ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵੱਡਾ ਹਿੱਸਾ ਫ਼ਾਰਸੀ, ਸੰਸਕ੍ਰਿਤ, ਬ੍ਰਿਜ਼ ਅਤੇ ਉਰਦੂ ਜੁਬਾਨ ਵਿਚ ਹੈ, ਸਿੱਖ ਕੌਮ ਲਈ ਫ਼ਾਰਸੀ ਤੇ ਉਰਦੂ ਵਿਦੇਸ਼ੀ ਜੁਬਾਨਾਂ ਨਹੀਂ : ਮਾਨ
ਚੰਡੀਗੜ੍ਹ, 3 ਅਕਤੂਬਰ : “ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਲੈਗੂਏਜ਼ ਵਿਭਾਗ ਵੱਲੋਂ ਫ਼ਰਾਸੀ ਤੇ ਉਰਦੂ ਜੁਬਾਨਾਂ ਨੂੰ ਜਰਮਨ, ਫਰੈਚ ਅਤੇ ਰਸੀਅਨ ਜੁਬਾਨਾਂ ਦੀ ਤਰ੍ਹਾਂ ਵਿਦੇਸ਼ੀ ਜੁਬਾਨਾਂ ਵਿਚ ਜ਼ਬਰੀ ਥੱਕਣ ਦਾ ਫੈਸਲਾ ਕੀਤਾ ਗਿਆ ਹੈ, ਲੇਕਿਨ ਪੰਜਾਬ ਯੂਨੀਵਰਸਿਟੀ ਦੀ ਹਿੰਦੂਤਵ ਸੋਚ ਵਾਲੀ ਮੈਨੇਜਮੈਨ ਅਤੇ ਕਰਤਾ-ਧਰਤਾ ਇਹ ਭੁੱਲ ਜਾਂਦੇ ਹਨ ਕਿ ਸਿੱਖ ਕੌਮ ਇਕ ਵੱਖਰੀ ਕੌਮ ਹੈ । ਉਨ੍ਹਾਂ ਦੇ ਗੁਰੂ ਸਾਹਿਬਾਨ ਵੱਲੋਂ ਸੰਪਾਦਿਤ ਕੀਤੇ ਗਏ ਸ੍ਰੀ ਗੁਰੂ ਗੰ੍ਰਥ ਸਾਹਿਬ ਦਾ ਵੱਡਾ ਹਿੱਸਾ ਫ਼ਾਰਸੀ, ਉਰਦੂ, ਸੰਸਕ੍ਰਿਤ ਅਤੇ ਬ੍ਰਿਜ਼ ਜੁਬਾਨਾਂ ਵਿਚ ਦਰਜ ਹੈ । ਜਿਸ ਲਈ ਫ਼ਾਰਸੀ, ਉਰਦੂ ਜੁਬਾਨਾਂ ਜਿਨ੍ਹਾਂ ਨੂੰ ਮੁਤੱਸਵੀ ਲੋਕ ਮੰਦਭਾਵਨਾ ਅਧੀਨ ਵਿਦੇਸ਼ੀ ਜੁਬਾਨਾਂ ਵਿਚ ਸਾਮਿਲ ਕਰਨਾ ਚਾਹੁੰਦੇ ਹਨ । ਉਹ ਤਾਂ ਸਾਨੂੰ ਸਾਡੇ ਗੁਰੂ ਸਾਹਿਬਾਨ ਵੱਲੋਂ ਬਖਸਿ਼ਸ਼ ਕੀਤੀਆ ਗਈਆ ਆਪਣੀਆ ਜੁਬਾਨਾਂ ਹਨ । ਫਿਰ ਸਿੱਖ ਵਿਦਵਾਨਾਂ ਅਤੇ ਸਿੱਖ ਕੌਮ ਬਗੈਰ ਫ਼ਾਰਸੀ, ਉਰਦੂ, ਸੰਸਕ੍ਰਿਤ ਅਤੇ ਬ੍ਰਿਜ਼ ਦੀਆਂ ਜੁਬਾਨਾਂ ਦੀ ਜਾਣਕਾਰੀ ਤੋਂ ਬਿਨ੍ਹਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕਿਵੇਂ ਪੂਰਨ ਰੂਪ ਵਿਚ ਸਮਝ ਸਕਦੇ ਹਨ? ਇਸ ਲਈ ਹਰ ਗੁਰਸਿੱਖ, ਲਿਆਕਤਮੰਦਾਂ ਲਈ ਇਹ ਜ਼ਰੂਰੀ ਹੈ ਕਿ ਉਹ ਫ਼ਾਰਸੀ, ਉਰਦੂ, ਸੰਸਕ੍ਰਿਤ ਅਤੇ ਬ੍ਰਿਜ਼ ਜੁਬਾਨਾਂ ਦੀ ਪੂਰਨ ਜਾਣਕਾਰੀ ਪ੍ਰਾਪਤ ਕਰਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਯੂਨੀਵਰਸਿਟੀ ਦੇ ਲੈਗੂਏਜ਼ ਵਿਭਾਗ ਵੱਲੋਂ ਸਿੱਖ ਕੌਮ ਦੇ ਗੁਰੂ ਸਾਹਿਬਾਨ ਵੱਲੋਂ ਸਿੱਖਾਂ ਨੂੰ ਬਖਸਿ਼ਸ਼ ਕੀਤੀਆ ਗਈਆ ਫ਼ਾਰਸੀ ਤੇ ਉਰਦੂ ਜੁਬਾਨਾਂ ਨੂੰ ਵਿਦੇਸ਼ੀ ਜੁਬਾਨਾਂ ਵਿਚ ਸਾਮਿਲ ਕਰਨ ਦੇ ਕੀਤੇ ਗਏ ਸਿੱਖ ਕੌਮ ਵਿਰੋਧੀ ਫੈਸਲੇ ਨੂੰ ਮੰਦਭਾਗਾ ਕਰਾਰ ਦਿੰਦੇ ਹੋਏ ਅਤੇ ਸਿੱਖ ਕੌਮ ਨੂੰ ਕਤਈ ਵੀ ਫ਼ਾਰਸੀ, ਉਰਦੂ ਜੁਬਾਨਾਂ ਨੂੰ ਵਿਦੇਸ਼ੀ ਪ੍ਰਵਾਨ ਨਾ ਕਰਨ ਦੀ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੇ ਪ੍ਰਬੰਧਕ ਫ਼ਾਰਸੀ ਤੇ ਉਰਦੂ ਵਿਚ ਹੀ ਵਿਦੇਸ਼ੀ ਜੁਬਾਨ ਦਾ ਦਰਜਾ ਦੇਣ ਦੀ ਕੋਸਿ਼ਸ਼ ਕਰਕੇ ਗੁਰੂ ਸਾਹਿਬਾਨ ਜੀ ਦੀਆਂ ਜੁਬਾਨਾਂ ਨੂੰ ਸਿੱਖ ਕੌਮ ਤੋਂ ਇਕ ਸਾਜਿ਼ਸ ਤਹਿਤ ਖੋਹਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਮੁੱਚੇ ਭਾਵ-ਅਰਥ ਨੂੰ ਸਮਝਣ ਤੋਂ ਸਿੱਖਾਂ ਨੂੰ ਦੂਰ ਕਰਨ ਦੀ ਸਾਜਿ਼ਸ ਰਚ ਰਹੇ ਹਨ । ਸਿੱਖ ਕੌਮ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਉਪਰੋਕਤ ਫ਼ਾਰਸੀ ਅਤੇ ਉਰਦੂ ਨੂੰ ਵਿਦੇਸ਼ੀ ਐਲਾਨਣ ਦੇ ਮਨਸੂਬਿਆ ਨੂੰ ਬਿਲਕੁਲ ਕਾਮਯਾਬ ਨਹੀਂ ਹੋਣ ਦੇਵੇਗਾ । ਅਜਿਹੇ ਆਰ.ਐਸ.ਐਸ-ਬੀਜੇਪੀ ਅਤੇ ਹੋਰ ਫਿਰਕੂ ਸੰਗਠਨਾਂ ਦੀ ਮੰਦਭਾਵਨਾ ਭਰੀ ਹਿੰਦੂ ਸੋਚ ਤੇ ਅਮਲਾਂ ਨੂੰ ਬਿਲਕੁਲ ਬੂਰ ਨਹੀਂ ਪੈਣ ਦੇਵੇਗਾ । ਸ. ਮਾਨ ਨੇ ਕੇਵਲ ਸਿੱਖ ਕੌਮ ਨੂੰ ਹੀ ਨਹੀਂ ਬਲਕਿ ਸਮੁੱਚੇ ਪੰਜਾਬ ਸੂਬੇ, ਪੰਜਾਬੀ ਗੁਰਮੁੱਖੀ, ਫ਼ਾਰਸੀ, ਉਰਦੂ ਆਦਿ ਗੁਰੂ ਸਾਹਿਬਾਨ ਦੀਆਂ ਜੁਬਾਨਾਂ ਨੂੰ ਪਿਆਰ ਕਰਨ ਵਾਲੇ ਪੰਜਾਬੀਆ ਨੂੰ ਗੰਭੀਰ ਅਪੀਲ ਕੀਤੀ ਕਿ ਉਪਰੋਕਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਫ਼ਾਰਸੀ, ਉਰਦੂ ਜੁਬਾਨਾਂ ਨੂੰ ਵਿਦੇਸ਼ੀ ਜੁਬਾਨ ਐਲਾਨਣ ਦੀ ਸਾਜਿ਼ਸ ਵਿਰੁੱਧ ਡੱਟ ਜਾਣ ਤਾਂ ਕਿ ਮਨੁੱਖਤਾ ਪੱਖੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਮੁੱਚੇ ਭਾਵ-ਅਰਥ ਨੂੰ ਸਮਝਣ ਵਿਚ ਰੁਕਾਵਟ ਬਣਨ ਵਾਲੀਆ ਤਾਕਤਾਂ ਆਪਣੇ ਮਨਸੂਬਿਆ ਵਿਚ ਕਾਮਯਾਬ ਨਾ ਹੋ ਸਕਣ ।