ਹਾੜ•ੀ ਸੀਜ਼ਨ ਦੇ ਖਰੀਦ ਸਬੰਧੀ ਪ੍ਰਬੰਧ ਸਮਾਂ ਰਹਿੰਦਿਆਂ ਮੁਕੰਮਲ ਕਰ ਲਏ ਜਾਣ : ਆਸ਼ੂ

ਅਨਾਜ ਸੁਰੱÎਖਿਆ ਐਕਟ ਅਧੀਨ ਅਨਾਜ ਵੰਡ 20 ਮਾਰਚ ਤੱਕ ਮੁਕੰਮਲ ਕਰਨ ਦੇ ਆਦੇਸ਼

ਚੰਡੀਗੜ•, 9 ਮਾਰਚ :

ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਅੱਜ ਇੱਥੇ ਅਨਾਜ ਭਵਨ ਵਿਖੇ ਪੰਜਾਬ ਰਾਜ ਵਿੱਚ ਹਾੜ•ੀ ਸੀਜ਼ਨ ਦੀ ਫ਼ਸਲ ਦੇ ਖਰੀਦ ਪ੍ਰਬੰਧਾਂ ਸਬੰਧੀ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ।

ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਹਾੜ•ੀ ਸੀਜ਼ਨ ਦੀ ਫ਼ਸਲ ਕਣਕ ਦੇ ਮੰਡੀ ਵਿੱਚ ਆਉਣ ਵਿੱਚ ਸਿਰਫ਼ ਮਹੀਨੇ ਕੁ ਦਾ ਸਮਾਂ ਹੀ ਬਾਕੀ ਰਹਿ ਗਿਆ ਹੈ ਅਤੇ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਸਮੁੱਚੇ ਪ੍ਰਬੰਧ ਹੁਣ ਤੋਂ ਹੀ ਕਰ ਲੈਣੇ ਚਾਹੀਦੇ ਹਨ ਤਾਂ ਜੋ ਮੰਡੀ ਵਿੱਚ ਆਪਣੀ ਜਿਣਸ ਵੇਚਣ ਆਏ ਕਿਸਾਨਾਂ ਨੂੰ ਕਿਸੇ ਤਰ•ਾਂ ਦੀ ਦਿੱਕਤ ਪੇਸ਼ ਨਾ ਆਵੇ। ਇਸ ਮੌਕੇ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਅਨਿੰਦਿਤਾ ਮਿੱਤਰਾ ਵੀ ਹਾਜ਼ਰ ਸਨ।

ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ ਨੂੰ ਇਸ ਮੌਕੇ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਅਨਾਜ ਖ਼ਰੀਦ ਸਬੰਧੀ ਤਿਆਰ ਕਰਵਾਈ ਗਈ ਨਵੀਂ ਵੈੱਬਸਾਈਟ ਸਬੰਧੀ ਵੀ ਪੇਸ਼ਕਾਰੀ ਦਿੱਤੀ ਗਈ। ਇਸ ਵੈੱਬਸਾਈਟ ਉੱਤੇ ਕਿਸਾਨ ਖੁਦ/ਆੜ•ਤੀ/ਇੰਸਪੈਕਟਰ ਕਿਸਾਨ ਨੂੰ ਰਜਿਸਟਰ ਕਰ ਸਕਦਾ ਹੈ ਅਤੇ ਉਸ ਸਬੰਧੀ ਵੇਰਵੇ ਜਿਵੇਂ ਕਿ ਕਿਸਾਨ ਦਾ ਮੋਬਾਇਲ ਨੰਬਰ, ਕਿਸਾਨ ਵੱਲੋਂ ਕਿਸ ਪਿੰਡ/ਹੱਦ ਬਸਤ ਵਿੱਚ ਅਤੇ ਕਿੰਨੇ ਖੇਤਰ ਵਿੱਚ ਕਿਹੜੀ ਫ਼ਸਲ ਬੀਜੀ ਗਈ ਹੈ, ਉਸ ਬਾਰੇ ਜਾਣਕਾਰੀ ਦਰਜ ਕੀਤੀ ਜਾਣੀ ਹੁੰਦੀ ਹੈ। ਇਸ ਤੋਂ ਇਲਾਵਾ ਕਿਸਾਨ ਨਾਲ ਸਬੰਧਤ ਜਾਣਕਾਰੀ ਜਿਵੇਂ ਕਿ ਉਸਦਾ ਬੈਂਕ ਖਾਤਾ ਨੰਬਰ, ਆਈ.ਐਫ.ਐਸ.ਸੀ. ਕੋਡ ਅਤੇ ਆੜ•ਤੀਏ ਦਾ ਨਾਮ ਵੀ ਦਰਜ ਕੀਤਾ ਜਾਵੇਗਾ। ਇਸ ਵੈੱਬਸਾਈਟ ‘ਤੇ ਸਾਰੀ ਜਾਣਕਾਰੀ ਭਰਨ ਉਪਰੰਤ ਕਿਸਾਨ ਦਾ ਇੱਕ ਨੰਬਰ ਜਨਰੇਟ ਹੋ ਜਾਵੇਗਾ ਤੇ ਸਬੰਧਤ ਆੜ•ਤੀ ਨੂੰ ਇਸਦੀ ਇੱਕ ਕਾਪੀ ਚਲੀ ਜਾਵੇਗੀ। ਸ੍ਰੀ ਆਸ਼ੂ ਨੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਕਿਸਾਨਾਂ ਦੀ ਰਜਿਸਟ੍ਰੇਸ਼ਨ ਦਾ ਕੰਮ ਜਲਦ ਤੋਂ ਜਲਦ ਸ਼ੁਰੂ ਕਰ ਦੇਣ ਤਾਂ ਜੋ ਕਿਸਾਨਾਂ ਨੂੰ ਮੌਕੇ ‘ਤੇ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ। ਉਨ•ਾਂ ਇਹ ਵੀ ਸਪੱਸ਼ਟ ਕੀਤਾ ਕਿ ਇਸ ਵਾਰ ਦੀ ਖ਼ਰੀਦ ਦੌਰਾਨ ਪੁਰਾਣੇ ਪੋਰਟਲ ਦੀ ਵਰਤੋਂ ਨਹੀਂ ਕੀਤੀ ਜਾਵੇਗੀ।

ਇਸ ਮੌਕੇ ਉਨ•ਾਂ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਵੀ ਆਦੇਸ਼ ਦਿੱਤੇ ਕਿ ਅਨਾਜ ਸੁਰੱਖਿਆ ਐਕਟ ਅਧੀਨ ਕੀਤੇ ਜਾਣ ਵਾਲੇ ਅਨਾਜ ਦੀ ਵੰਡ ਹਰ ਹਾਲਤ ਵਿੱਚ 20 ਮਾਰਚ ਤੱਕ ਮੁਕੰਮਲ ਕਰ ਲਈ ਜਾਵੇ।

Read more