ਮੋਹਾਲੀ ਵਿੱਚ ਕੋਵਿਡ -19 ਦੇ 3 ਹੋਰ ਪਾਜ਼ੇਟਿਵ ਮਾਮਲੇ ਆਏ ਸਾਹਮਣੇ

ਐਸ.ਏ.ਐਸ ਨਗਰ, 21 ਮਾਰਚ: “ਜ਼ਿਲ•ਾ ਪ੍ਰਸ਼ਾਸਨ ਕੋਰੋਨਾ ਵਾਇਰਸ ਦਾ ਇਲਾਜ ਕਰਵਾ ਰਹੇ ਲੋਕਾਂ ਨੂੰ ਉੱਚ ਪੱਧਰੀ ਡਾਕਟਰੀ ਸਹੂਲਤਾਂ ਪ੍ਰਦਾਨ ਕਰਨ ਵਿੱਚ ਲੱਗੀ ਹੋਈ ਹੈ ਅਤੇ ਇਸਦੇ ਨਾਲ ਇਹ ਵੀ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਅਫਵਾਹਾਂ ਨਾ ਫੈਲਾਈਆਂ ਜਾਣ ਜਿਸ ਕਾਰਨ ਲੋਕਾਂ ਵਿਚ ਘਬਰਾਹਟ ਤੇ ਅਫਰਾ-ਤਫ਼ਰੀ ਦਾ ਮਾਹੌਲ ਪੈਦਾ ਹੋ ਜਾਵੇ ।”

ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਅੱਜ ਇਥੇ ਕੋਰੋਨਾ ਵਾਇਰਸ ਕਾਰਨ ਪਨਪ ਰਹੀ ਮਹਾਂਮਾਰੀ ਨਾਲ ਲੜਨ ਦੇ ਮੱਦੇਨਜ਼ਰ ਰੱਖੀ ਇਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ  ਕੀਤਾ। ਉਨ•ਾਂ  ਕਿਹਾ ਕਿ ਲੋਕਾਂ ਨੂੰ ਅਫਵਾਹਾਂ ਵੱਲ ਧਿਆਨ ਨਹੀਂ ਦੇਣਾ ਚਾਹੀਦਾ ਅਤੇ ਸਾਵਧਾਨੀਆਂ ਵਰਤਣ ਦੇ ਨਾਲ-ਨਾਲ  ਇਸ ਬਿਮਾਰੀ ਨੂੰ ਰੋਕਣ ਲਈ ਸਮਾਜਿਕ ਮੇਲ-ਜੋਲ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਡੀਸੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਘਰੇਲੂ ਕੁਆਰੰਟੀਨ ਦਾ ਇਹ ਮਤਲਬ ਨਹੀਂ ਹੁੰਦਾ ਕਿ ਕੋਈ ਵਿਅਕਤੀ ਕੋਰੋਨਾ ਵਾਇਰਸ ਪਾਜ਼ਟਿਵ ਹੈ। ਇਹ ਸਿਰਫ ਇੱਕ ਸਾਵਧਾਨੀ  ਅਤੇ ਕੋਰੋਨਾ ਤੋਂ ਬਚਣ ਦਾ ਉਪਾਅ ਹੈ।

ਜ਼ਿਕਰਯੋਗ ਹੈ ਕਿ ਅੱਜ ਮੁਹਾਲੀ ਵਿੱਚ ਕੋਵਿਡ -19 ਦੇ ਤਿੰਨ ਹੋਰ ਪਾਜ਼ਟਿਵ ਮਾਮਲੇ ਸਾਹਮਣੇ ਆਏ ਹਨ। ਇਹ ਤਿੰਨੇ ਕੇਸ ਪਹਿਲਾਂ ਪੁਸ਼ਟੀ ਕੀਤੇ ਕੇਸਾਂ ਦੇ ਸੰਪਰਕ ‘ਚ ਆਏ ਲੋਕ ਜਾਂ ਯੂਕੇ ਦੀ ਯਾਤਰਾ ਕਰ ਚੁੱਕੇ ਵਿਅਕਤੀ  ਹਨ। ਸਾਰੇ ਹਸਪਤਾਲ ਕੁਆਰੰਟੀਨ  ਅਧੀਨ ਅਤੇ ਉਨ•ਾਂ ਦੇ ਸੰਪਰਕ ਆਈਸੋਲੇਸ਼ਨ ਅਤੇ ਨਿਰੀਖਣ ਅਧੀਨ ਹਨ।

ਇਕ 74 ਸਾਲਾ ਔਰਤ ਦਾ ਮਾਮਲਾ ਸਾਹਮਣੇ ਆਇਆ ਹੈ ਜੋ ਕਿ ਪਿਛਲੇ ਦਿਨੀ ਯੂਕੇ ਤੋਂ ਵਾਪਸ ਆਈ  69 ਸਾਲਾਂ ਬਜ਼ੁਰਗ ਔਰਤ, ਜਿਸਨੂੰ ਟੈਸਟ ਦੌਰਾਨ ਪਾਜ਼ਟਿਵ ਪਾਇਆ ਗਿਆ ਸੀ ਦੀ, ਭੈਣ ਹੈ। ਇਸ 74 ਸਾਲਾ ਔਰਤ ਨੂੰ ਆਈਸੋਲੇਟ ਕੀਤਾ ਗਿਆ ਹੈ। ਦੂਜਾ ਮਾਮਲਾ ਇਕ 28 ਸਾਲਾ ਔਰਤ ਦਾ ਹੈ, ਜੋ ਕਿ ਚੰਡੀਗੜ• ਦੇ ਪਾਜ਼ਟਿਵ ਕੇਸ ਦੀ ਕਿਸੇ ਨਜ਼ਦੀਕੀ  ਦਾ ਹੈ । ਇਹ 28 ਸਾਲਾ ਔਰਤ ਚਾਰ ਪਹੀਆ ਵਾਹਨਾਂ  ਦੀ ਏਜੰਸੀ ਦੀ  ਕਰਮਚਾਰੀ  ਹੈ ਅਤੇ ਮੁਹਾਲੀ ਦੇ ਸਿਵਲ ਹਸਪਤਾਲ ਫੇਜ਼ 6 ਵਿਖੇ ਦਾਖਲ ਹੈ।  ਤੀਜਾ ਮਾਮਲਾ ਸੈਕਟਰ 69 ਦੀ ਰਹਿਣ ਵਾਲੀ 42 ਸਾਲਾ ਔਰਤ ਦਾ ਹੈ ਜੋ ਸਰਕਾਰੀ ਹਸਪਤਾਲ ਸੈਕਟਰ -16 ਚੰਡੀਗੜ• ਵਿੱਚ ਦਾਖਲ ਹੈ। ਉਹ ਵੀ 12 ਮਾਰਚ ਨੂੰ ਯੂਕੇ ਤੋਂ ਵਾਪਸ ਆਈ ਸੀ।

ਕੁਲ ਮਿਲਾ ਕੇ ਹੁਣ ਮੁਹਾਲੀ ਵਿਚ 4 ਪੁਸ਼ਟੀ ਕੀਤੇ ਕੇਸ ਹਨ।

Read more