ਹਿਮਾਂਸੀ ਖੁਰਾਣਾ ‘ਤੇ ਹੋਇਆ ਹਮਲਾ

Gurwinder Singh Sidhu

ਪੰਜਾਬੀ ਗੀਤਾਂ ਦੀ ਖੂਬਸੂਰਤ ਹਿਮਾਂਸੀ ਖੁਰਾਣਾ ਆਪਣੇ ਸ਼ੋਸਲ ਮੀਡੀਆ ਅਕਾਊਟ ‘ਤੇ ਹਮੇਸ਼ਾ ਸਰਗਰਮ ਰਹਿੰਦੀ ਹੈ।ਜਿਸ ਕਾਰਨ ਉਸਦੇ ਨਾਂ ਨਾਲ ਕੋਈ ਨਾ ਕੋਈ ਵਿਵਾਦ ਜੁੜਿਆ ਹੀ ਰਹਿੰਦਾ ਹੈ।ਪਰ ਇਸ ਵਾਰ ਹਿਮਾਂਸੀ ਖੁਰਾਣਾ ਨੇ ਆਪਣੇ ਸ਼ੋਸਲ ਮੀਡੀਆ ਅਕਾਊਂਟ ਰਾਂਹੀ ਆਪਣੇ ‘ਤੇ ਹਮਲਾ ਹੋਣ ਦੀ ਜਾਣਕਾਰੀ ਦਿੱਤੀ ਹੈ।ਜਾਣਕਾਰੀ ਅਨੁਸਾਰ ਹਿਮਾਂਸੀ ਖੁਰਣਾ ਇਸ ਸਮੇਂ ਕਨੇਡਾ ਵਿੱਚ ਹੈ ਅਤੇ ਉਸ ‘ਤੇ ਕਿਸੇ ਨੇ ਬੋਤਲ ਨਾਲ ਹਮਲਾ ਕੀਤਾ ਹੈ।ਇਹ ਹਮਲਾ ਕਰਨ ਵਾਲਾ ਕੋਣ ਹੈ ਅਤੇ ਕਿਸ ਮਕਸਦ ਨਾਲਮ ਕੀਤਾ ਹੈ।ਇਸ ਬਾਰੇ ਕੋਈ ਪੁਸ਼ਟੀ ਨਹੀਂ ਹੋਈ ਹੈ।


ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹਿਮਾਂਸੀ ਖੁਰਾਣਾ ਉਸ ਸਮੇਂ ਚਰਚਾ ਵਿੱਚ ਆ ਗਈ ਸੀ।ਜਦੋਂ ਉਸਨੂੰ ਲਾਇਵ ਪਰਫਾਰਮੈਂਸ ਕਰਦੇ ਸਮੇਂ ਦਰਸ਼ਕਾਂ ਨੇ ਸਟੇਜ ਤੋਂ ਜਾਣ ਦੇ ਇਸ਼ਾਰੇ ਕੀਤੇ ਸਨ।ਹਿਮਾਂਸੀ ਨੇ ਹਾਲ ਹੀ ਵਿੱਚ ਰਣਜੀਤ ਬਾਵੇ ਦੇ ਰਿਲੀਜ਼ ਹੋਏ ਗੀਤ ‘ਅੱਧੀ ਰਾਤ’ ਵਿੱਚ ਵੀ ਨਜ਼ਰ ਆਈ ਸੀ।ਹਿਮਾਂਸੀ ਦੀ ਇਸ ਪੋਸਟ ਨੇ ਸ਼ੋਸਲ ਮੀਡੀਆ ‘ਤੇ ਇਕ ਵਾਰ ਫਿਰ ਹਲਜਲ ਮਚਾ ਦਿੱਤੀ ਹੈ ਪਰ ਇਸਦੀ ਪੁਸ਼ਟੀ ਨਹੀਂ ਕੀਤੀ ਜਾ ਸਕੀ ਹੈ।

Read more