ਸ. ਬਿਕਰਮ ਸਿੰਘ ਮਜੀਠੀਆ ਵੱਲੋਂ ਯੂਥ ਵਿੰਗ ਦੀ ਕੋਰ ਕਮੇਟੀ ਵਿੱਚ ਵਾਧਾ।

• 15 ਹੋਰ ਮਿਹਨਤੀ ਨੌਂਜਵਾਨਾਂ ਨੂੰ ਕੀਤਾ ਸ਼ਾਮਲ।

ਚੰਡੀਗੜ• 23 ਅਪ੍ਰੈਲ– ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਯੂਥ ਵਿੰਗ ਦੇ ਇੰਚਾਰਜ ਅਤੇ ਸਾਬਕਾ ਕੈਬਨਿਟ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਯੂਥ ਵਿੰਗ ਦੀ ਕੋਰ ਕਮੇਟੀ ਵਿੱਚ ਵਾਧਾ ਕਰਦਿਆਂ ਇਸ ਵਿੱਚ 15 ਹੋਰ ਮਿਹਨਤੀ ਨੌਂਜਵਾਨ ਆਗੂਆਂ ਨੂੰ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ।

ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਜਿਹਨਾਂ ਨੌਂਜਵਾਨ ਆਗੂਆਂ ਨੂੰ ਕੋਰ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ ਉਹਨਾਂ ਵਿੱਚ ਸ. ਬਲਜਿੰਦਰ ਸਿੰਘ ਘੁੜੈਲਾ ਮੌੜ, ਸ. ਗੁਰਦੀਪ ਸਿੰਘ ਜਟਾਣਾਂ ਖੰਨਾ, ਸ. ਪਰਮਪ੍ਰੀਤ ਸਿੰਘ ਖੰਨਾ, ਸ. ਕੰਵਰਪਾਲ ਸਿੰਘ ਲੋਹਸਿੰਬਲੀ ਘਨੌਰ, ਸ. ਜਗਵਿੰਦਰ ਸਿੰਘ ਘਨੌਰ, ਸ. ਬੂਟਾ ਸਿੰਘ ਭੁੱਲਰ ਸਤੀਏਵਾਲਾ, ਸ. ਹਰਜਿੰਦਰ ਸਿੰਘ ਕੁੱਸਾ, ਸ. ਤਜਿੰਦਰਪਾਲ ਸਿੰਘ ਲੁਧਿਆਣਾ ਵੈਸਟ, ਸ. ਦਰਸ਼ਨ ਸਿੰਘ ਕੋਠੇ ਅਕਾਲਗੜ•, ਸ. ਗੁਰਪ੍ਰੀਤ ਸਿੰਘ ਜਟਾਣਾਂ ਧਨੌਲਾ, ਸ. ਰਣਦੀਪ ਸਿੰਘ ਢਿੱਲੋਂ ਬਰਨਾਲਾ, ਸ. ਭੁਪਿੰਦਰ ਸਿੰਘ ਮੌੜਾਂ ਸੁਨਾਮ, ਸ. ਸੁਖਚੈਨ ਸਿੰਘ ਭੁਦਨ, ਸ. ਸਵਰਨਜੀਤ ਸਿੰਘ ਹਰਚੰਦਪੁਰਾ ਅਤੇ ਸ. ਯਾਦਵਿੰਦਰ ਸਿੰਘ ਦੀਵਾਨਾ ਦੇ ਨਾਮ ਸ਼ਾਮਲ ਹਨ। 

Read more