ਸੋਨਾ, ਪੈਟਰੋਲ ਅਤੇ ਡੀਜ਼ਲ ਹੋਣਗੇ ਮਹਿੰਗੇ, ਇਨਕਮ ਟੈਕਸ ਰਿਟਰਨ ਭਰਨ ਸਮੇਂ ਪੈਨ ਕਾਰਡ ਦੀ ਮਿਲੀ ਛੋਟ

Gurwinder Singh Sidhu

ਕੇਂਦਰੀ ਵਿੱਤ ਮੰਤਰੀ ਨਿਰਮਾਲ ਸੀਤਾਰਮਨ ਨੇ ਅੱਜ ਕੇਂਦਰੀ ਬਜ਼ਟ 2019 ਪੇਸ਼ ਕੀਤਾ ਜਿਸ ਦੇ ਨਾਲ ਆਮ ਲੋਕਾਂ ਨੂੰ ਰਾਹਤ ਦੇ ਨਾਲ ਹੀ ਸਰਕਾਰ ਦੇ ਕੁਝ ਸਖ਼ਤ ਫੈਸਲੇ ਵੀ ਦੇਖਣ ਨੂੰ ਮਿਲੇ ਹਨ ਜਿਸ ਦੇ ਕਾਰਨ ਸੋਨਾ, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਾਧਾ ਹੋਵੇਗਾ।

ਸੋਨਾ

ਕੇਂਦਰੀ ਵਿੱਤ ਮੰਤਰੀ ਨੇ ਸੋਨੇ ‘ਤੇ ਲੱਗਣ ਵਾਲੀ ਕਸ਼ਟਮ ਡਿਊਟੀ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਹੈ।ਜਿਸ ਕਾਰਨ ਸੋਨੇ ਦੀ ਕੀਮਤ ਵਿੱਚ ਵਾਧਾ ਹੋਵੇਗਾ।ਵਿੱਤ ਮੰਤਰੀ ਨੇ ਸੋਨੇ ‘ਤੇ ਲੱਗਣ ਵਾਲੀ ਕਸ਼ਟਮ ਡਿਉਟੀ 10 ਫ਼ੀਸਦੀ ਤੋਂ ਵਧਾ ਕਿ 12.5 ਫ਼ੀਸਦੀ ਕਰ ਦਿੱਤੀ ਹੈ

ਪੈਟਰੋਲ ਅਤੇ ਡੀਜ਼ਲ


ਵਿੱਤ ਮੰਤਰੀ ਨੇ ਲੋਕਾਂ ‘ਤੇ ਮਹਿੰਗਾਈ ਦੀ ਹੋਰ ਮਾਰ ਪਾਉਂਦੇ ਹੋਏ ਪੈਟਰੋਲ ਅਤੇ ਡੀਜ਼ਲ ‘ਤੇ ਸੈਸ ਵਿੱਚ 1-1 ਰੁਪਏ ਦਾ ਵਾਧਾ ਕੀਤਾ ਹੈ।ਇਸਦੇ ਨਾਲ ਹੀ ਪੈਟਰੋਲ ਅਤੇ ਡੀਜ਼ਲ ‘ਤੇ ਅਕਸਾਈਜ਼ ਡਿਊਟੀ ਵਿੱਚ ਇਕ ਰੁਪਏ ਦਾ ਵਾਧਾ ਕੀਤਾ ਹੈ।ਜਿਸ ਕਾਰਨ ਲੋਕਾਂ ਦੀ ਜੇਬ ‘ਤੇ ਵਧੀਆਂ ਕੀਮਤਾਂ ਦਾ ਭਾਰ ਹੋਰ ਵਧੇਗਾ।

ਵਿੱਤ ਮੰਤਰੀ ਨੇ ਕਿਹਾ ਕਿ ਇਨਕਮ ਟੈਕਸ ਰਿਟਰਨ ਭਰਨ ਸਮੇਂ ਪੈਨ ਕਾਰਡ ਜਰੂਰੀ ਨਹੀਂ ਹੋਵੇਗਾ।ਇਹ ਰਿਟਰਨ ਅਧਾਰ ਕਾਰਡ ਦੇ ਰਾਂਹੀ ਵੀ ਭਰੀ ਜਾ ਸਕੇਗੀ।
1.    5 ਲੱਖ ਤੋਂ ਘੱਟ ਸਲਾਨਾ ਆਮਦਨ ‘ਤੇ ਨਹੀਂ ਲੱਗੇਗਾ ਕੋਈ ਟੈਕਸ
2.    5 ਕਰੋੜ ਤੋਂ ਉਪਰ ਟੈਕਸੇਬਲ ਆਮਦਨ ‘ਤੇ ਲੱਗੇਗਾ 7 ਫ਼ੀਸਦੀ ਵਾਧੂ ਕਰ
3.    2 ਤੋਂ 5 ਕਰੋੜ ਦੀ ਆਮਦਨ ‘ਤੇ ਲੱਗੇਗਾ 3 ਫ਼ੀਸਦੀ ਵਾਧੂ ਕਰ
  

Read more