23 ਮਈ ਨੂੰ ਤੈਅ ਹੋਵੇਗਾ “ਆਪ ਅਤੇ ਪੀਡੀਏ” ਦਾ ਸਿਆਸੀ ਭਵਿੱਖ

Gurwinder Singh Sidhu

ਲੋਕ ਸਭਾ ਚੋਣਾਂ ਤੋ ਬਾਅਦ ਪੰਜਾਬ ਦੇ ਵਿੱਚ ਨਤੀਜਿਆਂ ਸਬੰਧੀ ਵੱਖ ਵੱਖ ਤਰ੍ਹਾਂ ਦੇ ਅੰਦਾਜ਼ੇ ਲਗਾਏ ਜਾ ਰਹੇ ਹਨ ਤਾਂ ਦੂਸਰੇ ਪਾਸੇ ਪੰਜਾਬ ‘ਚ ਆਪਣਾ ਸਿਆਸੀ ਭਵਿੱਖ ਭਾਲ ਕਰ ਰਹੀਆਂ “ਆਮ ਆਦਮੀ ਪਾਰਟੀ ਅਤੇ ਪੰਜਾਬ ਜਮਹੂਰੀ ਗੱਠਜੋੜ(ਪੀਡੀਏ)” ਦਾ ਭਵਿੱਖ 23 ਮਈ ਨੂੰ ਕੱਲ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋ ਬਾਅਦ ਹੀ ਤੈਅ ਹੋਵੇਗਾ।
ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਪਾਰਟੀ ਨੇ ਭਾਵੇਂ ਸਾਰਿਆਂ 13 ਲੋਕ ਸਭਾ ਸੀਟਾਂ ਦੇ ਲਈ ਹੀ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ ਪਰ ਪਾਰਟੀ ਦੇ ਲਈ ਪੂਰੇ ਪੰਜਾਬ ਵਿੱਚ ਆਸ ਦੀ ਕਿਰਨ ਸਿਰਫ ਸੰਗਰੂਰ ਸੰਸਦੀ ਸੀਟ ਹੀ ਹੈ ਜਿੱਥੋਂ ਪਾਰਟੀ ਪ੍ਰਧਾਨ ਭਗਵੰਤ ਮਾਨ ਦਾ ਚੋਣ ਲੜ ਰਿਹਾ ਹੈ।2017 ਦੀਆਂ ਚੋਣਾਂ ਤੋ ਬਾਅਦ ਦਾ ਗਿਰਾਫ਼ ਜਿਸ ਤਰੀਕੇ ਦੇ ਨਾਲ ਹੇਠਾਂ ਆਇਆਂ ਹੈ ਉਸ ਤੋ ਭਗਵੰਤ ਮਾਨ ਦੇ ਲਈ ਆਪਣੀ ਸੀਟ ਬਚਾਉਣਾ ਵੀ ਅਸਾਨ ਨਹੀ ਹੋਵੇਗਾ।ਆਮ ਆਦਮੀ ਪਾਰਟੀ ਦੇ ਲਈ ਸੱਭ ਤੋ ਵੱਡੀ ਚਣੌਤੀ ਸੁਖਪਾਲ ਸਿੰਘ ਖਹਿਰਾ ਦਾ ਸਾਥੀ ਵਿਧਾਇਕਾਂ ਦੇ ਨਾਲ ਪਾਰਟੀ ਵਿਰੁੱਧ ਬਗਾਵਤ ਕਰਕੇ ਪਾਰਟੀ ਵਿੱਚੋਂ ਚਲੇ ਜਾਣਾ ਸੀ।ਇਸ ਤੋਂ ਬਾਅਦ ਨਾਜ਼ਰ ਸਿੰਘ ਮਾਨਸ਼ਾਹੀਆਂ ਅਤੇ ਅਮਰਜੀਤ ਸਿੰਘ ਸੰਦੋਆ ਦਾ ਪਾਰਟੀ ਛੱਡ ਕੇ ਕਾਂਗਰਸ ‘ਚ ਚਲੇ ਜਾਣ ਨਾਲ ਪਾਰਟੀ ਹੋਰ ਕੰਮਜ਼ੋਰ ਹੋਈ ਹੈ।ਇਸ ਤਰ੍ਹਾਂ ਪਾਰਟੀ ਦੀ ਡੁੱਬਦੀ ਬੇੜੀ ਨੂੰ ਸੰਗਰੂਰ ਲੋਕ ਸਭਾ ਸੀਟ ਬਚਾਉਣ ਦਾ ਕੰਮ ਕਰੇਗੀ।ਜੇਕਰ ਪਾਰਟੀ ਇੱਥੋਂ ਵੀ ਹਾਰ ਜਾਂਦੀ ਹੈ ਤਾਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਭਵਿੱਖ ਖ਼ਤਮ ਹੋ ਸਕਦਾ ਹੈ।ਕਿਉਂਕਿ ਵਿਧਇਕਾਂ ਦੇ ਅਸਤੀਫ਼ੇ ਅਤੇ ਮੁਆਤਲੀ ਤੋ ਬਾਅਦ ਪਾਰਟੀ ਦੇ ਲਈ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਕੁਰਸੀ ਬਚਾਉਣਾ ਵੀ ਮੁਸ਼ਕਿਲ ਹੋ ਗਿਆ ਹੈ। ਜੇਕਰ ਪੀਡੀਏ ਦੀ ਗੱਲ ਕੀਤੀ ਜਾਵੇ ਤਾਂ ਸੁਖਪਾਲ ਸਿੰਘ ਖਹਿਰਾ ਬਠਿੰਡਾ ਸੰਸਦੀ ਹਲਕੇ ਤੋ ਚੋਣ ਲੜ ਕੇ ਸਿਆਸੀ ਜ਼ਮੀਨ ਦੀ ਤਲਾਸ਼ ਕਰ ਰਹੇ ਹਨ ਪਰ ਉਹਨਾਂ ਦਾ ਲਈ ਇਹ ਅਸਾਨ ਨਹੀਂ ਹੋਵੇਗਾ ਕਿਉਂਕਿ ਉਸਦਾ ਮੁਕਾਬਲਾ 2 ਵਾਰੀ ਦੀ ਮੌਜੂਦਾ ਅਕਾਲੀ ਸੰਸਦ ਬੀਬੀ ਹਰਸਿਮਰਤ ਕੌਰ ਅਤੇ ਕਾਂਗਰਸ ਦੇੇ ਨੌਜਵਾਨ ਨੇਤਾ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਨਾਲ ਹੈ ਜੋ ਕਿ ਅਸਾਨ ਨਹੀਂ ਹੋਵੇਗਾ।ਖਡੂਰ ਸਾਹਿਬ ਸੰਸਦੀ ਹਲਕੇ ਤੋ ਬੀਬੀ ਪਰਮਜੀਤ ਕੌਰ ਖਾਲੜਾ ਅਤੇ ਫਰੀਦਕੋਟ ਤੋਂ ਮਾਸਟਰ ਬਲਦੇਵ ਸਿੰਘ ਦੀ ਕਾਰਗੁਜ਼ਾਰੀ ਵੀ ਪਾਰਟੀ ਦੇ ਭਵਿੱਖ ਤੈਅ ਕਰਨ ਵਿੱਚ ਵਿਸ਼ੇਸ ਯੋਗਦਾਨ ਪਾਵੇਗੀ।

ਆਪ ਤੋ ਵੱਖ ਹੋ ਕੇ ਨਵਾਂ ਪੰਜਾਬ ਪਾਰਟੀ ਦੇ ਮੌਜੂਦਾ ਸੰਸਦ ਡਾਂ.ਧਰਵੀਰ ਗਾਂਧੀ ਦੀ ਪਟਿਆਲਾ ਸੰਸਦੀ ਹਲਕੇ ਤੋ ਪੰਜਾਬ ਮੁੱਖ ਮੰਤਰੀ ਦੀ ਧਰਮਪਤਨੀ ਪ੍ਰਨੀਤ ਕੌਰ ਅਤੇ ਅਕਾਲੀ ਦਲ ਦੇ ਸੁਰਜੀਤ ਸਿੰਘ ਰੱਖੜਾ ਨਾਲ ਟੱਕਰ ਹੈ ਅਤੇ ਉਹਨਾਂ ਦੇ ਲਈ ਵੀ ਇਹ ਮੁਕਾਬਲਾ ਜਿੱਤਣਾ ਅਸਾਨ ਨਹੀ ਹੋਵੇਗਾ।ਸ੍ਰੀ ਗਾਂਧੀ ਦੀ ਜਿੱਤ ਹਾਰ ੳੇੁੱਪਰ ਹੀ ਉਹਨਾਂ ਦਾ ਸਿਆਸੀ ਭਵਿੱਖ ਨਿਰਭਰ ਕਰੇਗਾ।ਲੁਧਿਆਣਾ ਸੰਸਦੀ ਹਲਕੇ ਚੋਣ ਲੜ ਰਹੇ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦਾ ਸਿਆਸੀ ਕੱਦ ਵੀ ਇਹਨਾਂ ਨਤੀਜਿਆਂ ਤੇ ਹੀ ਨਿਰਭਰ ਹੈ।ਉਹਨਾਂ ਦਾ ਲਈ ਮੁਕਾਬਲਾ ਕਾਂਗਰਸ ਪਾਰਟੀ ਦੇ ਮੌਜੂਦਾ ਸੰਸਦ ਰਵਨੀਤ ਸਿੰਘ ਬਿੱਟੂ ਅਤੇ ਅਕਾਲੀ ਦਲ ਦੇ ਮਹੇਸ਼ਇੰਦਰ ਗਰੇਵਾਲਾ ਨਾਲ ਹੈ।

Read more