ਮਿਸ਼ਨ ਫਤਿਹ ਤਹਿਤ ਲਾਅ ਫਾਊਂਡੇਸ਼ਨ ਸਕੂਲ ਥਲੇਸਾਂ ਤੋਂ 104 ਸੈਂਪਲ ਲੈ ਕੇ ਜਾਂਚ ਲਈ ਭੇਜੇ
ਸੰਗਰੂਰ, 13 ਅਕਤੂਬਰ:
ਡਿਪਟੀ ਕਮਿਸਨਰ ਸ੍ਰੀ ਰਾਮਵੀਰ ਤੇ ਸਿਵਲ ਸਰਜਨ ਸੰਗਰੂਰ ਡਾ. ਰਾਜ ਕੁਮਾਰ ਦੇ ਦਿਸ਼ਾ ਨਿਰਦੇਸਾਂ ਤੇ ਪੰਜਾਬ ਸਰਕਾਰ ਦੇ ਮਿਸ਼ਨ ਫ਼ਤਿਹ ਤਹਿਤ ਮੁਢਲਾ ਸਿਹਤ ਕੇਂਦਰ ਲੌਂਗੋਵਾਲ ਵੱਲੋਂ ਵੱਖ-ਵੱਖ ਪਿੰਡਾਂ ਵਿਚ ਕੈਂਪ ਲਗਾ ਕੇ ਕੋਵਿਡ-19 ਸੈਂਪਲਿੰਗ ਲਗਾਤਾਰ ਜਾਰੀ ਹੈ। ਇਸੇ ਲੜੀ ਤਹਿਤ ਲਾਅ ਫਾਊਂਡੇਸ਼ਨ ਸਕੂਲ ਥਲੇਸਾਂ ਵਿਖੇ ਸੈਂਪਲਿੰਗ ਕੈਂਪ ਅਧੀਨ 104 ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ। ਇਹ ਜਾਣਕਾਰੀ ਸੀਨੀਅਰ ਮੈਡੀਕਲ ਅਫ਼ਸਰ ਡਾ. ਅੰਜੂ ਸਿੰਗਲਾ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਸਮੂਹ ਅਧਿਆਪਕਾਂ ਸਮੇਤ ਸਮੂਹ ਸਕਿਓਰਿਟੀ ਗਾਰਡ, ਹੈਲਪਰਾਂ ਵੱਲੋਂ ਵੀ ਸੈਂਪਲਿੰਗ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਕੋਵਿਡ-19 ਦੀ ਬਿਮਾਰੀ ਦੇ ਬਚਾਅ ਲਈ ਸੈਂਪਲਿੰਗ ਅਤਿ ਜਰੂਰੀ ਹੈ ਜਿਸਦੇ ਲਈ ਲੋਕਾਂ ਨੰੂ ਖੁਦ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸੈਂਪਲਿੰਗ ਨਾਲ ਕੋਰੋਨਾ ਦੇ ਪਾਜ਼ਟਿਵ ਵਿਅਕਤੀਆਂ ਦਾ ਪਤਾ ਲੱਗ ਜਾਂਦਾ ਹੈ ਅਤੇ ਇਸ ਪਾਜ਼ਟਿਵ ਵਿਅਕਤੀ ਨੂੰ ਠੀਕ ਹੋਣ ਤੱਕ ਇਕਾਂਤਵਾਸ ਕਰਕੇ ਕੋਵਿਡ-19 ਦੀ ਲੜੀ ਨੂੰ ਤੋੜਿਆ ਜਾ ਸਕਦਾ ਹੈ।
ਸਿਹਤ ਸੁਪਰਵਾਈਜ਼ਰ ਸੁਖਪਾਲ ਸਿੰਘ ਨੇ ਕਿਹਾ ਕਿ ਕ ਜੇਕਰ ਕਿਸੇ ਵਿਅਕਤੀ ਨੂੰ ਖਾਂਸੀ, ਜੁਕਾਮ, ਹਲਕਾ ਬੁਖਾਰ, ਸਿਰ ਦਰਦ ਆਦਿ ਦੇ ਲੱਛਣ ਹੋਣ ਤਾਂ ਤੁਰੰਤ ਨੇੜਲੇ ਸਿਹਤ ਕੇਂਦਰ ਵਿਖੇ ਰਾਬਤਾ ਕਰਕੇ ਜਾਂਚ ਕਰਵਾਉਣੀ ਚਾਹੀਦੀ ਹੈ। ਇਸ ਮੌਕੇ ਸੈਂਪਲਿੰਗ ਟੀਮ ਵਿਚ ਸੀ.ਐਚ.ਓ. ਰਾਜਵੰਤ ਕੌਰ, ਸੀ. ਐਚ. ਓ. ਸੁਖਵੀਰ ਕੌਰ , ਹੈਲਥ ਵਰਕਰ ਹਰਜੀਤ ਸਿੰਘ,ਏ ਐਨ ਐਮ ਕਰਮਜੀਤ ਕੌਰ ਅਤੇ ਸਮੂਹ ਆਸ਼ਾ ਵਰਕਰ ਮੌਜੂਦ ਸਨ।