ਫਰੀਦਕੋਟ ਜ਼ਿਲੇ ਦੀਆਂ ਪ੍ਰਾਪਤ 200 ਰਿਪੋਰਟਾਂ ਨੈਗਟਿਵ
ਫਰੀਦਕੋਟ 19 ਮਈ : ਸਿਵਲ ਸਰਜਨ ਡਾ.ਰਜਿੰਦਰ ਕੁਮਾਰ ਨੇ ਦੱਸਿਆ ਕਿ ਕੋਵਿਡ-19 ਦੀਆਂ ਅੱਜ ਤੱਕ 3634 ਸੈਂਪਲ ਲੈਬ ਵਿੱਚ ਭੇਜੇ ਜਾ ਚੁੱਕੇ ਹਨ।ਜਿੰਨਾਂ ਵਿੱਚੋਂ 71 ਸੈਂਪਲਾਂ ਦੇ ਨਤੀਜੇ ਆਉਣੇ ਬਾਕੀ ਹਨ।ਪ੍ਰਾਪਤ ਨਤੀਜਿਆਂ ਵਿੱਚ 3426 ਰਿਪੋਰਟਾਂ ਨੈਗੇਟਿਵ ਆਈਆਂ ਹਨ।ਹੁਣ ਫਰੀਦਕੋਟ ਦੇ 17 ਐਕਟਿਵ ਕੇਸ ਹਨ ਜੋ ਜੇਰੇ ਇਲਾਜ ਹਨ।16 ਮਰੀਜ਼ ਸਥਾਨਕ ਗੁਰੁ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਖੇ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਹਨ ਜਦ ਕਿ 1 ਮਰੀਜ਼ ਲੁਧਿਆਣਾ ਦੇ ਡੀ.ਐਮ.ਸੀ ਹਸਪਤਾਲ ਵਿਖੇ ਇਲਾਜ ਅਧੀਨ ਹੈ।ਉਨਾਂ ਕਿਹਾ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੀਆਂ ਟੀਮਾਂ ਤਨਦੇਹੀ ਨਾਲ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾ ਰਹੀਆਂ ਹਨ।ਵਿਭਾਗ ਵੱਲੋਂ ਜ਼ਿਲੇ ਦੀਆਂ ਵੱਖ-ਵੱਖ ਸਿਹਤ ਸੰਸਥਾਵਾ ਵਿਖੇ ਸਥਾਪਿਤ ਫਲੂ ਕਾਰਨਰ ਵਿਖੇ ਸੈਂਪਲ ਇਕੱਤਰ ਕਰ ਲੈਬ ਨੂੰ ਜਾਂਚ ਲਈ ਭੇਜੇ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਫਰੀਦਕੋਟ ਕੁਮਾਰ ਸੌਰਭ ਰਾਜ ਆਈ.ਏ.ਐਸ ਦੀ ਯੋਗ ਅਗਵਾਈ ਹੇਠ ਸਥਾਪਿਤ 30 ਇਕਾਂਤਵਾਸ ਸੈਂਟਰਾਂ ਦੇ ਵਿੱਚ ਰਹਿ ਰਹੇ 1600 ਦੇ ਕਰੀਬ ਵਿਅਕਤੀਆਂ ਨੂੰ ਘਰ ਵਾਪਸ ਇਕਾਂਤਵਾਸ ਭੇਜ ਦਿੱਤਾ ਗਿਆ ਹੈ।ਹੁਣ ਸਿਰਫ 2 ਇਕਾਂਤਵਾਸ ਸੈਂਟਰਾਂ ਦੇ 21 ਵਿਅਕਤੀ ਹੀ ਰਹਿ ਗਏ ਹਨ ਜਿੰਨਾਂ ਨੂੰ ਜਲਦੀ ਹੀ ਘਰ ਭੇਜ ਦਿੱਤਾ ਜਾਵੇਗਾ। ਕੋਵਿਡ-19 ਦੇ ਜ਼ਿਲਾ ਨੋਡਲ ਅਫਸਰ ਡਾ.ਮਨਜੀਤ ਕ੍ਰਿਸ਼ਨ ਭੱਲਾ ਨੇ ਕਿਹਾ ਕਿ ਜਿਹੜੇ ਵਿਅਕਤੀ ਇਕਾਂਤਵਾਸ ਸੈਂਟਰਾਂ ਤੋਂ ਘਰ ਭੇਜੇ ਜਾ ਰਹੇ ਹਨ ਉਨਾਂ ਦੇ ਮੋਬਾਇਲ ਤੇ ਕੋਵਾ ਐਪ ਡਾਊਨਲੋਡ ਕਰਵਾਉਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਘਰ ਇਕਾਂਤਵਾਸ ਦੌਰਾਨ ਉਹ ਵਿਅਕਤੀ ਆਪਣਾ ਰੋਜਾਨਾਂ ਸਿਹਤ ਸਬੰਧੀ ਹਾਲ-ਚਾਲ ਐਪ ਤੇ ਭੇਜ ਸਕਣ।ਉਨਾਂ ਕੋਰੋਨਾ ਤੋਂ ਬਚਾਅ ਸਬੰਧੀ ਸਰਕਾਰ ਦੁਆਰਾ ਜਾਰੀ ਅਡਵਾਇਜ਼ਰੀਆਂ ਭੇਜਣ ਲਈ ਮਾਸ ਮੀਡੀਆ ਇੰਚਾਰਜ ਡਾ. ਪ੍ਰਭਦੀਪ ਸਿੰਘ ਚਾਵਲਾ ਨੂੰ ਫੀਲਡ ਸਟਾਫ ਅਤੇ ਪੰਚਾਇਤਾਂ ਨਾਲ ਤਾਲਮੇਲ ਬਨਾਉਣ ਦੀ ਹਦਾਇਤ ਕੀਤੀ।ਉਨਾਂ ਵਿਭਾਗ ਦੇ ਮੈਡੀਕਲ,ਪੈਰਾ-ਮੈਡੀਕਲ,ਰੂਰਲ ਮੈਡੀਕਲ ਅਫਸਰ ਅਤੇ ਫਾਰਮਾਸਿਸਟਾਂ ਨੂੰ ਹੋਂਸਲਾਂ ਦਿੰਦਿਆਂ ਆਪਣੀ ਸੁਰੱਖਿਆ ਦਾ ਵੀ ਧਿਆਨ ਰੱਖਣ ਲਈ ਪ੍ਰੇਰਿਤ ਕੀਤਾ।