19 Apr 2021

ਖੇਤੀ ਕਾਨੂੰਨ ਮਾਮਲਾ:-ਸੁਪਰੀਮ ਕੋਰਟ ਨੇ 3 ਤਿੰਨ ਖੇਤੀ ਕਾਨੂੰਨ `ਤੇ ਲਾਈ ਰੋਕ

 ਸੁਪਰੀਮ ਕੋਰਟ ਨੇ ਕੀਤਾ ਕਮੇਟੀ ਬਣਾਉਣਾ ਦਾ ਫੈਸਲਾ

ਗੁਰਵਿੰਦਰ ਸਿੰਘ ਸਿੱਧੂ, ਚੰਡੀਗੜ੍ਹ

ਸੁਪਰੀਮ ਕੋਰਟ ਨੇ ਅੱਜ ਖੇਤੀ ਕਾਨੂੰਨਾਂ ਦੇ ਮਾਮਲੇ ਵਿੱਚ ਸੁਣਵਾਈ ਕਰਦੇ ਹੋਏ ਖੇਤੀ ਕਾਨੂੰਨਾਂ `ਤੇ ਰੋਕ ਲਾ ਦਿੱਤੀ ਗਈ ਹੈ।ਇਸਦੇ ਨਾਲ ਹੀ ਉੱਚ ਅਦਾਲਤ ਵੱਲੋਂ ਮਾਮਲੇ ਦੇ ਹੱਲ ਲਈ ਕਮੇਟੀ ਗਠਨ ਕਰਨ ਦਾ ਫੈਸਲਾ ਵੀ ਕੀਤਾ ਗਿਆ ਹੈ। ਅੱਜ ਹੋਈ ਸੁਣਵਾਈ ਦੌਰਾਨ ਚੀਫ ਜਸਟਿਸ ਨੇ ਕਿਹਾ ਕਿ ਕੇਂਦਰ ਅਤੇ ਕਿਸਾਨਾਂ ਵਿਚਕਾਰਲੇ ਇਸ ਮਾਮਲੇ ਨੂੰ ਖਤਮ ਕਰਨ ਲਈ ਕਮੇਟੀ ਬਣਾਉਣੀ ਜਰੂਰੀ ਹੈ ਅਤੇ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਕੋਰਟ ਵੱਲੋਂ ਕਮੇਟੀ ਦਾ ਗਠਨ ਕੀਤਾ ਜਾਵੇਗਾ।ਲੇਕਿਨ ਹਾਲ ਦੀ ਘੜ੍ਹੀ ਕੋਰਟ ਵੱਲੋਂ ਇਹ ਸਾਫ ਨਹੀਂ ਕੀਤਾ ਗਿਆ ਕਿ ਕਮੇਟੀ ਵਿੱਚ ਸ਼ਾਮਿਲ ਕੋਣ ਹੋਵੇਗਾ।ਕੋਰਟ ਨੇ ਕਿਹਾ ਕਿ ਉਨ੍ਹਾਂ ਦੀ ਬਣਾਈ ਕਮੇਟੀ ਅੱਗੇ ਹਰ ਇਕ ਧਿਰ ਆਪਣਾ ਪੱਖ ਪੇਸ਼ ਕਰੇਗੀ।

ਜਾਣਕਾਰੀ ਅਨੁਸਾਰ ਅੱਜ ਦੀ ਸੁਣਵਾਈ ਵਿੱਚ ਕਿਸਾਨਾਂ ਦੀ ਪੱਖ ਤੋਂ ਕੋਈ ਵੀ ਵਕੀਲ ਪੇਸ਼ ਨਹੀਂ ਹੋਇਆ ਹੈ ਅਤੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਸੁਪਰੀਮ ਕੋਰਟ ਦੀ ਅੱਜ ਦੀ ਸੁਣਵਾਈ `ਤੇ ਚਰਚਾ ਕਰਨ ਲਈ 2 ਵਜੇ ਹੰਗਾਮੀ ਮੀਟਿੰਗ ਸੱਦੀ ਗਈ ਹੈ।

      

Read more