Thursday 22 October 2020

ਜ਼ਿਲਾ ਫਿਰੋਜ਼ਪੁਰ ਦੇ 3 ਅਧਿਆਪਕ ਰਾਜ ਪੱਧਰੀ ਪੁਰਸਕਾਰ 2020 ਨਾਲ ਸਨਮਾਨਿਤ

- Posted on 05 September 2020

 ਫਿਰੋਜ਼ਪੁਰ ਸਤੰਬਰ

  ਪੰਜਾਬ  ਸਰਕਾਰ ਨੇ ਅਧਿਆਪਕ ਦਿਵਸ ਮੌਕੇ ਜ਼ਿਲ੍ਹਾ ਫਿਰੋਜ਼ਪੁਰ ਦੇ ਅਧਿਆਪਕਾਂ ਸ. ਜਗਤਾਰ ਸਿੰਘ ਸੋਖੀ ਪੰਜਾਬੀ ਮਾਸਟਰ ਸਰਕਾਰੀ ਹਾਈ ਸਕੂਲ ਕਬਰਵੱਛਾਸ. ਮਹਿਲ ਸਿੰਘ ਹੈੱਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਭਾਂਗਰ ਬਲਾਕ ਸਤੀਏ ਵਾਲਾ ਨੂੰ ਅਧਿਆਪਕ ਰਾਜ ਪੁਰਸਕਾਰ 2020 ਅਤੇ ਸ. ਪ੍ਰਿਤਪਾਲ ਸਿੰਘ ਕੰਪਿਊਟਰ ਟੀਚਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਜੋ ਕੇ ਉਸਪਾਰ ਨੂੰ ਯੰਗ ਟੀਚਰ ਐਵਾਰਡ ਨਾਲ ਸਨਮਾਨਿਤ ਕੀਤਾ। ਕੋਵਿਡ –19 ਦੇ ਪ੍ਰੋਟੋਕਾਲ ਨੂੰ ਧਿਆਨ ਵਿੱਚ ਰੱਖਦੇ ਹੋਏਰਾਜ ਪੱਧਰ ਤੇ ਹੋਏ ਆਨਲਾਇਨ ਸਮਾਗਮ ਦੌਰਾਨ ਸਿਖਿਆ ਮੰਤਰੀ ਸ਼੍ਰੀ ਵਿਜੇ ਇੰਦਰ ਸਿੰਗਲਾਸਿਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਆਈ.ਏ.ਐਸ.ਅਤੇ ਡੀ.ਜੀ.ਐੱਸ.ਈ. ਸ਼੍ਰੀ ਮੁਹੰਮਦ ਤਾਇਬਡੀ.ਪੀ.ਆਈ.ਸੈਕੰਡਰੀ ਸੁਖਜੀਤ ਪਾਲ ਸਿੰਘ ਪੀ.ਸੀ.ਐਸ.ਡੀ.ਪੀ.ਆਈ. ਪ੍ਰਾਇਮਰੀ ਸ਼੍ਰੀ ਲਲਿਤ ਕਿਸ਼ੋਰ ਘਈ ਪੀ.ਈ.ਐੱਸ.ਨੇ ਸਨਮਾਨਿਤ ਹੋਣ ਵਾਲੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀਆਂ ਅਤੇ ਉਜਵਲ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆ।  ਜਿਲ੍ਹਾ ਪੱਧਰ ਤੇ ਆਯੋਜਿਤ ਸਮਾਗਮ ਵਿੱਚ ਜਿਲ੍ਹਾ ਸਿਖਿਆ ਅਫਸਰ (ਸੈਕੰਡਰੀ )ਫਿਰੋਜ਼ਪੁਰ  ਸ਼੍ਰੀਮਤੀ ਕੁਲਵਿੰਦਰ ਕੌਰ ਸ਼੍ਰੀ ਰਜੀਵ ਛਾਬੜਾ ਜਿਲ੍ਹਾ ਸਿਖਿਆ ਅਫਸਰ (ਐ.ਸਿੱ ) ਸ਼੍ਰੀ ਕੋਮਲ ਅਰੋੜਾ ਅਤੇ ਸ. ਸੁਖਵਿੰਦਰ ਸਿੰਘ ਦੋਵੇਂ ਡਿਪਟੀ ਡੀ.ਈ.ਓ. ਵੱਲੋਂ ਤਿੰਨਾਂ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਮੁਬਾਰਕਬਾਦ ਦਿੱਤੀ। ਇਸ ਮੌਕੇ ਸ਼੍ਰੀਮਤੀ ਕੁਲਵਿੰਦਰ ਕੌਰਸ਼੍ਰੀ ਰਜੀਵ ਛਾਬੜਾਸ਼੍ਰੀ ਕੋਮਲ ਅਰੋੜਾ ਅਤੇ ਸ. ਸੁਖਵਿੰਦਰ ਸਿੰਘ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹਨਾਂ ਅਧਿਆਪਕਾਂ ਨੇ ਮੁਸ਼ਕਲ ਹਲਾਤਾਂ ਵਿੱਚ ਸ਼ਾਨਦਾਰ ਨਤੀਜੇ ਦਿਤੇ ਅਤੇ ਸਕੂਲ ਦੇ ਸਮੁੱਚੇ ਵਿਕਾਸ ਲਈ ਤਨਦੇਹੀ ਨਾਲ ਯੋਗਦਾਨ ਪਾਇਆ ਅਤੇ ਬੱਚਿਆਂ ਨੂੰ ਸਿੱਖਿਆ ਨਾਲ ਜੋੜਨ ਲਈ ਵਿਸ਼ੇਸ਼ ਯਤਨ ਕੀਤੇਜਿਸ ਦੀ ਬਦੌਲਤ ਇਹ ਸਨਮਾਨ ਮਿਲਿਆ ਹੈ। ਇਹ ਸਨਮਾਨ ਜ਼ਿਲੇ ਫਿਰੋਜ਼ਪੁਰ ਦੇ ਅਧਿਆਪਕਾਂ ਲਈ ਪ੍ਰੇਰਨਾ ਸਰੋਤ ਬਨੇਗਾ। ਤਿੰਨਾਂ ਪੁਰਸਕਾਰ ਜੇਤੂ ਅਧਿਆਪਕਾਂ ਸਿੱਖਿਆ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਭਵਿੱਖ ਵਿੱਚ ਵੀ ਤਨਦੇਹੀ ਨਾਲ ਕੰਮ ਕਰਨ ਦਾ ਵਿਸ਼ਵਾਸ਼ ਪ੍ਰਗਟਾਇਆ । ਇਸ ਮੌਕੇ ਇਸ ਮੌਕੇ  ਸ. ਸਰਬਜੀਤ ਸਿੰਘ ਏ.ਪੀ.ਸੀ. ਜਨਰਲਪਵਨ ਕੁਮਾਰ ਐਮ ਆਈ ਐਸ ਕੋਆਰਡੀਨੇਟਰ ਡਾ ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ,ਮਹਿੰਦਰ ਸਿੰਘ ਸ਼ੈਲੀ ਜ਼ਿਲ੍ਹਾ ਕੋਆਰਡੀਨੇਟਰ ਪਪਪਪਸਰਬਜੀਤ ਸਿੰਘ ਭਾਵੜਾਤਲਵਿੰਦਰ ਸਿੰਘਚਰਨਜੀਤ ਸਿੰਘਹਰਮਨਪ੍ਰੀਤ ਸਿੰਘ ਮੁੱਤੀਸੁਰਿੰਦਰ ਸਿੰਘ ਗਿੱਲਇੰਦਰਪਾਲ ਸਿੰਘਸ਼ਮਸ਼ੇਰ ਸਿੰਘਸ਼ਾਮ ਸੁੰਦਰਪਰਮਜੀਤ ਸਿੰਘਹਰੀਸ਼ ਕੁਮਾਰਗਗਨਦੀਪ ਸਿੰਘ,ਵਿਨੋਦ ਕੁਮਾਰ ਗੁਪਤਾਬਿਕਰਮਜੀਤ ਸਿੰਘ ਉੱਪਲਸਤਨਾਮ ਸਿੰਘ ਬਾਲੇਵਾਲਾਭੁਪਿੰਦਰ ਸਿੰਘਰੇਸ਼ਮ ਸਿੰਘ ਅਤੇ ਹੀਰਾ ਸਿੰਘ ਤੂਤ ਨੇ ਵਿਸ਼ੇਸ਼ ਤੌਰ  ਮੁਬਾਰਕਬਾਦ ਦਿੱਤੀ ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com