ਦਿੱਲੀ ਕਮੇਟੀ ਵਫ਼ਦ ਨੇ ਕਾਨਪੁਰ ਮਾਮਲੇ ਵਿਚ ਸਿਟ ਨੂੰ 15 ਐਫ਼.ਆਈ.ਆਰ ਦੀ ਕਾਪੀ ਸੌਂਪੀ

ਨਵੀਂ ਦਿੱਲੀ,19 ਸਤੰਬਰ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਥੇਦਾਰ ਕੁਲਦੀਪ ਸਿੰਘ ਭੋਗਲ ਦੀ ਅਗੁਵਾਈ ਵਿਚ ਇੱਕ ਵਫ਼ਦ ਕਾਨਪੁਰ ਭੇਜਿਆ ਗਿਆ ਜਿਸ ਵਿਚ ਕੇਸਾਂ ਦੀ ਪੈਰਵੀ ਕਰ ਰਹੇ ਵਕੀਲ ਪ੍ਰਸੁਨੰ ਕੁਮਾਰ ਅਤੇ ਗੁਰਬਖ਼ਸ਼ ਸਿੰਘ ਵੀ ਸ਼ਾਮਲ ਸਨ। ਦਿੱਲੀ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਵਫ਼ਦ ਨੇ ਕਾਨਪੁਰ ਸਥਿਤ ਐਸ.ਆਈ.ਟੀ ਦਫ਼ਤਰ ਵਿਖੇ ਸੁਰੇਂਦਰ ਯਾਦਵ ਨਾਲ ਮੁਲਾਕਾਤ ਕਰ ਉਹਨਾਂ ਤੋਂ ਗੁਮ ਹੋਈ ਫ਼ਾਇਲਾਂ ਬਾਰੇ ਗੱਲ ਕੀਤੀ ਜਿਸ ਦੀਆਂ ਖ਼ਬਰਾਂ ਵੱਖ-ਵੱਖ ਸਮਾਚਾਰ ਪੱਤਰਾਂ ਰਾਹੀਂ ਸਾਹਮਣੇ ਆ ਰਹੀਆਂ ਸਨ। ਪਰ ਐਸ.ਆਈ.ਟੀ ਅਧਿਕਾਰਿਆਂ ਨੇ ਫ਼ਾਇਲ ਗੁਮ ਹੋਣ ਦੀ ਗੱਲ ਦਾ ਖੰਡਨ ਕੀਤਾ। ਹਾਂਲਾਕਿ ਐਸ.ਆਈ.ਟੀ ਨੇ ਮੰਨਿਆ ਕਿ ਜਾਂਚ ਬੜੀ ਹੀ ਸੁਸਤ ਚਲ ਰਹੀ ਹੈ। ਉਹਨਾਂ ਦੇ ਯਤਨਾਂ ਦੇ ਬਾਵਜੂਦ ਕੋਈ ਪ੍ਰਗਤੀ ਇਸ ਵਿਚ ਨਹੀਂ ਹੋ ਸਕੀ ਹੈ।

            ਸ. ਸਿਰਸਾ ਨੇ ਕਿਹਾ ਕਿ ਸਾਡੀ ਟੀਮ ਨੇ ਐਸ.ਆਈ.ਟੀ ਨੂੰ ਜਾਂਚ ਵਿਚ ਤੇਜ਼ੀ ਲਿਆਉਣ ਲਈ ਅਪੀਲ ਕੀਤੀ ਹੈ। ਸਿਟ ਤੋਂ ਇਹ ਵੀ ਮੰਗ ਕੀਤੀ ਹੈ ਕਿ ਉਹ ਦਿੱਲੀ, ਹਰਿਆਣਾ, ਪੰਜਾਬ, ਮੱਧਪ੍ਰਦੇਸ਼ ਵਿਚ ਇਸ਼ਤਿਹਾਰ ਦੇ ਕੇ ਗਵਾਹਾਂ ਨੂੰ ਸਾਹਮਣੇ ਆਉਣ ਲਈ ਕਹੇ ਅਤੇ ਉਹਨਾਂ ਦੀ ਸੁਰੱਖਿਆ ਵੀ ਯਕੀਨੀ ਬਣਾਏ।

            ਦਿੱਲੀ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਜਥੇਦਾਰ ਕੁਲਦੀਪ ਸਿੰਘ ਭੋਗਲ ਲੰਮੇ ਸਮੇਂ ਤੋਂ ਕਾਨਪੁਰ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਸੰਘਰਸ਼ ਕਰ ਰਹੇ ਹਨ। ਦਿੱਲੀ ਕਮੇਟੀ ਉਹਨਾਂ ਨੂੰ ਹਰ ਸੰਭਵ ਸਹਯੋਗ ਦੇ ਰਹੀ ਹੈ ਤਾਂ ਜੋ ਕਿ ਪੀੜਤਾਂ ਨੂੰ ਇਨਸਾਫ਼ ਦਿਵਾਉਣ ਦੇ ਨਾਲ-ਨਾਂਲ ਕਾਤਿਲਾਂ ਨੂੰ ਸਲਾਖ਼ਾਂ ਦੇ ਪਿਛੇ ਭੇਜਿਆ ਜਾ ਸਕੇ।

            ਸ. ਸਿਰਸਾ ਨੇ ਕਿਹਾ ਕਿ ਸੱਜਣ ਕੁਮਾਰ ਅੱਜ ਜੇਲ੍ਹ ਵਿਚ ਹੈ ਅਤੇ ਕਮਲਨਾਥ ‘ਤੇ ਵੀ ਸ਼ਿਕੰਜਾ ਕਸੱਣ ਵਾਲਾ ਹੈ। ਇਸ ਲਈ ਉਹਨਾਂ ਨੇ ਸਰਕਾਰ ਦੀ ਧੰਨਵਾਦ ਕੀਤ ਕਿਉਂਕਿ ਪਿਛਲੀਆਂ ਸਰਕਾਰਾਂ ਕਾਤਿਲਾਂ ਨੂੰ ਸਮਰਥਨ ਦਿੰਦੇ ਆ ਰਹੀਆਂ ਸਨ ਜਿਸ ਕਾਰਣ ਅੱਜ ਤੱਕ 1984 ਦੇ ਪੀੜਤਾਂ ਨੂੰ ਇਨਸਾਫ਼ ਨਹੀਂ ਮਿਲ ਸਕਿਆ ਹੈ। ਉਹਨਾਂ ਦੱਸਿਆ ਕਿ ਵਫ਼ਦ ਨੇ 15 ਐਫ਼.ਆਈ.ਆਰ ਦੀ ਕਾਪੀ ਵੀ ਸਿੱਟ ਅਧਿਕਾਰਿਆਂ ਨੂੰ ਸੌਂਪੀ।

Read more