ਹਰਿਆਣੇ `ਚ ਵਿਧਾਨ ਸਭਾ ਵੋਟਾਂ ਦੇ ਕਾਰਨ ਸੀ.ਬੀ.ਆਈ ਨੇ ਪੇਸ਼ ਕੀਤੀ ਕਲੋਜਰ ਰਿਪੋਰਟ: ਰੰਧਾਵਾ

ਬਰਗਾੜੀ ਬੇਅਦਬੀ ਕਾਂਡ ਵਿੱਚ ਕਲੋਜਰ ਰਿਪੋਰਟ ਪੇਸ਼ ਕਰਨ ਤੋਂ ਬਾਅਦ ਪੰਜਾਬ ਵਿੱਚ ਸਿਅਸਤ ਗਰਮਾਈ

Gurwinder Singh Sidhu

ਸੀ.ਬੀ.ਆਈ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਦੀ ਜਾਂਚ ਕਰਨ ਤੋਂ ਸਬੂਤ ਨਾ ਮਿਲਣ ਕਾਰਨ ਪੇਸ਼ ਕੀਤੀ ਕਲੋਜਰ ਰਿਪੋਰਟ ਪਿੱਛੇ ਕਾਂਗਰਸ ਵੱਲੋਂ ਰਾਜਨੀਤੀ ਸ਼ਾਜਿਸ ਹੋਣ ਦਾ ਖਦਸ਼ਾ ਜਿਤਾਇਆ ਜਾ ਰਿਹਾ ਹੈ।ਕਾਂਗਰਸ ਪਾਰਟੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਹਰਿਆਣੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਕਾਰਨ ਡੇਰਾ ਪ੍ਰੇਮੀਆਂ ਨੂੰ ਖੁਸ਼ ਕਰਨ ਲਈ ਇਹ ਫ਼ੈਸਲਾ ਲਿਆ ਗਿਆ ਹੈ।ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਵੱਲੋਂ ਕਿਹਾ ਗਿਆ ਹੈ ਕਿ ਸੀ.ਬੀ.ਆਈ ਵੱਲੋਂ ਸਾਰੇ ਕੇਸਾਂ ਦੀ ਜਾਂਚ ਕੀਤੀ ਜਾ ਰਹੀ ਸੀ।ਕੁਝ ਕਾਂਗਰਸੀ ਲੀਡਰ ਅਤੇ ਪੁਲੀਸ ਅਧਿਕਾਰੀ ਬਿਨ੍ਹਾਂ ਕਿਸੇ ਕਾਰਨ ਬੋਲ ਰਹੇ ਹਨ ਜੇਕਰ ਉਨ੍ਹਾਂ ਕੋਲ ਕੋਈ ਸਬੂਤ ਸੀ ਤਾਂ ਸੀ.ਬੀ.ਆਈ ਨੂੰ ਕਿਉਂ ਨਹੀਂ ਦਿੱਤੇ ਗਏ।ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਘਟਨਾਵਾਂ ਵਿੱਚ ਤਿੰਨ ਜਾਨਾਂ ਜਾ ਚੁੱਕੀਆਂ ਹਨ।ਪਰ ਕਿਸੇ ਵੀ ਜਾਂਚ ਵਿੱਚ ਸੱਚ ਸਾਹਮਣੇ ਨਹੀਂ ਆਇਆ ਹੈ।ਉਨ੍ਹਾਂ ਵੱਲੋਂ ਦੋਨੋਂ ਸਰਕਾਰਾਂ ‘ਤੇ ਰਾਜਨੀਤੀ ਕਰਨ ਦੇ ਅਰੋਪ ਲਾਏ ਗਏ ਹਨ।

ਸੀ.ਬੀ.ਆਈ ਵੱਲੋਂ ਕਲੋਜਰ ਰਿਪੋਰਟ ਪੇਸ਼ ਕਰਨ ਤੋਂ ਬਾਅਦ ਬੇਅਦਬੀ ਘਟਨਾਵਾਂ ਦਾ ਮੁੱਦਾ ਇਕ ਵਾਰ ਫਿਰ ਪੰਜਾਬ ਦੀ ਰਾਜਨੀਤੀ ਵਿੱਚ ਛਾ ਗਿਆ ਹੈ।ਅੱਜ ਦਿਨ ਭਰ ਰਾਜਨੀਤਿਕ ਪਾਰਟੀਆਂ ਵਿੱਚ ਇਸ ਮੁੱਦੇ ‘ਤੇ ਹੀ ਚਰਚਾ ਚੱਲਦੀ ਰਹੀ।ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸੀ.ਬੀ.ਆਈ ਵੱਲੋਂ ਕਲੋਜਰ ਰਿਪੋਰਟ ਪੇਸ਼ ਕਰਨ ਬਾਰੇ ਉਨ੍ਹਾਂ ਅਖਵਾਰ ਵਿੱਚ ਹੀ ਪੜਿਆ ਹੈ।ਇਸ ਮਾਮਲੇ ਵਿੱਚ ਮੁੱਖ ਦੋਸ਼ੀ ਮਹਿੰਦਰਪਾਲ ਬਿੱਟੂ ਦਾ ਮੌਤ ਹੋ ਚੁੱਕੀ ਹੈ ਇਸ ਲਈ ਉਸ ਖ਼ਿਲਾਫ ਤਾਂ ਰਿਪੋਰਟ ਦਿੱਤੀ ਜਾ ਸਕਦੀ ਸੀ।ਪਰ ਬਾਕੀ ਤਿੰਨ ਖ਼ਿਲਾਫ ਕਿਉਂ ਦਿੱਤੀ ਗਈ।ਇਹ ਨਿੰਦਣਯੋਗ ਹੈ ਅਤੇ ਇਸਦੇ ਪਿੱਛੇ ਰਾਜਨੀਤੀ ਸ਼ਾਜਿਸ ਹੋ ਸਕਦੀ ਹੈ।ਉਨ੍ਹਾਂ ਕਿਹਾ ਕਿ ਹਰਿਆਣੇ ‘ਚ ਵਿਧਾਨ ਸਭਾ ਚੋਣਾਂ ਨੇੜੇ ਹੋਣ ਕਾਰਨ ਡੇਰਾ ਪ੍ਰੇਮੀਆਂ ਨੂੰ ਖੁਸ਼ ਕਰਨ ਲਈ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ।ਲੇਕਿਨ ਇਹ ਨਹੀਂ ਭੁੱਲਣਾ ਚਾਹੀਦਾ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਉਨ੍ਹਾਂ ਦੇ ਦਿਲਾਂ ਨੂੰ ਕਿੰਨੀ ਠੇਸ ਪਹੁੰਚੀ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਉਪ ਪ੍ਰਧਾਨ ਅਤੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਾਡੀ ਸਰਕਾਰ ਵੱਲੋਂ ਤਿੰਨੋਂ ਪ੍ਰਮੁੱਖ ਕੇਸਾਂ ਨੂੰ ਸੀ.ਬੀ.ਆਈ ਨੂੰ ਦੇ ਦਿੱਤਾ ਗਿਆ ਸੀ।ਹੁਣ ਸੀ.ਬੀ.ਆਈ ਵੱਲੋ ਆਪਣੀ ਕਿਸ ਜਾਂਚ ਦੇ ਅਧਾਰ ‘ਤੇ ਕਲੋਜਰ ਰਿਪੋਰਟ ਪੇਸ਼ ਕੀਤੀ ਗਈ ਹੈ।ਜਦੋਂ ਤੱਕ ਇਸਦੇ ਤੱਥ ਸਾਹਮਣੇ ਨਹੀਂ ਆ ਜਾਂਦੇ, ਉਨਾਂ ਸਮਾਂ ਕੋਈ ਵੀ ਪ੍ਰਤੀਕਿਰਿਆ ਦੇਣਾ ਸਹੀ ਨਹੀਂ ਹੋਵੇਗਾ।ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ ਅਤੇ ਕੁਝ ਪੁਲੀਸ ਅਧਿਕਾਰੀ ਇਸ ਮਾਮਲੇ ਵਿੱਚ ਇੰਟਰਵਿਉ ਦੇ ਰਹੇ ਹਨ।ਜੇਕਰ ਉਨ੍ਹਾਂ ਕੋਲ ਕੋਈ ਸਬੂਤ ਸਨ ਤਾਂ ਉਨ੍ਹਾਂ ਨੂੰ ਸੀ.ਬੀ.ਆਈ ਨੂੰ ਦੇਣੇ ਚਾਹੀਦੇ ਸਨ।ਸਬੂਤ ਦੇਣ ਕਾਰਨ ਸੁਖਜਿੰਦਰ ਸਿੰਘ ਰੰਧਾਵਾ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ।

ਆਮ ਆਦਮੀ ਪਾਰਟੀ ਦੇ ਅਮਨ ਅਰੋੜਾ ਨੇ ਕਿਹਾ ਕਿ ਇਸ ਮਾਮਲੇ ਵਿੱਚ ਦੋ ਸਿੱਖ ਨੋਜਵਾਨਾਂ ਅਤੇ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੀ ਜਾਨ ਜਾ ਚੁੱਕੀ ਹੈ, ਪਰ ਮਾਮਲੇ ਦੀ ਸਚਾਈ ਸਾਹਮਣੇ ਨਹੀਂ ਆਈ ਹੈ।ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਕਾਲੀ-ਭਾਜਪਾ ਸਰਕਾਰ ਜਾਂ ਕਾਂਗਰਸ ਸਰਕਾਰ ਦੋਨਾਂ ਸਰਕਾਰਾਂ ਵੱਲੋਂ ਲੋਕਾਂ ਦੀ ਭਾਵਨਾਵਾਂ ਨਾਲ ਖੇਡ ਵੋਟਾਂ ਲੈਣ ਦੀ ਰਾਜਨੀਤੀ ਕੀਤੀ ਜਾ ਰਹੀ ਹੈ।ਸ੍ਰੀ ਅਰੋੜਾ ਨੇ ਕਿਹਾ ਕਿ ਦੋਨੋਂ ਸਰਕਾਰਾਂ ਦਾ ਮਕਸਦ ਕਲੀਨ ਚਿੱਟ ਦੇਣਾ ਜਾਂ ਮੁਲਜ਼ਮਾਂ ਨੰ ਸਜਾ ਦਵਾਉਣਾ ਨਹੀਂ ਹੈ ਬਲਕਿ ਇਹ ਲੋਕਾਂ ਨੂੰ ਅਸਲੀ ਮੁੱਦਿਆ ਤੋਂ ਭਟਕਾ ਕੇ ਧਾਰਮਿਕ ਮੁੱਦਿਆ ਵਿੱਚ ਉਲਝਾ ਕੇ ਰੱਖਣਾ ਚਾਹੁੰਦੇ ਹਨ।

ਉਨ੍ਹਾ ਕਿਹਾ ਕਿ ਪੰਜਾਬ ਵਿੱਚ ਪਿਛਲੇ ਢਾਈ ਸਾਲ ਤੋਂ ਇਸ ਮੁੱਦੇ ‘ਤੇ ਸਿਆਸਤ ਹੋ ਰਹੀ,ਜਿਸ ਕਾਰਨ ਨਸ਼ੇ ,ਬੇਰੁਜ਼ਗਾਰੀ ਅਤੇ ਮਹਿੰਗੀ ਬਿਜਲੀ ਜਿਹੇ ਕਈ ਮੁੱਦੇ ਗੁਵਾਚ ਗਏ ਹਨ।ਅਮਨ ਅਰੋੜਾ ਨੇ ਕਲੋਜਰ ਰਿਪੋਰਟ ਬਾਰੇ ਕਿਹਾ ਕਿ ਇਸ ਸਾਫ ਹੋ ਗਿਆ ਹੈ ਕਿ ਬੇਅਦਬੀ ਦਾ ਮੁੱਦਾ ਉਥੇ ਹੀ ਖੜ੍ਹਾ ਹੈ।ਸੀ.ਬੀ.ਆਈ ਇਸ ਮਾਮਲੇ ਵਿੱਚ ਕੋਈ ਹੱਲ ਨਹੀਂ ਕਰ ਸਕੀ ਅਤੇ ਨਾ ਹੀ ਕੋਈ ਦੋਸ਼ੀ ਫੜਿਆ ਜਾ ਸਕਿਆ ਹੈ।

   

Read more