ਇੰਡੀਆ ਗੇਟ ਵਿਖੇ 5500 ਸਕੂਲੀ ਬੱਚੇ ਆਪਣੀ ਸਕੂਲ ਡ੍ਰੈਸ ਵਿਚ 2.3 ਕਿਲੋਮੀਟਰ ਆਉਟਰ ਰੇਡਿਅਸ ਸਰਕਲ ‘ਤੇ ਮੱਨੁਖੀ ਚੇਨ ਬਣਾਉਣਗੇ

ਨਵੀਂ ਦਿੱਲੀ, 20 ਸਤੰਬਰ: ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਨਮਦਿਵਸ ਮੌਕੇ ਸਮਾਜ ਵਿਚ ਭਾਈਚਾਰਾ, ਸ਼ਾਂਤੀ, ਪ੍ਰੇਮ ਅਤੇ ਮਾਨਵਤਾ ਦਾ ਸੰਦੇਸ਼ ਦੇਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਚਾਲਿਤ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ 550 ਬੱਚੇ ਸਕੂਲ ਡ੍ਰੈਸ ਵਿਚ ਇੰਡੀਆ ਗੇਟ ਦੇ 2.3 ਕਿਲੋਮੀਟਰ ਆਉਟਰ ਰੇਡਿਅਸ ਸਰਕਲ ‘ਤੇ ਮਨੁੱਖੀ ਚੇਨ ਬਣਾਉਣਗੇ।

  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਰਾਜਧਾਨੀ ਦਿੱਲੀ ਵਿਚ ਵੱਖਂਵੱਖ ਥਾਵਾਂ ਤੇ ਸਥਾਪਿਤ 11 ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਛੇਵੀਂ ਜਮਾਤ ਤੋਂ ਗਿਆਰ੍ਹਵੀ ਜਮਾਤ ਤੱਕ ਦੇ ਬੱਚੇ ਕੱਲ੍ਹ 21 ਸਤੰਬਰ ਨੂੰ ਸਵੇਰੇ 10 ਵਜੇ ਤੋਂ 10.30 ਵਜੇ ਦੇ ਵਿਚਕਾਰ ਇੰਡੀਆ ਗੇਟ ਵਿਖੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਨਮਦਿਵਸ ਮੌਕੇ ‘ਤੇ ਸਮਾਜ ਦੇ ਵੱਖੋਂ-ਵੱਖ ਵਰਗਾਂ ਨੂੰ ਜਾਗਰੂਕ ਕਰਨ, ਪਾਵਨ ਗੁਰਬਾਣੀ ਵਿਚ ਦਿੱਤੇ ਗਏ ਉਪਦੇਸ਼ਾਂ ਦੇ ਪ੍ਰਚਾਰ ਅਤੇ ਭਾਰਤ ਸਰਕਾਰ ਵੱਲੋਂ ਲਾਗੂ ਕੀਤੇ ਗਏ ਨਵੇਂ ਟ੍ਰੈਫ਼ਿਕ ਨਿਯਮਾਂ ਦੇ ਸਮਰਥਨ ਤੇ ਲੋਕਾਂ ਨੂੰ ਸਿੱਖਿਅਤ ਕਰਨ ਲਈ ਸਕੂਲੀ ਬੱਚੇ ਆਪਣੇ ਹੱਥਾਂ ਵਿਚ ਵੱਖ-ਵੱਖ ਸੰਦੇਸ਼ਾਂ ਦੀਆਂ ਤਖ਼ਤੀਆਂ ਤੇ ਨਾਰੇ ਲਗਾ ਕੇ ਸਮਾਜ ਨੂੰ ਸਹਯੋਗ ਕਰਨ ਦੀ ਅਪੀਲ ਕਰਨਗੇ।

  ਸਕੂਲੀ ਬੱਚੇ ਗੁਰੂ ਨਾਨਕ ਦੇਵ ਜੀ ਦੇ ਪਾਵਨ ਬਚਨਾਂ ਜਿਵੇਂ ਕਿ ਪਵਣ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ , ਸਰਬਤ ਦਾ ਭਲਾ, ਸੱਚ ਸੁਣਾਇ ਸੱਚ ਦੀ ਬੇਲਾ ਸਹਿਤ ਗੁਰਬਾਣੀ ਵਿਚ ਦਰਸ਼ਾਏ ਔਰਤ ਦੇ ਸਨਮਾਨ, ਬੇਟੀ ਬਚਾਓ, ਵਾਤਾਵਰਣ ਸੰਭਾਲ, ਮਹਿਲਾ ਸੁਰੱਖਿਆ ਆਦਿ ਉਪਦੇਸ਼ਾਂ ਨੂੰ ਪੋਸਟਰ, ਤਖ਼ਤੀਆਂ ਰਾਹੀਂ ਆਮ ਜਨਮਾਨਸ ਨੂੰ ਸਿੱਖਿਅਤ ਕਰਨਗੇ।

  ਸਕੂਲੀ ਬੱਚੇ ਪੋਸਟਰ, ਪੈਮਫ਼ਲੇਟ ਨਾਰਿਆਂ ਆਦਿ ਰਾਹੀਂ ਭਾਰਤ ਸਰਕਾਰ ਵੱਲੋਂ ਲਾਗੂ ਕੀਤੇ ਗਏ ਨਵੇਂ ਟ੍ਰੈਫ਼ਿਕ ਨਿਯਮਾਂ ਦਾ ਸਮਰੱਥਨ ਕਰਦੇ ਹੋਏ ਆਮ ਜਨਮਾਨਸ ਨੂੰ ਸੜਕ ਸੁਰਖਿੱਆ ਦੀ ਜਾਣਕਾਰੀ ਦੇਣਗੇ ਅਤੇ ਵਾਹਨ ਮਾਲਿਕਾਂ, ਆਮ ਨਾਗਰਿਕਾਂ ਨੂੰ ਨਵੇਂ ਟ੍ਰੈਫ਼ਿਕ ਨਿਯਮਾਂ ਨੂੰ ਲਾਗੂ ਕਰਨ ਵਿਚ ਸਰਕਾਰ ਦਾ ਸਹਯੋਗ ਦੇਣ ਦੀ ਅਪੀਲ ਕਰਨਗੇ ਤਾਂ ਜੋ ਕਿ ਸੜਕ ਦੁਰਘਟਨਾ ਵਿਚ ਹੋਣ ਵਾਲੇ ਜਾਨ ਮਾਲ ਦੇ ਨੁਕਸਾਨ ਦੀ ਹਾਣੀ ਨੂੰ ਘੱਟ ਕੀਤਾ ਜਾ ਸਕੇ।

  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਇਸ ਆਯੋਜਨ ਦੀ ਸਫ਼ਲਤਾ ਦੇ ਸਾਰੇ ਪ੍ਰਬੰਧ ਕਰ ਲਏ ਗਏ ਹਨ ਅਤੇ ਸਬੰਧਿਤ ਸਰਕਾਰੀ ਏਜੰਸੀਆਂ ਕੋਲੋਂ ਇਜਾਜ਼ਤ ਲੈ ਲਈ ਗਈ ਹੈ ਅਤੇ ਬੱਚਿਆਂ ਨਾਲ ਜੁੜੇ ਸਾਰੇ ਪ੍ਰਬੰਧ ਪੂਰੇ ਕਰ ਲਏ ਗਏ ਹਨ। ਉਹਨਾਂ ਆਮਜਨਮਾਨਸ, ਜਨਸਾਧਾਰਣ ਨੂੰ ਕੱਲ੍ਹ ਇੰਡੀਆ ਗੇਟ ਪੁੱਜ ਕੇ ਬੱਚਿਆਂ ਦੀ ਹੌਂਸਲਾ ਅਫ਼ਜ਼ਾਈ ਕਰਨ ਦਾ ਅਨੁਰੋਧ ਕਰਦੇ ਹੋਏ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਦਾ ਅਨੁਸਰਣ ਕਰਨ ਦੀ ਅਪੀਲ ਕੀਤੀ।

  ਸ. ਸਿਰਸਾ ਨੇ ਦੱਸਿਆ ਕਿ 21 ਤਰੀਕ ਸ਼ਾਮ ਨੂੰ ਤੰਤੀ ਸਾਜਾਂ ‘ਤੇ ਆਧਾਰਿਤ ਰਾਗ ਤਰੰਗ ਪ੍ਰੋਗਰਾਮ ਤਾਲਕਟੋਰਾ ਗਾਰਡਨ ਦੇ ਓਪਨ ਥਇਏਟਰ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਪੰਥ ਪ੍ਰਸਿੱਧ ਰਾਗੀ ਜੱਥੇ ਪੁੱਜੇ ਕੇ ਪੁਰਾਤਨ ਸਾਜਾਂ ਰਾਹੀਂ ਕੀਰਤਨ ਕਰਨਗੇ।

Read more