ਹੋਲਾ ਮਹੱਲਾ ’ਤੇ ਗਏ ਪਿੰਡ ਮੁੱਲਾਂਪੁਰ ਖੁਰਦ ਦੇ 33 ਵਿਅਕਤੀ ਬਿਲਕੁੱਲ ਤੰਦਰੁਸਤ : ਸਿਵਲ ਸਰਜਨ

ਫਤਿਹਗੜ੍ਹ ਸਾਹਿਬ, 25 ਮਾਰਚ: ਸਿਵਲ ਸਰਜਨ ਡਾ. ਐਨ.ਕੇ. ਅਗਰਵਾਲ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਹੋਲਾ ਮਹੱਲਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਜਾ ਕੇ ਆਏ ਵਿਅਕਤੀਆਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਫਾਲੋਅੱਪ ਕੀਤਾ ਜਾ ਰਿਹਾ ਹੈ।ਇਸ ਸਬੰਧੀ ਅੱਜ ਪਿੰਡ ਮੁੱਲਾਂਪੁਰ ਖੁਰਦ ਵਿਖੇ ਸਿਹਤ ਵਿਭਾਗ ਦੀ ਟੀਮ ਜਿਸ ਵਿੱਚ ਮਲਟੀਪਰਪਜ ਹੈਲਥ ਵਰਕਰ ਗੁਰਪ੍ਰੀਤ ਸਿੰਘ ਅਤੇ ਏ.ਐਨ.ਐਮ. ਰਜਨੀ ਬਾਲਾ ਸ਼ਾਮਲ ਸਨ,  ਨੇ ਸ਼੍ਰੀ ਅਨੰਦਪੁਰ ਸਾਹਿਬ ਹੋਲਾ ਮਹੱਲਾ ਤੇ ਜਾ ਕੇ ਆਏ 33 ਵਿਅਕਤੀਆਂ ਦੀ ਹਿਸਟਰੀ ਦਰਜ ਕੀਤੀ ਗਈ ਅਤੇ ਫਾਲੋ-ਅੱਪ ਕੀਤਾ । ਜਾਂਚ ਦੌਰਾਨ ਸਾਰੇ ਹੀ ਵਿਅਕਤੀ ਬਿਲਕੁਲ ਤੰਦਰੁਸਤ ਪਾਏ ਗਏ।

ਇਸ ਮੌਕੇ  ਉਨ੍ਹਾਂ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਕੀਤੀਆਂ ਗਈਆਂ ਜਰੂਰੀ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ ਤਾਂ ਜੋ ਕਿਸੇ ਵੀ ਤਰਾਂ ਦੀ ਬਿਮਾਰੀ ਦੇ ਖਤਰੇ ਨੂੰ ਰੋਕਿਆ ਜਾ ਸਕੇ।

Read more