਨਾਲ ਹੁਣ ਤੱਕ 4 ਮੌਤਾਂ ਹੋ ਚੁੱਕੀਆਂ ਹਨ। ਅੱਜ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆਚੌਥੀ ਮੌਤ ਅੱਜ ਮੋਹਾਲੀ ਦੇ ਨਵਾਂਗਰਾਓਂ 65 ਸਾਲ ਵਿਅਕਤੀ ਦੀ ਪੀਜੀਆਈ ਚੰਡੀਗੜ੍ਹ ਵਿਚ ਹੋਈ ਹੈ। ਇਸ ਤੋਂ ਪਹਿਲਾਂ ਇੱਕ ਮੌਤ ਸ਼ਹੀਦ ਭਗਤ ਸਿੰਘ ਨਗਰ, ਇੱਕ ਮੌਤ ਹੁਸ਼ਿਆਰਪੁਰ ਅਤੇ ਇੱਕ ਬੀਤੇ ਕਲ੍ਹ ਲੁਧਿਆਣਾ ਵਿਚ ਹੋਈ ਸੀ। ਅੰਕੜਿਆਂ ਮੁਤਾਬਕ ਸ਼ਹੀਦ ਭਗਤ ਸਿੰਘ ਨਗਰ ਵਿਚ 19, ਐਸਏਐਸ ਨਗਰ ਮੋਹਾਲੀ ਵਿਚ 7, ਹੁਸ਼ਿਆਰਪੁਰ ਵਿਚ 6, ਜਲੰਧਰ ਵਿਚ 5, ਅੰਮ੍ਰਿਤਸਰ ਵਿਚ 1, ਲੁਧਿਆਣਾ ਵਿਚ 2 ਅਤੇ ਪਟਿਆਲਾ ਵਿਚ 1 ਵਿਅਕਤੀ ਕਰੋਨਾ ਵਾਇਰਸ ਤੋਂ ਪੋਜ਼ੇਟਿਵ ਪਾਇਆ ਗਿਆ ਹੈ। ਇਹ ਸਾਰੇ 41 ਮਰੀਜ਼ ਇਨ੍ਹਾਂ ਜ਼ਿਲ੍ਹਿਆਂ ਦੇ ਸਰਕਾਰੀ ਹਸਪਤਾਲਾਂ ਵਿਚ ਭਰਤੀ ਹਨ ਅਤੇ ਇਨ੍ਹਾਂ ਦੀ ਹਾਲਤ ਸਥਿਰ ਬਣੀ ਹੋਈ ਹੈ। ਅੱਜ 31 ਮਾਰਚ ਤੱਕ ਪੰਜਾਬ ਭਰ ਵਿਚ 1198 ਸ਼ੱਕੀ ਮਰੀਜ਼ ਸਾਹਮਣੇ ਆਏ ਸਨ ਜਿਨ੍ਹਾਂ ਦੇ ਸੈਂਪਲ ਟੈਸਟ ਲੈਬ ਵਿਚ ਭੇਜੇ ਗਏ ਸਨ ਅਤੇ ਇਨ੍ਹਾਂ ਵਿਚੋਂ 1009 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ। 148 ਸ਼ੱਕੀ ਮਰੀਜ਼ਾਂ ਦੀ ਟੈਸਟ ਰਿਪੋਰਟ ਆਉਣੀ ਬਾਕੀ ਹੈ ਅਤੇ ਇੱਕ ਮਰੀਜ਼ ਅੰਮ੍ਰਿਤਸਰ ਦੇ ਹਸਪਤਾਲ ਵਿਚੋਂ ਠੀਕ ਹੋ ਕੇ ਆਪਣੇ ਘਰ ਵੀ ਜਾ ਚੁੱਕਾ ਹੈ।

Read more